ਪੰਜਾਬ ਦੇ ਬਹੁਤੇ ਰਾਜਨੀਤਿਕ ਦਲਾਂ
ਨੂੰ ਨਹੀਂ ਪੰਜਾਬ ਦੇ ਦਲਿਤਾਂ ਦਾ ਕੋਈ ਦਰਦ।
ਰਾਜ ਸਭਾ ਵਿੱਚ ਭੇਜਣ ਵੇਲੇ ਨਹੀ
ਦਿਤਾ ਜਾਂਦਾ ਕਿਸੇ ਵੀ ਪਾਰਟੀ ਵਲੋਂ ਮੌਕਾ। |
21
ਅਪ੍ਰੈਲ,
2014 (ਕੁਲਦੀਪ
ਚੰਦ)
2011
ਦੀ ਜਨਗਣਨਾ ਰਿਪੋਰਟ ਅਨੁਸਾਰ ਪੰਜਾਬ ਵਿੱਚ
28.9
ਪ੍ਰਤੀਸ਼ਤ ਤੋ ਵੱਧ ਦਲਿਤ ਵਰਗ ਦੇ ਲੋਕ ਰਹਿੰਦੇ ਹਨ ਜੋਕਿ ਇਹ
ਗਿਣਤੀ ਹੁਣ ਹੋਰ ਵੀ ਵਧ ਗਈ ਹੈ। ਇਹ ਦਲਿਤ ਵਰਗ ਕਦੇ ਕਾਂਗਰਸ
ਪਾਰਟੀ ਦਾ ਵੱਡਾ ਵੋਟ ਬੈਂਕ ਹੁੰਦਾ ਸੀ। ਇਸ ਵੋਟ ਬੈਂਕ ਨੂੰ
ਵੇਖਦਿਆਂ ਕਾਂਗਰਸ ਪਾਰਟੀ ਨੇ ਕਈ ਦਲਿਤ ਆਗੂਆਂ ਨੂੰ ਸਮੇਂ ਸਮੇਂ
ਤੇ ਉਚੇ ਅਹੁਦਿਆਂ ਤੇ ਬਿਰਾਜਮਾਨ ਕੀਤਾ। ਪੰਜਾਬ ਦੇ ਦਲਿਤ ਵਿਸ਼ੇਸ
ਤੋਰ ਤੇ ਦੋਆਬਾ ਖੇਤਰ ਦੇ ਦਲਿਤਾਂ ਨੇ ਕਾਂਗਰਸ ਪਾਰਟੀ ਨੂੰ ਹਰ
ਚੋਣ ਵਿੱਚ ਖੁੱਲਕੇ ਸਮਰਥਨ ਦਿਤਾ ਹੈ। ਪੰਜਾਬ ਦੇ ਦੋਆਬਾ ਖੇਤਰ
ਵਿੱਚ ਦਲਿਤ ਵੋਟ ਬੈਂਕ ਨੂੰ ਵੇਖਦੇ ਹੋਏ ਬਹੁਜਨ ਸਮਾਜ ਪਾਰਟੀ ਦੇ
ਸੰਸਥਾਪਕ ਸਵਰਗੀ ਬਾਬੂ ਕਾਂਸ਼ੀ ਰਾਮ ਨੇ ਵੀ ਅਪਣੀ ਪਾਰਟੀ ਦਾ
ਅਧਾਰ ਇਸ ਖੇਤਰ ਨੂੰ ਹੀ ਬਣਾਇਆ ਸੀ। ਇੱਕ ਵੇਲੇ ਬਹੁਜਨ ਸਮਾਜ
ਪਾਰਟੀ ਨੇ ਵੀ ਪੰਜਾਬ ਵਿੱਚ ਦਲਿਤ ਵੋਟ ਬੈਂਕ ਨੂੰ ਅਕਰਸ਼ਿਤ ਕੀਤਾ
ਹੈ ਅਤੇ
1992
ਵਿੱਚ
9
ਵਿਧਾਇਕਾਂ ਨੇ ਜਿੱਤ ਹਾਸਲ ਕਰਕੇ ਬੀ ਐਸ ਪੀ ਦਾ ਅਧਾਰ ਕਾਇਮ
ਕੀਤਾ ਸੀ ਅਤੇ ਅਪਣੇ ਲੋਕ ਸਭਾ ਮੈਂਬਰ ਬਣਾਏ ਸਨ। ਪੰਜਾਬ ਵਿੱਚ
ਵੱਡਾ ਦਲਿਤ ਵੋਟ ਬੈਂਕ ਹੋਣ ਕਾਰਨ ਹਰ ਰਾਜਨੀਤਿਕ ਪਾਰਟੀ ਅਪਣੇ
ਆਪ ਨੂੰ ਦਲਿਤਾਂ ਦੀ ਹਿਤੈਸ਼ੀ ਪਾਰਟੀ ਕਹਿਲਾਂਦੀ ਹੈ ਅਤੇ ਦਲਿਤਾਂ
ਦੀ ਭਲਾਈ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ। ਪ੍ਰਮੁੱਖ ਰਾਜਨੀਤਿਕ
ਪਾਰਟੀਆਂ ਨੇ ਐਸ ਸੀ ਸੰਗਠਨ ਬਣਾਏ ਹੋਏ ਹਨ। ਮੋਜੂਦਾ ਸਥਿਤੀ
ਵਿੱਚ ਪੰਜਾਬ ਤੋਂ
15ਵੀਂ
ਲੋਕ ਸਭਾ ਵਿੱਚ ਅਨੁਸੂਚਿਤ ਜਾਤਿ ਦੇ
4
