ਗੁਰਮੇਲ ਸਿੰਘ ਮਹੇ ਦੇ ਗ੍ਰਿਹ ਵਿਖੈ
ਸਤਿਗੁਰੂ ਰਵਿਦਾਸ ਜੀ
ਦੇ
637ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
ਕਰਵਾਇਆ ਗਿਆ।
|
12-02-2014
(ਦੁਬਈ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
637ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਬੀਤੇ ਕੱਲ
ਸ਼੍ਰੀ ਗੁਰਮੇਲ ਮਹੇ ਜੀ ਦੇ ਗ੍ਰਿਹ ਵਿਖੇ ਸਜਾਇਆ ਗਿਆ ।
ਕਈ
ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ
ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਿੱਲਾ ਦਾਸ ਜੀ ਨੇ ਵੀ
ਸੰਗਤਾਂ ਨੂੰ ਆਪਣੇ ਪ੍ਰਿਵਚਨਾਂ ਨਾਲ ਨਿਹਾਲ ਕੀਤਾ। ਭਾਈ ਕਮਲਰਾਜ
ਸਿੰਘ, ਅਸ਼ੋਕ ਕੁਮਾਰ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ ।
ਅਜਮਾਨ, ਸ਼ਾਰਜਾ ਅਤੇ
ਦੁਬਈ ਤੋਂ
ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਸੁਸਾਇਟੀ
ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ
ਸਿਰੋਪੇ ਭੇਟ ਕੀਤੇ
ਗਏ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|