ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਅਜਮਾਨ ਵਿਖੇ 14 ਫਰਵਰੀ ਨੂੰ ਮਨਾਵਾਂਗੇ

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀ ਐਕਸੀਕਿਉਟਿਵ ਕਮੇਟੀ ਦੀ ਮੀਟਿੰਗ ਹੋਈ ।

25 ਜਨਵਰੀ,(ਅਜਮਾਨ) ਧੰਨ ਧੰਨ ਸਤਿਗੁਰੂ ਰਵਿਦਸ਼ ਜੀ ਮਹਾਰਾਜ ਦਾ 637ਵਾਂ ਆਗਮਨ ਦਿਵਸ ਅਜਮਾਨ ਵਿਖੇ 14 ਫਰਵਰੀ ਦਿਨ ਸ਼ੁਕਰਵਾਰ ਨੂੰ ਹਮੇਸ਼ਾਂ ਦੀ ਤਰ੍ਹਾਂ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਏਗਾ। ਬੀਤੀ ਸ਼ਾਮ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੀ ਐਕਸੀਕਿਊਟਿਵ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅਜਮਾਨ ਵਿਖੇ ਹੋਈ। ਇਸ ਮੀਟਿੰਗ ਵਿੱਚ 14 ਫਰਵਰੀ ਨੂੰ ਹੋਣ ਵਾਲੇ ਸਮਾਗਮ ਦੇ ਪ੍ਰਬੰਧਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਪਰੋਗਰਾਮ ਉਲੀਕੇ ਗਏ। ਇਸ ਮੀਟਿੰਗ ਵਿੱਚ ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ, ਪਰਧਾਨ ਰੂਪ ਸਿੱਧੂ, ਹੈਡ ਗ੍ਰੰਥੀ ਕਮਲ ਰਾਜ ਸਿੰਘ, ਖਜ਼ਾਨਚੀ ਧਰਮ ਪਾਲ ਝਿੰਮ, ਜਨਰਲ ਸਕੱਤਰ ਲੇਖ ਰਾਜ ਮਹੇ, ਬਾਬਾ ਸੁਰਜੀਤ ਸਿੰਘ, ਲੰਗਰ ਇੰਚਾਰਜ ਅਜੇ ਕੁਮਾਰ ਗਾਹਟ, ਬਿੱਕਰ ਸਿੰਘ, ਚਮਨ ਲਾਲ, ਸੁਰਿੰਦਰ ਸਿੰਘ, ਰਾਮ ਲੁਭਾਇਆ ਅਤੇ ਹੋਰ ਬਹੁਤ ਸਾਰੇ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ।ਹਰ ਸਾਲ ਦੀ ਤਰਾਂ ਇਸ ਦਿਵਸ ਨੂੰ ਸਮ੍ਰਪਿਤ ਸ਼ਾਮ ਦੇ ਕੀਰਤਨ ਦਰਬਾਰਾਂ ਦੀ ਲੜੀ ਆਰੰਭ ਕਰਨ ਦਾ ਵੀ ਫੈਸਲਾ ਲਿਆ ਗਿਆ ਅਤੇ ਹਮੇਸ਼ਾਂ ਦੀ ਤਰ੍ਹਾਂ ਪਹਿਲਾ ਕੀਰਤਨ ਦਰਬਾਰ ਬਾਬਾ ਪਰਮਜੀਤ ਕਪੂਰ ਪਿੰਡ ਵਾਲਿਆਂ ਦੇ ਗ੍ਰਹਿ ਵਿਖੇ 30 ਜਨਵਰੀ ਨੂੰ ਹੋਵੇਗਾ।ਸਮੂਹ ਮੈਂਬਰਾਂ ਵਿੱਚ ਇਸ ਸਮਾਗਮ ਵਾਸਤੇ ਭਰਪੂਰ ਉਤਸ਼ਾਹ ਹੈ।ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਸਮਾਗਮ ਵਿੱਚ ਹਾਜ਼ਰੀਆਂ ਲਗਵਾਕੇ ਜਨਮ ਸਫਲੇ ਕਰੋ ਜੀ।