ਡਾਕਟਰਾਂ ਦੀ ਅਣਗਹਿਲੀ ਨੇ ਕੀਤਾ ਪਰਿਵਾਰ ਨੂੰ
ਬਰਬਾਦ।
|
ਡਾਕਟਰਾਂ ਦੀ ਅਣਗਹਿਲੀ ਕਾਰਨ ਪਤਨੀ ਦੇ ਖਰਾਬ ਹੋਏ
ਗੁਰਦਿਆਂ ਅਤੇ ਇਲਾਜ ਤੋਂ ਅਸਮਰਥ ਹਿਮਾਚਲ ਵਾਸੀ ਇੱਕ ਗਰੀਬ ਦਲਿਤ ਨੇ
ਇਨਸਾਫ ਅਤੇ ਮੱਦਦ ਲਈ ਡਿਪਟੀ ਕਮਿਸ਼ਨਰ ਊਨਾ ਨੂੰ ਦਿਤਾ ਮੰਗ ਪੱਤਰ।
25
ਜਨਵਰੀ,
2014 (ਕੁਲਦੀਪ ਚੰਦ)
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਜੇਕਰ ਕੋਈ
ਡਾਕਟਰ ਥੋੜੀ ਜਿਹੀ ਅਣਗਹਿਲੀ ਕਰ ਦੇਵੇ ਤਾਂ ਮਰੀਜ ਰੱਬ ਕੋਲ ਪਹੁੰਚ
ਜਾਂਦਾ ਹੈ। ਕੁੱਝ ਅਜਿਹਾ ਹੀ ਵਾਪਰਿਆ ਨੰਗਲ ਨਾਲ ਲੱਗਦੇ ਪਿੰਡ ਜਖੇੜਾ
ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੀ ਦਲਿਤ ਮਹਿਲਾ ਮਰੀਜ ਡਿੰਪਲ ਨਾਲ
ਜਿਸਦੇ ਗੁਰਦੇ ਬੀ ਬੀ ਐਮ ਬੀ ਹਸਪਤਾਲ ਨੰਗਲ ਦੀਆਂ ਮਹਿਲਾ ਡਾਕਟਰਾਂ
ਦੀ ਅਣਗਿਹਲੀ ਅਤੇ ਲਾਪਰਵਾਹੀ ਕਾਰਨ ਖਰਾਬ ਹੋ ਗਏ ਅਤੇ ਹੁਣ ਤੱਕ
ਲੱਖਾਂ ਰੁਪਏ ਦਾ ਇਲਾਜ ਕਰਵਾਣਾ ਪਿਆ। ਇਸ ਮਾਮਲੇ ਸਬੰਧੀ ਜਾਣਕਾਰੀ
ਦਿੰਦਿਆ ਮਰੀਜ ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਡਿੰਪਲ
23 ਅਪ੍ਰੈਲ
2011 ਨੂੰ ਬੀ ਬੀ ਐਮ ਬੀ ਹਸਪਤਾਲ ਨੰਗਲ ਅਪਣੇ ਇਲਾਜ ਲਈ ਗਈ
ਜਿੱਥੇ ਜਾਕੇ ਉਸਨੂੰ ਹਾਜਰ ਮਹਿਲਾ ਡਾਕਟਰ ਨੇ ਦੱਸਿਆ ਕਿ ਉਹ ਗਰਭਵਤੀ
ਹੈ। ਡਿੰਪਲ ਦੇ ਪਤੀ ਸੰਜੇ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਘਰ ਵਿੱਚ
6-7 ਮਹੀਨੇ ਦਾ ਬੱਚਾ ਹੋਣ ਕਾਰਨ ਉਹ ਅਜੇ ਤੱਕ ਦੂਜਾ ਬੱਚਾ
ਨਹੀਂ ਚਾਹੁੰਦੇ ਸਨ ਅਤੇ ਡਾਕਟਰ ਨੇ ਆਬਰਸ਼ਨ ਲਈ ਦਵਾਈ ਦੇ ਦਿਤੀ।
ਇਸਤੋਂ ਬਾਦ ਜਦੋਂ
2 ਮਈ
2011 ਨੂੰ ਮਰੀਜ ਦੀ ਹਾਲਤ ਖਰਾਬ ਹੋ ਗਈ ਤਾਂ ਉਹ ਫਿਰ
ਹਸਪਤਾਲ ਪਹੁੰਚੇ ਪਰ ਡਾਕਟਰ ਨੇ ਚੈਕ ਕਰਨ ਤੋਂ ਬਾਦ ਵਾਪਸ ਭੇਜ ਦਿਤਾ।
ਉਸਨੇ ਦੱਸਿਆ ਕਿ ਉਹ ਮਰੀਜ ਦੀ ਵਿਗੜਦੀ ਹਾਲਤ ਨੂੰ ਲੈਕੇ
9 ਮਈ ਨੂੰ ਐਮਰਜੈਂਸੀ ਵਿੱਚ ਪਹੁੰਚੇ ਅਤੇ ਡਾਕਟਰਾਂ ਨੇ ਮਰੀਜ
