ਪੰਜਾਬ
ਵਿੱਚ ਵਿਦਿਅਕ ਅਦਾਰੇ ਮਿਆਰੀ ਅਤੇ ਲਾਇਕ ਅਧਿਆਪਕ ਬਣਾਉਣ ਚ ਅਸਫਲ
ਪੰਜਾਬ ਸਰਕਾਰ ਵਲੋਂ ਕਰਵਾਇਆ ਗਿਆ ਅਧਿਆਪਕ ਯੋਗਤਾ ਟੈਸਟ ਬਣਿਆ
ਪ੍ਰੀਖਿਆਰਥੀਆਂ ਲਈ ਪ੍ਰੇਸ਼ਾਨੀ
ਅਤੇ ਸਰਕਾਰ
ਲਈ ਕਮਾਈ ਦਾ ਸਾਧਨ।
2
ਲੱਖ
9
ਹਜਾਰ ਵਿਦਿਆਰਥੀਆਂ ਵਿਚੋਂ ਸਿਰਫ
872
ਨੇ
ਕੀਤਾ ਟੈਸਟ ਪਾਸ।
13
ਜਨਵਰੀ,
2014
(ਕੁਲਦੀਪ
ਚੰਦ)
ਪੰਜਾਬ ਵਿੱਚ ਅਧਿਆਪਕ ਤਿਆਰ ਕਰਨ ਲਈ ਚੱਲ ਰਹੇ ਸਰਕਾਰੀ ਅਤੇ
ਗੈਰ ਸਰਕਾਰੀ ਵਿਦਿਅਕ ਅਦਾਰੇ ਈ ਟੀ ਟੀ ਸਿਖਲਾਈ ਕੇਂਦਰ ਅਤੇ
ਬੀਐਡ ਕਾਲਜ ਨਿਕੰਮੇ ਹੋ ਚੁੱਕੇ ਹਨ ਅਤੇ ਲਾਇਕ ਅਧਿਆਪਕ ਬਣਾਉਣ
ਵਿੱਚ ਅਸਮਰਥ ਹਨ ਅਜਿਹਾ ਹੀ ਕੁੱਝ ਪਤਾ ਚੱਲਦਾ ਹੈ ਪੰਜਾਬ ਵਿੱਚ
ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਅਧਿਆਪਕ
ਯੋਗਤਾ ਟੈਸਟ ਦੇ ਨਤੀਜਿਆਂ ਤੋਂ ਜਿਸ ਵਿੱਚ ਲੱਗਭੱਗ
2 ਲੱਖ
9 ਹਜਾਰ ਪ੍ਰੀਖਿਆਰਥੀਆਂ ਵਿਚੋਂ ਸਿਰਫ
872 ਹੀ ਇਹ ਟੈਸਟ ਪਾਸ ਕਰ ਪਾਏ ਹਨ। ਪੰਜਾਬ ਸਰਕਾਰ
ਵਲੋਂ ਕਰਵਾਇਆ ਗਿਆ ਅਧਿਆਪਕ ਯੋਗਤਾ ਟੈਸਟ ਟੈਸਟ ਦੇਣ ਵਾਲਿਆਂ ਲਈ
ਪ੍ਰੇਸ਼ਾਨੀ ਦਾ ਸਾਧਨ ਬਣ ਗਿਆ ਹੈ ਜਦਕਿ ਸਰਕਾਰ ਇਸਤੋਂ ਕਮਾਈ
ਕਰਕੇ ਆਪਣੇ ਵਾਰੇ ਨਿਆਰੇ ਕਰ ਰਹੀ ਹੈ। ਪੰਜਾਬ ਸਰਕਾਰ ਵਲੋਂ
ਮਿਤੀ
28 ਦਸੰਬਰ,
2013 ਨੂੰ ਅਧਿਆਪਕ ਯੋਗਤਾ ਟੈਸਟ ਕਰਵਾਇਆ ਗਿਆ ਜਿਸ
ਵਿੱਚ ਲੱਗਭੱਗ
2 ਲੱਖ
9 ਹਜਾਰ ਪ੍ਰੀਖਿਆਰਥੀ ਇਸ ਆਸ ਨਾਲ ਬੈਠੇ ਸਨ ਕਿ ਆਖਿਰ
ਉਨ੍ਹਾਂ ਨੂੰ ਹੁਣ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਬਣਨ ਦਾ ਮੋਕਾ
ਮਿਲ ਜਾਵੇਗਾ,
ਪਰੰਤੂ ਲੱਖਾਂ ਅਧਿਆਪਕਾਂ ਦੀਆਂ ਆਸਾਂ ਤੇ ਉਦੋਂ ਪਾਣੀ
ਫਿਰ ਗਿਆ ਜਦੋਂ
10 ਜਨਵਰੀ,
