ਅਜੇ ਕੁਮਾਰ ਦੀ ਕੰਪਣੀ ਵਿਖੇ
ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ
ਮਹਾਰਾਜ ਦੇ
637ਵੇਂ ਆਗਮਨ ਦਿਵਸ
ਨੂੰ ਸਮ੍ਰਪਿਤ ਕੀਰਤਨ ਦਰਬਾਰ
|
01-02-2014
(ਉਮ ਅਲ ਕੁਈਨ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ
637ਵੇਂ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਬੀਤੀ ਰਾਤ ਸ਼੍ਰੀ ਅਜੇ ਕੁਮਾਰ ਦੀ ਕੰਪਨੀ ਦੇ ਕੈਂਪ ਉਮ ਅਲ ਕੁਈਨ ਵਿਖੇ ਸਜਾਇਆ ਗਿਆ ।ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ
ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।
ਭਾਈ ਕਮਲਰਾਜ ਸਿੰਘ,
ਭਾਈ ਮਨਜੀਤ ਸਿੰਘ ਗਿੱਦਾ, ਰੂਪ ਲਾਲ, ਬਾਬਾ ਸੁਰਜੀਤ,
ਸੱਤਪਾਲ ਮਹੇ, ਭਾਈ
ਸੁਰਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ ।
ਭਾਈ ਮਨਜੀਤ ਸਿੰਘ ਨੇ ਇਸ ਵਾਰ ਫਿਰ ਸਤਿਗੁਰੂ ਰਵਿਦਾਸ ਜੀ ਦੀ
ਜੀਵਨੀ ਨੂੰ ਸਬੰਧਿਤ ਆਪਣੀ ਲਿਖੀ ਹੋਈ ਕਵਿਤਾ ਸੁਣਾ ਕੇ ਸੰਗਤਾਂ
ਨੂੰ ਨਿਹਾਲ ਕੀਤਾ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਕੀਰਤਨ ਦਰਬਾਰਾਂ
ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੱਭ ਕੀਰਤਨ ਦਰਬਾਰਾਂ
ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
ਸੁਸਾਇਟੀ ਵਲੋਂ ਅਜੇ ਕੁਮਾਰ, ਗੁਰਮੀਤ, ਅਵਤਾਰ ਅਤੇ
ਬਿੱਟਾ ਨੂੰ ਇਹ ਦੀਵਾਨ ਕਰਵਾਉਣ ਅਦੀ ਸੇਵਾ ਹਿੱਤ ਸਿਰੋਪੇ ਭੇਟ
ਕੀਤੇ ਗਏ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|