ਬਹੁਜਨ ਸਮਾਜ ਪਾਰਟੀ ਲਈ ਸਭਤੋਂ ਵਧ ਨੁਕਸਾਨਦੇਹ ਸਾਬਤ
ਹੋ ਸਕਦੀ ਹੈ ਆਮ ਆਦਮੀ ਪਾਰਟੀ। |
ਆਮ ਵੋਟਰਾਂ ਦਾ ਰੁਝਾਨ ਬੀਐਸਪੀ ਦੀ ਥਾਂ ਆਪ
ਵੱਲ ਵਧਿਆ।ਦਿੱਲ੍ਹੀ ਵਿੱਚ ਬੀਐਸਪੀ
10
ਉਮੀਦਵਾਰਾਂ ਨੂੰ ਮਿਲੀਆਂ
1000
ਤੋਂ ਵੀ ਘਟ ਵੋਟਾਂ।ਰਾਖਵੇਂ
ਹਲਕਿਆਂ ਵਿੱਚ ਵੀ ਹੋਇਆ ਪਾਰਟੀ ਨੂੰ ਨੁਕਸਾਨ।
30
ਦਸੰਬਰ,
2013 (ਕੁਲਦੀਪ ਚੰਦ )
ਲੱਗਭੱਗ ਤਿੰਨ ਦਹਾਕੇ ਪਹਿਲਾਂ ਹੋਂਦ ਵਿੱਚ ਆਈ ਰਾਜਨੀਤਿਕ
ਪਾਰਟੀ ਬਹੁਜਨ ਸਮਾਜ ਪਾਰਟੀ ਜਿਸਦਾ ਅਧਾਰ ਦਲਿਤ ਵੋਟ ਬੈਂਕ ਰਿਹਾ
ਹੈ ਨੇ ਦੇਸ਼ ਦੇ ਵੱਡੇ ਸੂਬੇ ਉਤਰ ਪ੍ਰਦੇਸ਼ ਵਿੱਚ ਰਾਜ ਕਰਕੇ ਇਹ
ਸਾਬਤ ਕਰ ਦਿਤਾ ਸੀ ਕਿ ਆਣ ਵਾਲਾ ਸਮਾਂ ਬਹੁਜਨ ਸਮਾਜ ਪਾਰਟੀ ਦਾ
ਹੀ ਹੈ ਅਤੇ ਜਲਦੀ ਹੀ ਦੇਸ ਵਿੱਚ ਬੀ ਐਸ ਪੀ ਦੀ ਸਰਕਾਰ ਬਣੇਗੀ।
ਬੀ ਐਸ ਪੀ ਲੀਡਰਸ਼ੀਪ ਦਾ ਇਹ ਸੁਪਨਾ ਇਸ ਸਾਲ ਦੇਸ਼ ਦੇ ਪੰਜ ਰਾਜਾ
ਵਿੱਚ ਹੋਈਆਂ ਚੋਣਾਂ ਵਿੱਚ ਚਕਨਾਚੂਰ ਹੋ ਗਿਆ। ਇਨ੍ਹਾਂ ਚੋਣਾਂ
ਵਿੱਚ ਬੀ ਐਸ ਪੀ ਦੀਆਂ ਵੱਖ ਵੱਖ ਸੂਬਿਆਂ ਵਿੱਚ ਸੀਟਾਂ
2008 ਨਾਲੋਂ ਘਟ ਗਈਆਂ ਹਨ। ਇਨ੍ਹਾਂ ਚੋਣਾਂ ਵਿੱਚ
ਬੀਐਸਪੀ ਨੂੰ ਸਭਤੋਂ ਵੱਡਾ ਨੁਕਸਾਨ ਦਿੱਲੀ ਵਿੱਚ ਪਹੁੰਚਿਆ ਹੈ
ਜਿੱਥੇ ਆਮ ਆਦਮੀ ਪਾਰਟੀ ਜਿਸਨੇ ਅਪਣੇ ਆਗੂ ਅਰਵਿੰਦ ਕੇਜਰੀਵਾਲ
ਦੀ ਅਗਵਾਈ ਵਿੱਚ ਚੋਣ ਲੜੀ ਅਤੇ
28 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਆਮ ਆਦਮੀ
ਪਾਰਟੀ ਜੋਕਿ ਕੁੱਝ ਮਹੀਨੇ ਪਹਿਲਾਂ ਹੀ ਹੋਂਦ ਵਿੱਚ ਆਈ ਹੈ ਨੇ
ਆਮ ਆਦਮੀ ਜਿਸ ਵਿੱਚ ਗਰੀਬ ਲਿਤਾੜੇ ਵਰਗ ਅਤੇ ਦਲਿਤ ਵਰਗ ਦੇ ਲੋਕ
ਸ਼ਾਮਲ ਹਨ ਦੀਆਂ ਸਮਸਿਆਵਾਂ ਲਈ ਅਵਾਜ ਉਠਾਕੇ ਇਨ੍ਹਾਂ ਚੋਣਾਂ
ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ
ਸਮੂਹ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਬੇਸ਼ੱਕ ਦਿੱਲੀ ਦੀ ਮੁੱਖ
ਮੰਤਰੀ ਸ਼ੀਲਾ ਦਿਕਸ਼ਿਤ ਦੇ ਖਿਲਾਫ ਨਵੀ ਦਿੱਲੀ ਤੋਂ ਕੋਈ ਠੋਸ
ਉਮੀਦਵਾਰ ਖੜੇ ਨਹੀਂ ਕੀਤੇ ਉਥੇ ਹੀ ਆਮ ਆਦਮੀ ਪਾਰਟੀ ਆਗੂ
ਅਰਵਿੰਦ ਕੇਜਰੀਵਾਲ ਨੇ ਖੁਦ ਸ਼ੀਲਾ ਦਿਕਸ਼ਿਤ ਨੂੰ ਲੱਗਭੱਗ
