ਦੇਸ਼ ਵਿੱਚ ਵਧ ਰਹੀ ਹੈ ਅਪਰਾਧਿਕ ਰਾਜਨੀਤੀਵਾਨਾਂ ਦੀ ਗਿਣਤੀ।

ਮੌਜੂਦਾ ਲੋਕ ਸਭਾ ਵਿੱਚ ਬੈਠੇ ਹਨ 30% ਅਪਰਾਧੀ ਅਤੇ ਰਾਜ ਸਭਾ ਵਿੱਚ ਹਨ 17% ਅਪਰਾਧੀ।  


03 ਫਰਵਰੀ, 2014 (ਕੁਲਦੀਪ ਚੰਦ) ਦੇਸ਼ ਵਿੱਚ ਵਧ ਰਹੇ ਅਪਰਾਧ ਹਰ ਆਮ ਵਿਅਕਤੀ ਲਈ ਗੰਭੀਰ ਚਿੰਤਾ ਦਾ ਕਾਰਨ ਬਣੇ ਹੋਏ ਹਨ। ਅਕਸਰ ਰਾਜਨੀਤੀਵਾਨ ਵਧ ਰਹੇ ਅਪਰਾਧਾ ਤੇ ਚਿੰਤਾ ਪ੍ਰਗਟ ਕਰਦੇ ਨਜਰ ਆਂਦੇ ਹਨ ਅਤੇ ਅਪਰਾਧਾਂ ਤੇ ਕਾਬੂ ਪਾਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਹਰ ਰਾਜਨੀਤਿਕ ਪਾਰਟੀ ਵਿੱਚ ਅਪਰਾਧੀਆਂ ਦੀ ਭਰਮਾਰ ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸਿਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਤੇ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ 2004 ਤੋਂ ਲੈਕੇ ਹੁਣ ਤੱਕ ਚੋਣ ਲੜ ਚੁੱਕੇ ਵੱਖ ਵੱਖ ਪਾਰਟੀਆਂ ਦੇ 62847 ਉਮੀਦਵਾਰਾਂ ਅਤੇ 8790 ਵਿਧਾਇਕ ਅਤੇ ਸਾਂਸਦਾ ਦਾ ਵਿਸ਼ਲਸ਼ਣ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 11063 ਉਮੀਦਵਾਰਾਂ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ 5253 ਦੇ ਵਿਰੁੱਧ ਗੰਭੀਰ ਅਪਰਾਧ ਦੇ ਮੁਕਦਮੇ ਹਨ। ਇਸੇ ਤਰਾਂ ਹੀ ਮੋਜੂਦਾ 543 ਲੋਕ ਸਭਾ ਸਾਂਸਦਾ ਵਿਚੋਂ 162 ਅਪਰਾਧਾਂ ਨਾਲ ਜੁੜ੍ਹੈ ਹੋਏ ਹਨ ਅਤੇ 76 ਗੰਭੀਰ ਅਪਰਾਧਾਂ ਨਾਲ ਜੁੜ੍ਹੈ ਹੋਏ ਹਨ। ਮੋਜੂਦਾ ਰਾਜ ਸਭਾ ਦੇ 232 ਮੈਂਬਰਾਂ ਵਿਚੋਂ 40 ਅਪਰਾਧਿਕ ਪਿਛੋਕੜ ਵਾਲੇ ਹਨ ਅਤੇ 16 ਗੰਭੀਰ ਅਪਰਾਧਾਂ ਨਾਲ ਜੁੜ੍ਹੈ ਹੋਏ ਹਨ। ਦੇਸ਼ ਦੇ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਬੈਠੇ 4032 ਵਿਧਾਇਕਾਂ ਵਿਚੋਂ 1258 ਵਿਧਾਇਕ ਅਪਰਾਧਿਕ ਪਿਛੋਕੜ ਵਾਲੇ ਹਨ। ਜੇਕਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਗੱਲ ਕਰੀਏ ਤਾਂ 2004 ਤੋਂ ਲੈਕੇ ਹੁਣ ਤੱਕ ਰਹੇ ਉਮੀਦਵਾਰਾਂ ਵਿਚੋਂ ਵਿਸ਼ਲੇਸ਼ਣ ਕੀਤੇ ਗਏ ਕਾਂਗਰਸ ਪਾਰਟੀ ਦੇ 6322 ਵਿਚੋਂ 1407 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ, ਭਾਰਤੀ ਜਨਤਾ ਪਾਰਟੀ ਦੇ 5605 ਵਿਚੋਂ 1357, ਬੀ ਐਸ ਪੀ ਦੇ 4739 ਵਿਚੋਂ 900, ਐਸ ਪੀ ਦੇ 2096 ਵਿਚੋਂ 579, ਸੀ ਪੀ ਐਮ ਦੇ 1163 ਵਿਚੋਂ 320, ਐਨ ਸੀ ਪੀ ਦੇ 1103 ਵਿਚੋਂ 214, ਜੇਡੀ ਯੂ ਦੇ 1005 ਵਿਚੋਂ 281, ਏ ਆਈ ਟੀ ਸੀ ਦੇ 904 ਵਿਚੋਂ 206, ਜੇਡੀ ਐਸ ਦੇ 656 ਵਿਚੋਂ 138, ਆਰਜੇਡੀ ਦੇ 618 ਵਿਚੋਂ 236, ਸੀ ਪੀ ਆਈ ਦੇ 608 ਵਿਚੋਂ 129, ਐਸ ਐਸ ਦੇ 611 ਵਿਚੋਂ 274, ਏ ਆਈਏਡੀਐਮਕੇ ਦੇ 426 ਵਿਚੋਂ 96, ਆਰਐਲਡੀ ਦੇ 393 ਵਿਚੋਂ 65, ਡੀਐਮਕੇ ਦੇ 315 ਵਿਚੋਂ 88, ਟੀਡੀਪੀ ਦੇ 312 ਵਿਚੋਂ 90, ਬੀਜੇਡੀ ਦੇ 233 ਵਿਚੋਂ 61, ਸ਼੍ਰੋਮਣੀ ਅਕਾਲੀ ਦੱਲ ਦੇ  209 ਵਿਚੋਂ 52, ਏਜੀਪੀ ਦੇ 149 ਵਿਚੋਂ 19 ਅਤੇ ਅਜ਼ਾਦ 19819 ਵਿਚੋਂ 2169 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਸਨ ਅਤੇ ਲੱਗਭੱਗ 8% ਗੰਭੀਰ ਅਪਰਾਧਾਂ ਨਾਲ ਜੁੜੇ ਹੋਏ ਹਨ। ਇਸੇਤਰਾਂ ਹੀ ਜੇਕਰ ਵੱਖ ਵੱਖ ਪਾਰਟੀਆਂ ਦੇ ਐਮਪੀ ਐਮ ਐਲ ਏ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ 2451 ਵਿਚੋਂ 527 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ, ਭਾਰਤੀ ਜਨਤਾ ਪਾਰਟੀ ਦੇ 1689 ਵਿਚੋਂ 520, ਬੀ ਐਸ ਪੀ ਦੇ 430 ਵਿਚੋਂ 149, ਐਸ ਪੀ ਦੇ 418 ਵਿਚੋਂ 180, ਸੀ ਪੀ ਐਮ ਦੇ 520 ਵਿਚੋਂ 111, ਐਨ ਸੀ ਪੀ ਦੇ 225 ਵਿਚੋਂ 67, ਜੇਡੀ ਯੂ ਦੇ 272 ਵਿਚੋਂ 120, ਏ ਆਈ ਟੀ ਸੀ ਦੇ 256 ਵਿਚੋਂ 83, ਜੇਡੀ ਐਸ ਦੇ 81 ਵਿਚੋਂ 26, ਆਰਜੇਡੀ ਦੇ 125 ਵਿਚੋਂ 58, ਸੀ ਪੀ ਆਈ ਦੇ 91 ਵਿਚੋਂ 31, ਐਸ ਐਸ ਦੇ 137 ਵਿਚੋਂ 103, ਏਆਈਏਡੀਐਮਕੇ ਦੇ 234 ਵਿਚੋਂ 65, ਆਰਐਲਡੀ ਦੇ 29 ਵਿਚੋਂ 8, ਡੀਐਮਕੇ ਦੇ 167 ਵਿਚੋਂ 57, ਟੀਡੀਪੀ ਦੇ 127 ਵਿਚੋਂ 46, ਬੀਜੇਡੀ ਦੇ 197 ਵਿਚੋਂ 50, ਸ਼੍ਰੋਮਣੀ ਅਕਾਲੀ ਦੱਲ ਦੇ  117 ਵਿਚੋਂ 25, ਏਜੀਪੀ ਦੇ 180 ਵਿਚੋਂ 02 ਅਤੇ ਅਜ਼ਾਦ 345 ਵਿਚੋਂ 111 ਐਮ ਪੀ ਐਮਐਲਏਜ ਅਪਰਾਧਿਕ ਪਿਛੋਕੜ ਵਾਲੇ  ਹਨ। ਇਸ ਰਿਪੋਰਟ ਅਨੁਸਾਰ ਸਭਤੋਂ ਵੱਧ ਅਪਰਾਧਿਕ ਉਮੀਦਵਾਰ ਸ਼ਿਵ ਸੈਨਾ ਦੇ ਸਨ ਜਿਨ੍ਹਾਂ ਦੀ ਗਿਣਤੀ ਲੱਗਭੱਗ 45% ਸੀ ਅਤੇ ਸਭਤੋਂ ਘਟ ਏਜੀਪੀ ਦੇ 11% ਸਨ। ਜੇਕਰ ਐਮ ਐਲ ਏਜ ਅਤੇ ਐਮਪੀਜ਼ ਵੇਖੀਏ ਤਾਂ ਸ਼ਿਵ ਸੈਨਾ ਦੇ ਸਭਤੋਂ ਵੱਧ 31% ਐਮ ਐਲ ਏਜ਼ ਅਤੇ ਐਮਪੀਜ਼ ਅਪਰਧਿਕ ਹਨ ਅਤੇ  ਏਜੀਪੀ ਦੇ ਸਭਤੋਂ ਘਟ 3% ਐਮਪੀ ਐਮਐਲ ਏਜ਼ ਅਪਰਧਿਕ ਹਨ। ਜੇਕਰ ਗਿਣਤੀ ਪੱਖੋਂ ਵੇਖੀਏ ਤਾਂ ਕਾਂਗਰਸ ਪਾਰਟੀ ਦੇ ਸਭਤੋਂ ਵੱਧ ਐਮਪੀ ਐਮ ਐਲ ਏਜ 527 ਅਪਰਾਧਿਕ ਪਿਛੋਕੜ ਵਾਲੇ ਹਨ ਜਦਕਿ ਏਜੀਪੀ ਦਾ ਸਿਰਫ ਇੱਕ ਹੀ ਰਾਜਨੇਤਾ ਅਪਰਾਧਿਕ ਪਿਛੋਕੜ ਵਾਲਾ ਹੈ। ਹੈਰਾਨੀ ਦੀ ਗੱਲ ਹੈ ਕਿ ਬੇਸ਼ੱਕ ਸਭਤੋਂ ਵਧ ਅਪਰਾਧਿਕ ਐਮਐਲਏਜ਼ ਐਮਪੀਜ਼ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਪਰੰਤੂ ਗੰਭੀਰ ਅਪਰਾਧਾਂ ਨਾਲ ਜੁੜੇ  ਐਮਐਲਏਜ਼ ਐਮਪੀਜ਼  ਦੀ ਗਿਣਤੀ ਪਖੋਂ ਭਾਰਤੀ ਜਨਤਾ ਪਾਰਟੀ ਅੱਗੇ ਹੈ ਜਿਸ ਵਿੱਚ 221 ਗੰਭੀਰ ਅਪਰਾਧੀ ਹਨ ਜਦਕਿ ਕਾਂਗਰਸ ਪਾਰਟੀ ਵਿੱਚ 205 ਗੰਭੀਰ ਅਪਰਾਧੀ ਐਮਐਲਏਜ਼ ਐਮਪੀਜ਼ ਹਨ। ਇਸ ਵਿਸਲੇਸਣ ਤੋਂ ਸਪਸਟ ਹੋ ਗਿਆ ਹੈ ਕਿ ਕੋਈ ਵੀ ਰਾਜਨੀਤਿਕ ਦਲ ਅਪਰਾਧੀਆਂ ਤੋਂ ਬਚ ਨਹੀ ਸਕਿਆ ਹੈ। ਬਹੁਤੀਆਂ ਪਾਰਟੀਆਂ ਨੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਵਿਅਕਤੀਆਂ ਅਤੇ ਨੇਤਾਵਾਂ ਨੂੰ ਟਿਕਟਾਂ ਦੇਣ ਵਿੱਚ ਵਧ ਚੜ੍ਹਕੇ ਦਿਲਚਸਪੀ ਵਿਖਾਈ ਹੈ। ਇਹ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਵਿਧਾਇਕ, ਸੰਸਦ ਅਤੇ ਮੰਤਰੀ ਦੇਸ ਦੇ ਲੋਕਾਂ ਨੂੰ ਕਿਸਤਰਾਂ ਸਾਫ ਸੁਥਰਾ ਪ੍ਰਸ਼ਾਸ਼ਨ ਅਤੇ ਸਰਕਾਰ ਦੇਣਗੇ ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