ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਅੱਜ ਹੋਵੇਗੀ।

24 ਮਾਰਚ, 2014 (ਕੁਲਦੀਪ ਚੰਦ) ਵਲੰਟਰੀ ਐਕਸ਼ਨ ਨੈਟਵਰਕ ਆਫ ਇੰਡੀਆਂ ਸੰਸਥਾ ਜੋ ਕਿ ਭਾਰਤ ਵਿੱਚ ਸਮਾਜ ਕਾਰਜ ਦਾ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਸਭ ਤੋਂ ਵੱਡਾ ਨੈਟਵਰਕ ਹੈ ਵੱਲੋਂ ਅਰਪਨ ਸੋਸਾਇਟੀ ਨੰਗਲ ਪੰਜਾਬ ਨਾਲ ਮਿਲਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਇੱਕ ਮੀਟਿੰਗ ਵਰਕਸ਼ਾਪ 25 ਮਾਰਚ 2014 ਨੂੰ ਨੰਗਲ ਜਿਲ੍ਹਾ ਰੂਪਨਗਰ ਵਿੱਚ ਕੀਤੀ ਜਾ ਰਹੀ ਹੈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੇ ਆਯੋਜਕਾਂ ਕੁਲਦੀਪ ਚੰਦ ਡਾਇਰੈਕਟਰ ਅਰਪਨ ਸੋਸਾਇਟੀ ਅਤੇ ਹਰਸ਼ ਜੇਟਲੀ ਮੁਖੀ ਵਲੰਟਰੀ ਐਕਸ਼ਨ ਨੈਟਵਰਕ ਆਫ ਇੰਡੀਆਂ ਸੰਸਥਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਸਮਾਜ ਕਾਰਜ ਦਾ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਮੌਜੂਦਾ ਸਮੇਂ ਵਿੱਚ ਸਮਾਜ ਸੇਵੀ ਸੰਸਥਾਵਾਂ ਨੂੰ ਕਈ ਸਮੱਸਿਆਵਾਂ ਅਤੇ ਚੁਣੋਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਸਮਾਜ ਸੇਵੀ ਸੰਸਥਾਵਾਂ ਆਪਣਾ ਸਮਾਜ ਭਲਾਈ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੀਆਂ ਹਨ। ਇਸ ਮੀਟਿੰਗ ਵਿੱਚ ਪਿਛਲੇ ਸਮੇਂ ਦੌਰਾਨ ਸਮਾਜਿਕ ਸੰਸਥਾਵਾਂ ਸਬੰਧੀ ਆਏ ਕੁੱਝ ਕਨੂੰਨਾਂ ਵਿੱਚ ਬਦਲਾਵਾਂ ਐਫ ਸੀ ਆਰ ਏ, ਆਮਦਨ ਕਰ, ਰਜਿਸਟ੍ਰੇਸ਼ਨ ਐਕਟ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਮਾਜਿਕ ਸੰਸਥਾਵਾਂ ਅਤੇ ਸਰਕਾਰ ਵਿੱਚ ਠੀਕ ਤਾਲਮੇਲ ਰੱਖਿਆ ਜਾ ਸਕੇ ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਕੰਪਨੀ ਬਿੱਲ ਵਿੱਚ ਹੋਈ ਸੋਧ ਤੋਂ ਬਾਦ ਕਾਰਪੋਰੇਟ ਸੋਸ਼ਲ ਰਿਸਪਾਂਸੀਵਿਲਟੀ ਨਿੱਜੀ ਖੇਤਰ ਦੇ ਉਦਯੋਗਿਕ ਅਤੇ ਲਾਭਕਾਰੀ ਅਦਾਰਿਆਂ ਨਾਲ ਮਿਲਕੇ ਕੰਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸਮਾਜਿਕ ਕਾਰਜਾਂ ਵਿੱਚ ਲੱਗੀਆਂ ਸੰਸਥਾਵਾਂ ਦੀਆਂ ਸਮਸਿਆਵਾਂ ਅਤੇ ਅਵਾਜ਼ ਰਾਜ ਅਤੇ ਰਾਸ਼ਟਰ ਪੱਧਰ ਤੇ ਸਰਕਾਰ ਤੱਕ ਸਮੂਹਿਕ ਰੂਪ ਵਿੱਚ ਪਹੁੰਚਾਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਪੰਜਾਬ ਅਤੇ ਹਿਮਾਚਲ ਰਾਜ ਦੇ ਵੱਖ-ਵੱਖ ਭਾਗਾਂ ਤੋਂ 60 ਤੋਂ ਵੱਧ ਸੰਸਥਾਵਾਂ ਦੇ ਨੁਮਾਇੰਦੇ ਭਾਗ ਲੈਣਗੇ ਅਤੇ ਵਿਚਾਰ ਵਟਾਂਦਰਾ ਕਰਨਗੇ।
ਕੁਲਦੀਪ ਚੰਦ
9417563054