25864 ਵੋਟਾਂ ਦੇ ਅੰਤਰ ਨਾਲ ਹਰਾਕੇ ਸਾਬਤ ਕਰ ਦਿਤਾ ਕਿ
ਲੋਕਤੰਤਰ ਵਿੱਚ ਜੇਕਰ ਆਮ ਆਦਮੀ ਚਾਹੇ ਤਾਂ ਵੱਡੇ ਵੱਡੇ ਆਗੂਆਂ
ਨੂੰ ਹਰਾ ਸਕਦਾ ਹੈ। ਇਨ੍ਹਾਂ ਚੋਣਾਂ ਵਿੱਚ ਦਿੱਲੀ ਜਿਥੋਂ ਦੇਸ਼
ਦੀ ਰਾਜਨੀਤੀ ਚੱਲਦੀ ਹੈ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਕਾਫੀ
ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਜੇਕਰ
2008 ਵਿੱਚ ਹੋਈਆਂ ਚੋਣਾਂ ਦੇ ਮੁਕਾਬਲੇ
2013 ਵਿੱਚ ਹੋਈਆਂ ਚੋਣਾਂ ਦੀ ਗੱਲ ਕਰੀਏ ਤਾਂ
2008 ਵਿੱਚ ਬੀਐਸਪੀ ਨੇ ਸਾਰੀਆਂ ਹੀ
70 ਸੀਟਾਂ ਤੇ ਚੋਣ ਲੜੀ ਸੀ ਅਤੇ ਇਨ੍ਹਾਂ ਵਿਚੋਂ
2 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਚੋਣਾਂ
ਵਿੱਚ ਬੀ ਐਸ ਪੀ ਨੂੰ ਕੁੱਲ
867672 ਵੋਟਾਂ ਮਿਲੀਆਂ ਸਨ। ਦਸੰਬਰ
2013 ਵਿੱਚ ਹੋਈਆਂ ਚੋਣਾਂ ਵਿੱਚ ਬੀਐਸਪੀ ਨੇ
69 ਸੀਟਾਂ ਤੋਂ ਹੀ ਚੋਣ ਲੜੀ ਹੈ ਜਿਸ ਵਿੱਚ ਕੁੱਲ
420931 ਵੋਟਾਂ ਹੀ ਮਿਲੀਆਂ ਹਨ ਅਤੇ ਲੱਗਭੱਗ
446741 ਵੋਟਾਂ ਦਾ ਭਾਰੀ ਨੁਕਸਾਨ ਹੋਇਆ ਹੈ।
2008 ਵਿੱਚ ਪਾਰਟੀ ਨੂੰ ਘਟ ਤੋਂ ਘਟ ਵੋਟਾਂ
1492 ਪਈਆਂ ਸਨ ਪਰੰਤੂ
2013 ਵਿੱਚ ਇਹ ਵੀ
409 ਤੱਕ ਹੇਠਾਂ ਆ ਗਈਆਂ ਹਨ।
2008 ਵਿੱਚ ਬੀ ਐਸ ਪੀ ਉਮੀਦਵਾਰ ਨੂੰ
53416 ਤੱਕ ਵੋਟਾਂ ਵੀ ਮਿਲੀਆਂ ਸਨ ਪਰੰਤੂ ਇਸ ਵਾਰ
31077 ਤੋਂ ਵੱਧ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਾਂ
ਮਿਲੀਆਂ।
2008 ਵਿੱਚ
1000 ਤੋਂ ਘਟ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਹੀਂ
ਮਿਲੀਆਂ ਸਨ ਪਰੰਤੂ
2013 ਵਿੱਚ
10 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੂੰ
1000 ਤੋਂ ਵੀ ਘਟ ਵੋਟਾਂ ਮਿਲੀਆਂ ਹਨ।
2008 ਵਿੱਚ
5000 ਤੋਂ
10000 ਤੱਕ ਵੋਟਾਂ ਲੈਣ ਵਾਲੇ ਉਮੀਦਵਾਰਾਂ ਦੀ ਗਿਣਤੀ
21 ਸੀ ਜੋਕਿ ਇਸਵਾਰ ਘਟਕੇ
8 ਰਹਿ ਗਈ ਹੈ।
2008 ਵਿੱਚ
10000 ਤੋਂ
20000 ਤੱਕ ਵੋਟਾਂ ਲੈਣ ਵਾਲੇ ਉਮੀਦਵਾਰਾਂ ਦੀ ਗਿਣਤੀ