ਨੂੰ ਦਾਖਲ ਕਰ ਲਿਆ। ਇਸਤੋਂ ਬਾਦ ਮਹਿਲਾ ਰੋਗ ਮਾਹਿਰ ਡਾਕਟਰ ਨੇ ਖੂਨ
ਚੜਵਾਇਆ ਅਤੇ ਦਵਾਈ ਸ਼ੁਰੂ ਕੀਤੀ ਪਰ ਮਰੀਜ ਦੀ ਹਾਲਤ ਵਿਗੜਦੀ ਗਈ।
ਉਸਨੇ ਦੱਸਿਆ ਕਿ
10 ਮਈ ਨੂੰ ਮਰੀਜ ਨੂੰ ਪੀ ਜੀ ਆਈ ਚੰਡੀਗੜ ਰੈਫਰ ਕਰ ਦਿਤਾ।
ਉਸਨੇ ਦੱਸਿਆ ਕਿ ਪੀ ਜੀ ਆਈ ਦੇ ਡਾਕਟਰਾਂ ਨੇ ਲਿਖਤੀ ਰੂਪ ਵਿੱਚ ਦਿਤਾ
ਹੈ ਕਿ ਬੀ ਬੀ ਐਮ ਬੀ ਹਸਪਤਾਲ ਨੰਗਲ ਦੇ ਮਹਿਲਾ ਡਾਕਟਰਾਂ ਵਲੋਂ ਕੀਤੇ
ਗਏ ਇਲਾਜ ਕਾਰਨ ਮਰੀਜ ਦੇ ਗੁਰਦੇ ਫੇਲ ਹੋਏ ਹਨ ਅਤੇ ਹੁਣ ਮਰੀਜ ਦਾ
ਡਾਇਲਿਸਿਸ ਕਰਵਾਣਾ ਪੈਂਦਾ ਹੈ। ਸੰਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ
ਨੇ ਇਸਦੀ ਸਿਕਾਇਤ ਪੁਲਿਸ ਅਤੇ ਸਿਹਤ ਵਿਭਾਗ ਨੂੰ ਕੀਤੀ ਸੀ ਪਰ ਇਸ
ਸਬੰਧੀ ਕੋਈ ਕਾਰਵਾਈ ਨਹੀਂ ਹੋਈ ਉਲਟ ਬੀ ਬੀ ਐਮ ਬੀ ਹਸਪਤਾਲ ਦੇ
ਡਾਕਟਰਾਂ ਨੇ ਸਾਨੂੰ ਹੀ ਧਮਕੀਆਂ ਦਿਤੀਆਂ ਹਨ। ਉਨ੍ਹਾਂ ਦੱਸਿਆ ਕਿ
ਸਿਵਲ ਸਰਜਨ ਰੂਪਨਗਰ ਵਲੋਂ ਬਣਾਈ ਗਈ ਜਾਂਚ ਕਮੇਟੀ ਵਿੱਚ ਵੀ ਇਹ
ਡਾਕਟਰ ਨਾਂ ਪਹੁੰਚੇ ਅਤੇ ਇਸ ਹਸਪਤਾਲ ਨੇ ਅਪਣੇ ਹੀ ਡਾਕਟਰਾਂ ਦੀ
ਕਮੇਟੀ ਬਣਾਕੇ ਜਾਂਚ ਦੇ ਨਾਮ ਤੇ ਖਾਨਾਪੂਰਤੀ ਕੀਤੀ ਹੈ। ਸੰਜੇ ਸਿੰਘ
ਨੇ ਦੱਸਿਆ ਕਿ ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ,
ਚੇਅਰਮੈਨ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ,
ਮੁੱਖ ਮੰਤਰੀ ਪੰਜਾਬ,
ਸਿਹਤ ਮੰਤਰੀ ਪੰਜਾਬ ਸਰਕਾਰ,
ਚੇਅਰਮੈਨ ਬੀ ਬੀ ਐਮ ਬੀ,
ਡਿਪਟੀ ਕਮਿਸਨਰ ਰੂਪਨਗਰ,
ਐਸ ਐਸ ਪੀ ਰੂਪਨਗਰ,
ਮੈਡੀਕਲ ਕਾਂਉਸਿਲ ਆਫ ਇੰਡੀਆ ਸਮੇਤ ਸਿਹਤ ਵਿਭਾਗ ਦੇ
ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤਾਂ ਭੇਜੀਆਂ ਪਰੰਤੂ ਹੁਣ ਤੱਕ ਉਸਨੂੰ
ਖੱਜਲ ਖੁਆਰੀ ਤੋਂ ਇਲਾਵਾ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਉਸਨੇ
ਦੱਸਿਆ ਕਿ ਇਸ ਦੌਰਾਨ ਉਸਨੇ ਲੱਖਾਂ ਰੁਪਏ ਦਾ ਕਰਜਾ ਲੈਕੇ ਅਪਣੀ ਪਤਨੀ
