ਪੰਜਾਬੀ ਨੌਜਵਾਨ ਨੇ
ਇਮਾਰਤ ਤੋਂ ਛਾਲ ਮਾਰਕੇ ਖੁਦਕਸ਼ੀ ਕੀਤੀ।
|
ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਰੀ ਵਲੋਂ ਮਿਰਤਕ ਦੇਹ ਪੰਜਾਬ ਭੇਜਣ ਲਈ ਉਪਰਾਲੇ
ਜਾਰੀ ।
25-04-2014
(ਸ਼ਾਰਜਾ) ਬੀਤੇ ਦਿਨੀ ਇਕ 30 ਸਾਲਾ ਪੰਜਾਬੀ ਨੌਜਵਾਨ ਨੇ ਇਕ ਬਹੁ
ਮੰਜ਼ਲੀ ਇਮਾਰਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਆਤਮ
ਹੱਤਿਆ ਦੇ ਕਾਰਣਾ ਦਾ ਕੋਈ ਪਤਾ ਨਹੀ ਲੱਗਾ। ਇਹ ਨੌਜਵਾਨ ਸ਼ਾਹਕੋਟ
ਦੇ ਨਜ਼ਦੀਕ ਪਿੰਡ ਸੋਹਲ ਜਗੀਰ ਦਾ ਦੱਸਿਆਂ ਜਾਂਦਾ ਹੈ।ਇਸ ਲੜਕੇ
ਦੇ ਚਾਦੇ ਨੇ ( ਜੋ ਆਬੂ ਧਾਬੀ ਵਿਖੇ ਕੰਮ ਕਰਦਾ ਹੈ) ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੂੰ ਇਸ
ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਸੁਸਾਇਟੀ ਵਲੋਂ ਮਿਰਤਕ ਦੇਹ
ਪੰਜਾਬ ਭੇਜਣ ਲਈ ਮਦਦ ਲਈ ਬੇਨਤੀ ਕੀਤੀ। ਏਥੇ ਇਹ ਵੀ ਜ਼ਿਕਰਯੌਗ
ਹੈ ਕਿ ਇਹ ਲੜਕਾ ਪਿਛੇ ਪੰਜ ਸਾਲ ਤੋਂ ਆਪਣੀ ਸਪੌਂਸਰ ਕੰਪਣੀ
ਕੋਲੋਂ ਫਰਾਰ ਸੀ ਅਤੇ ਕਿਤੇ ਚੋਰੀ ਕੰਮ ਕਰਦਾ ਸੀ। ਕੰਪਣੀ ਨੇ ਇਸ
ਬਾਬਤ ਸਬੰਧਿਤ ਅਦਾਰਿਆਂ ਕੋਲ ਸ਼ਿਕਾਇਤ ਵੀ ਕੀਤੀ ਹੋਈ ਹੈ। ਅਜਿਹੇ
ਕੇਸਾਂ ਵਿੱਚ ਮਿਰਤਕ ਦੇਹਾਂ ਵਾਪਿਸ ਭੇਜਣਾ ਹੋਰ ਵੀ ਮੁਸ਼ਕਿਲ ਹੋ
ਜਾਂਦਾ ਹੈ। ਸ਼੍ਰੀ ਰੂਪ ਸਿੱਧੂ ਅਤੇ ਕਮਲਰਾਜ ਸਿੰਘ ਗੱਡੂ
ਇਸ ਕੇਸ ਦੀ ਪੈਰਵਾਈ ਕਰ ਰਹੇ ਹਨ।ਅਦਾਲਤ ਵਿੱਚ ਲੋੜੀਦੀ ਕਾਰਵਾਈ
ਮੁਕੰਮਿਲ ਕਰ ਲਈ ਗਈ ਹੈ ਅਤੇ ਮੌਤ ਦਾ ਸਰਟੀਫਿਕੇਟ ਵੀ ਬਣ ਚੁੱਕਾ
ਹੈ। ਹੁਣ ਮਿਰਤਕ ਦੇ ਪਾਸਪੋਰਟ ਦੀ ਭਾਲ ਜਾਰੀ ਹੈ ਜਿਸ ਵਾਸਤੇ
ਉਸਦੀ ਕੰਪਣੀ ਅਤੇ ਸਬੰਧਿਤ ਅਦਾਰਿਆਂ ਨਾਲ ਸੰਪਰਕ ਸਾਧੇ ਜਾ ਰਹੇ
ਹਨ।
ਸ਼੍ਰੀ ਰੂਪ
ਸਿੱਧੂ ਅਨੁਸਾਰ ਸੁਸਾਇਟੀ ਜਿੰਨੀ ਵੀ ਜਲਦੀ ਹੋ ਸਕੇ ਇਸ ਨੌਜਵਾਨ
ਦੀ ਮਿਰਤਕ ਦੇਹ ਪੰਜਾਬ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਕਸਰ
ਗੈਰ-ਕਨੂੰਨੀ ਬਸ਼ਿੰਦਿਆਂ ਅਤੇ ਕੰਪਣੀਆਂ ਤੋਂ ਫਰਾਰ ਕਾਮਿਆਂ ਦੀਆਂ
ਮਿਰਤਕ ਦੇਹਾਂ ਭੇਜਣਾਂ ਜਿਆਦਾ ਮੁਸ਼ਕਿਲ ਹੁੰਦਾ ਹੈ ਅਤੇ ਜਿਆਦਾ
ਕਾਰਵਾਈਆਂ ਕਰਨੀਆਂ ਪੈਦੀਆਂ ਹਨ।ਇਸੇ ਲਈ ਸੁਸਾਇਟੀ ਹਮੇਸ਼ਾਂ ਸਮੂਹ
ਭਾਰਤੀਆਂ ਨੂੰ ਇਨ੍ਹਾਂ ਮੁਲਕਾਂ ਵਿੱਚ ਸਿਰਫ ਕਾਨੂੰਨੀ ਤੌਰ ਤੇ
ਹੀ ਰਹਿਣ ਅਤੇ ਕੰਮ ਕਰਨ ਲਈ ਬੇਨਤੀ ਕਰਦੀ ਰਹਿੰਦੀ ਹੈ।