2014 ਨੂੰ ਇਸਦਾ ਨਤੀਜ਼ਾ ਘੋਸ਼ਿਤ ਕੀਤਾ ਗਿਆ। ਇਸ ਟੈਸਟ
ਵਿੱਚ ਪੇਪਰ-1
ਵਿੱਚ ਲੱਗਭੱਗ
55000 ਵਿਦਿਆਰਥੀ ਬੈਠੇ ਸਨ ਜਿਹਨਾਂ ਵਿੱਚੋਂ
700 ਪ੍ਰੀਖਿਆਰਥੀ ਹੀ ਪਾਸ ਹੋਏ ਹਨ। ਪੇਪਰ-2
ਵਿੱਚ ਲੱਗਭੱਗ
154000 ਵਿਦਿਆਰਥੀ ਬੈਠੇ ਸਨ ਜਿਹਨਾਂ ਵਿੱਚੋਂ ਸਿਰਫ
172 ਵਿਦਿਆਰਥੀ ਹੀ ਪਾਸ ਹੋਏ ਹਨ। ਇਸ ਵਾਰ ਹੋਏ ਅਧਿਆਪਕ
ਯੋਗਤਾ ਟੈਸਟ ਵਿੱਚ ਪਾਸ ਨਤੀਜਾ ਸਿਰਫ
0.4 ਫਿਸਦੀ ਹੀ ਰਿਹਾ ਹੈ ਜੋ ਕਿ ਪਿਛਲੇ ਸਮੇਂ ਦੌਰਾਨ
ਪੰਜਾਬ ਵਿੱਚ ਹੋਏ ਅਧਿਆਪਕ ਯੋਗਤਾ ਟੈਸਟ ਦੇ ਨਤੀਜਿਆਂ ਨਾਲੋਂ
ਬਹੁਤ ਹੀ ਘਟ ਹੈ। ਇਸਤਰਾਂ ਇਹ ਟੈਸਟ ਸ਼ੰਕਾ ਵਿੱਚ ਘਿਰਿਆ ਹੋਇਆ
ਹੈ ਕਿ ਆਖਿਰ ਸਰਕਾਰ ਇਸ ਤਰ੍ਹਾਂ ਦੇ ਅੋਖੇ ਟੈਸਟ ਕਰਵਾਕੇ ਸਾਬਤ
ਕੀ ਕਰਨਾ ਚਾਹੁੰਦੀ ਹੈ। ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਇਸ
ਇਮਤਿਹਾਨ ਵਿੱਚ ਕਈ ਪ੍ਰਸ਼ਨ ਅਜਿਹੇ ਸਨ ਜਿਨ੍ਹਾਂ ਦਾ ਜਵਾਬ ਸ਼ਾਇਦ
ਕੋਈ ਆਈ ਏ ਐਸ ਅਫਸਰ ਵੀ ਨਾਂ ਦੇ ਸਕੇ। ਇਸ ਇਮਤਿਹਾਨ ਵਿੱਚ
ਬਹੁਤੇ ਵਿਦਿਆਰਥੀਆਂ ਦੇ ਨੰਬਰ
50 ਤੋਂ
70 ਵਿਚਕਾਰ ਹੀ ਰਹੇ ਹਨ। ਇਸ ਇਮਤਿਹਾਨ ਵਿੱਚ ਹਰ ਪੇਪਰ
ਦੇ ਕੁੱਲ
150 ਨੰਬਰ ਸਨ ਜਿਸ ਵਿੱਚੋਂ ਜਨਰਲ ਕੈਟੇਗਰੀ ਲਈ
90 ਨੰਬਰ ਅਤੇ ਰਿਜ਼ਰਵ ਕੈਟੇਗਰੀ ਲਈ
83 ਨੰਬਰ ਪਾਸ ਹੋਣ ਲਈ ਚਾਹੀਦੇ ਸਨ। ਹੁਣ ਇਸ ਪੇਪਰ ਤੇ
ਹੋਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਈ ਟੀ ਟੀ ਪਾਸ ਵਿਦਿਆਰਥੀ
ਪੇਪਰ-1
ਦੇ ਸਕਦਾ ਸੀ ਜਦਕਿ ਬੀ ਐਡ ਪਾਸ ਵਿਦਿਆਰਥੀ ਦੋਨੋਂ ਪੇਪਰ
ਦੇ ਸਕਦਾ ਸੀ। ਜਨਰਲ ਕੈਟੇਗਰੀ ਲਈ ਇੱਕ ਪੇਪਰ ਦੀ ਫੀਸ
500/- ਰੁਪਏ ਅਤੇ ਦੋਨੋਂ ਪੇਪਰਾਂ ਦੀ ਫੀਸ
1000/- ਸੀ ਜਦਕਿ ਰਿਜ਼ਰਵ ਕੈਟੇਗਰੀ ਲਈ ਦੋਨੋਂ ਪੇਪਰਾਂ
ਦੀ ਫੀਸ
600 ਰੁਪਏ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਹ ਫੀਸ
ਕਿਸੇ ਸਰਵਜਨਕ ਬੈਂਕ ਵਿੱਚ ਨਹੀਂ ਸਿਰਫ ਇੱਕ ਪ੍ਰਾਈਵੇਟ ਬੈਂਕ
ਵਿੱਚ ਹੀ ਜਮ੍ਹਾਂ ਕਰਵਾਈ ਜਾ ਸਕਦੀ ਸੀ। ਇੱਥੇ ਇਹ ਸੋਚਣ ਵਾਲੀ
ਗੱਲ ਹੈ ਕਿ ਫੀਸ ਜਮ੍ਹਾਂ ਕਰਵਾਉਣ ਲਈ ਸਿਰਫ ਇੱਕ ਪ੍ਰਾਇਵੇਟ
ਬੈਂਕ ਨੂੰ ਹੀ ਕਿਉਂ ਚੁਣਿਆ ਗਿਆ ਜੋ ਕਿ ਗਿਣਤੀ ਵਿੱਚ ਵੀ ਬਹੁਤ
ਘੱਟ ਹਨ ਅਤੇ ਕਈ ਲੋਕਾਂ ਨੂੰ
10-20 ਕਿਲੋਮੀਟਰ ਜਾਂ ਇਸਤੋਂ ਜ਼ਿਆਦਾ ਦਾ ਸਫਰ ਕਰਕੇ
ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣੀ ਪਈ ਹੈ ਅਤੇ ਆਉਣ ਜਾਣ ਦਾ
ਕਿਰਾਇਆ ਖਰਚਣਾ ਪਿਆ ਹੈ। ਇਹ ਫਾਰਮ ਪਹਿਲਾਂ ਆਨਲਾਈਨ ਜਮ੍ਹਾਂ
ਹੋਣੇ ਸਨ ਅਤੇ ਫਿਰ ਇਹਨਾਂ ਨੂੰ ਡਾਕ ਰਾਹੀਂ ਵੀ ਭੇਜਿਆ ਜਾਣਾ
ਸੀ। ਫਿਰ ਬੈਂਕ ਵਿੱਚ ਫੀਸ ਜਮ੍ਹਾਂ ਕਰਵਾਉਣ ਲਈ ਬੈਂਕ ਚਾਰਜ਼ਸ ਵੀ
ਦੇਣਾ ਪਿਆ। ਫਾਰਮ ਆਨਲਾਈਨ ਜਮ੍ਹਾ ਕਰਵਾਉਣ ਲਈ ਵੀ ਪੈਸੇ ਖਰਚਣੇ
ਪਏ ਅਤੇ ਫਿਰ ਰੋਲ ਨੰਬਰ ਸਲਿੱਪ ਲੈਣ ਵੀ ਪੈਸੇ ਖਰਚਣੇ ਪਏ,
ਫਿਰ ਰਿਜ਼ਲਟ ਵੇਖਣ ਲਈ ਵੀ ਪੈਸੇ ਖਰਚਣੇ ਪਏ ਹਨ। ਇਸ
ਤਰ੍ਹਾਂ ਇਹ ਟੈਸਟ ਦੇਣ ਲਈ
2000/- ਰੁਪਏ ਤੋਂ
3000/- ਰੁਪਏ ਖਰਚਣੇ ਪਏ ਹਨ। ਇਹ ਟੈਸਟ ਜੋਕਿ ਜਿਲ੍ਹਾ
ਪੱਧਰ ਅਤੇ ਕੁੱਝ ਥਾਵਾਂ ਤੇ ਤਹਿਸੀਲ ਪੱਧਰ ਤੇ ਸੈਂਟਰ ਬਣਾਕੇ
ਲਿਆ ਗਿਆ ਵਿੱਚ ਪਹੁੰਚਣ ਲਈ ਪ੍ਰੀਖਿਆਰਥੀਆਂ ਨੂੰ
500 ਤੋਂ
1000 ਰੁਪਏ ਤੱਕ ਖਰਚਣੇ ਪਏ। ਇਸ ਟੈਸਟ ਨੂੰ ਪਾਸ ਕਰਨ
ਦੀ ਆਸ ਨਾਲ ਬਹੁਤੇ ਪ੍ਰੀਖਿਆਰਥੀਆਂ ਨੇ ਹਜਾਰਾਂ ਰੁਪਏ ਕਿਤਾਬਾਂ