26 ਸੀ ਜੋਕਿ ਇਸਵਾਰ ਘਟਕੇ
8 ਰਹਿ ਗਈ ਹੈ।
2008 ਵਿੱਚ
20000 ਤੋਂ ਵਧ ਵੋਟਾਂ ਲੈਣ ਵਾਲੇ ਉਮੀਦਵਾਰਾਂ ਦੀ
ਗਿਣਤੀ
10 ਸੀ ਜੋਕਿ ਇਸਵਾਰ ਘਟਕੇ
6 ਰਹਿ ਗਈ ਹੈ।
2008 ਵਿੱਚ ਪਾਰਟੀ ਦੇ
2 ਉਮੀਦਵਾਰ ਜੇਤੂ ਅਤੇ ਪਹਿਲੇ ਨੰਬਰ ਤੇ ਰਹੇ ਜਦਕਿ ਇਸ
ਵਾਰ ਇੱਕ ਵੀ ਉਮੀਦਵਾਰ ਜਿੱਤ ਨਾਂ ਪ੍ਰਾਪਤ ਕਰ ਸਕਿਆ।
2008 ਵਿੱਚ ਪਾਰਟੀ ਦੇ
55 ਉਮੀਦਵਾਰ ਤੀਜੇ ਨੰਬਰ ਤੇ ਰਹੇ ਜਦਕਿ ਇਸ ਵਾਰ ਸਿਰਫ
4 ਉਮੀਦਵਾਰ ਹੀ ਤੀਜੇ ਨੰਬਰ ਤੇ ਰਹੇ ਹਨ।
2008 ਵਿੱਚ ਪਾਰਟੀ ਦੇ
8 ਉਮੀਦਵਾਰ ਚੋਥੇ ਨੰਬਰ
ਤੇ ਰਹੇ ਜਦਕਿ ਇਸ ਵਾਰ ਸਿਰਫ
35 ਉਮੀਦਵਾਰ ਚੋਥੇ ਨੰਬਰ ਤੇ ਰਹੇ ਹਨ। ਇਸ ਵਾਰ
20 ਉਮੀਦਵਾਰ ਪੰਜਵੇ ਨੰਬਰ ਤੇ,
6 ਉਮੀਦਵਾਰ
6ਵੇਂ ਨੰਬਰ ਤੇ ਅਤੇ
01 ਉਮੀਦਵਾਰ
7ਵੇਂ ਨੰਬਰ ਤੇ ਪਹੁੰਚ ਗਿਆ ਹੈ। ਹੈਰਾਨੀ ਦੀ ਗੱਲ ਹੈ
ਕਿ ਰਾਖਵੇਂ ਹਲਕਿਆਂ ਵਿੱਚ ਵੀ ਬੀਐਸਪੀ ਦਾ ਵੋਟ ਬੈਂਕ ਕਾਫੀ ਘਟ
ਗਿਆ ਹੈ। ਰਾਖਵੇਂ ਹਲਕਿਆਂ ਵਿਚੋਂ ਅੰਬੇਡਕਰ ਨਗਰ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
12362 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
3250 ਹੀ ਰਹਿ ਗਈਆਂ ਹਨ। ਬਬਾਨਾ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
17848 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
9017 ਹੀ ਰਹਿ ਗਈਆਂ ਹਨ। ਦਿਓਲੀ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
24862 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
4419 ਹੀ ਰਹਿ ਗਈਆਂ ਹਨ। ਗੋਕਲਪੁਰ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਜੇਤੂ ਰਿਹਾ ਸੀ ਅਤੇ
27499 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
10899 ਹੀ ਰਹਿ ਗਈਆਂ ਹਨ। ਕਰੋਲ ਬਾਗ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
7555 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
