ਸ਼੍ਰੀ ਗੁਰੁ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਨਗਰ ਕੀਰਤਨ ਕੱਢਿਆ ਗਿਆ।

13 ਫਰਵਰੀ, 2014 (ਕੁਲਦੀਪ  ਚੰਦ ) ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ 14 ਫਰਵਰੀ 2014 ਨੂੰ ਨੰਗਲ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ਼ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਪ੍ਰਧਾਨ ਦੋਲਤ ਉਪ ਪ੍ਰਧਾਨ ਅਤੇ ਮਿਉਂਸਿਪਲ ਕੌਂਸਲਰ ਸੁਰਿੰਦਰ ਪੰਮਾ, ਮਿਉਂਸਪਿਲ ਕੌਂਸਲਰ ਹਰਪਾਲ ਭਸੀਨ, ਰਾਮ ਜਨਰਲ ਸਕੱਤਰ ਤਰਸੇਮ ਚੰਦ, ਮੈਂਬਰ ਬਕਾਨੂੰ ਰਾਮ, ਸਰਦਾਰੀ ਲਾਲ, ਚੰਨਣ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਸ਼ਿਵ ਕੁਮਾਰ, ਸਤਪਾਲ, ਅਸ਼ਵਨੀ ਕੁਮਾਰ, ਰਿੰਕੂ, ਕੇਵਲ ਕੁਮਾਰ, ਬਿਹਾਰੀ ਲਾਲ, ਅਸ਼ੋਕ ਕੁਮਾਰ, ਸਰਦਾਰੀ ਲਾਲ, ਰਾਮ ਆਸਰਾ, ਮਨੋਜ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਦਰਸ਼ਨ ਸਿੰਘ ਲੁਡਣ, ਵਿਜੇ ਕੁਮਾਰ, ਆਤਮਾ ਰਾਮ, ਸੰਸਾਰ ਚੰਦ, ਗੁਲਜਾਰਾ ਰਾਮ, ਚਮਨ ਲਾਲ, ਅਸ਼ੋਕ ਕੁਮਾਰ,ਸੁਰਿੰਦਰ ਕੁਮਾਰ, ਕੁਲਦੀਪ ਚੰਦ, ਮੰਗਤ ਰਾਮ, ਅੰਕੁਰ, ਤਰਸੇਮ ਚੰਦ, ਮਨਜੀਤ ਸਿੰਘ, ਯਸ਼ਪਾਲ, ਮਨਜੀਤ ਕੁਮਾਰ, ਤਰਸੇਮ ਚੰਦ, ਵਿਜੇ ਕੁਮਾਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਰ ਸਨ। ਇਸ ਨਗਰ ਕੀਰਤਨ ਦਾ ਰਸਤੇ ਵਿੱਚ ਸੰਗਤਾ ਵਲੋਂ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਪ੍ਰਸ਼ਾਦ ਵਰਤਾਇਆ ਗਿਆ। ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਨੰਗਲ ਤੋਂ ਸ਼ੁਰੂ ਹੋਕੇ ਮੇਨ ਮਾਰਕੀਟ ਹੁੰਦੇ ਹੋਏ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ, ਟਰੱਕ ਯੂਨੀਅਨ ਚੌਂਕ ਹੋਕੇ ਸਟਾਫ ਕਲੱਬ, ਲਾਲ ਟੈਂਕੀ ਆਦਿ ਰਾਹੀਂ ਵਾਪਸ ਮੰਦਿਰ ਪਹੁੰਚਿਆ। 
ਕੁਲਦੀਪ ਚੰਦ
9417563054