ਪਰਵਾਸੀ ਪੰਜਾਬੀ ਫ੍ਰੈਂਡਜ ਕਲੱਬ ਨੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿੱਤ

 ਕਰਨ ਵਾਲਿਆਂ ਦਾ ਕੀਤਾ ਸਨਮਾਨ। 

ਹਰ ਵਿਅਕਤੀ ਦੀ ਪਹਿਚਾਣ ਉਸਦੀ ਮਾਂ ਅਤੇ ਮਾਂ ਬੋਲੀ ਤੋਂ ਹੀ ਹੁੰਦੀ  ਹੈ ਡਾ: ਸਤੀਸ਼ ਵਰਮਾ।

 09 ਮਾਰਚ, 2014 (ਕੁਲਦੀਪ ਚੰਦ) ਪਰਵਾਸੀ ਪੰਜਾਬੀ ਫ੍ਰੈਂਡਜ ਕਲੱਬ  ਟੋਰਾਂਟੋ ਅਤੇ ਨੰਗਲ ਵੱਲੋਂ  ਮਾਂ ਬੋਲੀ ਪੰਜਾਬੀ  ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਲਈ ਅਹਿਮ ਯੋਗਦਾਨ ਪਾਉਣ ਵਾਲੇ ਇਲਾਕੇ ਦੇ 20 ਦੇ ਲੱਗਭਗ ਬੁਧੀਜੀਵੀਆਂ ਨੂੰ ਸਨਮਾਨਤ ਕਰਨ ਲਈ ਪ੍ਰਧਾਨ ਬਲਜੀਤ ਸਿੰਘ ਬਢਵਾਲ ਦੀ ਪ੍ਰਧਾਨਗੀ ਵਿੱਚ ਸਥਾਨਕ ਸਤਲੁਜ ਪਾਰਕ ਪ੍ਰਾਜਕੈਟ ਨੰਗਲ  ਵਿੱਚ  ਇਕ ਸਨਮਾਨ ਸਮਾਰੋਹ ਕਰਵਾਇਆ ਗਿਆ।  ਇਸ  ਮੋਕੇ ਪੰਜਾਬੀ ਭਾਸ਼ਾ ਦੇ ਖੋਜਕਾਰ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾਕਟਰ ਸਤੀਸ ਕੁਮਾਰ ਵਰਮਾ ਬਤੋਰ ਮੁੱਖ ਮਹਿਮਾਨ ਹਾਜਰ ਹੋਏ। ਇਸ ਮੌਕੇ ਤੇ ਇਲਾਕੇ ਦੇ ਪ੍ਰਿਸਿੱਧ ਸੂਫੀ ਗਾਇਕ ਸੁਰਿੰਦਰ ਸ਼ਰਮਾ, ਸ਼ਾਇਰ ਓ ਪੀ ਪੁਰੀ, ਅਨੂੰ ਬਾਲਾ ਅਤੇ ਜਸਵੀਰ ਕੌਰ ਜੱਸ ਤਲਵਾੜਾ ਨੇ ਆਪਣੀਆਂ ਰਚਨਾਵਾਂ ਦੁਆਰਾ ਰੰਗ ਬੰਨਿਆ। ਇਸ ਮੋਕੇ ਡਾਕਟਰ  ਸਤੀਸ ਕੁਮਾਰ ਵਰਮਾ ਨੇ ਮਾਂ ਬੋਲੀ ਪੰਜਾਬੀ ਭਾਸ਼ਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ  ਉਨ੍ਹਾਂ ਨੇ ਕਿਹਾ ਕਿ ਹਰੇਕ ਮਨੁੱਖ ਦੀ ਪਹਿਚਾਣ ਉਸਦੀ ਮਾਂ ਅਤੇ ਮਾਤ ਭਾਸ਼ਾ ਤੋਂ ਹੀ ਹੁੰਦੀ  ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ  ਆਪਣੇ ਆਪ ਵਿੱਚ ਹੀ ਇਕ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਬੈਠੇ ਕਰੋੜਾਂ ਲੋਕ ਪੰਜਾਬੀ ਭਾਸ਼ਾ ਬੋਲਣ ਵਿੱਚ ਹੀ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਪੰਜਾਬੀ ਅੱਖਰਾਂ ਦੀ ਬਣਤਰ ਤੇ ਇਨ੍ਹਾਂ ਦੇ ਵੱਖ ਵੱਖ ਰੂਪਾਂ ਤੇ ਵੀ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾ ਜੜ੍ਹਾਂ ਤੋਂ ਵਗੈਰ ਕੋਈ ਵੀ ਪੌਦਾ ਕਦੇ ਵੀ ਹਰਾ ਭਰਾ ਨਹੀ ਰਹਿ ਸਕਦਾ ਉਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਤੋਂ ਵਗੈਰ ਕੋਈ ਵੀ ਪੰਜਾਬੀ ਬਹੁਤਾ ਲੰਬਾ ਸਮਾਂ ਵਿਕਸਿਤ ਨਹੀ ਰਹਿ ਸਕਦਾ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਬਹੁਤੇ ਦੇਸ਼ਾਂ ਵਿੱਚ ਲੋਕ ਅਪਣੀ ਮਾਂ ਬੋਲੀ ਵਿੱਚ ਹੀ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ ਇਸ ਲਈ ਸਾਨੂੰ ਵੀ ਮਾਂ ਬੋਲੀ ਦਾ ਮਾਣ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਇਸ ਮੋਕੇ ਕਲੱਬ ਵਲੋਂ ਭਾਖੜਾ ਡੈਮ ਦੇ 50 ਸਾਲ ਮੁਕੰਮਲ ਹੋਣ ਮੋਕੇ ਭਾਖੜਾ ਡੈਮ ਦੇ ਰਿਟਾਇਰਡ  ਚੀਫ ਇੰਜਨੀਅਰ ਕੇ ਕੇ ਖੋਸਲਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਹਿਲਾ ਇੰਜਨੀਅਰ ਐਮ ਹਾਰਵੇ ਸਲੋਕਮ ਐਵਾਰਡ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਤੇ  ਮਾਂ ਬੋਲੀ ਪੰਜਾਬੀ  ਦੇ ਪ੍ਰਸਾਰ ਤੇ ਪ੍ਰਚਾਰ ਲਈ ਦਿਨ ਰਾਤ ਇਕ ਕਰਨ ਵਾਲੇ ਇਲਾਕੇ ਦੇ ਸਾਹਿਤਕਾਰਾਂ , ਸ਼ਾਇਰਾਂ, ਅਧਿਆਪਕਾਂ ਤੇ ਹੋਰ ਬੁਧੀਜਵੀਆਂ ਨੂੰ ਵਿਸ਼ੇਸ਼ ਸਨਮਾਨ ਦੇਕੇ ਸਨਮਾਨਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਹਿਤਕਾਰ ਗੁਰਪ੍ਰੀਤ ਗਰੇਵਾਲ,  ਡਾਕਟਰ ਅਸ਼ੋਕ ਸ਼ਰਮਾਂ, ਰਾਕੇਸ਼ ਨਈਅਰ, ਪੰਜਾਬੀ ਰੰਗ ਮੰਚ ਦੇ ਡਾਇਰੈਕਟਰ ਫੁਲਵੰਤ ਸਿੰਘ ਮਨੋਚਾ, ਸੂਲ ਸੁਰਾਹੀ ਰਸਾਲੇ ਦੇ ਸੰਪਾਦਕ ਬਲਵੀਰ ਸੈਣੀ, ਡਾਕਟਰ ਸੰਜੀਵ ਗੌਤਮ, ਜਰਨੈਲ ਸਿੰਘ ਸੰਧੂ,  ਇੰਜਨੀਅਰ ਕੇ.ਕੇ.ਖੋਸਲਾ, ਵਿਕਾਸ ਵਰਮਾ, ਕੌਸਲਰ ਬਲਜੀਤ ਕੌਰ, ਅੰਜੂ ਬਾਲਾ, ਇੰਦੂ ਬਾਲਾ, ਰਣਜੀਤ ਸਿੰਘ ਲੱਕੀ, ਭੁਪਿੰਦਰ ਪੰਛੀ, ਯੋਗੇਸ਼ ਸਚਦੇਵਾ, ਦਵਿੰਦਰ ਸ਼ਰਮਾ, ਸੰਜੀਵ ਕੁਰਾਲੀਆ, ਰਾਕੇਸ਼ ਵਰਮਾ, ਡਾਕਟਰ ਜੀ ਐਸ ਚੱਠਾ, ਰਛਪਾਲ ਰਾਣਾ ਆਦਿ ਹਾਜਰ ਸਨ। 
ਕੁਲਦੀਪ ਚੰਦ
9417563054