ਲੋਕ ਸਭਾ ਮੈਂਬਰ ਹਨ ਜਿਨ੍ਹਾਂ ਵਿਚੋਂ ਕਾਂਗਰਸ ਪਾਰਟੀ ਦੇ ਜਲੰਧਰ
ਤੋਂ ਮਹਿੰਦਰ ਸਿੰਘ ਕੇਪੀ,
ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਅਤੇ ਫਤਿਹਗੜ੍ਹ
ਸਾਹਿਬ ਤੋਂ ਸੁਖਦੇਵ ਸਿੰਘ ਲਿਬੜਾ ਸ਼ਾਮਿਲ ਹਨ।
2009
ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦੱਲ ਨੂੰ ਅਨੁਸੂਚਿਤ
ਜਾਤਾਂ ਲਈ ਰਾਖਵੀਆਂ
04
ਸੀਟਾਂ ਵਿਚੋਂ ਸਿਰਫ
01
ਫਰੀਦਕੋਟ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਹੀ ਜਿੱਤ ਹਾਸਲ
ਕੀਤੀ ਜਦਕਿ ਭਾਰਤੀ ਜਨਤਾ ਪਾਰਟੀ ਜਿਸਨੇ
03
ਸੀਟਾਂ ਤੇ ਚੋਣ ਲੜੀ ਸੀ ਸਿਰਫ ਇੱਕ ਰਿਜ਼ਰਵ ਹਲਕੇ ਹੁਸ਼ਿਆਰਪੁਰ
ਤੋਂ ਹੀ ਚੋਣ ਲੜੀ ਸੀ ਅਤੇ ਉਹ ਵੀ ਹਾਰ ਗਏ ਸਨ।
2012
ਵਿੱਚ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ
ਦਲਿਤ ਵੋਟਰਾਂ ਨੇ ਖੁੱਲਕੇ ਅਕਾਲੀ ਦੱਲ ਅਤੇ ਭਾਰਤੀ ਜਨਤਾ ਪਾਰਟੀ
ਦਾ ਸਾਥ ਦਿਤਾ ਜਿਸ ਸਦਕਾ
34
ਰਾਖਵੇਂ ਹਲਕਿਆ ਵਿੱਚੋਂ ਕਾਂਗਰਸ ਪਾਰਟੀ ਦੇ ਹਿੱਸੇ ਸਿਰਫ
10
ਸੀਟਾਂ ਹੀ ਆਈਆਂ ਜਦਕਿ
21
ਸੀਟਾਂ ਤੇ ਸ਼੍ਰੋਮਣੀ ਅਕਾਲੀ ਦੱਲ ਅਤੇ
3
ਤੇ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ। ਪੰਜਾਬ ਦੇ ਦਲਿਤਾਂ ਨੇ
ਬੇਸ਼ੱਕ ਸਮੇਂ ਸਮੇਂ ਤੇ ਹਰ ਪਾਰਟੀ ਨੂੰ ਸਮੱਰਥਨ ਦਿਤਾ ਹੈ ਅਤੇ
ਅਕਸਰ ਸਰਕਾਰ ਬਣਾਉਦ ਵਿੱਚ ਵੱਡੀ ਭੂਮਿਕਾ ਨਿਭਾਈ ਹੈ,
ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀਆਂ ਬਹੁਤੀਆਂ ਰਾਜਨੀਤਿਕ
ਪਾਰਟੀਆਂ ਨੂੰ ਪੰਜਾਬ ਦੇ ਦਲਿਤਾਂ ਨਾਲ ਕੋਈ ਲਗਾਓ ਨਹੀਂ ਹੈ
ਅਜਿਹਾ ਹੀ ਜਾਪਦਾ ਹੈ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ
ਵੇਖਕੇ। ਇਸ ਵੇਲੇ ਪੰਜਾਬ ਤੋਂ
07
ਰਾਜ ਸਭਾ ਮੈਂਬਰ ਹਨ ਜਿਨ੍ਹਾਂ ਵਿਚੋਂ ਤਿੰਨ ਕਾਂਗਰਸ ਪਾਰਟੀ
