ਦਲਿਤਾਂ ਨੂੰ
ਪੇਸ ਆ ਰਹੀਆਂ ਸਮਸਿਆਵਾਂ ਸਬੰਧੀ ਚੇਅਰਮੈਨ ਪੰਜਾਬ ਰਾਜ
ਅਨੂਸੂਚਿਤ
ਜਾਤਿ ਆਯੋਗ
ਰਾਜੇਸ਼ ਬਾਗਾ ਨਾਲ ਮੀਟਿੰਗ ਕੀਤੀ। |
01
ਫਰਵਰੀ,
2014 (ਕੁਲਦੀਪ
ਚੰਦ)
ਪੰਜਾਬ ਜੋਕਿ ਇੱਕ ਵਿਕਸਿਤ ਸੂਬਾ ਹੈ ਵਿੱਚ
30
ਫਿਸਦੀ ਤੋਂ ਵੱਧ ਦਲਿਤ ਅਬਾਦੀ ਹੈ ਜਿਸ ਲਈ ਸਰਕਾਰ ਵਲੋਂ ਦਲਿਤਾਂ
ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪਰੰਤੂ
ਕੁੱਝ ਸਰਕਾਰੀ ਅਧਿਕਾਰੀ ਸਰਕਾਰ
ਦੀਆਂ
ਹਦਤਾਇਤਾਂ ਨੂੰ ਨਜਰਅੰਦਾਜ਼ ਕਰਦੇ ਹਨ ਅਤੇ ਇਨ੍ਹਾਂ ਯੋਜਨਾਵਾਂ
ਨੂੰ ਲਾਗੂ ਕਰਨ ਵੇਲੇ ਵਿਸ਼ੇਸ਼ ਦਿਲਚਸਪੀ ਨਹੀਂ ਵਿਖਾਂਉਦੇ ਹਨ ਜਿਸ
ਕਾਰਨ ਇਨਾਂ ਯੋਜਨਾਵਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਨਹੀਂ
ਪਹੁੰਚਦਾ ਹੈ। ਪੰਜਾਬ ਵਿੱਚ ਦਲਿਤਾਂ ਨੂੰ ਪੇਸ਼ ਆ ਰਹੀਆਂ
ਸਮਸਿਆਵਾਂ ਸਬੰਧੀ ਵੱਖ ਵੱਖ ਦਲਿਤ ਆਗੂਆਂ ਬਲਬੀਰ ਬੱਗਾ,
ਪ੍ਰੀਤਮ ਚੰਦ ਸੰਧੂ,
ਰਿਟਾਇਰਡ ਸੂਬੇਦਾਰ ਸੰਤੋਖ ਸਿੰਘ,
ਸੰਜੇ ਕੁਮਾਰ ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ ਆਦਿ
ਨੇ ਚੇਅਰਮੈਨ ਪੰਜਾਬ ਰਾਜ ਅਨੂਸੂਚਿਤ ਜਾਤਿ ਆਯੋਗ ਰਾਜੇਸ਼ ਬਾਗਾ
ਨਾਲ ਮੀਟਿੰਗ ਕੀਤੀ। ਇਨ੍ਹਾਂ ਆਗੂਆਂ ਚੇਅਰਮੈਨ ਨੂੰ ਪੋਸਟ
ਮੈਟ੍ਰਿਕ ਸਕਾਲਰਸ਼ਿਪ ਸਕੀਮ,
ਮਿੱਡ ਡੇਅ ਮੀਲ ਸਕੀਮ,
ਰਾਇਟ ਨੂੰ ਐਜੂਕੇਸ਼ਨ,
ਐਨ ਆਰ ਐਚ ਐਮ,
ਆਟਾ ਦਾਲ ਸਕੀਮ,
ਇੰਦਰਾ ਅਵਾਸ ਯੋਜਨਾ ਆਦਿ ਯੋਜਨਾਵਾਂ ਅਧੀਨ ਮਿਲਣ
ਵਾਲੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੋਕੇ
ਚੇਅਰਮੈਨ ਰਾਜੇਸ਼ ਬਾਗਾ ਨੇ ਕਿਹਾ ਕਿ ਉਹ ਅਪਣੇ ਅਤੇ ਸਰਕਾਰੀ
ਪੱਧਰ ਤੇ ਦਲਿਤਾਂ ਲਈ ਬਣੀਆਂ ਯੋਜਨਾਵਾਂ ਸਹੀ ਰੂਪ ਵਿੱਚ ਲਾਗੂ
ਕਰਵਾਉਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ
ਥਾਵਾਂ ਤੋਂ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਵਰਤੀ ਗਈ
ਕੋਤਾਹੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਕੋਤਾਹੀ ਲਈ
