ਪੁਰਾਣੇ ਖਿਸਕੇ ਨਵੇਂ ਲਿਸ਼ਕੇ।
ਬਹੁਤੀਆਂ ਰਾਜਨੀਤਿਕ ਪਾਰਟੀਆਂ ਨੂੰ ਨਹੀਂ ਪੁਰਾਣੇ ਉਮੀਦਵਾਰਾਂ ਤੇ ਭਰੋਸਾ, ਨਵੇਂ ਆਗੂ ਚੋਣ ਮੈਦਾਨ ਵਿੱਚ ਉਤਾਰੇ।

10 ਅਪ੍ਰੈਲ, 2014 (ਕੁਲਦੀਪ ਚੰਦ) ਚੋਣਾਂ ਆਣ ਨਾਲ ਹੀ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਗੂਆਂ ਵਿੱਚ ਚੁੱਸਤੀ ਆ ਜਾਂਦੀ ਹੈ। 16ਵੀਂ ਲੋਕ ਸਭਾ ਲਈ ਹੋ ਰਹੀਆਂ ਆਮ ਚੋਣਾਂ ਨੂੰ ਲੈਕੇ ਵੀ ਚੋਣ ਮੈਦਾਨ ਭਖ ਚੁੱਕਿਆ ਹੈ। ਕਈ ਸੂਬਿਆਂ ਤੇ ਚੋਣਾਂ ਹੋ ਚੁੱਕੀਆਂ ਹਨ ਅਤੇ ਕਈਆਂ ਤੇ ਹੋਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਿਹੜੀ ਪਾਰਟੀ ਅਤੇ ਆਗੂ ਕਿੰਨਾ ਵਧੀਆ ਸਾਬਿਤ ਹੁੰਦਾ ਹੈ ਇਹ ਤਾਂ 16 ਮਈ ਨੂੰ ਘੋਸ਼ਿਤ ਹੋਣ ਵਾਲੇ ਚੋਣ ਨਤੀਜ਼ੇ ਹੀ ਦੱਸਣਗੇ ਪਰੰਤੂ ਹਾਲ ਦੀ ਘੜੀ ਹਰ ਪਾਰਟੀ ਅਤੇ ਆਗੂ ਨੇ ਤੇਜ਼ੀ ਫੜੀ ਹੋਈ ਹੈ। ਬਹੁਤੇ ਰਾਜਨੀਤਿਕ ਦਲਾਂ ਨੂੰ ਪੁਰਾਣੇ ਉਮੀਦਵਾਰਾਂ ਅਤੇ ਆਗੂਆਂ ਤੇ ਭਰੋਸਾ ਨਹੀਂ ਹੈ ਜਿਸ ਕਾਰਨ ਬਹੁਤੀਆਂ ਸੀਟਾਂ ਤੇ ਉਮੀਦਵਾਰ ਬਦਲੇ ਗਏ ਹਨ। ਜੇਕਰ ਵੱਖ ਵੱਖ ਪ੍ਰਮੁੱਖ ਪਾਰਟੀਆ ਦੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 2009 ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਮੋਜੂਦਾ ਲੋਕ ਸਭਾ ਮੈਂਬਰ ਅਤੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਨੂੰ ਹੀ ਟਿਕਟ ਦਿਤੀ ਸੀ ਅਤੇ ਇਸ ਵਾਰ ਵੀ ਉਸੇ ਨੂੰ ਹੀ ਉਮੀਦਵਾਰ ਬਣਾਇਆ ਹੈ। ਭਾਰਤੀ ਜਨਤਾ ਪਾਰਟੀ ਨੇ ਸਾਬਕਾ ਐਮ ਪੀ 2009 ਵਿੱਚ ਸੱਤਪਾਲ ਜੈਨ ਨੂੰ ਉਮੀਦਵਾਰ ਬਣਾਇਆ ਸੀ ਅਤੇ ਇਸ ਵਾਰੀ ਫਿਲਮੀ ਅਭਿਨੇਤਰੀ ਕਿਰਨ ਖੇਰ ਨੂੰ ਉਮੀਦਵਾਰ ਬਣਾਇਆ ਹੈ। ਬਹੁਜਨ ਸਮਾਜ ਪਾਰਟੀ ਨੇ 2009 ਵਿੱਚ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੂੰ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਜਨਤ ਜਹਾਂ ਉਲੱ  ਹੱਕ ਨੂੰ ਉਮੀਦਵਾਰ ਬਣਾਇਆ ਹੈ। ਪੰਜਾਬ ਦੇ ਹਲਕਾ ਗੁਰਦਾਸਪੁਰ ਤੋਂ Ñਲੋਕ ਸਭਾ 2009 ਦੀਆਂ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸਵਰਨ ਸਿੰਘ ਠਾਕੁਰ, ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ, ਭਾਜਪਾ ਵੱਲੋਂ ਵਿਨੋਦ ਖੰਨਾ ਨੇ ਚੋਣਾਂ ਲੜੀਆਂ ਸਨ, ਇਸ ਵਾਰ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਨੇ ਤਾਂ ਪੁਰਾਣੇ ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਬੀਐਸਪੀ ਨੇ ਸਵਰਨ ਸਿੰਘ ਠਾਕੁਰ ਦੀ ਥਾਂ ਤੇ ਸੁਖਮਿੰਦਰ ਸਿੰਘ ਸੁੱਖ ਨੂੰ ਟਿਕਟ ਦਿੱਤੀ ਹੈ। ਅਮ੍ਰਿਤਸਰ ਤੋਂ 2009 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਬੀ ਕੇ ਐਨ ਛਿਬਰ, ਕਾਂਗਰਸ ਵੱਲੋਂ ਓਮ ਪ੍ਰਕਾਸ਼ ਸੋਨੀ, ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਲੜੀਆਂ ਸਨ ਪਰ ਇਸਵਾਰ ਕਾਂਗਰਸ ਪਾਰਟੀ ਵਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਭਾਜਪਾ ਵਲੋਂ ਅਰੁਣ ਜੇਟਲੀ, ਬੀਐਸਪੀ ਵਲੋਂ ਪ੍ਰਦੀਪ ਸਿੰਘ ਵਾਲੀਆਂ ਨੂੰ ਟਿਕਟ ਦਿਤੀ ਗਈ ਹੈ। ਹਲਕਾ ਖਡੂਰ ਸਾਹਿਬ ਤੋਂ 2009 ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਸੁਰਿੰਦਰ ਸਿੰਘ ਸ਼ਾਹੀ, ਕਾਂਗਰਸ ਵੱਲੋਂ ਰਾਣਾ ਗੁਰਜੀਤ ਸਿੰਘ, ਸ਼ੋਮਣੀ ਅਕਾਲੀ ਦਲ ਵੱਲੋਂ ਡਾਕਟਰ ਰਤਨ ਸਿੰਘ ਅਜਨਾਲਾ ਨੇ ਚੋਣਾਂ ਲੜੀਆਂ ਸਨ ਪਰ ਹੁਣ ਕਾਂਗਰਸ ਪਾਰਟੀ ਨੇ ਹਰਮਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦੱਲ ਨੇ ਰਣਜੀਤ ਸਿੰਘ ਬ੍ਰਹਮਪੁਰਾ, ਬੀਐਸਪੀ ਨੇ ਸੁੱਚਾ ਸਿੰਘ ਮਾਨ ਨੂੰ ਟਿਕਟ ਦਿਤੀ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦੱਲ ਮਾਨ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਸਿਮਰਨਜੀਤ ਸਿੰਘ ਮਾਨ ਆਪ ਚੋਣ ਲੜ ਰਹੇ ਹਨ।  ਲੋਕ ਸਭਾ ਸੀਟ ਜਲੰਧਰ ਤੋਂ 2009 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸੁਰਜੀਤ ਸਿੰਘ, ਕਾਂਗਰਸ ਵੱਲੋਂ ਮਹਿੰਦਰ ਸਿੰਘ ਕੇ ਪੀ, ਅਕਾਲੀ ਦਲ ਵੱਲੋਂ ਹੰਸ ਰਾਜ ਹੰਸ ਨੇ ਚੋਣਾਂ ਲੜੀਆਂ ਸਨ, ਹੁਣ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦੱਲ ਨੇ ਪਵਨ ਕੁਮਾਰ ਟਿਨੂੰ, ਕਾਂਗਰਸ ਪਾਰਟੀ ਨੇ ਚੋਧਰੀ ਸੰਤੋਖ ਸਿੰਘ, ਬੀਐਸਪੀ ਨੇ ਸੁਖਵਿੰਦਰ ਕੋਟਲੀ ਨੂੰ ਟਿਕਟ ਦਿਤੀ ਹੈ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ 2009 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਸੁਖਵਿੰਦਰ ਕੁਮਾਰ, ਕਾਂਗਰਸ ਵੱਲੋਂ ਸੰਤੋਸ਼ ਚੌਧਰੀ, ਭਾਜਪਾ ਵੱਲੋਂ ਸੋਮ ਪ੍ਰਕਾਸ਼ ਨੇ ਚੋਣਾਂ ਲੜੀਆਂ ਸਨ ਅਤੇ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਵਿਜੇ ਸਾਂਪਲਾ, ਕਾਂਗਰਸ ਪਾਰਟੀ ਨੇ ਮਹਿੰਦਰ ਸਿੰਘ ਕੇਪੀ ਅਤੇ ਬਹੁਜਨ ਸਮਾਜ ਪਾਰਟੀ ਨੇ ਭਗਵਾਨ ਸਿੰਘ ਚੋਹਾਨ ਨੂੰ ਟਿਕਟ ਦਿਤੀ ਹੈ। ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਕੇਵਲ ਕ੍ਰਿਸ਼ਨ ਚੋਹਾਨ, ਕਾਂਗਰਸ ਵੱਲੋਂ ਰਵਨੀਤ ਸਿੰਘ ਬਿੱਟੂ, ਅਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਚੋਣਾਂ ਲੜੀਆਂ ਸਨ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦੱਲ ਨੇ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਪਾਰਟੀ ਨੇ ਬੀਬੀ ਅੰਬਿਕਾ ਸੋਨੀ, ਬੀਐਸਪੀ ਨੇ ਕੇ ਐਸ ਮੱਖਣ ਨੂੰ ਟਿਕਟ ਦਿਤੀ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਕੇਹਰ ਸਿੰਘ, ਕਾਂਗਰਸ ਵੱਲੋਂ ਮਨੀਸ਼ ਤਿਵਾੜੀ, ਅਕਾਲੀ ਦਲ ਵੱਲੋਂ ਗੁਰਚਰਨ ਸਿੰਘ ਗਾਲਿਬ ਨੇ ਚੋਣਾਂ ਲੜੀਆਂ ਸਨ ਅਤੇ ਇਸ ਵਾਰ ਸ਼੍ਰੋਮਣੀ ਅਕਾਲੀ ਦੱਲ ਨੇ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਪਾਰਟੀ ਨੇ ਰਵਨੀਤ ਸਿੰਘ ਬਿਟੂ, ਬੀਐਸਪੀ ਨੇ ਨਵਜੋਤ ਸਿੰਘ ਜਰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਲੋਕ ਸਭਾ ਸੀਟ ਫਤਹਿਗੜ੍ਹ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਰਾਏ ਸਿੰਘ, ਕਾਂਗਰਸ ਵੱਲੋਂ ਸੁਖਦੇਵ ਸਿੰਘ, ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੇ ਚੋਣਾਂ ਲੜੀਆਂ ਸਨ ਅਤੇ ਇਸ ਵਾਰ ਬੀਐਸਪੀ ਨੇ ਇੰਦਰਾ ਗਾਂਧੀ ਦੇ ਕਾਤਿਲ ਬੇਅੰਤ ਸਿੰਘ ਦੇ ਲੜਕੇ ਸਰਵਜੀਤ ਸਿੰਘ ਖਾਲਸਾ ਨੂੰ, ਕਾਂਗਰਸ ਪਾਰਟੀ ਨੇ ਸਾਧੂ ਸਿੰਘ ਧਰਮਸੋਤ ਅਤੇ ਸ਼੍ਰੋਮਣੀ ਅਕਾਲੀ ਦੱਲ ਨੇ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਲੋਕ ਸਭਾ ਸੀਟ ਫਰੀਦਕੋਟ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਰੇਸ਼ਮ ਸਿੰਘ, ਕਾਂਗਰਸ ਵੱਲੋਂ ਸੁਖਵਿੰਦਰ ਸਿੰਘ ਡੈਨੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਜੀਤ ਕੌਰ ਗੁਲਸ਼ਨ ਨੇ ਚੋਣਾਂ ਲੜੀਆਂ ਸਨ ਅਤੇ ਇਸ ਵਾਰ ਕਾਂਗਰਸ ਪਾਰਟੀ ਨੇ ਜੋਗਿੰਦਰ ਸਿੰਘ ਪੰਜਗਰਾਂਈ, ਸ਼੍ਰੋਮਣੀ ਅਕਾਲੀ ਦੱਲ ਨੇ ਪਰਮਜੀਤ ਕੌਰ ਗੁਲਸ਼ਨ, ਬੀ ਐਸ ਪੀ ਨੇ ਸੰਤ ਰਾਮ ਨੂੰ ਟਿਕਟ ਦਿਤੀ ਹੈ। ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਗੁਰਦੇਵ ਸਿੰਘ, ਕਾਂਗਰਸ ਵੱਲੋਂ ਜਗਮੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੇਰ ਸਿੰਘ ਗੁਬਾਇਆ ਨੇ ਚੋਣਾਂ ਲੜੀਆਂ ਸਨ। ਇਸ ਵਾਰ ਸ਼੍ਰੋਮਣੀ ਅਕਾਲੀ ਦੱਲ ਨੇ ਸ਼ੇਰ ਸਿੰਘ ਘੁਬਾਇਆ, ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਬੀਐਸਪੀ ਨੇ ਰਾਜ ਕੁਮਾਰ ਨੂੰ ਟਿਕਟ ਦਿਤੀ ਹੈ। ਲੋਕ ਸਭਾ ਸੀਟ ਬਠਿੰਡਾ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਨੇਮ ਚੰਦ, ਕਾਂਗਰਸ ਵੱਲੋਂ ਰਣਇੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਲੜੀਆਂ ਸਨ। ਇਸ ਵਾਰ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦੱਲ ਨੇ ਹਰਸਿਮਰਤ ਕੌਰ ਬਾਦਲ, ਕਾਂਗਰਸ ਪਾਰਟੀ ਨੇ ਪੀ ਪੀ ਪੀ ਦੇ ਸਾਬਕਾ ਮੁਖੀ ਮਨਪ੍ਰੀਤ ਬਾਦਲ, ਬੀ ਐਸ ਪੀ ਨੇ ਕੁਲਦੀਪ ਸਿੰਘ ਨੂੰ  ਟਿਕਟ ਦਿਤੀ ਹੈ। ਲੋਕ ਸਭਾ ਸੀਟ ਸੰਗਰੂਰ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਮੁਹੰਮਦ ਜੈਮਿਲ ਓਰ ਰਹਿਮਾਨ, ਕਾਂਗਰਸ ਵੱਲੋਂ ਵਿਜੈ ਇੰਦਰ ਸਿੰਗਲਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੇ ਚੋਣਾਂ ਲੜੀਆਂ ਸਨ। ਇਸ ਵਾਰ ਕਾਂਗਰਸ ਪਾਰਟੀ ਨੇ ਵਿਜੈ ਇੰਦਰ ਸਿੰਗਲਾ, ਸ਼੍ਰੋਮਣੀ ਅਕਾਲੀ ਦੱਲ ਨੇ ਸੁਖਦੇਵ ਸਿੰਘ ਢੀਂਡਸਾ, ਬੀ ਐਸ ਪੀ ਨੇ ਮਦਨ ਭੱਟੀ ਨੂੰ ਟਿਕਟ ਦਿਤੀ ਹੈ। ਲੋਕ ਸਭਾ ਸੀਟ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਦੀਪਕ ਜੋਸ਼ੀ, ਕਾਂਗਰਸ ਵੱਲੋਂ ਪ੍ਰਨੀਤ ਕੌਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਚੋਣਾਂ ਲੜੀਆਂ ਸਨ। ਇਸਵਾਰ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦੱਲ ਨੇ ਸਾਬਕਾ ਕਾਂਗਰਸੀ ਆਗੂ ਦਿਪਿਂਦਰ ਸਿੰਘ ਢਿਲੋਂ ਨੂੰ, ਕਾਂਗਰਸ ਪਾਰਟੀ ਨੇ ਮੋਜੂਦਾ ਐਮ ਪੀ ਪ੍ਰਨੀਤ ਕੌਰ ਨੂੰ, ਬੀ ਐਸ ਪੀ ਨੇ ਰਾਮ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਨੇ ਵੀ ਲੱਗਭੱਗ ਹਰ ਹਲਕੇ ਤੋਂ ਉਮੀਦਵਾਰ ਖੜ੍ਹੇ ਕੀਤੇ ਹਨ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੱਲ ਮਾਨ ਨੇ, ਸ਼ਿਵ ਸੈਨਾ ਨੇ, ਸੀਪੀਆਈ ਅਤੇ ਸੀਪੀਆਈਐਮ ਨੇ, ਬੀਜੀਟੀਡੀ ਨੇ, ਸਮਾਜਵਾਦੀ ਪਾਰਟੀ ਨੇ, ਬੀਐਸਪੀ ਅੰਬੇਡਕਰ ਨੇ, ਆਰਪੀਆਈ ਆਦਿ ਪਾਰਟੀਆਂ ਨੇ ਵੀ ਕਈ ਹਲਕਿਆਂ ਤੋਂ ਅਪਣੇ ਅਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸ ਵਾਰ ਬਹੁਤੇ ਹਲਕਿਆਂ ਤੋਂ ਪ੍ਰਮੁੱਖ ਰਾਜਨੀਤਿਕ ਦਲਾਂ ਨੇ ਅਪਣੇ ਆਪਣੇ ਉਮੀਦਵਾਰ ਬਦਲ ਦਿੱਤੇ ਹਨ। ਲੱਗਦਾ ਹੈ ਕਿ ਪ੍ਰਮੁੱਖ ਪਾਰਟੀਆਂ ਨੂੰ ਆਪਣੇ ਪੁਰਾਣੇ ਉਮੀਦਵਾਰਾਂ ਤੇ ਭਰੋਸਾ ਨਹੀਂ ਰਹਿ ਗਿਆ ਹੈ ਜਿਸ ਕਾਰਨ ਹੁਣ ਬਹੁਤੇ ਹਲਕਿਆਂ ਵਿੱਚ ਪੁਰਾਣੇ ਖਿਸਕੇ ਨਵੇਂ ਲਿਸ਼ਕੇ ਵਾਲੀ ਕਹਾਵਤ ਸੱਚ ਹੋ ਰਹੀ ਹੈ। ਕਈ ਥਾਵਾਂ ਤੇ ਪੁਰਾਣੇ ਉਮੀਦਵਾਰਾਂ ਨੇ ਅਪਣੀਆਂ ਰਾਜਨੀਤਿਕ ਪਾਰਟੀਆਂ ਵੀ ਬਦਲ ਲਈਆਂ ਹਨ ਅਤੇ ਕੁੱਝ ਥਾਵਾਂ ਤੇ ਪਾਰਟੀ ਵਿੱਚ ਬਗਾਬਤ ਵੀ ਹੋ ਰਹੀ ਹੈ। 
ਕੁਲਦੀਪ ਚੰਦ
94175630