ਇਹ ਹਨ ਸਾਡੇ ਸਮਾਜ ਸੇਵਕ

ਮਿਲੀ ਗਰਾਂਟ ਵੀ ਪੂਰੀ ਨਹੀ ਖਰਚਦੇ।

30 ਮਾਰਚ, 2014 (ਕੁਲਦੀਪ ਚੰਦ) ਦੇਸ਼ ਦੇ ਚੁਣੇ ਹੋਏ ਲੋਕ ਸਭਾ ਮੈਂਬਰਾਂ ਵੱਲੋਂ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਮਿਲੀ ਗ੍ਰਾਂਟ ਨੂੰ ਖਰਚਣ ਵਿੱਚ ਭਾਰੀ ਕੰਜੂਸੀ ਕੀਤੀ ਜਾਂਦੀ ਹੈ ਜਦਕਿ ਲੋਕ ਸਭਾ ਮੈਂਬਰ ਆਪਣੀ ਸਹੂਲਤਾਂ ਲਈ ਇਹਨਾਂ ਗ੍ਰਾਟਾਂ ਤੋਂ ਵੀ ਕਈ ਗੁਣਾਂ ਵੱਧ ਰੁਪਏ ਖਰਚ ਦਿੰਦੇ ਹਨ। ਦੇਸ਼ ਦੇ ਕਈ ਸੂਬੇ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਲੋਕ ਸਭਾ ਮੈਂਬਰਾਂ ਵੱਲੋਂ ਵਿਕਾਸ ਕਾਰਜਾਂ ਲਈ ਮਿਲੀ ਗ੍ਰਾਂਟ ਨੂੰ ਪੂਰਾ ਨਹੀਂ ਖਰਚਿਆਂ ਜਾਂਦਾ ਹੈ ਜਿਸ ਕਾਰਨ ਉਹ ਜਨਤਾ ਨਾਲ ਧ੍ਰੋਹ ਕਮਾਉਂਦੇ ਹਨ ਅਤੇ ਜਨਤਾ ਦਾ ਵਿਕਾਸ ਕਰਨ ਥਾਂ ਤੇ ਆਪਣਾ ਨਿੱਜੀ ਵਿਕਾਸ ਜ਼ਿਆਦਾ ਕਰਦੇ ਹਨ। ਇਹ ਪਤਾ ਚੱਲਦਾ ਹੈ ਲੋਕ ਸਭਾ ਦੀ ਰਿਪੋਰਟ ਤੋਂ ਜਿਸ ਵਿੱਚ ਵੱਖ ਵੱਖ ਲੋਕ ਸਭਾ ਦੇ ਮੈਂਬਾਂ ਵਲੋਂ ਮਿਲੀਆਂ ਗਰਾਂਟਾਂ ਸਬੰਧੀ ਵੇਰਵਾ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਲੋਕ ਸਭਾ ਮੈਂਬਰਾਂ ਵੱਲੋਂ ਸਾਲ 1993 ਤੋਂ ਲੈ ਕੇ ਫਰਵਰੀ 2014 ਤੱਕ ਵਿਕਾਸ ਕਾਰਜਾਂ ਲਈ ਕਰੋੜਾ ਰੁਪਏ ਦੇ ਫੰਡ ਖਰਚੇ ਗਏ ਹਨ। ਦੇਸ਼ ਦੇ ਲੋਕ ਸਭਾ ਮੈਂਬਰਾਂ ਵੱਲੋਂ ਆਪਣੇ ਇਲਾਕੇ ਦੇ ਵਿਕਾਸ ਕਾਰਜਾਂ ਲਈ ਮਿਲੀ ਗ੍ਰਾਂਟ ਨੂੰ ਖਰਚਣ ਵਿੱਚ ਭਾਰੀ ਕੰਜੂਸੀ ਕੀਤੀ ਜਾਂਦੀ ਹੈ ਜਦਕਿ ਕਈ ਲੋਕ ਸਭਾ ਮੈਂਬਰ ਆਪਣੀ ਸਹੂਲਤਾਂ ਲਈ ਇਹਨਾਂ ਗ੍ਰਾਟਾਂ ਤੋਂ ਵੀ ਕਈ ਗੁਣਾਂ ਵੱਧ ਰੁਪਏ ਖਰਚ ਦਿੰਦੇ ਹਨ। ਦੇਸ਼ ਦੇ ਕਈ ਸੂਬੇ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਲੋਕ ਸਭਾ ਮੈਂਬਰਾਂ ਵੱਲੋਂ ਵਿਕਾਸ ਕਾਰਜਾਂ ਲਈ ਮਿਲੀ ਗ੍ਰਾਂਟ ਨੂੰ ਪੂਰਾ ਨਹੀਂ ਖਰਚਿਆਂ ਜਾਂਦਾ ਹੈ ਜਿਸ ਕਾਰਨ ਉਹ ਜਨਤਾ ਨਾਲ ਧ੍ਰੋਹ ਕਮਾਉਂਦੇ ਹਨ ਅਤੇ ਜਨਤਾ ਦਾ ਵਿਕਾਸ ਕਰਨ ਥਾਂ ਤੇ ਆਪਣਾ ਨਿੱਜੀ ਵਿਕਾਸ ਜ਼ਿਆਦਾ ਕਰਦੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਲੋਕ ਸਭਾ ਮੈਂਬਰਾਂ ਵੱਲੋਂ ਸਾਲ 1993 ਤੋਂ ਲੈ ਕੇ ਫਰਵਰੀ 2014 ਤੱਕ ਵਿਕਾਸ ਕਾਰਜਾਂ ਲਈ ਫੰਡ ਖਰਚੇ ਗਏ ਹਨ। ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਨੋਮੀਨੇਟਿਡ ਮੈਂਬਰਾਂ ਨੂੰ ਸਾਲ 1993 ਤੋਂ ਲੈ ਕੇ ਫਰਵਰੀ 2014 ਤੱਕ ਵਿਕਾਸ ਕਾਰਜਾਂ ਲਈ 80.98 ਕਰੋੜ ਰੁਪਏ (ਸਮੇਤ ਵਿਆਜ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ ਕਿ 70.66 ਖਰਚ ਕੀਤੇ ਗਏ ਹਨ। ਆਂਧਰਾ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ ਸਾਲ 1993 ਤੋਂ ਲੈ ਕੇ ਫਰਵਰੀ 2014 ਤੱਕ 1817.99 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1628.70 ਕਰੋੜ ਰੁਪਏ ਖਰਚ ਕੀਤੇ ਗਏ ਹਨ। ਅਰੁਣਾਚਲ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ 86.13 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 85.04 ਕਰੋੜ ਰੁਪਏ ਖਰਚ ਕੀਤੇ ਗਏ ਹਨ। ਆਸਾਮ ਦੇ ਲੋਕ ਸਭਾ ਮੈਂਬਰਾਂ ਨੂੰ 602.60 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 537.87 ਕਰੋੜ ਰੁਪਏ ਖਰਚ ਕੀਤੇ ਗਏ ਹਨ। ਬਿਹਾਰ ਦੇ ਲੋਕ ਸਭਾ ਮੈਂਬਰਾਂ ਨੂੰ 1658.23 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1388.75 ਕਰੋੜ ਰੁਪਏ ਖਰਚ ਕੀਤੇ ਗਏ ਹਨ। ਗੋਆ ਦੇ ਲੋਕ ਸਭਾ ਮੈਂਬਰਾਂ ਨੂੰ 81.78 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 70.07 ਕਰੋੜ ਰੁਪਏ ਖਰਚ ਕੀਤੇ ਗਏ ਹਨ। ਗੁਜਰਾਤ ਦੇ ਲੋਕ ਸਭਾ ਮੈਂਬਰਾਂ ਨੂੰ 1102.05 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 982.92 ਕਰੋੜ ਰੁਪਏ ਖਰਚ ਕੀਤੇ ਗਏ ਹਨ। ਹਰਿਆਣਾ ਦੇ ਲੋਕ ਸਭਾ ਮੈਂਬਰਾਂ ਨੂੰ 453.05 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 398.63 ਕਰੋੜ ਰੁਪਏ ਖਰਚ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ 187.28 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 164.74 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਜੰਮੂ ਅਤੇ ਕਸ਼ਮੀਰ ਦੇ ਲੋਕ ਸਭਾ ਮੈਂਬਰਾਂ ਨੂੰ 259.75 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 221.30 ਕਰੋੜ ਰੁਪਏ ਖਰਚ ਕੀਤੇ ਗਏ ਹਨ। ਕਰਨਾਟਕਾ ਦੇ ਲੋਕ ਸਭਾ ਮੈਂਬਰਾਂ ਨੂੰ 1159.37 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1006.65 ਕਰੋੜ ਰੁਪਏ ਖਰਚ ਕੀਤੇ ਗਏ ਹਨ। ਕੇਰਲਾ ਦੇ ਲੋਕ ਸਭਾ ਮੈਂਬਰਾਂ ਨੂੰ 848.82 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 771.85 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮੱਧ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ 1266.46 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1159.80 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਹਾਰਾਸ਼ਟਰਾਂ ਦੇ ਲੋਕ ਸਭਾ ਮੈਂਬਰਾਂ ਨੂੰ 2008.64 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1797.49 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਨੀਪੁਰ ਦੇ ਲੋਕ ਸਭਾ ਮੈਂਬਰਾਂ ਨੂੰ 90.93 