ਬਹੁਤ ਜਰੂਰੀ ਜਾਣਕਾਰੀ

ਆਪ ਪੜ੍ਹੋ ਤੇ ਹੋਰਾਂ ਨੂੰ ਵੀ ਪੜ੍ਹਾਉ

ਪੀ ਟੀ ਯੂ (PTU) ਦੇ  ਸਿਖਿਆ ਸੈਂਟਰਾਂ ਵਿੱਚ ਪੜ੍ਹਨ ਵਾਲੇ ਅਨੁਸੂਚਿੱਤ ਜਾਤੀ ਤੇ ਜਨ-ਜਾਤੀਆਂ (SC & BC) ਦੇ  ਵਿਦਿਆਰਥੀ ਧਿਆਨ ਨਾਲ ਪੜ੍ਹੋ ਅਤੇ ਇਸ ਜਾਣਕਾਰੀ ਨੂੰ ਦੂਸਰਿਆਂ ਨਾਲ ਸਾਂਝਾ ਕਰੋ।

ਦੋਸਤੋ ਜਿਹੜੇ ਐ ਸੀ (SC ) ਵਿਦਿਆਰਥੀ ਪੀ ਟੀ ਯੂ ਦੇ ਸੈਟਰਾਂ ਵਿੱਚ ਪੜ੍ਹਦੇ ਹਨ ਯਾਨਿਕਿ ਿਸਟੈਂਸ ਐਜੂਕੇਸ਼ਨ(Distance education) ਦਾ ਕੋਰਸ ਕਰ ਰਹੇ ਹਨ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਸਲਾਨਾ ਆਮਦਨ ਦੋ ਲੱਖ ਪੰਜਾਹ ਹਜ਼ਾਰ ਤੋਂ ਘੱਟ ਹੈ ਉਹ ਵਿਦਿਆਰਥੀ ਪੋਸਟ ਮੈਟਰਿਕ ਸਕਾਲਰਸ਼ਿਪ ਲੈਣ ਦੇ ਹੱਕਦਾਰ ਹਨ, ਉਹ ਤੁਰੰਤ ਹੀ ਆਪਣਾ ਸਕਾਲਰਸ਼ਿਪ ਫਾਰਮ ਭਰਕੇ ਪੀ ਟੀ ਯੂ (PTU) ਨੂੰ  ਭੇਜਣ। AVSR ( ਅਵਸਰ) ਟੀਮ ਦੀਆਂ ਕੋਸ਼ਿਸ਼ਾਂ ਦੀ ਫਲਸਵਰੂਪ ਪੀ ਟੀ ਯੂ (PTU) ਹੁਣ ਅਨੁਸੂਚਿਤ ਜਾਤੀ ਤੇ ਜਨ-ਜਾਤੀ ਵਿਦਿਆਰਥੀਆਂ ਦੇ ਸਕਾਲਰਸ਼ਿਪ ਫਾਰਮਾਂ ਨੂੰ ਪੰਜਾਬ ਸਰਕਾਰ ਵੱਲ ਭੇਜਣ ਨੂੰ ਮੰਨ ਗਈ ਹੈ।ਇਸ ਲਈ ਕਿਰਪਾ ਕਰਕੇ ਆਪਣੇ ਫਾਰਮ ਪੀ ਟੀ ਯੂ ਨੂੰ ਜਲਦੀ ਜਲਦੀ ਭੇਜੋ।  ਫਾਰਮ ਦੇ ਨਾਲ ਐਸ ਸੀ ਸਰਟੀਫਿਕੇਟ ( SC certificate) ਦੀ ਕਾਪੀ, ਰਿਹਾਇਸ਼ੀ ਸਰਟੀਫਿਕੇਟ (Residency certificate) ਦੀ ਕਾਪੀ ਅਤੇ ਆਮਦਨ ਦਾ ਹਲਫਨਾਮਾ ( Affidavit of Income) ਆਪਣਾ ਬੈਂਕ ਖਾਤਾ ਨੰਬਰ  (Bank account number), ਆਈ ਐਫ ਐਸ ਸੀ ਕੋਡ (IFSC code) ਅਤੇ ਅਧਾਰ ਕਾਰਡ ਨੰਬਰ ਜਰੂਰ ਭੇਜੋ ਇਸੇ ਤਰਾਂ ਹੀ ਬੀ ਸੀ ਵਿਦਿਆਰਥੀ ਜਿਨ੍ਹਾਂ ਦੀ ਪਰਿਵਾਰ ਦੀ ਸਲਾਲਾ ਆਮਦਨ ਇੱਕ ਲੱਖ ਤੋਂ ਘੱਟ ਹੈ ਵੀ ਫਾਰਮ ਭਰਕੇ ਪੀ ਟੀ ਯੂ ਨੂੰ ਭੇਜੋ ਅਤੇ ਬਾਕੀ ਸੱਭ ਲੋੜੀਂਦੇ ਕਾਗ਼ਜ਼ਾਤ ਜਿਹੜੇ ਉਪਰ ਲਿਖੇ ਗਏ ਹਨ, ਵੀ ਨਾਲ ਲਗਾਕੇ ਭੇਜੋ।

ਇਹ ਫਾਰਮ ਤੁਸੀ ਅਵਸਰ (AVSR) ਦੇ ਫੇਸਬੁੱਕ ਦੇ ਇਸ ਲਿੰਕ ਤੋਂ ਵੀ ਲੈ ਸਕਦੇ ਹੋ।

https://www.facebook.com/AVSRINDIA

ਕਿਸੇ ਤਰਾਂ ਦੀ ਵੀ ਹੋਰ ਵਧੈਰੇ ਜਾਣਕਾਰੀ ਲਈ ਇਨ੍ਹਾਂ ਨੂੰ ਸੰਪਰਕ ਕਰੋ

ਸ਼੍ਰੀ ਰਜੇਸ਼ ਕੁਮਾਰ 9501101827   ਸ਼੍ਰੀ ਧਰਮਪਾਲ 9417863419