ਪੰਜਾਬ ਦੇ ਕਈ ਲੋਕ ਸਭਾ ਮੈਂਬਰ ਮਿਲ਼ੀ ਗਰਾਂਟ ਖਰਚਣ ਵਿੱਚ ਪਿੱਛੇ।
 

31 ਮਾਰਚ, 2014 (ਕੁਲਦੀਪ  ਚੰਦ) ਸਾਰੇ ਰਾਜਨੀਤਿਕ ਦਲਾਂ ਦੇ ਉਮੀਦਵਾਰ ਵੋਟਾਂ ਤੋਂ ਪਹਿਲਾਂ ਦੇਸ਼ ਸੇਵਾ ਦੀਆਂ ਕਸਮਾਂ ਖਾਂਦੇ ਨਹੀਂ ਥੱਕਦੇ ਅਤੇ ਕਹਿੰਦੇ ਹਨ ਕਿ ਇੱਕ ਵਾਰ ਸਾਨੂੰ ਜਿੱਤਾ ਦਿਓ ਸੰਸਦ ਵਿੱਚ ਪਹੁੰਚਾ ਦਿਓ ਅਸੀਂ ਜਨਤਾ ਦੀਆਂ ਸਾਰੀਆਂ ਸਮੱਸਿਆਵਾ ਦਾ ਹੱਲ ਕਰ ਦਿਆਂਗੇ ਅਤੇ ਜਨਤਾ ਨੂੰ ਕੋਈ ਤੰਗੀ ਨਹੀਂ ਹੋਣ ਦਿਆਂਗੇ ਪਰ ਜਿੱਤਣ ਤੋਂ ਬਾਅਦ ਜਦੋਂ ਇਹ ਐਮ ਪੀ ਬਣ ਜਾਂਦੇ ਹਨ ਤਾਂ ਇਹ ਆਮ ਲੋਕਾਂ ਨੂੰ ਭੁੱਲ ਜਾਂਦੇ ਹਨ। ਅਜਿਹਾ ਹੀ ਕੁੱਝ ਪਤਾ ਚੱਲਦਾ ਹੈ 15ਵੀਂ ਲੋਕ ਸਭਾ ਦੇ ਪੰਜਾਬ ਤੋਂ ਜਿੱਤੇ ਲੋਕ ਸਭਾ ਮੈਂਬਰਾਂ ਵਲੋਂ ਮਿਲੇ ਫੰਡਾਂ ਨੂੰ ਖਰਚਣ ਦੀ ਰਿਪੋਰਟ ਵੇਖਕੇ। ਹਰ ਐਮ ਪੀ ਨੂੰ ਆਪਣੇ ਖੇਤਰ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਸਰਕਾਰ 5 ਕਰੋੜ ਰੁਪਏ ਹਰ ਸਾਲ ਜਾਰੀ ਕਰਦੀ ਹੈ। ਪਰ ਅਕਸਰ ਇਹ ਕਰੋੜਾਂ ਰੁਪਏ ਖਰਚੇ ਹੀ ਨਹੀਂ ਜਾਂਦੇ ਅਤੇ ਜਨਤਾ ਵਿਕਾਸ ਦੇ ਕੰਮਾਂ ਨੂੰ ਤਰਸਦੀ ਰਹਿ ਜਾਂਦੀ ਹੈ। ਲੋਕ ਸਭਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੌਜੂਦਾ ਕਈ ਲੋਕ ਸਭਾ ਮੈਂਬਰ ਮਿਲ਼ੀਆਂ ਗਰਾਂਟਾਂ ਨੂੰ ਖਰਚਣ ਵਿੱਚ ਪਿੱਛੇ ਰਹਿ ਗਏ ਹਨ। ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਇਲਾਕੇ ਵਿੱਚ ਵਿਕਾਸ ਕਾਰਜ ਕਰਵਾਉਣ ਲਈ 16.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 16.97 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 11.99 ਕਰੋੜ ਰੁਪਏ ਮਤਲਬ ਕਿ 72.67% ਖਰਚ ਕੀਤੇ ਗਏ ਹਨ। ਬਠਿੰਡਾ ਦੀ ਲੋਕ ਸਭਾ ਮੈਂਬਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.62 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 14.61 ਕਰੋੜ ਰੁਪਏ ਮਤਲਬ ਕਿ 76.89% ਖਰਚ ਕੀਤੇ ਗਏ ਹਨ। ਫਰੀਦਕੋਟ ਦੀ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.53 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 14.59 ਕਰੋੜ ਰੁਪਏ ਮਤਲਬ ਕਿ 76.79% ਖਰਚ ਕੀਤੇ ਗਏ ਹਨ। ਫਿਰੋਜ਼ਪੁਰ ਦੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਗੁਬਾਇਆ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.51 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 15.52 ਕਰੋੜ ਰੁਪਏ ਮਤਲਬ ਕਿ 81.68% ਖਰਚ ਕੀਤੇ ਗਏ ਹਨ। ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ 14 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 14.52 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 11.01 ਕਰੋੜ ਰੁਪਏ ਮਤਲਬ ਕਿ 78.64% ਖਰਚ ਕੀਤੇ ਗਏ ਹਨ। ਹੁਸ਼ਿਆਰਪੁਰ ਦੇ ਲੋਕ ਸਭਾ ਮੈਂਬਰ ਸੰਤੋਸ਼ ਸਿੰਘ ਚੌਧਰੀ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.55 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 15.47 ਕਰੋੜ ਰੁਪਏ ਮਤਲਬ ਕਿ 81.42% ਖਰਚ ਕੀਤੇ ਗਏ ਹਨ। ਜਲੰਧਰ ਦੇ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਆਪਣੇ ਇਲਾਕੇ ਵਿੱਚ ਵਿਕਾਸ ਕਾਰਜ ਕਰਵਾਉਣ ਲਈ 14 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 14.61 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 11.62 ਕਰੋੜ ਰੁਪਏ ਮਤਲਬ ਕਿ 83% ਖਰਚ ਕੀਤੇ ਗਏ ਹਨ। ਲੁਧਿਆਣਾ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾਰੀ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.66 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 14.69 ਕਰੋੜ ਰੁਪਏ ਮਤਲਬ ਕਿ 77.32% ਖਰਚ ਕੀਤੇ ਗਏ ਹਨ। ਪਟਿਆਲਾ ਦੀ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.50 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 16.43 ਕਰੋੜ ਰੁਪਏ ਮਤਲਬ ਕਿ 86.47% ਖਰਚ ਕੀਤੇ ਗਏ ਹਨ। ਫਤਹਿਗੜ੍ਹ ਸਾਹਿਬ ਦੇ ਲੋਕ ਸਭਾ ਮੈਂਬਰ ਸੁਖਦੇਵ ਸਿੰਘ ਲਿਬੜਾ ਨੂੰ 16.50 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 17.13 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 9.67 ਕਰੋੜ ਰੁਪਏ ਮਤਲਬ ਕਿ 58.61% ਖਰਚ ਕੀਤੇ ਗਏ ਹਨ। ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.57 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 14.86 ਕਰੋੜ ਰੁਪਏ ਮਤਲਬ ਕਿ 78.21% ਖਰਚ ਕੀਤੇ ਗਏ ਹਨ। ਸੰਗਰੂਰ ਦੇ ਲੋਕ ਸਭਾ ਮੈਂਬਰ ਵਿਜੈ ਇੰਦਰ ਸਿੰਗਲਾ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.64 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 14.68 ਕਰੋੜ ਰੁਪਏ ਮਤਲਬ ਕਿ 77.26% ਖਰਚ ਕੀਤੇ ਗਏ ਹਨ। ਖਡੂਰ ਸਾਹਿਬ ਦੇ ਲੋਕ ਸਭਾ ਮੈਂਬਰ ਰਤਨ ਸਿੰਘ ਅਜਨਾਲਾ ਨੂੰ 19 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਵਿਆਜ ਲੱਗਣ ਤੋਂ ਬਾਅਦ 19.51 ਕਰੋੜ ਰੁਪਏ ਹੋ ਗਏ ਹਨ ਪਰ ਇਸ ਵਿੱਚੋਂ ਸਿਰਫ 15.92 ਕਰੋੜ ਰੁਪਏ ਮਤਲਬ ਕਿ 83.79% ਖਰਚ ਕੀਤੇ ਗਏ ਹਨ। ਇਹਨਾਂ ਅੰਕੜਿਆਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਿਸੇ ਵੀ ਲੋਕ ਸਭਾ ਮੈਂਬਰ ਨੇ ਵਿਕਾਸ ਕਾਰਜਾਂ ਲਈ ਮਿਲੀ ਗ੍ਰਾਂਟ ਨੂੰ ਪੂਰਾ ਨਹੀਂ ਖਰਚਿਆ ਹੈ। ਇਸ ਲਈ ਪੰਜਾਬ ਦੇ ਲੋਕ ਸਭਾ ਮੈਂਬਰਾਂ ਵਲੋਂ ਗਰਾਂਟਾਂ ਖਰਚਣ ਵਿੱਚ ਵਿਖਾਈ ਜਾ ਰਹੀ ਲਾਪਰਵਾਹੀ ਕਾਰਨ ਕਈ ਵਿਕਾਸ ਕਾਰਜ ਅਧੂਰੇ ਹਨ ਅਤੇ ਗਰਾਂਟਾਂ ਦੀ ਉਡੀਕ ਕਰ ਰਹੇ ਹਨ। 
ਕੁਲਦੀਪ ਚੰਦ 
9417563054