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 83.59 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮੇਘਾਲਿਆ ਦੇ ਲੋਕ ਸਭਾ ਮੈਂਬਰਾਂ ਨੂੰ 89.63 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 82.25 ਕਰੋੜ ਰੁਪਏ ਖਰਚ ਕੀਤੇ ਗਏ ਹਨ। ਮਿਜ਼ੋਰਮ ਦੇ ਲੋਕ ਸਭਾ ਮੈਂਬਰਾਂ ਨੂੰ 43.48 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 42.45 ਕਰੋੜ ਰੁਪਏ ਖਰਚ ਕੀਤੇ ਗਏ ਹਨ। ਨਾਗਾਲੈਂਡ ਦੇ ਲੋਕ ਸਭਾ ਮੈਂਬਰਾਂ ਨੂੰ 45.08 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 42.58 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉੜੀਸਾ ਦੇ ਲੋਕ ਸਭਾ ਮੈਂਬਰਾਂ ਨੂੰ 894.68 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 783.17 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ 585.69 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 526.30 ਕਰੋੜ ਰੁਪਏ ਖਰਚ ਕੀਤੇ ਗਏ ਹਨ। ਰਾਜਸਥਾਨ  ਦੇ ਲੋਕ ਸਭਾ ਮੈਂਬਰਾਂ ਨੂੰ 1060.24 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 951.60 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਿੱਕਮ ਦੇ ਲੋਕ ਸਭਾ ਮੈਂਬਰਾਂ ਨੂੰ 43.62 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 39.99 ਕਰੋੜ ਰੁਪਏ ਖਰਚ ਕੀਤੇ ਗਏ ਹਨ। ਤਾਮਿਲਨਾਢੂ ਦੇ ਲੋਕ ਸਭਾ ਮੈਂਬਰਾਂ ਨੂੰ 1661.48 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1536.47 ਕਰੋੜ ਰੁਪਏ ਖਰਚ ਕੀਤੇ ਗਏ ਹਨ। ਤ੍ਰਿਪੁਰਾ ਦੇ ਲੋਕ ਸਭਾ ਮੈਂਬਰਾਂ ਨੂੰ 79.80 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 72.84 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ 3488.73 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 3068.99 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪੱਛਮੀ ਬੰਗਾਲ ਦੇ ਲੋਕ ਸਭਾ ਮੈਂਬਰਾਂ ਨੂੰ 1781.17 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 1562.99 ਕਰੋੜ ਰੁਪਏ ਖਰਚ ਕੀਤੇ ਗਏ ਹਨ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਲੋਕ ਸਭਾ ਮੈਂਬਰਾਂ ਨੂੰ 47.32 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 43.84 ਕਰੋੜ ਰੁਪਏ ਖਰਚ ਕੀਤੇ ਗਏ ਹਨ। ਚੰਡੀਗੜ੍ਹ ਦੇ ਲੋਕ ਸਭਾ ਮੈਂਬਰਾਂ ਨੂੰ 43.57 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 