ਹੁਣ ਸੂਚਨਾ ਅਧਿਕਾਰ ਅਧੀਨ ਸੂਚਨਾ ਮੰਗਣਾ ਵੀ ਹੋਇਆ ਖਤਰਨਾਕ।

ਸੂਚਨਾ ਮੰਗਣ ਵਾਲਿਆਂ ਤੇ ਵਧ ਰਹੇ ਹਨ ਹਮਲੇ।

 

18 ਦਸੰਬਰ, 2013 (ਕੁਲਦੀਪ ਚੰਦ) ਸੂਚਨਾ ਦਾ ਅਧਿਕਾਰ ਕਨੂੰਨ ਪਾਸ ਹੋਣ ਤੋਂ ਬਾਦ ਬਹੁਤੇ ਲੋਕਾਂ ਨੇ ਖੁਸ਼ੀ ਮਨਾਈ ਸੀ ਕਿ ਹੁਣ ਉਨ੍ਹਾਂ ਨੂੰ ਜਾਣਕਾਰੀ ਹਾਸਲ ਕਰਨ ਲਈ ਭਟਕਣਾ ਨਹੀਂ ਪਵੇਗਾ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਅਧਿਕਾਰ ਦੀ ਵਰਤੋਂ ਕਰਕੇ ਕਈ ਵਿਅਕਤੀਆਂ ਨੇ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਪਰ ਇਹ ਅਧਿਕਾਰ ਹੋਲੀ ਹੋਲੀ ਸੂਚਨਾ ਮੰਗਣ ਵਾਲੇ ਲੋਕਾਂ ਲਈ ਖਤਰਨਾਕ ਸਾਬਿਤ ਹੋ ਰਿਹਾ ਹੈ।ਨੈਸ਼ਨਲ ਕੰਪੇਅਨ ਆਫ ਪੀਪਲਜ਼ ਰਾਇਟ ਟੂ ਇਨਫਾਰਮੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੇਸ਼ ਵਿੱਚ ਸੂਚਨਾ ਮੰਗਣ ਵਾਲੇ ਵਿਅਕਤੀਆਂ ਤੇ ਹਮਲਾ ਕਰਨ ਅਤੇ ਅਤਿਆਚਾਰ ਕਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਹੁਣ ਇਸ ਅਧਿਕਾਰ ਅਧੀਨ ਸੂਚਨਾ ਮੰਗਣਾ ਖਤਰਨਾਕ ਸਾਬਤ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸੂਚਨਾਂ ਮੰਗਣ ਵਾਲੇ ਲੱਗ ਭੱਗ 250 ਵਿਅਕਤੀਆਂ ਤੇ ਅਤਿਆਚਾਰ, ਪ੍ਰੇਸ਼ਾਨ ਕਰਨ,ਹਮਲਾ, ਕਤਲ ਆਦਿ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ ।ਹੁਣ ਤੱਕ 31 ਵਿਅਕਤੀਆਂ ਦਾ ਕਤਲ ਹੋ ਚੁੱਕਾ ਹੈ, 2 ਵਿਅਕਤੀ ਦੁਖੀ ਅਤੇ ਪ੍ਰੇਸ਼ਾਨ ਹੋਕੇ ਆਤਮਹੱਤਿਆ ਕਰ ਚੁੱਕੇ ਹਨ, 214 ਵਿਅਕਤੀਆਂ ਤੇ ਹਮਲਾ ਹੋ ਚੁੱਕਾ ਹੈ।