ਜਿੰਮੇਵਾਰ ਅਧਿਕਾਰੀਆਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ
ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੀ
ਸਰਹੱਦ ਤੇ ਬੈਠੇ ਦਲਿਤ ਲੋਕਾਂ ਨੂੰ ਅਜਿਹੀਆਂ ਯੋਜਨਾਵਾਂ ਦਾ ਲਾਭ
ਲੈਣ ਵਿੱਚ ਜੋ ਮੁਸਕਿਲਾਂ ਆ ਰਹੀਆਂ ਹਨ ਉਨ੍ਹਾਂ ਦੇ ਹੱਲ ਲਈ ਵੀ
ਯੋਜਨਾ ਉਲੀਕੀ ਜਾ ਰਹੀ ਹੈ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ
ਅਪੀਲ ਕੀਤੀ ਕਿ ਸੂਬੇ ਦੇ ਸੰਪੂਰਨ ਵਿਕਾਸ ਲਈ ਦਲਿਤਾਂ ਲਈ ਬਣੀਆਂ
ਯੋਜਨਾਵਾਂ ਨੂੰ ਸਹੀ ਰੂਪ ਵਿੱਚ ਲਾਗੂ ਕੀਤਾ ਜਾਵੇ ਅਤੇ ਇਨ੍ਹਾਂ
ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਅੜਿਕਾ ਬਣਨ ਵਾਲੀਆਂ ਸੰਸਥਾਵਾਂ
ਅਤੇ ਅਧਿਕਾਰੀਆਂ ਵਿਰੁੱਧ ਪੰਜਾਬ ਸਰਕਾਰ ਵਲੋਂ ਸੱਖਤ ਕਾਰਵਾਈ
ਕੀਤੀ ਜਾਵੇਗੀ। ਉਨ੍ਹਾਂ ਦਲਿਤ ਆਗੂਆਂ ਨੂੰ ਵੀ ਅਪੀਲ ਕੀਤੀ ਕਿ
ਦਲਿਤ ਭਲਾਈ ਯੋਜਨਾਵਾਂ ਲਾਗੂ ਨਾਂ ਕਰਨ ਵਾਲੇ ਅਦਾਰਿਆਂ ਅਤੇ
ਅਧਿਕਾਰੀਆਂ ਬਾਰੇ ਤੁਰੰਤ ਸਰਕਾਰ ਅਤੇ ਆਯੋਗ ਨੂੰ ਜਾਣਕਾਰੀ ਦੇਣ
ਤਾਂ ਜੋ ਅਜਿਹੇ ਅਦਾਰਿਆਂ ਅਤੇ ਅਧਿਕਾਰੀਆਂ ਵਿਰੁੱਧ ਬਣਦੀ
ਕਾਰਵਾਈ ਕੀਤੀ ਜਾ ਸਕੇ। ਇਸ ਮੋਕੇ ਦਲਿਤ ਫਾਂਊਡੇਸ਼ਨ ਫੈਲੋ
ਕੁਲਦੀਪ ਚੰਦ ਵਲੋਂ ਲਿਖੀ ਗਈ ਕਿਤਾਬ ਮੰਜ਼ਿਲ ਵੱਲ ਵਧਦੇ ਕਦਮ
ਚੇਅਰਮੈਨ ਰਾਜੇਸ਼ ਬਾਗਾ ਨੂੰ ਭੇਂਟ ਕੀਤੀ ਗਈ ਜਿਸਦੀ ਸ਼ਲਾਘਾ
ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤਿਆਰ ਕੀਤੀਆਂ ਗਈਆਂ
ਅਤੇ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ
ਕਰਵਾਉਣਾ ਅਤਿ ਜਰੂਰੀ ਹੈ ਤਾਂ ਜੋ ਇਨ੍ਹਾਂ ਸਕੀਮਾਂ ਦਾ ਆਮ ਲੋਕ
ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਭਲਾਈ
ਲਈ ਬੇਸ਼ੱਕ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰੰਤੂ ਲੋਕਾਂ ਨੂੰ
ਉਨ੍ਹਾਂ ਸਕੀਮਾਂ ਦੀ ਜਾਣਕਾਰੀ ਨਾਂ ਹੋਣ ਕਾਰਨ ਲੋਕ ਸਹੂਲਤਾਂ
ਤੋਂ ਬਾਂਝੇ ਹੀ ਰਹਿ ਜਾਂਦੇ ਹਨ।