38.15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦਾਦਰ ਅਤੇ ਨਾਗਰ ਹਵੇਲੀ ਦੇ ਲੋਕ ਸਭਾ ਮੈਂਬਰਾਂ ਨੂੰ 44.47 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 39.40 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦਮਨ ਅਤੇ ਦਿਓ ਦੇ ਲੋਕ ਸਭਾ ਮੈਂਬਰਾਂ ਨੂੰ 45.65 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 42.12 ਕਰੋੜ ਰੁਪਏ ਖਰਚ ਕੀਤੇ ਗਏ ਹਨ। ਦਿੱਲੀ ਦੇ ਲੋਕ ਸਭਾ ਮੈਂਬਰਾਂ ਨੂੰ 267.55 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 219.60 ਕਰੋੜ ਰੁਪਏ ਖਰਚ ਕੀਤੇ ਗਏ ਹਨ। ਲਕਸ਼ਦੀਪ ਦੇ ਲੋਕ ਸਭਾ ਮੈਂਬਰਾਂ ਨੂੰ 45.37 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 37.58 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪੁਡੂਚੇਰੀ ਦੇ ਲੋਕ ਸਭਾ ਮੈਂਬਰਾਂ ਨੂੰ 34.12 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 30.76 ਕਰੋੜ ਰੁਪਏ ਖਰਚ ਕੀਤੇ ਗਏ ਹਨ। ਛਤੀਸਗੜ੍ਹ ਦੇ ਲੋਕ ਸਭਾ ਮੈਂਬਰਾਂ ਨੂੰ 473.27 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 425.37 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਤਰਾਖੰਡ ਦੇ ਲੋਕ ਸਭਾ ਮੈਂਬਰਾਂ ਨੂੰ 204.66 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 172.97 ਕਰੋੜ ਰੁਪਏ ਖਰਚ ਕੀਤੇ ਗਏ ਹਨ। ਝਾਰਖੰਡ ਦੇ ਲੋਕ ਸਭਾ ਮੈਂਬਰਾਂ ਨੂੰ 592.77 ਕਰੋੜ ਰੁਪਏ (ਵਿਆਜ ਸਮੇਤ) ਦੇ ਫੰਡ ਉਪਲਬੱਧ ਹੋਏ ਸਨ ਜਿਹਨਾਂ ਵਿੱਚੋਂ 517.74 ਕਰੋੜ ਰੁਪਏ ਖਰਚ ਕੀਤੇ ਗਏ ਹਨ। ਜੇਕਰ ਸਾਰੇ ਸੂਬਿਆਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ  22569.35 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਜੋ ਕਿ ਵਿਆਜ ਲੱਗ ਕੇ 23276.34 ਕਰੋੜ ਰੁਪਏ ਹੋ ਗਏ ਅਤੇ ਇਹਨਾਂ ਵਿੱਚੋਂ 20645.22 ਕਰੋੜ ਰੁਪਏ ਖਰਚ ਕੀਤੇ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਅਤੇ ਲਕਸ਼ਦੀਪ ਨੇ  ਜਾਰੀ ਕੀਤੇ ਫੰਡਾਂ ਨਾਲੋਂ ਵੱਧ ਖਰਚ ਕਰ ਦਿੱਤੇ ਹਨ ਉਥੇ ਕਈ ਸੂਬਿਆਂ ਦੇ ਸਾਂਸਦ ਮਿਲੀ ਗਰਾਂਟ ਨੂੰ ਖਰਚਣ ਵਿੱਚ ਇਸ ਤਰ੍ਹਾਂ ਕੰਜੂਸੀ ਕਰ ਰਹੇ ਹਨ ਜਿਵੇਂ ਕਿ ਆਪਣੀ ਜੇਬ ਵਿੱਚੋਂ ਖਰਚ ਕਰਨੇ ਹੋਣ। ਆਖਿਰ ਸਾਂਸਦਾ ਨੂੰ ਕਦੋਂ ਸਮਝ ਆਵੇਗੀ ਕਿ ਉਹ ਜਨਤਾ ਤੋਂ ਟੈਕਸਾਂ ਦੇ ਰੂਪ ਵਿੱਚ ਵਸੂਲਿਆਂ ਪੈਸਾ ਹੀ ਜਨਤਾ ਤੇ ਖਰਚ ਕਰ ਰਹੇ ਹਨ ਨਾ ਕਿ ਆਪਣੀ ਜੇਬ ਵਿੱਚੋਂ ਖਰਚ ਕਰ ਰਹੇ ਹਨ।  
ਕੁਲਦੀਪ ਚੰਦ
9417563054