ਹੁਣ ਤੱਕ 6 ਘਟਨਾਵਾਂ ਸਬੰਧੀ ਮਾਣਯੋਗ ਰਾਸ਼ਟਰੀ ਮਨੁਖੀ ਅਧਿਕਾਰ ਆਯੋਗ ਨੇ ਨੋਟਿਸ ਲਿਆ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਹੈ। ਜੇਕਰ ਵੱਖ ਵੱਖ ਰਾਜਾਂ ਦੀ ਗੱਲ ਕਰੀਏ ਤਾਂ ਸਭਤੋਂ ਵੱਧ ਖਤਰਨਾਕ ਮਹਾਂਰਾਸ਼ਟਰ ਹੈ ਜਿੱਥੇ ਕੁੱਲ 52 ਘਟਨਾਵਾਂ ਵਾਪਰੀਆਂ ਹਨ ਅਤੇ 8 ਵਿਅਕਤੀਆਂ ਦਾ ਕਤਲ ਹੋਇਆ ਹੈ, ਗੁਜਰਾਤ ਵਿੱਚ 34 ਘਟਨਾਵਾਂ ਵਾਪਰੀਆਂ ਹਨ ਅਤੇ 3 ਵਿਅਕਤੀਆਂ ਦਾ ਕਤਲ ਹੋਇਆ ਹੈ, ਦੇਸ਼ ਦੀ ਰਾਜਧਾਨੀ ਦਿਲੀ ਵਿੱਚ 19 ਘਟਨਾਵਾਂ ਵਾਪਰ ਚੁੱਕੀਆਂ ਹਨ, ਉਤਰ ਪ੍ਰਦੇਸ ਵਿੱਚ 15 ਘਟਨਾਵਾਂ ਵਾਪਰੀਆਂ ਹਨ ਅਤੇ 3 ਵਿਅਕਤੀਆਂ ਦਾ ਕਤਲ ਹੋਇਆ ਹੈ, ਆਂਧਰਾ ਪ੍ਰਦੇਸ਼ ਵਿੱਚ ਕੁੱਲ 14 ਘਟਨਾਵਾਂ ਵਾਪਰੀਆਂ ਹਨ ਅਤੇ 2 ਵਿਅਕਤੀਆਂ ਦਾ ਕਤਲ ਵੀ ਹੋਇਆ ਹੈ, ਕਰਨਾਟਕਾ ਵਿੱਚ 14 ਘਟਨਾਵਾਂ ਵਾਪਰੀਆਂ ਹਨ ਅਤੇ 3 ਵਿਅਕਤੀਆਂ ਦਾ ਕਤਲ ਹੋਇਆ ਹੈ, ਬਿਹਾਰ ਵਿੱਚ 13 ਘਟਨਾਵਾਂ ਵਾਪਰੀਆਂ ਹਨ ਅਤੇ 4 ਵਿਅਕਤੀਆਂ ਦਾ ਕਤਲ ਹੋਇਆ ਹੈ, ਹਰਿਆਣਾ ਵਿੱਚ 11 ਘਟਨਾਵਾਂ ਵਾਪਰੀਆਂ ਹਨ ਅਤੇ 2 ਵਿਅਕਤੀਆਂ ਦਾ ਕਤਲ ਹੋਇਆ ਹੈ, ਉੜੀਸਾ ਵਿੱਚ 8 ਘਟਨਾਵਾਂ ਵਾਪਰੀਆਂ ਹਨ,ਪੰਜਾਬ ਵਿੱਚ 8 ਘਟਨਾਵਾਂ ਵਾਪਰੀਆਂ ਹਨ, ਮੇਘਾਲਿਆ ਵਿੱਚ 7 ਘਟਨਾਵਾਂ ਵਾਪਰੀਆਂ ਹਨ,  ਰਾਜਾਸਥਾਨ ਵਿੱਚ 7 ਘਟਨਾਵਾਂ ਵਾਪਰੀਆਂ ਹਨ ਅਤੇ 2 ਵਿਅਕਤੀਆਂ ਦਾ ਕਤਲ ਹੋਇਆ ਹੈ, ਤਾਮਿਲਨਾਡੂ ਵਿੱਚ 7 ਘਟਨਾਵਾਂ ਵਾਪਰੀਆਂ ਹਨ ਅਤੇ 1 ਵਿਅਕਤੀ ਦਾ ਕਤਲ ਹੋਇਆ ਹੈ, ਅਸਾਮ ਵਿੱਚ 4 ਘਟਨਾਵਾਂ ਵਾਪਰੀਆਂ ਹਨ, ਜੰਮੂ ਕਸ਼ਮੀਰ ਦੇ ਵਿੱਚ 5 ਘਟਨਾਵਾਂ ਵਾਪਰੀਆਂ ਹਨ, ਝਾਰਖੰਡ ਵਿੱਚ 5 ਘਟਨਾਵਾਂ ਵਾਪਰੀਆਂ ਹਨ ਅਤੇ 2 ਵਿਅਕਤੀਆਂ ਦਾ ਕਤਲ ਹੋਇਆ ਹੈ, ਮਨੀਪੁਰ ਵਿੱਚ 5 ਘਟਨਾਵਾਂ ਵਾਪਰੀਆਂ  ਹਨ, ਗੋਆ ਵਿੱਚ 4 ਘਟਨਾਵਾਂ ਵਾਪਰੀਆਂ ਹਨ, ਮਧਿਆ ਪ੍ਰਦੇਸ਼ ਵਿੱਚ 4, ਛਤੀਸਗੜ ਵਿੱਚ 2, ਅਰੁਣਾਚਲ ਪ੍ਰਦੇਸ਼ ਵਿੱਚ 1, ਦਮਨ ਐਂਡ ਦੀਊ ਵਿੱਚ 1, ਨਾਗਾਲੈਂਡ ਵਿੱਚ 01, ਪੱਛਮੀ ਬੰਗਾਲ ਵਿੱਚ 01 ਘਟਨਾ ਵਾਪਰੀ ਹੈ। ਤ੍ਰਿਪੁਰਾ ਵਿੱਚ ਇੱਕ ਘਟਨਾ ਵਾਪਰੀ ਹੈ ਅਤੇ 01 ਵਿਅਕਤੀ ਦਾ ਕਤਲ ਹੋਇਆ ਹੈ। ਇਸਤਰਾਂ ਵੇਖੀਏ ਤਾਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸੂਚਨਾ ਮੰਗਣ ਵਾਲੇ ਵਿਅਕਤੀਆਂ ਨੂੰ ਸੂਚਨਾ ਮਿਲਣ ਦੀ ਥਾਂ ਧਮਕੀਆਂ ਮਿਲ ਰਹੀਆਂ ਹਨ, ਹਮਲੇ ਹੋ ਰਹੇ ਹਨ, ਝੂਠੇ ਮੁਕੱਦਮੇ ਦਰਜ਼ ਕੀਤੇ ਜਾ ਰਹੇ ਹਨ ਅਤੇ ਕਈ ਵਿਅਕਤੀਆਂ ਨੂੰ ਅਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਹੈ। ਸੂਚਨਾ ਅਧਿਕਾਰ ਐਕਟ ਅਧੀਨ ਬੇਸ਼ੱਕ ਭਾਰਤ ਦੇ ਹਰ ਨਾਗਰਿਕ ਨੂੰ ਸੂਚਨਾ ਮੰਗਣ ਦਾ ਅਧਿਕਾਰ ਹੈ ਪਰ ਵੱਖ ਵੱਖ ਵਿਭਾਗਾਂ ਵਿੱਚ ਸੂਚਨਾ ਮੰਗਣ ਵਾਲਿਆਂ ਦੀ ਹੋ ਰਹੀ ਖੱਜਲ ਖੁਆਰੀ ਇਸ ਗੱਲ ਦੀ ਗਵਾਹ ਹੈ ਕਿ ਇਹ ਕਨੂੰਨ ਵੀ ਬਾਕੀ ਕਨੂੰਨਾਂ ਵਾਂਗ ਖੋਖਲਾ ਸਾਬਿਤ ਹੋ ਰਿਹਾ ਹੈ ਤੇ ਸਰਕਾਰ ਨੂੰ ਇਸ ਕਨੂੰਨ ਨੂੰ ਅਸਰਦਾਇਕ ਬਣਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।