ਵੇਖੋ ਸਰਕਾਰ ਦੀ ਕਮਾਲ ਰੂਪਨਗਰ ਜ਼ਿਲੇ ਦੇ ਪਿੰਡਾਂ ਵਿੱਚ ਅਨਸੂਚਿਤ

 ਜਾਤਿ ਦੇ ਲੋਕਾਂ  ਨਾਲੋਂ ਗੈਰ ਅਨਸੂਚਿਤ ਜਾਤਿ ਦੇ ਲੋਕ ਵੱਧ ਗਰੀਬ।

29 ਮਈ, 2014 ( ਕੁਲਦੀਪ ਚੰਦ) ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਸਮੇਂ-ਸਮੇਂ ਤੇ ਗਰੀਬ ਲੋਕਾਂ ਦੀ ਭਲਾਈ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਇੱਕ ਵਿਸ਼ੇਸ ਕਾਰਡ ਜਾਰੀ ਕੀਤੇ ਜਾਂਦੇ ਹਨ। ਇਹ ਕਾਰਡ ਬਣਾਉਣ ਲਈ ਸਰਕਾਰ ਵਲੋਂ ਪਰਿਵਾਰ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਹ ਕਾਰਡ ਬਣਾਉਣ ਲਈ ਜਿਲ੍ਹਾ ਪ੍ਰਸਾਸ਼ਨ ਦੀ ਜਿੰਮੇਬਾਰੀ ਵੀ ਲਗਾਈ ਜਾਂਦੀ ਹੈ। ਬੇਸ਼ੱਕ ਸਰਕਾਰ ਵਲੋਂ ਸੱਖਤ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਕਿ ਇਹ ਕਾਰਡ ਸਿਰਫ ਲੋੜਵੰਦ ਗਰੀਬਾਂ ਦੇ ਹੀ ਬਣਾਏ ਜਾਣ ਅਤੇ ਇਸ ਗਰੀਬੀ ਰੇਖਾ ਤੋਂ ਹੇਠਾਂ ਅਨੂਸੂਚਿਤ ਬਰਾਦਰੀ ਦੇ ਲੋਕ ਸਭ ਤੋਂ ਵੱਧ ਆਂਦੇ ਹਨ ਪਰੰਤੂ ਰੋਪੜ੍ਹ ਜ਼ਿਲੇ ਦੇ ਪਿੰਡਾਂ ਵਿੱਚ ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਅਨਸੂਚਿਤ ਜਾਤਿ ਦੇ ਪਰਿਵਾਰਾਂ ਨਾਲੋਂ ਵਧ ਗਰੀਬ ਹਨ ਅਤੇ ਗਰੀਬੀ ਰੇਖਾ ਤੋਂ ਵੀ ਹੇਠਾਂ ਰਹਿ ਰਹੇ ਹਨ ਗਰੀਬੀ ਦੀ ਰੇਖਾ ਤੋਂ ਹੇਠਾਂ ਦੀ ਪਹਿਚਾਣ ਪੀਲਾ ਕਾਰਡ ਧਾਰਕ ਹਨ। ਜ਼ਿਲਾ ਪ੍ਰਸ਼ਾਸ਼ਨ ਰੂਪਨਗਰ ਵਲੋਂ ਜਾਰੀ ਕੀਤੀ ਗਈ ਸਰਕਾਰੀ ਸੂਚੀ ਅਨੁਸਾਰ ਜਿਲ੍ਹੇ ਵਿੱਚ ਦਲਿਤਾਂ ਨਾਲੋਂ ਵੱਧ ਗੈਰ ਦਲਿਤਾਂ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਬੀ ਪੀ ਐਲ ਕਾਰਡ ਬਣੇ ਹੋਏ ਹਨ। ਜ਼ਿਲਾ ਪ੍ਰਸ਼ਾਸ਼ਨ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਬਾਰੇ ਜੋ ਜਿਕਰ ਕੀਤਾ ਗਿਆ ਹੈ ਅਤੇ ਜੋ ਸੂਚੀ ਜਾਰਿ ਕੀਤੀ ਗਈ ਹੈ ਉਸ ਅਨੁਸਾਰ ਪੂਰੇ ਜ਼ਿਲੇ ਵਿੱਚ 14349 ਅਨੁਸੁਚਿਤ ਜਾਤ ਦੇ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਦਕਿ 22115 ਗੈਰ ਅਨਸੂਚਿਤ ਜਾਤਿ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਸ ਸੂਚੀ ਅਨੁਸਾਰ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ 86236 ਪਰਿਵਾਰ ਰਹਿੰਦੇ ਹਨ ਅਤੇ ਕੁੱਲ ਅਬਾਦੀ 497795 ਹੈ ਜਿਹਨਾਂ ਵਿੱਚ 130869 ਅਨੁਸੂਚਿਤ ਜਾਤਿ ਨਾਲ ਸਬੰਧਤ ਹੈ। ਅਨੰਦਪੁਰ ਸਾਹਿਬ ਬਲਾਕ ਵਿੱਚ ਕੁਲ 128 ਪਿੰਡ ਹਨ ਅਤੇ ਇਹਨਾਂ ਪਿੰਡਾਂ ਵਿੱਚ ਕੁਲ 24183 ਪਰਿਵਾਰ ਰਹਿੰਦੇ ਹਨ। ਇਹਨਾਂ ਪਿੰਡਾਂ ਦੀ ਜਨਸੰਖਿਆ 135945 ਹੈ ਅਤੇ ਅਨੁਸੂਚਿਤ ਜਾਤਿ ਦੀ ਅਬਾਦੀ 24599 ਹੈ। ਇਸੇ ਤਰਾਂ ਹੀ ਚਮਕੌਰ ਸਾਹਿਬ ਬਲਾਕ ਦੇ ਕੁੱਲ 112 ਪਿੰਡਾਂ ਵਿੱਚ 12165 ਪਰਿਵਾਰ ਰਹਿੰਦੇ ਹਨ ਅਤੇ ਇਹਨਾਂ ਦੀ ਕੁੱਲ ਅਬਾਦੀ 71279 ਹੈ ਜਿਹਨਾਂ ਵਿੱਚੋਂ 24830 ਅਨੁਸੂਚਿਤ ਜਾਤਿ ਦੀ ਅਬਾਦੀ ਹੈ। ਇਸੇ ਤਰਾਂ ਹੀ ਮੋਰਿੰਡਾ ਬਲਾਕ ਦੇ ਕੁੱਲ 71 ਪਿੰਡਾਂ ਵਿੱਚ 10439 ਪਰਿਵਾਰ ਰਹਿੰਦੇ ਹਨ ਅਤੇ ਇਹਨਾਂ ਦੀ 63969 ਕੁੱਲ ਅਬਾਦੀ  ਹੈ ਜਿਹਨਾਂ ਵਿੱਚੋਂ  23643 ਅਨੁਸੂਚਿਤ ਜਾਤਿ ਦੀ ਅਬਾਦੀ ਹੈ । ਇਸੇ ਤਰਾਂ ਹੀ ਨੁਰਪੂਰਬੇਦੀ ਬਲਾਕ ਦੇ ਕੁੱਲ  110 ਪਿੰਡਾਂ ਵਿੱਚ  16685 ਪਰਿਵਾਰ ਰਹਿੰਦੇ ਹਨ ਅਤੇ ਇਹਨਾਂ ਦੀ ਕੁੱਲ 96083 ਅਬਾਦੀ  ਹੈ ਜਿਹਨਾਂ ਵਿੱਚੋਂ 20016 ਅਨੁਸੂਚਿਤ ਜਾਤਿ ਦੀ ਅਬਾਦੀ ਹੈ। ਰੋਪੜ ਬਲਾਕ ਦੇ ਕੁੱਲ  196 ਪਿੰਡਾਂ ਵਿੱਚ  22764 ਪਰਿਵਾਰ ਰਹਿੰਦੇ ਹਨ ਅਤੇ ਇਹਨਾਂ ਦੀ ਕੁੱਲ 130519 ਅਬਾਦੀ  ਹੈ ਜਿਹਨਾਂ ਵਿੱਚੋਂ 37781 ਅਨੁਸੂਚਿਤ ਜਾਤਿ ਦੀ ਅਬਾਦੀ ਹੈ। ਅਨੰਦਪੁਰ ਸਾਹਿਬ ਬਲਾਕ ਵਿੱਚ ਕੁੱਲ 8925 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ ਸਿਰਫ 30.5% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 69.5% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਚਮਕੌਰ ਸਾਹਿਬ ਬਲਾਕ ਵਿੱਚ ਕੁੱਲ 4994 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ 55% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 45% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਮੌਰਿੰਡਾਂ ਬਲਾਕ ਵਿੱਚ ਕੁੱਲ 4529 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ 55.7% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 44.3% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਨੁਰਪੂਰਬੇਦੀ ਬਲਾਕ ਵਿੱਚ ਕੁੱਲ  9558 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ ਸਿਰਫ 29.2% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 70.8% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਰੋਪੜ ਬਲਾਕ ਵਿੱਚ ਕੁੱਲ 8458 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ 42% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 58% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਪੂਰੇ ਜ਼ਿਲੇ ਵਿੱਚ ਪਿੰਡਾਂ ਵਿੱਚ ਕੁੱਲ 36464 ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਜਿਹਨਾਂ ਵਿਚੋਂ 39.4% ਅਨਸੂਚਿਤ ਜਾਤਿ ਦੇ ਪਰਿਵਾਰ ਹਨ ਜਦਕਿ 60.6% ਗੈਰ ਅਨਸੂਚਿਤ ਜਾਤਿ ਦੇ ਪਰਿਵਾਰ ਹਨ। ਚਮਕੌਰ ਸਾਹਿਬ ਅਤੇ ਮੌਰਿੰਡਾ ਬਲਾਕਾਂ ਨੂੰ ਛੱਡ ਬਾਕੀ ਬਲਾਕਾਂ ਵਿੱਚ ਗੈਰ ਅਨੁਸੂਚਿਤ ਜਾਤਿ ਦੇ ਪਰਿਵਾਰ  ਹੀ ਅਨੁਸੂਚਿਤ ਜਾਤਿ ਦੇ ਪਰਿਵਾਰਾਂ ਨਾਲੋਂ ਵੱਧ ਗਰੀਬ ਹਨ। ਸਰਕਾਰ ਦੀ ਇਸ ਸੂਚੀ ਤੋਂ ਪਤਾ ਚੱਲਦਾ ਹੈ ਕਿ ਸਰਕਾਰੀ ਅਧਿਕਾਰੀ ਕਿਵੇਂ ਮਨਮਰਜ਼ੀ ਕਰਕੇ ਗਰੀਬਾਂ ਦੀਆਂ ਸੂਚੀਆਂ ਬਣਾਂਦੇ ਹਨ ਅਤੇ ਕਾਗਜ਼ੀ ਗਰੀਬ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਹਨ। 

ਕੁਲਦੀਪ ਚੰਦ 
9417563054