ਰਾਜਨੀਤੀ ਵਿੱਚ ਵਧ ਰਿਹਾ ਅਪਰਾਧੀਆਂ ਦਾ ਦਾਖਲਾ ਸਮਾਜ ਅਤੇ ਦੇਸ਼ ਲਈ ਖਤਰਨਾਕ ਹੈ


16ਵੀਂ ਲੋਕ ਸਭਾ ਵਿੱਚ 34 ਫਿਸਦੀ ਅਪਰਾਧੀ ਅਤੇ 21 ਫਿਸਦੀ ਗੰਭੀਰ ਅਪਰਾਧਾਂ ਵਿੱਚ ਸ਼ਾਮਿਲ ਮੈਂਬਰ ਜਿੱਤੇ।

18 ਮਈ, 2014 (ਕੁਲਦੀਪ ਚੰਦ) 16ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਦੇ 16 ਮਈ ਨੂੰ ਆਏ ਨਤੀਜਿਆਂ ਨੇ 10 ਸਾਲ ਤੋਂ ਸਰਕਾਰ ਚਲਾ ਰਹੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੀ ਸਰਕਾਰ ਨੂੰ ਉਖਾੜਕੇ ਰੱਖ ਦਿਤਾ ਹੈ ਅਤੇ ਐਨਡੀਏ ਦੀ ਮੁੱਖ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮੁਕੰਮਲ ਬਹੁਮਤ ਦੇ ਦਿਤਾ ਹੈ। ਇਨ੍ਹਾਂ ਚੋਣ ਨਤੀਜਿਆਂ ਅਨੁਸਾਰ 543 ਸੀਟਾਂ ਵਿਚੋਂ ਭਾਰਤੀ ਜਨਤਾ ਪਾਰਟੀ ਨੂੰ 282 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ ਕਾਂਗਰਸ ਪਾਰਟੀ ਨੂੰ ਸਿਰਫ 44 ਸੀਟਾਂ ਹੀ ਮਿਲੀਆਂ ਹਨ। ਇਨ੍ਹਾਂਚੋਣਾਂ ਵਿੱਚ ਕਈ ਰਾਜਨੀਤਿਕ ਪਾਰਟੀਆਂ ਦੀ ਬਹੁਤ ਬੁਰੀ ਹਾਰ ਹੋਈ ਹੈ ਅਤੇ ਇੱਕ ਵੀ ਸੀਟ ਨਹੀਂ ਮਿਲੀ ਹੈ। ਭਾਰਤੀ ਜਨਤਾ ਪਾਰਟੀ ਨੂੰ ਮਿਲੇ ਬਹੁਮਤ ਨੂੰ ਲੈਕੇ ਦੇਸ਼ ਦੇ ਕਾਫੀ ਲੋਕ ਖੁਸ਼ ਨਜ਼ਰ ਆ ਰਹੇ ਹਨ ਕਿ ਹੁਣ ਦੇਸ਼ ਨੂੰ ਸਥਾਈ ਅਤੇ ਇੱਕ ਪਾਰਟੀ ਦੀ ਸਰਕਾਰ ਮਿਲੇਗੀ। ਦੇਸ਼ ਵਿੱਚ ਹਰ ਪਾਸੇ ਖੁਸ਼ੀ ਦੀ ਲਹਿਰ ਹੈ ਪਰ ਦੁੱਖ ਦੀ ਗੱਲ ਹੈ ਕਿ 16ਵੀਂ ਲੋਕ ਸਭਾ ਵਿੱਚ ਵੀ ਵੱਡੇ ਪੱਧਰ ਤੇ ਅਪਰਾਧੀਆਂ ਦਾ ਦਾਖਲਾ ਹੋਇਆ ਹੈ ਅਤੇ ਬੋਲਬਾਲਾ ਰਹੇਗਾ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸਿਏਸ਼ਨ ਫਾਰ ਡੈਮੋਕਰੇਟਿਕ ਰਾਇਟਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 16ਵੀਂ ਲੋਕ ਸਭਾ ਲਈ ਚੁਣੇ ਗਏ 543 ਲੋਕ ਸਭਾ ਮੈਂਬਰਾਂ ਵਿਚੋਂ 541 ਦੇ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ਵਿਸ਼ਲੇਸ਼ਣ ਅਨੁਸਾਰ 541 ਵਿਚੋਂ 186 ਲੋਕ ਸਭਾ ਮੈਂਬਰਾਂ ਭਾਵ 34 ਫਿਸਦੀ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ਼ ਹਨ। ਇਨ੍ਹਾਂਵਿਚੋਂ 112 ਭਾਵ 21 ਫਿਸਦੀ ਮੈਂਬਰਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਜਿਨ੍ਹਾਂ ਵਿੱਚ ਕਤਲ, ਅਗਵਾ ਕਰਨ ਆਦਿ ਦੇ ਮਾਮਲੇ ਦਰਜ਼ ਹਨ। ਹੈਰਾਨੀ ਦੀ ਗੱਲ ਹੈ ਕਿ 15ਵੀਂ ਲੋਕ ਸਭਾ ਵਿੱਚ 158 ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਸਨ ਅਤੇ 77 ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ਼ ਸਨ ਜੋਕਿ ਇਸ ਵਾਰ ਅਜਿਹੇ ਅਪਰਾਧਿਕ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਜੇਕਰ ਸੂਬਾ ਪੱਧਰ ਤੇ ਵੇਖੀਏ ਤਾਂ ਮਹਾਂਰਾਸ਼ਟਰ ਸਭਤੋਂ ਮੋਹਰੀ ਹੈ ਜਿਥੋਂ 31 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 18 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਉਤੱਰ ਪ੍ਰਦੇਸ਼ ਵਿਚੋਂ 28 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 22 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਬਿਹਾਰ ਵਿਚੋਂ 28 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 18 