ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਉਮੀਦਵਾਰਾਂ

ਦੀ ਜਿੱਤ ਦਾ ਫੈਸਲਾ ਕਰਨਗੇ ਪੁਰਸ਼ ਵੋਟਰ।

ਪੰਜਾਬ ਦੇ ਹਰ ਲੋਕ ਸਭਾ ਹਲਕੇ ਵਿੱਚ ਪੁਰਸ਼ ਵੋਟਰਾਂ ਦੇ ਮੁਕਾਬਲੇ ਮਹਿਲਾਂ ਵੋਟਰਾਂ ਦੀ ਗਿਣਤੀ ਘੱਟ।

29 ਮਾਰਚ, 2014 (ਕੁਲਦੀਪ ਚੰਦ ) ਦੁਨੀਆਂ ਦੇ ਕਈ ਦੇਸ਼ਾਂ ਨੇ ਔਰਤਾਂ ਦੀ ਮਹੱਤਤਾ ਅਤੇ ਅਬਾਦੀ ਨੂੰ ਦੇਖਦੇ ਹੋਏ ਵੱਖ-ਵੱਖ ਪੋਸਟਾਂ ਅਤੇ ਰਾਜਨੀਤਿਕ ਸੀਟਾਂ ਵਿੱਚ ਰਿਜਰਵੇਸ਼ਨ ਦਿਤੀ ਹੈ। ਪਿਛਲੇ 2 ਦਹਾਕਿਆਂ ਦੌਰਾਨ ਹੀ ਕਰੀਬ 50 ਮੁਲਕਾਂ ਨੇ ਰਾਸ਼ਟਰੀ ਅਤੇ ਸੂਬਾ ਪੱਧਰ ਦੀਆਂ ਨਿਰਣਾ ਲੈਣ ਵਾਲੀਆ ਕਈ ਮਹਤਵਪੂਰਨ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਹਨ। ਭਾਰਤ ਜੋ ਕਿ ਵੱਡਾ ਲੋਕਤੰਤਰ ਦੇਸ਼ ਹੈ ਵਿੱਚ ਵੀ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ 1992 ਤੋਂ ਬਾਦ ਲੋਕਤੰਤਰ ਦੇ ਹੇਠਲੇ ਭਾਗ ਪੰਚਾਇਤ ਰਾਜ ਸਿਸਟਮ ਆਦਿ ਵਿੱਚ 33% ਸੀਟਾਂ ਅੋਰਤਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ। ਇਸ ਸਭ ਦਾ ਮੁਖ ਮੰਤਵ ਅੋਰਤਾਂ ਵਿੱਚ ਸਵੈਮਾਨ ਦੀ ਭਾਵਨਾ ਪੈਦਾ ਕਰਨਾ ਸੀ। ਸਮੇਂ-ਸਮੇਂ ਤੇ ਮਹਿਲਾ ਸੰਗਠਨਾਂ ਦੀ ਮੰਗ ਤੇ ਸਰਕਾਰਾਂ ਵਲੋਂ ਮਹਿਲਾਵਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮਹਿਲਾਵਾਂ ਲਈ ਸੀਟਾਂ ਰਾਖਵੀਆਂ ਰੱਖਣ ਸਬੰਧੀ ਕੋਸ਼ਿਸ਼ ਕੀਤੀ ਗਈ। 1996 ਵਿੱਚ ਐਚ ਡੀ ਦੇਵਗੋੜਾ ਦੀ ਸਰਕਾਰ ਵੇਲੇ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਬਿਲ ਲਿਆਂਦਾ ਗਿਆ ਅਤੇ ਸਮੇਂ ਸਮੇਂ ਤੇ ਇਸ ਵਿੱਚ ਬਦਲਾਵ ਆਂਦੇ ਰਹੇ ਹਨ। ਐਨ ਡੀ ਏ ਦੀ ਸਰਕਾਰ ਵੇਲੇ ਗੀਤਾ ਮੁਖਰਜੀ ਦੀ ਅਗਵਾਈ ਵਿੱਚ ਇੱਕ ਜ਼ੁਆਇੰਟ ਪਾਰਲੀਆਮੈਂਟਰੀ ਕਮੇਟੀ ਬਣਾਈ ਗਈ ਅਤੇ ਕਮੇਟੀ ਵਲੋਂ ਵੀ ਇਸ ਵਿੱਚ ਲੋੜ ਅਨੁਸਾਰ ਸੋਧ ਕੀਤੀ ਗਈ ਸੀ। ਫਿਰ ਇਸ ਵਿੱਚ ਜਾਤ ਅਧਾਰਤ ਰਿਜਰਵੇਸ਼ਨ ਨੂੰ ਲੈ ਕੇ ਸਮੱਸਿਆ ਪੈਦਾ ਹੋ ਗਈ। ਬੇਸ਼ਕ ਯੁ ਪੀ ਏ ਦੀ ਮੌਜੂਦਾ ਸਰਕਾਰ ਵਲੋਂ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਅਪਣੇ ਘਟੋ-ਘਟ ਸਾਂਝਾ ਪ੍ਰੋਗਰਾਮ ਵਿੱਚ ਵੀ ਸ਼ਾਮਲ ਕੀਤਾ ਸੀ ਪਰ ਹਰ ਵਾਰ ਆਨੇ ਬਹਾਨੇ ਲਗਾਕੇ ਇਸ ਬਿਲ ਨੂੰ ਪਾਸ ਹੋਣ ਤੋਂ ਰੋਕ ਦਿਤਾ ਗਿਆ ਸੀ। ਕਾਂਗਰਸ ਪਾਰਟੀ ਜਿਸਦੀ ਅਗਵਾਈ ਬੀਬੀ ਸੋਨੀਆ ਗਾਂਧੀ ਕਰ ਰਹੀ ਹੈ ਅਤੇ ਕੇਂਦਰ ਵਿੱਚ ਸੱਤਾ ਦੀ ਚਾਬੀ ਇਨ੍ਹਾਂ ਕੋਲ ਹੈ ਤੋਂ ਦੇਸ਼ ਦੀ ਅੱਧੀ ਅਬਾਦੀ ਮਹਿਲਾਵਾਂ ਨੂੰ  ਪੂਰਨ ਆਸ ਹੈ ਕਿ ਯੂ ਪੀ ਏ ਸਰਕਾਰ ਦੇ ਸਮੇਂ ਵਿੱਚ ਇਹ ਬਿੱਲ ਲਾਗੂ ਹੋਵੇਗਾ ਅਤੇ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਵਿੱਚ ਕਾਂਗਰਸ ਪਾਰਟੀ ਮੁੱਖ ਭੁਮਿਕਾ ਨਿਭਾਏਗੀ ਪਰ ਇਨ੍ਹਾਂ ਮਹਿਲਾਵਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਮਹਿਲਾ ਵੋਟਰਾਂ ਦੀ ਪੁਰਸ਼ ਵੋਟਰਾਂ ਦੇ ਮੁਕਾਬਲੇ ਘਟ ਰਹੀ ਗਿਣਤੀ ਵੱਲ ਕਦੇ ਧਿਆਨ ਨਹੀਂ ਦਿਤਾ ਹੈ। ਪੰਜਾਬ ਰਾਜ ਜੋ ਕਿ ਪਹਿਲਾਂ ਕੁੜੀਆਂ ਦੀ ਘਟ ਰਹੀ ਗਿਣਤੀ ਕਾਰਨ ਚਰਚਾ ਵਿੱਚ ਹੈ ਹੁਣ ਮਹਿਲਾ ਵੋਟਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਪੰਜਾਬ ਵਿੱਚ ਕੁੱਲ 06 ਜਨਵਰੀ, 2014 ਤੱਕ ਕੁੱਲ 19207230 ਵੋਟਰ ਹਨ ਜਿਹਨਾਂ ਵਿੱਚ ਪੁਰਸ਼ ਵੋਟਰਾਂ ਦੀ ਸੰਖਿਆ 10112873 ਹੈ ਅਤੇ ਮਹਿਲਾ ਵੋਟਰਾਂ ਦੀ ਸੰਖਿਆ 9094357 ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਪੁਰਸ਼ ਵੋਟਰਾਂ ਨਾਲੋਂ ਮਹਿਲਾ ਵੋਟਰਾਂ ਦੀ ਸੰਖਿਆ 1018516 ਘੱਟ ਹੈ। ਜੇਕਰ ਹਰ ਲੋਕ ਸਭਾ ਹਲਕੇ ਤੇ ਝਾਤੀ ਮਾਰੀਏ ਤਾਂ ਲੋਕ ਸਭਾ ਹਲਕੇ ਗੁਰਦਾਸਪੁਰ ਵਿੱਚ ਕੁੱਲ 1472397 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 767539 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 704858 ਹੈ। ਲੋਕ ਸਭਾ ਹਲਕੇ ਅੰਮ੍ਰਿਤਸਰ ਵਿੱਚ ਕੁੱਲ 1440956 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 759711 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 681245 ਹੈ। ਲੋਕ ਸਭਾ ਹਲਕੇ ਖਡੂਰ ਸਾਹਿਬ ਵਿੱਚ ਕੁੱਲ 1531763 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 799493 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 732270 ਹੈ। ਲੋਕ ਸਭਾ ਹਲਕੇ ਜਲੰਧਰ ਵਿੱਚ ਕੁੱਲ 1513666 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 789487 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 724179 ਹੈ। ਲੋਕ ਸਭਾ ਹਲਕੇ ਹੁਸ਼ਿਆਰਪੁਰ ਵਿੱਚ ਕੁੱਲ 1448099 