ਪੰਜਾਬ ਵਿੱਚ ਮਹਿਲਾਂ ਵੋਟਰਾਂ ਦੀ ਗਿਣਤੀ ਘਟੀ।

 

 16 ਦਸੰਬਰ, 2013 ( ਕੁਲਦੀਪ ਚੰਦ) ਦੁਨੀਆਂ ਦੇ ਕਈ ਦੇਸ਼ਾਂ ਨੇ ਔਰਤਾਂ ਦੀ ਮਹੱਤਤਾ ਅਤੇ ਅਬਾਦੀ ਨੂੰ ਦੇਖਦੇ ਹੋਏ ਵੱਖ-ਵੱਖ ਪੋਸਟਾਂ ਅਤੇ ਰਾਜਨੀਤਿਕ ਸੀਟਾਂ ਵਿੱਚ ਰਿਜਰਵੇਸ਼ਨ ਦਿਤੀ ਹੈ। ਪਿਛਲੇ 2 ਦਹਾਕਿਆਂ ਦੌਰਾਨ ਹੀ ਕਰੀਬ 50 ਮੁਲਕਾਂ ਨੇ ਰਾਸ਼ਟਰੀ ਅਤੇਸੂਬਾ ਪੱਧਰ ਦੀਆਂ ਨਿਰਣਾ ਲੈਣ ਵਾਲੀਆ ਕਈ ਮਹਤਵਪੂਰਨ ਸੀਟਾਂ ਔਰਤਾਂ ਲਈ ਰਾਖਵੀਂਆਂ ਰੱਖੀਆਂ ਹਨ। ਭਾਰਤ ਜੋ ਕਿ ਵੱਡਾ ਲੋਕਤੰਤਰ ਦੇਸ਼ ਹੈ ਵਿੱਚ ਵੀ ਸਾਬਕਾ ਸਵਰਗੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀਆਂ ਕੋਸ਼ਿਸ਼ਾਂ ਸਦਕਾ 1992 ਤੋਂ ਬਾਦ ਲੋਕਤੰਤਰ ਦੇ ਹੇਠਲੇ ਭਾਗ ਪੰਚਾਇਤ ਰਾਜ ਸਿਸਟਮ ਆਦਿ ਵਿੱਚ 33% ਸੀਟਾਂ ਅੋਰਤਾਂ ਲਈ ਰਾਖਵੀਂਆਂ ਰੱਖੀਆਂ ਗਈਆਂ ਹਨ। ਇਸ ਸਭ ਦਾ ਮੁਖ ਮੰਤਵ ਅੋਰਤਾਂ ਵਿੱਚ ਸਵੈਮਾਨ ਦੀ ਭਾਵਨਾ ਪੈਦਾ ਕਰਨਾ ਸੀ। ਸਮੇਂ-ਸਮੇਂ ਤੇ ਮਹਿਲਾ ਸੰਗਠਨਾਂ ਦੀ ਮੰਗ ਤੇ ਸਰਕਾਰਾਂ ਵਲੋਂ ਮਹਿਲਾਵਾਂ ਲਈ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮਹਿਲਾਵਾਂ ਲਈ ਸੀਟਾਂ ਰਾਖਵੀਆਂ ਰੱਖਣ ਸਬੰਧੀ ਕੋਸ਼ਿਸ਼ ਕੀਤੀ ਗਈ। 1996 ਵਿੱਚ ਐਚ ਡੀ ਦੇਵਗੋੜਾ ਦੀ ਸਰਕਾਰ ਵੇਲੇ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਬਿਲ ਲਿਆਂਦਾ ਗਿਆ ਅਤੇ ਸਮੇਂ ਸਮੇਂ ਤੇ ਇਸ ਵਿੱਚ ਬਦਲਾਵ ਆਂਦੇ ਰਹੇ ਹਨ। ਐਨ ਡੀ ਏ ਦੀ ਸਰਕਾਰ ਵੇਲੇ ਗੀਤਾ ਮੁਖਰਜੀ ਦੀ ਅਗਵਾਈ ਵਿੱਚ ਇੱਕ ਜ਼ੁਆਇੰਟ ਪਾਰਲੀਆਮੈਂਟਰੀ ਕਮੇਟੀ ਬਣਾਈ ਗਈ ਅਤੇ ਕਮੇਟੀ ਵਲੋਂ ਵੀ ਇਸ ਵਿੱਚ ਲੋੜ ਅਨੁਸਾਰ ਸੋਧ ਕੀਤੀ ਗਈ ਸੀ। ਫਿਰ ਇਸ ਵਿੱਚ ਜਾਤ ਅਧਾਰਤ ਰਿਜਰਵੇਸ਼ਨ ਨੂੰ ਲੈ ਕੇ ਸਮੱਸਿਆ ਪੈਦਾ ਹੋ ਗਈ। ਬੇਸ਼ਕ ਯੁ ਪੀ ਏ ਦੀ ਮੌਜੂਦਾ ਸਰਕਾਰ ਵਲੋਂ ਔਰਤਾਂ ਨੂੰ ਲੋਕ ਸਭਾ, ਵਿਧਾਨ ਸਭਾ ਆਦਿ ਵਿੱਚ 33% ਸੀਟਾਂ ਰਿਜਰਵ ਕਰਨ ਲਈ ਅਪਣੇ ਘਟੋ-ਘਟ ਸਾਂਝਾ ਪ੍ਰੋਗਰਾਮ ਵਿੱਚ ਵੀ ਸ਼ਾਮਲ ਕੀਤਾ ਸੀ ਪਰ ਹਰ ਵਾਰ ਆਨੇ ਬਹਾਨੇ ਲਗਾਕੇ ਇਸ ਬਿਲ ਨੂੰ ਪਾਸ ਹੋਣ ਤੋਂ ਰੋਕ ਦਿਤਾ ਗਿਆ ਸੀ। ਕਾਂਗਰਸ ਪਾਰਟੀ ਜਿਸਦੀ ਅਗਵਾਈ ਬੀਬੀ ਸੋਨੀਆ ਗਾਂਧੀ ਕਰ ਰਹੀ ਹੈ ਅਤੇ ਕੇਂਦਰ ਵਿੱਚ ਸੱਤਾ ਦੀ ਚਾਬੀ ਇਨ੍ਹਾਂ ਕੋਲ ਹੈ ਤੋਂ ਦੇਸ਼ ਦੀ ਅੱਧੀ ਅਬਾਦੀ ਮਹਿਲਾਵਾਂ ਨੂੰ  ਪੂਰਨ ਆਸ ਹੈ ਕਿ ਯੂ ਪੀ ਏ ਸਰਕਾਰ ਦੇ ਸਮੇਂ ਵਿੱਚ ਇਹ ਬਿੱਲ ਲਾਗੂ ਹੋਵੇਗਾ ਅਤੇ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਵਿੱਚ ਕਾਂਗਰਸ ਪਾਰਟੀ ਮੁੱਖ ਭੁਮਿਕਾ ਨਿਭਾਏਗੀ ਪਰ ਇਨ੍ਹਾਂ ਮਹਿਲਾਵਾਂ ਅਤੇ ਰਾਜਨੀਤਿਕ ਪਾਰਟੀਆਂ ਨੇ ਮਹਿਲਾ ਵੋਟਰਾਂ ਦੀ ਪੁਰਸ਼ ਵੋਟਰਾਂ ਦੇ ਮੁਕਾਬਲੇ ਘਟ ਰਹੀ ਗਿਣਤੀ ਵੱਲ ਕਦੇ ਧਿਆਨ ਨਹੀਂ ਦਿਤਾ ਹੈ। ਪੰਜਾਬ ਰਾਜ ਜੋ ਕਿ ਪਹਿਲਾਂ ਕੁੜੀਆਂ ਦੀ ਘਟ ਰਹੀ ਗਿਣਤੀ ਕਾਰਨ ਚਰਚਾ ਵਿੱਚ ਹੈ ਹੁਣ ਮਹਿਲਾ ਵੋਟਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਜੇਕਰ 1 ਜਨਵਰੀ 2008 ਤੋਂ ਲੈਕੇ 1 ਜਨਵਰੀ 2011 ਵਿੱਚ ਪੰਜਾਬ ਵਿੱਚ ਵੋਟਰਾਂ ਦੀ ਗਿਣਤੀ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪਠਾਨਕੋਟ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 206900 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 210897 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 193838 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 192153 ਮਹਿਲਾ ਵੋਟਰ ਰਹਿ ਗਏ ਹਨ। ਗੁਰਦਾਸਪੁਰ ਜ਼ਿਲੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 731160 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 525797 (ਨਵਾਂ ਜ਼ਿਲ੍ਹਾ ਪਠਾਨਕੋਟ ਬਣਨ ਤੋਂ ਬਾਅਦ) ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 699374 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 493283 (ਨਵਾਂ ਜ਼ਿਲ੍ਹਾ ਪਠਾਨਕੋਟ ਬਣਨ ਤੋਂ ਬਾਅਦ) ਮਹਿਲਾ ਵੋਟਰ ਰਹਿ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 697451 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 799464  ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 638443 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 721327 ਮਹਿਲਾ ਵੋਟਰ ਹੋ ਗਏ ਹਨ। ਤਰਨਤਾਰਨ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 407741 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 329841 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 385675 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 302808 ਮਹਿਲਾ ਵੋਟਰ ਰਹਿ ਗਏ ਹਨ। ਕਪੂਰਥਲਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 248010 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 249091 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 244100 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 235843 ਮਹਿਲਾ ਵੋਟਰ ਰਹਿ ਗਏ ਹਨ। ਜਲੰਧਰ ਜ਼ਿਲੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 670045 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 684079 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 639905 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 634134 ਮਹਿਲਾ ਵੋਟਰ ਰਹਿ ਗਏ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 510183 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 523921 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 505198 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 500215 ਮਹਿਲਾ ਵੋਟਰ ਰਹਿ ਗਏ ਹਨ। ਨਵਾਂਸ਼ਹਿਰ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 201916 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 206628 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 197682 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 195697 ਮਹਿਲਾ ਵੋਟਰ ਰਹਿ ਗਏ ਹਨ। ਰੂਪਨਗਰ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 236411 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 238665 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 216459 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 211132 ਮਹਿਲਾ ਵੋਟਰ ਰਹਿ ਗਏ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 168956 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 257356 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 152127 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 226460 ਮਹਿਲਾ ਵੋਟਰ ਹੋ ਗਏ ਹਨ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 186107 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 186190 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 169784 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 164748 ਮਹਿਲਾ ਵੋਟਰ ਰਹਿ ਗਏ ਹਨ। ਲੁਧਿਆਣਾ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 1031338 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 1070335 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 925747 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 935037 ਮਹਿਲਾ ਵੋਟਰ ਹੋ ਗਏ ਹਨ। ਮੋਗਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 324808 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 333338 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 296626 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 295241 ਮਹਿਲਾ ਵੋਟਰ ਰਹਿ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 618003 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 302116 (ਨਵਾਂ ਜ਼ਿਲ੍ਹਾ ਫਾਜ਼ਿਲਕਾ ਬਣਨ ਤੋਂ ਬਾਅਦ)  ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 573939 