ਰਾਸ ਅਲ ਖੇਮਾਂ ਵਿਖੇ
ਸਤਿਗੁਰੂ ਰਵਿਦਾਸ ਜੀ
ਦੇ
637ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
ਕਰਵਾਇਆ ਗਿਆ।
|
09-02-2014
( ਰਾਸ ਅਲ ਖੇਮਾਂ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
637ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਬੀਤੇ ਕੱਲ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ
ਸ਼੍ਰੀ ਬਖਸ਼ੀ ਰਾਮ ਜੀ ਦੀ ਕੰਪਣੀ ਵਿਖੇ ਸਜਾਇਆ ਗਿਆ । ਬਹੁਤ ਸਾਰੇ
ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ
ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਕਮਲਰਾਜ
ਸਿੰਘ, ਓਮ ਪ੍ਰਕਾਸ,
ਸੱਤਪਾਲ ਮਹੇ, ਭਾਈ
ਸੁਰਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ ।
ਅਜਮਾਨ, ਸ਼ਾਰਜਾ ਅਤੇ ਰਾਸ ਅਲ ਖੇਮਾਂ ਦੇ ਕਈ ਇਲਾਕਿਆਂ ਤੋਂ
ਬੱਸਾਂ ਭਰਕੇ ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਸੁਸਾਇਟੀ
ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ
ਸਿਰੋਪੇ ਭੇਟ ਕੀਤੇ
ਗਏ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।









|