1200 ਹੀ ਰਹਿ ਗਈਆਂ ਹਨ। ਕੋਂਡਲੀ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
19903 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
14988 ਹੀ ਰਹਿ ਗਈਆਂ ਹਨ। ਮਾਦੀਪੁਰ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
9337 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
2169 ਹੀ ਰਹਿ ਗਈਆਂ ਹਨ। ਮੰਗੋਲਪੁਰੀ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
19971 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
3722 ਹੀ ਰਹਿ ਗਈਆਂ ਹਨ। ਪਾਲਮ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
6846 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
5069 ਰਹਿ ਗਈਆਂ ਹਨ। ਸੀਮਾਪੁਰੀ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
14823 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
12501 ਹੀ ਰਹਿ ਗਈਆਂ ਹਨ। ਤਰਲੋਕਪੁਰੀ ਵਿੱਚ
2008 ਵਿੱਚ ਪਾਰਟੀ ਉਮੀਦਵਾਰ ਨੂੰ
19417 ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਘਟਕੇ ਸਿਰਫ
16099 ਹੀ ਰਹਿ ਗਈਆਂ ਹਨ। ਰਾਖਵੇਂ ਹਲਕਿਆਂ ਵਿਚੋਂ
ਸਿਰਫ ਸੁਲਤਾਨਪੁਰ ਮਾਜ਼ਰਾ ਤੋਂ ਹੀ ਪਾਰਟੀ ਉਮੀਦਵਾਰ ਦੀਆਂ ਵੋਟਾਂ
ਵਿੱਚ ਵਾਧਾ ਹੋਹਿਆ ਹੈ ਜਿੱਥੇ
2008 ਵਿੱਚ ਪਾਰਟੀ ਉਮੀਦਵਾਰ ਨੂੰ
18559ਵੋਟਾਂ ਮਿਲੀਆਂ ਸਨ ਜੋਕਿ
2013 ਵਿੱਚ ਵਧਕੇ
25424 ਵੋਟਾਂ ਹੋ ਗਈਆਂ ਹਨ। ਬਹੁਜਨ ਸਮਾਜ ਪਾਰਟੀ ਦੀ
ਇਸ ਹਾਰ ਦੇ ਕਾਰਨਾਂ ਦੀ ਜੇਕਰ ਪਾਰਟੀ ਆਗੂਆਂ ਨੇ ਸਮੇਂ ਸਿਰ
ਪੜਚੋਲ ਨਾਂ ਕੀਤੀ ਤੇ ਆਮ ਲੋਕਾਂ ਤੋਂ ਲੀਡਰਾਂ ਦੀ ਬਣੀ ਦੂਰੀ
ਨੂੰ ਨਾਂ ਘਟਾਇਆ ਤਾਂ ਆਣ ਵਾਲਾ ਸਮਾਂ ਪਾਰਟੀ ਲਈ ਹੋਰ ਵੀ ਵੱਡਾ
ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।