ਅਤੇ ਕੋਚਿੰਗ ਲੈਣ ਤੇ ਵੀ ਖਰਚ ਦਿਤੇ ਹਨ। ਸਰਕਾਰ ਨੇ ਇਸ ਟੈਸਟ
ਤੋਂ ਕਰੋੜਾਂ ਰੁਪਏ ਕਮਾ ਲਏ ਹਨ ਅਤੇ ਪ੍ਰਾਇਵੇਟ ਬੈਂਕ ਨੇ ਵੀ
ਲੱਖਾਂ ਰੁਪਏ ਕਮਾ ਲਏ ਹਨ। ਫਿਰ ਫਾਰਮ ਆਨਲਾਈਨ ਜਮਾ ਕਰਵਾਉਣ
ਵਾਲੇ ਕੰਪਿਊਟਰ ਸੈਂਟਰਾਂ ਨੇ ਵੀ ਆਪਣੇ ਵਾਰੇ ਨਿਆਰੇ ਕਰ ਲਏ ਹਨ
ਅਤੇ ਡਾਕ ਵਿਭਾਗ ਨੇ ਵੀ ਲੱਖਾਂ ਰੁਪਏ ਕਮਾ ਲਏ। ਪਰ ਇਸ ਟੈਸਟ ਦੇ
ਚੱਕਰ ਵਿੱਚ ਟੈਸਟ ਦੇਣ ਵਾਲੇ ਅਜਿਹੇ ਫਸੇ ਹਨ ਕਿ ਉਹਨਾਂ ਨੂੰ
ਆਪਣੀ ਪੜ੍ਹਾਈ ਤੇ ਖਰਚ ਕੀਤੇ ਰੁਪਏ ਡੁੱਬ ਗਏ ਪ੍ਰਤੀਤ ਹੁੰਦੇ
ਹਨ। ਇਸ ਟੈਸਟ ਵਿੱਚੋਂ ਸਿਰਫ
0.4% ਹੀ ਪਾਸ ਹੋਏ ਹਨ ਜਿਸਨੂੰ ਦੇਖ ਕੇ ਲੱਗਦਾ ਹੈ ਕਿ
ਬੀ ਐਡ ਅਤੇ ਈ ਟੀ ਟੀ ਪਾਸ ਕਰਨ ਵਾਲਿਆਂ ਵਿੱਚ ਕੋਈ ਕਾਬਲੀਅਤ ਹੀ
ਨਹੀਂ ਹੈ ਅਤੇ ਜਿਹਨਾਂ ਨੇ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ
ਬੱਚਿਆਂ ਨੂੰ ਪੜ੍ਹਾਉਣਾ ਹੈ ਉਹ ਆਪ ਹੀ ਪਾਸ ਨਹੀਂ ਹੋ ਰਹੇ ਹਨ
ਤਾਂ ਦੇਸ਼ ਦੇ ਭਵਿੱਖ ਬੱਚਿਆਂ ਨੂੰ ਕੀ ਸਿੱਖਿਆ ਦੇਣਗੇ ਜਾਂ ਫਿਰ
ਸਰਕਾਰ ਨੇ ਇਸਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਇਸ ਅਧਿਆਪਕ
ਯੋਗਤਾ ਟੈਸਟ ਵਿੱਚ ਫੇਲ ਹੋਏ ਪ੍ਰੀਖਿਆਰਥੀ ਬੇਸ਼ੱਕ ਅਪਣੀ ਕਿਸਮਤ
ਨੂੰ ਕੋਸ ਰਹੇ ਹਨ। ਸਰਕਾਰ ਚਾਹੁੰਦੀ ਹੈ ਕਿ ਘੱਟ ਤੋਂ ਘੱਟ
ਵਿਦਿਆਰਥੀਆਂ ਨੂੰ ਟੈਸਟ ਪਾਸ ਕਰਨ ਦਿੱਤਾ ਜਾਵੇ ਤਾਂ ਜੋ ਘੱਟ
ਨੌਕਰੀਆਂ ਦੇਣੀਆਂ ਪੈਣ ਅਤੇ ਸਰਕਾਰ ਨੂੰ ਟੈਸਟਾਂ ਤੋਂ ਕਮਾਈ ਵੀ
ਹੁੰਦੀ ਰਹੇ। ਇਹ ਵੀ ਵਰਣਨਯੋਗ ਹੈ ਕਿ ਜਿਹਨਾਂ ਨੇ ਪਿਛਲੇ ਸਾਲ
ਇਹ ਟੈਸਟ ਪਾਸ ਕੀਤਾ ਸੀ ਉਹਨਾਂ ਨੂੰ ਹਾਲੇ ਤੱਕ ਨੌਕਰੀ ਨਹੀਂ
ਮਿਲੀ ਹੈ ਅਤੇ ਉਹ ਆਏ ਦਿਨ ਸੰਘਰਸ਼ ਕਰ ਰਹੇ ਹਨ।