ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਵੈਲਫੇਅਰ ਅਸੋਸੀਏਸ਼ਨ ਰਜਿ: ਇਟਲੀ ਵਲੋਂ ਅੱਖਾਂ ਦੇ ਦੂਸਰੇ

 ਸਲਾਨਾ ਫ੍ਰੀ ਚੈੱਕ ਅੱਪ ਅਤੇ ਆਪ੍ਰੇਸ਼ਨ ਕੈਂਪਾ ਦੀ ਲੜੀ ੮ਮਾਰਚ ਤੋ ਸੁਰੂ

ਰੋਮ ਇਟਲੀ(ਹਰਦੀਪ ਸਿੰਘ ਕੰਗ) ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ ਵਲੋ  ਸੂਝਵਾਨ ਸਾਥੀ ਵੀਰ ਇਟਲੀ ਅਤੇ ਯੁਰਪ ਦੇ ਸਹਿਯੋਗ ਨਾਲ ਅਤੇ ਅੰਬੇਦਕਰ ਸੈਨਾਂ ਪੰਜਾਬ ਦੇ ਪ੍ਰਬੰਧ ਰਾਹੀ ਸਤਿਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ.ਅੰਬੇਦਕਰ ਜੀ ਦੀ ਸੋਚ ਨੂੰ ਸਮਰਪਿੱਤ ਜੋ ਫ੍ਰੀ ਅੱਖਾਂ ਦੇ ਚੈੱਕ ਅੱਪ ਅਤੇ ਆਪ੍ਰੇਸ਼ਨ ਕੈਂਪ ਫਿਲੋਰ,ਬੰਗਾ ਅਤੇ ਫਗਵਾੜਾ ਵਿੱਚ ਪਿਛਲੇ ਸਾਲ ਤੋ ਸੁਰੂਆਤ ਕੀਤੀ ਗਈ ਸੀ ׀ਇਸ ਲੜੀ ਨੂੰ ਅੱਗੇ ਤੋਰਦੇ ਹੋਏ ਇਸ ਸਾਲ ਵੀ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਵੈਲਫੇਅਰ ਅੇਸੋਸੀਏਸ਼ਨ ਰਜਿ: ਇਟਲੀ ਵਲੋ ਪੰਜਾਬ ਦੇ ਚਾਰ ਸ਼ਹਿਰਾ ਵਿੱਚ ਕੈਂਪਾ ਦਾ ਪ੍ਰਬੰਧ ਕੀਤਾ ਗਿਆਂ ਹੈ। ਇਹਨਾਂ ਕੈਂਪਾ ਵਿੱਚ ਬਿਨਾਂ ਟੀਕਾ,ਬਿਨਾਂ ਟਾਕੇਂ,ਬਿਨਾਂ ਪੱਟੀ, ਬਿਨਾਂ ਦਾਖਿਲੇ ਚਿੱਟੇ ਮੋਤੀਏ ਦਾ ਅਤਿ ਆਧੁਨਿਕ ਮਸ਼ੀਨਾਂ ਨਾਲ ਆਪ੍ਰੇਸ਼ਨ ਅਤੇ ਲੈਨਜ਼ ਪਾਏ ਜਾਣਗੇ ਅਤੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਅਤੇ ਐਨਕਾਂ ਵੀ ਮੁਫਤ ਦਿੱਤੀਆ ਜਾਣਗੀਆਂ ׀ ਪਹਿਲਾ ਕੈਂਪ ੮ ਮਾਰਚ ੨੦੧੪ ਨੂੰ ਆਦਮਪੁਰ ਵਿਖੇ ਲਗਾਇਆ ਜਾਵੇਗਾ । ਜਿਸ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਹਲਕਾ ਆਦਮਪੁਰ ਦੇ ਉਮੀਦਵਾਰ ਸ੍ਰੀ ਸੁੱਖਵਿੰਦਰ ਕੋਟਲੀ ਜੀ ਕਰਨਗੇ ׀ ਦੂਸਰਾ ਕੈਂਪ ੧੦ ਮਾਰਚ ੨੦੧੪ ਨੂੰ ਨਵਾਂਸ਼ਹਿਰ ਵਿਖੇ ਲਗਾਇਆ ਜਾਵੇਗਾ । ਜਿਸ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਸ੍ਰੀ ਕੇ. ਐਸ. ਮੱਖਣ ਜੀ ਕਰਨਗੇ ׀ ਤੀਸਰਾ ਕੈਂਪ ੧੩ ਮਾਰਚ ੨੦੧੪ ਨੂੰ ਕਰਤਾਰਪੁਰ ਵਿਖੇ ਲੱਗੇਗਾ। ਜਿਸ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਹਲਕਾ ਕਰਤਾਰਪੁਰ ਦੇ ਉਮੀਦਵਾਰ ਸ੍ਰੀ ਕਮਲਦੇਵ ਜੰਡੂਸਿੰਘਾ ਜੀ ਕਰਨਗੇ ׀ ਚੌਥਾ ਕੈਂਪ ਸਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਜਨਮ ਦਿਨ ਨੂੰ ਸਮਰਪਿੱਤ ੧੫ ਮਾਰਚ ੨੦੧੪ ਨੂੰ ਗੜ੍ਹਸ਼ੰਕਰ ਵਿਖੇ ਲਗਾਇਆ ਜਾਵੇਗਾ।  ਜਿਸ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਹਲਕਾ ਗੜ੍ਹਸ਼ੰਕਰ ਦੇ ਉਮੀਦਵਾਰ ਸ੍ਰੀ ਗੁਰਲਾਜ ਸੈਲਾ ਜੀ ਕਰਨਗੇ ׀ ਸੋ ਸਮੁੱਚੇ ਪੰਜਾਬੀ ਵੀਰਾ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਪੰਜਾਬ ਵਿੱਚ ਰਹਿੰਦੇ ਸਕੇ ਸਬੰਧੀਆਂ ਨੂੰ ਇਹਨਾਂ ਕੈਂਪਾ ਬਾਰੇ ਜਾਣਕਾਰੀ ਦਿਓ ਤਾ ਜੋ ਉਹ ਇਸ ਮੋਕੇ ਦਾ ਲਾਭ ਉਠਾਹ ਸਕਣ। ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ,ਇੰਨਚਾਰਜ ਬ੍ਰੈਸ਼ੀਆ ਸ੍ਰੀ ਰਾਮ ਸਰਨ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ ਜੱਸਲ,ਸ੍ਰੀ ਜੀਤ ਰਾਮ ਕਲੇਰ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ ਦੁੱਗਲ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।