ਕਿਰਤੀ ਕਾਮਿਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਲਈ ਕੈਂਪ

ਲਗਾਏ ਜਾਣਗੇ- ਐਸ ਡੀ ਐਮ ਅਮਰਜੀਤ ਬੈਂਸ।
 

29 ਮਈ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਲੋਂ ਉਸਾਰੀ ਪੰਜੀਕ੍ਰਿਤ ਕਿਰਤੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵਖ- ਵੱਖ ਯੋਜਨਾਵਾ ਬਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕਿਰਤ ਵਿਭਾਗ ਦੇ ਸਹਿਯੋਗ ਨਾਲ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਅਨੰਦਪੁਰ ਸਾਹਿਬ ਸ੍ਰੀ ਅਮਰਜੀਤ ਬੈਂਸ ਪੀ.ਸੀ.ਐਸ. ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਬੋਰਡ ਦੇ ਉਸਾਰੀ ਪੰਜੀਕਰਣ ਲਾਭ ਪਾਤਰੀਆਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਦੀ ਪ੍ਰਵਾਨਗੀ ਤੋ ਬਾਦ ਹੁਣ ਕਿਰਤੀਆ ਦੀ ਸਿਹਤ ਬੀਮਾ ਯੋਜਨਾ ਵਰਗੀਆ ਮਹਤਵਪੂਰਨ ਯੋਜਨਾਵਾਂ ਨੂੰ ਆਮ ਕਿਰਤੀਆਂ ਤੱਕ ਪੰਹੁਚਾਉਣ ਦੇ ਮੰਤਵ ਲਈ ਇਹ ਜਰੂਰੀ ਹੈ ਕਿ ਬਲਾਕ ਵਿਕਾਸ ਤੇ ਪੰਚਾਇਤ ਦਫਤਰ, ਨਗਰ ਕੌਸ਼ਲ, ਜਲ ਸਪਲਾਈ ਤੇ ਸੈਨੀਟੇਸ਼ਨ , ਲੋਕ ਨਿਮਾਣ ਵਿਭਾਗ ਅਤੇ ਭਵਨ ਤੇ ਮਾਰਗ ਵਿਭਾਗ ਜਿਥੇ ਵੀ ਕਿਤੇ ਉਸਾਰੀ ਤੇ ਕੰਮ ਚਲ ਰਹੇ ਹੋਣ ਉਥੇ ਕੈਂਪ ਲਗਾ ਕੇ ਕਿਰਤੀ ਕਾਮਿਆਂ ਨੂੰ ਇਨ੍ਹਾਂ ਸੁਵਿਧਾਵਾ ਦਾ ਲਾਭ ਲੈਣ ਲਈ ਜਾਗਰੂਕ ਕਰਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਲਾਭ ਲੈਣ ਨਾਲ ਕਿਰਤੀ ਕਾਮਿਆਂ ਦਾ ਵਰਤਮਾਨ ਤੇ ਭਵਿੱਖ ਕਾਫੀ ਸੁਧਰ ਜਾਵੇਗਾ। ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਯੋਜਨਾਵਾਂ ਬਣਾਈਆ ਗਈਆ ਹਨ। ਇਸ ਮੋਕੇ ਸੁਰਿੰਦਰ ਸਿੰਘ ਬੀ.ਡੀ.ਓ.ਅਨੰਦਪੁਰ ਸਾਹਿਬ, ਅਸ਼ੋਕ ਸੇਠੀ ਐਸ.ਡੀ.ਓ. ਪੀ.ਡਬਲਯੂ.ਡੀ.,ਅਨੂਜ ਸ਼ਰਮਾਂ ਐਸ.ਡੀ.ਓ. ਵਾਟਰ ਸਪਲਾਈ ਨੰਗਲ, ਈ.ਓ. ਦੀਪੇਸ਼ ਕੁਮਾਰ ਅਤੇ ਇੰਨਸਪੈਕਟਰ ਦਲਜੀਤ ਕੋਰ ਰੋਪੜ ਆਦਿ ਹਾਜਰ ਸਨ।
ਕੁਲਦੀਪ ਚੰਦ
9417563054