ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ ਵਲੋਂ ਪਿੰਡ ਖਾਂਬਰਾ ਦੀ ਇੱਕ ਗਰੀਬ ਲੜਕੀ ਦੀ ਸ਼ਾਦੀ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ ।

21-04-2014 (ਖਾਂਬਰਾ) ਬੀਤੇ ਕੱਲ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ ਪਿੰਡ ਖਾਂਬਰਾ ਦੀ ਇੱਕ ਗਰੀਬ ਲੜਕੀ ਰਾਣੋ ਸਪੁੱਤਰੀ ਸਵਰਗਵਾਸੀ ਰਾਮ ਨਾਥ (ਕਾਲਾ) ਦੀ ਸ਼ਾਦੀ ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਰਾਣੋ ਦੇ ਮਾਤਾ ਪਿਤਾ ਦਾ ਕੁੱਝ ਸਾਲ ਪਹਿਲੇ ਦਿਹਾਂਤ ਹੋ ਗਿਆ ਸੀ। ਇਹ ਗਰੀਬ ਲੜਕੀ ਮਿਹਨਤ ਮਜਦੂਰੀ ਕਰਕੇ ਆਪਣੇ ਅਤੇ ਆਪਣਾ ਛੋਟੇ ਜਿਹੇ ਭਰਾ ਦੀ ਰੋਜ਼ੀ ਰੋਟੀ ਦਾ ਬਹੁਤ ਹੀ ਮੁਸ਼ਕਿਲ ਨਾਲ ਗੁਜ਼ਾਰਾ ਚਲਾ ਰਹੀ ਹੈ। ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸ਼੍ਰੀ ਜਸਵਿੰਦਰ ਢੱਡਾ ਅਤੇ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਨੇ ਪਿੰਡ ਖਾਂਬਰਾ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਤੇ ਉਸਦੀਆਂ ਦੋ ਮਾਸੀਆਂ  ਨੂੰ ਭੇਟ ਕੀਤੀ।ਇਸ ਸਮੇ ਪਿੰਡ ਦੇ ਕਈ ਹੋਰ ਪਤਵੰਤੇ ਵੀ ਮੌਜੂਦ ਸਨ ।ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਜੰਡਾਲੀ ਵਾਲਿਆਂ ਵਲੋਂ ਪਾਇਆ ਗਿਆ ਹੈ।  ਚੇਅਰਮੈਨ ਬਖਸ਼ੀ ਰਾਮ ਜੀ ਅੱਜ ਕੱਲ ਇੰਡੀਆਂ ਦੇ ਦੌਰੇ ਤੇ ਹਨ ।  ਕੁੱਝ ਹੋਰ ਖਾਸ ਰੁਝੇਵਿਆਂ ਕਰਕੇ ਬੇਸ਼ੱਕ ਉਹ ਖੁਦ ਖਾਂਬਰਾ ਪਿੰਡ ਨਹੀ ਜਾ ਸਕੇ ਅਤੇ ਉਨ੍ਹਾਂ ਨੇ ਇਹ ਕਾਰਜ ਕਰਨ ਲਈ ਹੋਰ ਅਹੁਦੇਦਾਰਾਂ ਨੂੰ ਭੇਜਿਆ।ਪਰਧਾਨ ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਚੇਅਰਮੈਨ ਬਖਸ਼ੀ ਰਾਮ ਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ।