ਪੱਤਰਕਾਰ ਦਵਿੰਦਰ ਪਾਲ  ਦੀ ਰਿਹਾਇਸ਼ ਤੇ ਹੋਏ ਹਮਲੇ ਦੀ ਜੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ।

30 ਅਪ੍ਰੈਲ, 2014 (ਕੁਲਦੀਪ ਚੰਦ) ਟ੍ਰਬਿਊਨ ਸਮੂਹ ਦੇ ਪੱਤਰਕਾਰ  ਦਵਿੰਦਰ ਪਾਲ  ਦੀ ਰਿਹਾਇਸ਼ ਤੇ ਹੋਏ ਹਮਲੇ ਦੀ ਇਲਾਕੇ ਦੇ ਸਗੰਠਨਾਂ ਨੇ ਸੱਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਪ੍ਰੈਸ ਕਲੱਬ ਨੰਗਲ ਦੇ ਪ੍ਰਧਾਨ  ਤੇ ਸਾਹਿਤਕਾਰ  ਗੁਰਪ੍ਰੀਤ  ਗਰੇਵਾਲ,  ਪੱਤਰਕਾਰ ਰਾਜਵੀਰ ਦੀਕਸ਼ਤ, ਸੁਰਜੀਤ ਢੇਰ, ਰਾਕੇਸ਼ ਸੈਣੀ, ਕੁਲਦੀਪ ਚੰਦ, ਧਰਮ ਪਾਲ, ਸੁਪਿੰਦਰ ਸਿੰਘ ਜੱਜੀ, ਅਸ਼ੋਕ ਚੋਪੜ੍ਹਾ, ਰਾਜ ਕੁਮਾਰ, ਕੁਲਵਿੰਦਰ ਜੀਤ ਸਿੰਘ, ਅਜੇ ਕੁਮਾਰ, ਸੰਜੀਵ ਬਿੱਟੂ, ਹਰਭਜਨ ਸਿੰਘ, ਜੁਝਾਰ ਸਿੰਘ, ਅਸ਼ਵਨੀ ਸੈਣੀ, ਸ਼ਿਵ ਕੁਮਾਰ ਕਾਲੀਆ, ਸਤਨਾਮ ਸਿਘ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਪੰਜਾਬੀ ਪ੍ਰਵਾਸੀ ਫ੍ਰੈਡਜ ਕਲੱਬ  ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ,  ਡਾਕਟਰ ਸੰਜੀਵ ਗੌਤਮ, ਜਰਨੈਲ ਸਿੰਘ ਸੰਧੂ,ਸਿਟੀਂਜਨ ਵੈਲਫੇਅਰ ਸੋਸਾਇਟੀ ਦੇ ਐਡਵੋਕੇਟ ਪਰਮਜੀਤ ਸਿੰਘ ਪੰਮਾ, ਕੌਸਲਰ ਹਰਪਾਲ ਭਸੀਨ, ਅਜੇ ਸ਼ਰਮਾ, ਸਾਹਤਿਕਾਰ  ਫੁਲਵੰਤ ਸਿੰਘ ਮਨੋਚਾ, ਬਲਬੀਰ ਸੈਣੀ , ਦਵਿੰਦਰ ਸ਼ਰਮਾ ਆਦਿ ਨੇ ਪੱਤਰਕਾਰ ਦਵਿੰਦਰ ਪਾਲ ਸਿੰਘ ਤੇ ਹੋਏ ਹਮਲੇ ਨਿਖੇਧੀ ਕੀਤੀ ਤੇ ਇਸ ਮਾਮਾਲੇ ਦੀ ਵੱਡੇ ਪੱਧਰ ਤੇ ਜਾਂਚ ਕਰਵਾਉਣ ਦੀ ਮੰਗ ਕੀਤੀ। ਇਨ੍ਹਾਂ ਆਗੂਆਂ ਕਿਹਾ ਕਿ ਹਮਲਾਵਾਰਾਂ ਨੇ ਲੋਕਤੰਤਰ ਦੇ ਚੋਥੇ ਥੰਮ ਪ੍ਰੈਸ ਦੀ ਅਵਾਜ਼ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਜੋਕਿ ਸਮਾਜ ਅਤੇ ਦੇਸ਼ ਲਈ ਠੀਕ ਨਹੀਂ ਹੈ। ਇਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸੱਖਤ ਸਜ਼ਾ ਦਿਤੀ ਜਾਵੇ ਅਤੇ ਪ੍ਰੈਸ ਨੂੰ ਅਜ਼ਾਦ ਕੰਮ ਕਰਨ ਦਾ ਮਾਹੋਲ ਤਿਆਰ ਕੀਤਾ ਜਾਵੇ।   
ਕੁਲਦੀਪ ਚੰਦ
9417563054