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਆਂਧਰਾ ਪ੍ਰਦੇਸ਼ ਵਿਚੋਂ 20 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 13 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਕਰਨਾਟਕਾ ਵਿਚੋਂ 09 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 04 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਗੁਜਰਾਤ ਵਿਚੋਂ 09 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 07 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਕੇਰਲਾ ਵਿਚੋਂ 09 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 02 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਪੱਛਮੀ ਬੰਗਾਲ ਵਿਚੋਂ 08 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 05 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਤਾਮਿਲਨਾਡੂ ਵਿਚੋਂ 07 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 04 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਮੱਧ ਪ੍ਰਦੇਸ਼ ਵਿਚੋਂ 07 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 03 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਦੇਸ਼ ਦੀ ਰਾਜਧਾਨੀ ਦਿੱਲੀ ਵਿਚੋਂ 05 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 04 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਉੜੀਸਾ ਵਿਚੋਂ 04 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਜਿਨ੍ਹਾਂ ਵਿਚੋਂ 02 ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣੇ ਗਏ ਹਨ, ਅਸਾਮ ਵਿਚੋਂ 04, ਝਾਰਖੰਡ ਵਿਚੋਂ 04, ਰਾਜਾਸਥਾਨ ਵਿਚੋਂ 02, ਛਤੀਸਗੜ, ਹਰਿਆਣਾ, ਜੰਮੂ ਕਸ਼ਮੀਰ, ਪੰਜਾਬ ਵਿੱਚ, ਉਤਰਾਖੰਡ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ, ਦਮਨ ਅਤੇ ਦੀਊ, ਲਕਸ਼ਦੀਪ, ਦਾਦਰ ਅਤੇ ਨਗਰ ਹਵੇਲੀ, ਅੰਡੇਮਾਨ ਨਿਕੋਬਾਰ ਆਦਿ ਵਿੱਚ 01-01 ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣਕੇ ਆਏ ਹਨ। ਜੇਕਰ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਦੇ 98 ਮੈਂਬਰਾਂ ਭਾਵ 35 ਫਿਸਦੀ ਅਪਰਧਿਕ ਮਾਮਲਿਆਂ ਵਾਲੇ ਹਨ, ਕਾਂਗਰਸ ਪਾਰਟੀ ਦੇ   8 ਭਾਵ 18 ਫਿਸਦੀ, ਏ ਆਈ ਏ ਡੀ ਐਮ ਕੇ ਦੇ 6 ਭਾਵ 16 ਫਿਸਦੀ, ਸ਼ਿਵ ਸੈਨਾ ਦੇ 15 ਭਾਵ 83 ਫਿਸਦੀ, ਏ ਆਈ ਟੀ ਸੀ ਦੇ 07 ਭਾਵ 21 ਫਿਸਦੀ ਅਪਰਾਧਿਕ ਮਾਮਲਿਆਂ ਵਾਲੇ ਮੈਂਬਰ ਚੁਣਕੇ ਆਏ ਹਨ। ਅਜ਼ਾਦੀ ਦੇ 66 ਸਾਲਾਂ ਬਾਦ ਅਤੇ 15 ਸਰਕਾਰਾਂ ਬਾਦ ਵੀ ਦੇਸ਼ ਦੀ ਰਾਜਨੀਤੀ ਵਿੱਚ ਇਸਤਰਾਂ ਦੇ ਰਾਜਨੇਤਾਵਾਂ ਦਾ ਆਣਾ ਖਤਰਨਾਕ ਰੁਝਾਨ ਹੈ। ਦੁਨੀਆਂ ਦੇ ਸਭਤੋਂ ਵੱਡੇ ਲੋਕਤੰਤਰ ਨੂੰ ਕਦੋਂ ਸਾਫ ਅਕਸ਼ ਵਾਲੇ ਰਾਜਨੇਤਾ ਨਸੀਬ ਹੋਣਗੇ ਇਹ ਹਰ ਦੇਸ਼ਵਾਸੀ ਲਈ ਇੱਕ ਵੱਡਾ ਪ੍ਰਸ਼ਨ ਬਣਿਆ ਹੋਇਆ ਹੈ।  


ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ 
9417563054