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 741259 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 706840 ਹੈ। ਲੋਕ ਸਭਾ ਹਲਕੇ ਆਨੰਦਪੁਰ ਸਾਹਿਬ ਵਿੱਚ ਕੁੱਲ 1526959 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 797281 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 729678 ਹੈ। ਲੋਕ ਸਭਾ ਹਲਕੇ ਲੁਧਿਆਣਾ ਵਿੱਚ ਕੁੱਲ 1524441 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 816267 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 708174 ਹੈ। ਲੋਕ ਸਭਾ ਹਲਕੇ ਫਤਹਿਗੜਸਾਹਿਬ ਵਿੱਚ ਕੁੱਲ 1373898 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 728768 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 645130 ਹੈ। ਲੋਕ ਸਭਾ ਹਲਕੇ ਫਰੀਦਕੋਟ ਵਿੱਚ ਕੁੱਲ ਵੋਟਰ 1433044 ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 756739  ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 676305 ਹੈ। ਲੋਕ ਸਭਾ ਹਲਕੇ ਫਿਰੋਜ਼ਪੁਰ ਵਿੱਚ ਕੁੱਲ 1498636 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 796156 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 702480 ਹੈ। ਲੋਕ ਸਭਾ ਹਲਕੇ ਬਠਿੰਡਾ ਵਿੱਚ ਕੁੱਲ 1496502 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 798190 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 698312 ਹੈ। ਲੋਕ ਸਭਾ ਹਲਕੇ ਸੰਗਰੂਰ ਵਿੱਚ ਕੁੱਲ 1402307 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 746283 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 656024 ਹੈ। ਲੋਕ ਸਭਾ ਹਲਕੇ ਪਟਿਆਲਾ ਵਿੱਚ ਕੁੱਲ 1544562 ਵੋਟਰ ਹਨ ਜਿਹਨਾਂ ਵਿੱਚੋਂ ਪੁਰਸ਼ ਵੋਟਰਾਂ ਦੀ ਸੰਖਿਆ 815700 ਹੈ ਜਦਕਿ ਮਹਿਲਾਂ ਵੋਟਰਾਂ ਦੀ ਸੰਖਿਆ 728862 ਹੈ। ਪੰਜਾਬ ਦੇ ਹਰ ਲੋਕ ਸਭਾ ਹਲਕੇ ਵਿੱਚ ਉਮੀਦਵਾਰਾਂ ਦੀ ਜਿੱਤ ਹਾਰ ਦੀ ਚਾਬੀ ਪੁਰਸ਼ ਵੋਟਰਾਂ ਦੇ ਹੱਥ ਰਹੇਗੀ।
ਕੁਲਦੀਪ ਚੰਦ
9417563054