ਰੂਪ ਸਿੱਧੂ ਦੇ ਗ੍ਰਿਹ ਵਿਖੇ
ਸਤਿਗੁਰੂ ਰਵਿਦਾਸ ਜੀ
ਦੇ
637ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
ਕਰਵਾਇਆ ਗਿਆ।
|
12-02-2014
(ਅਜਮਾਨ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
637ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਬੀਤੇ ਕੱਲ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ
ਪਰਧਾਨ
ਸ਼੍ਰੀ ਰੂਪ ਸਿੱਧੂ ਦੇ
ਗ੍ਰਿਹ ਕਰਵਾਇਆ ਗਿਆ । ਸ਼੍ਰੀ ਸੁਖਮਨੀ ਸਾਹਿਬ ਦੇ
ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ
ਕਰਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਬਹੁਤ ਸਾਰੇ
ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ
ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਇੰਡੀਆਂ ਤੋਂ ਪੁੱਜੇ ਹੋਏ ਸੰਤ ਬਿੱਲਾ ਦਾਸ ਜੀ ਨੇ ਵੀ ਸੰਗਤਾਂ
ਨੂੰ ਗੁਰਬਾਣੀ ਅਨੁਸਾਰ ਚੱਲਣ ਅਤੇ ਸਮਾਜਿਕ ਭਾਈਚਾਰਕ ਸਾਂਝ
ਬਨਾਉਣ ਲਈ ਪ੍ਰੈਰਿਤ ਕੀਤਾ। ਭਾਈ ਕਮਲਰਾਜ
ਸਿੰਘ, ਭਾਈ ਮਨਜੀਤ ਸਿੱਘ
ਗਿੱਦਾ, ਭਾਈ ਰੂਪ ਲਾਲ, ਭਾਈ
ਸੁਰਿੰਦਰ ਸਿੰਘ,
ਭਾਈ ਸੱਤ ਪਾਲ ਮਹੇ, ਭਾਈ ਜਗਤ ਰਾਮ, ਬਾਬਾ ਸੁਰਜੀਤ ਜੀ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ ।
ਅਜਮਾਨ, ਸ਼ਾਰਜਾ,
ਦੈਦ, ਦੁਬਈ ਅਤੇ ਰਾਸ ਅਲ ਖੇਮਾਂ ਦੇ ਕਈ ਇਲਾਕਿਆਂ ਤੋਂ ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਸੁਸਾਇਟੀ
ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਜੀ ਨੇ ਸੰਤ ਬਿੱਲਾ
ਦਾਸ, ਭਾਈ ਕਮਰਾਜ ਸਿੰਘ , ਬਾਬਾ ਸੁਰਜੀਤ ਅਤੇ ਸਮਾਗਮ ਦੇ
ਪ੍ਰਬੰਧ ਲਈ ਮੋਹਿਤ ਸਿੱਧੂ, ਤਰੁਣ ਸਿੱਧੂ ਅਤੇ ਸੋਢੀ ਰਾਮ ਮਾਹੀ
ਨੂੰ ਸਿਰੋਪੇ ਭੇਟ ਕੀਤੇ। ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ
ਸਿਰੋਪੇ ਭੇਟ ਕੀਤੇ
ਗਏ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|