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 275622 (ਨਵਾਂ ਜ਼ਿਲ੍ਹਾ ਫਾਜ਼ਿਲਕਾ ਬਣਨ ਤੋਂ ਬਾਅਦ) ਮਹਿਲਾ ਵੋਟਰ ਰਹਿ ਗਏ ਹਨ। ਫਾਜ਼ਿਲਕਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 316274 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 318950 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 288458 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 280474 ਮਹਿਲਾ ਵੋਟਰ ਰਹਿ ਗਏ ਹਨ। ਮੁਕਤਸਰ ਜ਼ਿਲੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 289779 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 296611 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 269234 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 266721 ਮਹਿਲਾ ਵੋਟਰ ਰਹਿ ਗਏ ਹਨ। ਫਰੀਦਕੋਟ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 196579 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 198799 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 183582 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 178792 ਮਹਿਲਾ ਵੋਟਰ ਰਹਿ ਗਏ ਹਨ। ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 442293 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 455294 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 400294 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 397033 ਮਹਿਲਾ ਵੋਟਰ ਰਹਿ ਗਏ ਹਨ। ਮਾਨਸਾ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 250766 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 254511 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 225860 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 222958 ਮਹਿਲਾ ਵੋਟਰ ਰਹਿ ਗਏ ਹਨ। ਸੰਗਰੂਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 510219 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 520471 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 460244 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 452678 ਮਹਿਲਾ ਵੋਟਰ ਰਹਿ ਗਏ ਹਨ। ਬਰਨਾਲਾ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 207459 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਵੱਧ ਕੇ 213031 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 187533 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 187159 ਮਹਿਲਾ ਵੋਟਰ ਰਹਿ ਗਏ ਹਨ। ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਵਿੱਚ 1 ਜਨਵਰੀ 2008 ਨੂੰ 691374 ਪੁਰਸ਼ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ 618714 ਹੋ ਗਏ ਸਨ ਜਦਕਿ 1 ਜਨਵਰੀ 2008 ਨੂੰ 632327 ਮਹਿਲਾ ਵੋਟਰ ਸਨ ਜੋ ਕਿ 1 ਜਨਵਰੀ 2011 ਤੱਕ ਘੱਟ ਕੇ 549180 ਮਹਿਲਾ ਵੋਟਰ ਰਹਿ ਗਏ ਹਨ। ਇਨ੍ਹਾਂ ਅੰਕੜਿਆਂ ਨੂੰ ਵੇਖਕੇ ਪਤਾ ਚੱਲਦਾ ਹੈ ਕਿ 3 ਸਾਲਾਂ ਵਿੱਚ ਜਿੱਥੇ ਪੁਰਸ਼ ਵੋਟਰਾਂ ਵਿੱਚ 173501 ਦਾ ਵਾਧਾ ਹੋਇਆ ਹੈ ਉੱਥੇ ਮਹਿਲਾ ਵੋਟਰਾਂ ਵਿੱਚ 85438 ਦੀ ਕਮੀ ਹੋਈ ਹੈ। ਪੰਜਾਬ ਵਿੱਚ ਘਟ ਰਹੀ ਮਹਿਲਾਂ ਵੋਟਰਾਂ ਦੀ ਗਿਣਤੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪ੍ਰਵਾਸੀ ਮਜਦੂਰ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੁਰਸ਼ਾਂ ਦੀ ਹੁੰਦੀ ਹੈ ਦੀਆਂ ਵੋਟਾਂ ਕਾਰਨ ਇਹ ਗੜਬੜੀ ਹੋ ਰਹੀ ਹੈ। ਕਾਰਨ ਕੋਈ ਵੀ ਹੋਵੇ ਪਰੰਤੂ ਪੰਜਾਬ ਵਰਗੇ ਸੂਬੇ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਹਰ ਰਾਜਨੀਤਿਕ ਪਾਰਟੀ ਅਤੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਅਤੇ ਇਸ ਪਿੱਛੇ ਅਸਲੀ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ। 
ਕੁਲਦੀਪ ਚੰਦ
9417563054