ਵਲੋਂ ਅਸ਼ਵਨੀ ਕੁਮਾਰ,
ਡਾਕਟਰ ਐਮ ਐਸ ਗਿੱਲ,
ਬੀਬੀ ਅੰਬਿਕਾ ਸੋਨੀ ਸ਼ਾਮਿਲ ਹੈ। ਸ਼੍ਰੋਮਣੀ ਅਕਾਲੀ ਦੱਲ ਵਲੋਂ ਵੀ
03
ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,
ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਗੁਜਰਾਲ ਸ਼ਾਮਿਲ ਹਨ। ਭਾਰਤੀ
ਜਨਤਾ ਪਾਰਟੀ ਵਲੋਂ
01
ਹੀ ਰਾਜ ਸਭਾ ਮੈਂਬਰ ਹੈ ਅਵਿਨਾਸ਼ ਰਾਏ ਖੰਨਾ। ਇਹ ਸਾਰੇ ਮੈਂਬਰ
ਜਨਰਲ ਸ਼੍ਰੇਣੀ ਨਾਲ ਹੀ ਸਬੰਧਿਤ ਹਨ ਅਤੇ ਕਿਸੇ ਵੀ ਪਾਰਟੀ ਨੇ
ਇੱਕ ਵੀ ਦਲਿਤ ਨੂੰ ਰਾਜ ਸਭਾ ਲਈ ਨਹੀਂ ਭੇਜਿਆ। ਚੋਣ ਆਯੋਗ ਵਲੋਂ
ਪੰਜਾਬ ਵਿੱਚ ਲੋਕ ਸਭਾ ਲਈ
13
ਵਿਚੋਂ
4
ਭਾਵ
31
ਫਿਸਦੀ,
ਵਿਧਾਨ ਸਭਾ ਲਈ
117
ਵਿਚੋਂ
34
ਸਿਰਫ
29
ਫਿਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ। ਇਨ੍ਹਾ ਰਾਖਵੀਆਂ
ਸੀਟਾਂ ਤੋਂ ਰਾਖਵੇਂ ਵਰਗ ਦੇ ਲੋਕਾਂ ਨੂੰ ਟਿਕਟ ਦੇਣਾ ਹਰ
ਰਾਜਨੀਤਿਕ ਪਾਰਟੀ ਦੀ ਮਜ਼ਬੂਰੀ ਹੈ। ਦੂਜੇ ਪਾਸੇ ਰਾਜ ਸਭਾ ਲਈ
ਇਸਤਰਾਂ ਦਾ ਕੋਈ ਰਾਖਵਾਂਕਰਣ ਨਹੀਂ ਹੈ ਜਿਸਤੋਂ ਇਨ੍ਹਾਂ ਪਾਰਟੀਆ
ਦਾ ਦਲਿਤਾਂ ਨਾਲ ਲਗਾਓ ਪਤਾ ਚੱਲਦਾ ਹੈ। ਹੈਰਾਨੀ ਦੀ ਗੱਲ ਹੈ ਕਿ
ਸਭ ਰਾਜਨੀਤਿਕ ਪਾਰਟੀਆ ਨੇ ਇਸ ਮਾਮਲੇ ਸਬੰਧੀ ਚੁੱਪ ਧਾਰੀ ਹੋਈ
ਹੈ। ਬਹੁਤੀਆਂ ਪਾਰਟੀਆ ਵਿੱਚ ਬੈਠੇ ਦਲਿਤ ਆਗੂ ਅਪਣੀਆਂ ਪਾਰਟੀਆਂ
ਦੇ ਦਲਿਤ ਵਿਰੋਧੀ ਵਤੀਰੇ ਕਾਰਨ ਅੰਦਰੋ ਅੰਦਰੀ ਧੁਖੇ ਬੈਠੇ ਹਨ।
ਪੰਜਾਬ ਵਿੱਚ
30
ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਿਸ ਪਾਰਟੀ ਨੂੰ
ਲੋਕ ਜਿਤਾਂਦੇ ਹਨ ਇਹ ਤਾਂ ਚੋਣ ਨਤੀਜੇ ਆਣ ਤੇ
16ਮਈ
ਨੂੰ ਹੀ ਪਤਾ ਚੱਲੇਗਾ ਪਰ ਇਨ੍ਹਾਂ ਪਾਰਟੀਆਂ ਦਾ ਦਲਿਤ ਵਿਰੋਧੀ
ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ।
ਕੁਲਦੀਪ ਚੰਦ
9417563054