ਦਾ ਇਲਾਜ ਕਰਵਾਇਆ ਹੈ ਪਰ ਹੁਣ ਕੋਈ ਵੀ ਵਿਅਕਤੀ ਉਸਨੂੰ ਹੋਰ ਕਰਜਾ
ਨਹੀਂ ਦੇ ਰਿਹਾ ਹੈ। ਉਸਨੇ ਦੱਸਿਆ ਕਿ ਕਰਜੇ ਕਾਰਨ ਉਸਦਾ ਰਹਿਣ ਵਾਲਾ
ਘਰ ਤੱਕ ਗਿਰਵੀ ਪਿਆ ਹੈ ਅਤੇ ਹੁਣ ਉਹ ਅਪਣੀ ਪਤਨੀ ਦਾ ਹੋਰ ਇਲਾਜ
ਕਰਵਾਉਣ ਤੋਂ ਅਸਮਰਥ ਹੈ। ਅੱਜ ਡਿਪਟੀ ਕਮਿਸ਼ਨਰ ਊਨਾ ਨੂੰ ਰਾਸਟਰਪਤੀ
ਅਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਨਾਮ ਮੰਗ ਪੱਤਰ ਦੇਕੇ ਸੰਜੇ
ਸਿੰਘ ਅਤੇ ਸਮਾਜ ਦੇ ਆਗੂਆਂ ਸਾਬਕਾ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਵੀਰ
ਬੱਗਾ,
ਪ੍ਰਧਾਨ ਭਟੋਲੀ ਸਤੀਸ਼ ਕੁਮਾਰ,
ਜਖੇੜਾ ਦੇ ਉਪੱ ਪ੍ਰਧਾਨ ਸ਼ਿਵ ਕੁਮਾਰ,
ਜਨ ਹਿੱਤ ਮੋਰਚਾ ਆਗੂ ਰਾਜੀਵ ਭਨੋਟ,
ਵਾਇਸ ਚੇਅਰਮੈਨ ਬਲਵਿੰਦਰ ਗੋਲਡੀ,
ਦੀਪਕ ਸ਼ਰਮਾ,
ਰਿਟਾਇਰਡ ਸੂਬੇਦਾਰ ਸੰਤੋਖ ਸਿੰਘ,ਦਲਿਤ
ਫਾਂਊਡੇਸ਼ਨ ਫੈਲੋ ਕੁਲਦੀਪ ਚੰਦ,
ਰਾਜ ਕੁਮਾਰ,
ਸੁਦੇਸ਼ ਕੁਮਾਰ,
ਵਿਜੇ ਕੁਮਾਰ,
ਅਸਵਨੀ ਕੁਮਾਰ ਨੇ ਮੰਗ ਕੀਤੀ ਕਿ ਬੀ ਬੀ ਐਮ ਬੀ ਹਸਪਤਾਲ ਦੇ
ਦੋਸ਼ੀ ਡਾਕਟਰਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨਸਾਫ
ਦਵਾਇਆ ਜਾਵੇ। ਉਨ੍ਹਾਂ ਕਿਹਾਕਿ ਜੇਕਰ ਸਰਕਾਰ ਵਲੋਂ ਇਨ੍ਹਾਂ ਡਾਕਟਰਾਂ
ਖਿਲਾਫ ਬਣਦੀ ਕਾਰਵਾਈ ਨਾਂ ਕੀਤੀ ਤਾਂ ਜਲਦੀ ਹੀ ਪੰਜਾਬ ਹਿਮਾਚਲ ਦੀ
ਸਰਹੱਦ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਰੋਡ ਜਾਮ੍ਹ
ਕੀਤਾ ਜਿਸਦੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਅਭਿਸ਼ੇਕ ਜੈਨ ਨੇ ਦੱਸਿਆ ਕਿ ਮਾਮਲਾ ਪੰਜਾਬ
ਨਾਲ ਸਬੰਧਿਤ ਹੋਣ ਕਾਰਨ ਸਿੱਧੇ ਤੋਰਤੇ ਭਾਂਵੇਂ ਕੋਈ ਕਾਰਵਾਈ ਨਹੀਂ
ਕੀਤੀ ਜਾ ਸਕਦੀ ਹੈ ਪਰੰਤੂ ਇਸ ਮਾਮਲੇ ਵਿੱਚ ਜਿਲ੍ਹਾ ਰੂਪਨਗਰ ਦੇ
ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਮਿਲਕੇ ਕਨੂੰਨੀ ਕਾਰਵਾਈ
ਕਰਵਾਉਣਗੇ ਅਤੇ ਪੀੜਿਤਾ ਨੂੰ ਇਨਸਾਫ ਦਿਵਾਇਆ ਜਾਵੇਗਾ।