ਕੈਬਿਨਟ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ 42 ਲੱਖ ਦੀ ਲਾਗਤ ਨਾਲ ਤਿਆਰ ਹੋਈ ਸਕੂਲ ਦੀ ਇਮਾਰਤ ਦਾ ਉਦਘਾਟਨ, 7.50 ਲੱਖ ਹੌਰ ਗ੍ਰਾਟ ਦੇਣ ਦਾ ਐਲਾਨ, 514 ਸਾਈਂਕਲ ਵੀ ਵੰਡੇ।

 

 13 ਦਸੰਬਰ, 2013 (ਕੁਲਦੀਪ ਚੰਦ) ਸਰਕਾਰੀ ਸਕੂਲਾਂ 'ਚ  ਦਸਵੀਂ ਵਿਚੋਂ 80 ਫ਼ੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆ ਦੀ ਅਗਲੇਰੀ ਪੜ੍ਹਾਈ ਲਈ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਮੁਹਾਲੀ ਵਿਖੇ ਮਾਡਲ ਸਕੂਲ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਸਕੂਲਾਂ ਦੇ ਨਿਰਮਾਣ 'ਤੇ ਕਰੀਬ 60 ਕਰੋੜ ਰੁਪਏ ਖਰਚੇ ਆਉਣਗੇ। ਹੁਸ਼ਿਆਰ ਬੱਚਿਆਂ ਲਈ ਇਕ ਅਗਸਤ ਤੋਂ ਡਾਕਟਰ ਹਰਗੋਬਿੰਦ ਖੁਰਾਣਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤਹਿਤ ਬੱਚਿਆਂ ਨੂੰ ਸੀਨੀਅਰ ਸੈਕੰਡਰੀ ਸਿੱਖਿਆ ਲਈ 30,000 ਰੁਪਏ ਸਾਲਾਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਸਕੂਲ ਅਗਲੇ ਵਿਦਿਅਕ ਸੈਸ਼ਨ ਤੋਂ ਸ਼ੁਰੂ ਹੋ ਜਾਣਗੇ। ਸਰਕਾਰੀ ਸਕੂਲਾਂ ਵਿੱਚ ਚੰਗੀ ਪ੍ਰਤਿਭਾ ਵਾਲੇ ਅਤੇ ਸਮਰਪਤ ਅਧਿਆਪਕਾਂ ਦੀ ਭਰਤੀ ਕਰਨ ਲਈ ਅਧਿਆਪਕ ਭਰਤੀ ਬੋਰਡ ਵੀ ਕਾਇਮ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਸ਼੍ਰੀ ਮਦਨ ਮੋਹਨ ਮਿੱਤਲ ਕੈਬਨਿਟ ਮੰਤਰੀ ਉਦਯੋਗ ਅਤੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਨੰਗਲ ਡੈਮ ਵਿਖੇ 42 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੌਈ ਸਕੂਲ ਦੀ ਬਹੁ ਮੰਤਵੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਅਤੇ ਇਲਾਕੇ ਦੇ ਪੰਤਵੰਤੇ ਨਾਗਰਿਕਾਂ ਦੇ ਇੱਕ ਭਰਵੇ ਤੇ ਪ੍ਰਭਾਵਸਾਲੀ ਇੰਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਨੇ ਇਸ ਮੌਕੇ ਇਸ ਸਕੂਲ ਦੀਆਂ 514 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਅਧੀਨ ਸਾਈਕਲ ਵੀ ਦਿੱਤੇ ਅਤੇ ਵਿਦਿਆਰਥਣਾਂ ਨੂੰ ਵਧੇਰੇ ਹੋਣਹਾਰ ਬਣਨ ਦੀ ਪ੍ਰੇਰਨਾ ਵੀ ਦਿੱਤੀ। ਸ਼੍ਰੀ ਮਿੱਤਲ ਨੇ ਸਕੂਲ ਦੇ ਪ੍ਰਿਸੀਪਲੰ ਵਿਜੇ ਕੁਮਾਰ ਦੀ 7.50 ਲੱਖ ਰੁਪਏ ਦੀ ਹੌਰ ਗ੍ਰਾਟ ਦੇਣ ਦੀ ਮੰਗ ਵੀ ਮੌਕੇ ਤੇ ਹੀ ਪ੍ਰਵਾਨ ਕਰ ਲਈ ਅਤੇ ਜਲਦੀ ਗ੍ਰਾਟ ਦੇਣ ਦਾ ਐਲਾਨ ਕਰ ਦਿੱਤਾ। ਸ਼੍ਰੀ ਮਿੱਤਲ ਨੇ ਕਿਹਾ ਕਿ ਉਹਨਾ ਨੇ ਲਗਭਗ 2 ਮਹੀਨੇ ਪਹਿਲਾ ਉਦਯੋਗ ਮੰਤਰੀ ਵੱਜੋ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਵਿਚਾਰ ਵਟਾਦਰਾ ਕਰਨ ਉਪਰੰਤ ਉਹ ਅਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਉਚ ਅਧਿਕਾਰੀਆ ਨੂੰ ਨਾਲ ਲੈ ਕੇ ਦਿੱਲੀ ,ਮੁੰਬਈ, ਬੈਗਲੌਰ ਅਤੇ ਹੌਰ ਵੱਡੇ ਨਗਰਾ ਦੇ ਵਿੱਚ ਵੱਡੇ ਵੱਡੇ ਉਦਯੋਗਪਤੀਆ ਨੂੰ ਮਿਲ ਕੇ ਆਏ,ਅਤੇ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਤ ਕਰਨ ਦੀ ਅਪੀਲ ਕੀਤੀ। ਪਿਛਲੇ ਹਫਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਰੱਖੇ ਇੱਕ ਪ੍ਰੋਗ੍ਰਾਮ ਦੌਰਾਨ ਇੰਨਾਂ ਵੱਡੇ ਘਰਾਨਿਆ ਨੇ ਪੰਜਾਬ ਵਿੱਚ 67 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ  ਸਥਾਪਤ ਕਰਨ ਦੀ ਸਹਿਮਤੀ ਉਤੇ ਆਪਣੇ ਹਸਤਾਖਰ ਕਰ ਦਿੱਤੇ ,ਜਿਸ ਨਾਲ ਜਿੱਥੇ ਪੰਜਾਬ ਵਿੱਚ ਵਪਾਰ ਪਰਫੁਲਤ ਹੌਵੇਗਾ ਉਥੇ ਨੋਜਵਾਨਾ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਹੌਣਗੇ। ਸ਼੍ਰੀ ਮਿੱਤਲ ਨੇ ਇਸ ਮੌਕੇ ਵਿਦਿਆਰ੍ਰੀਆਂ ਨਾਲ ਆਪਣੇ ਵਿਦਿਆਰਥੀ ਜੀਵਨ ਦੇ ਪਲਾਂ ਦੀਆਂ ਕਈ ਯਾਂਦਾ ਵੀ ਸਾਝੀਆ ਕੀਤੀਆਂ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਭਿੱਆਚਾਰਕ ਪ੍ਰੋਗ੍ਰਾਮ ਵੀ ਪੇਸ਼ ਕੀਤਾ  ਗਿਆ ਅਤੇ ਸਕੂਲ ਦੇ ਅਕਾਦਮਿਕ ਤੇ ਹੌਰ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸ਼੍ਰੀ ਮਿੱਤਲ ਨੇ ਸਨਮਾਨਿਤ ਕੀਤਾ। ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੈਅਰਮੈਨ ਡਾਕਟਰ ਪਰਮਿੰਦਰ ਸ਼ਰਮਾਂ, ਨਗਰ ਕੌਸਲ ਨੰਗਲ ਦੇ ਪ੍ਰਧਾਨ ਰਾਜੇਸ਼ ਚੌਧਰੀ, ਮੈਂਬਰ ਜਿਲ੍ਹਾ ਪ੍ਰੀਸ਼ਦ ਰਾਮ ਕੁਮਾਰ ਸਹੋੜ, ਐਸ.ਡੀ.ਐਮ. ਨੀਰਜ ਕੁਮਾਰ ਗੁਪਤਾ, ਚੰਦਰ ਕੁਮਾਰ ਬਜਾਜ ਸਾਬਕਾ ਚੈਅਰਮੈਨ ਨਗਰ ਸੁਧਾਰ ਟਰੱਸਟ ਨੰਗਲ, ਕੌਂਸਲਰ ਸੁਖਦੇਵ ਪ੍ਰਮਾਰ, ਕੁਲਭੁਸ਼ਣ ਪੂਰੀ,  ਵਿਨੋਦ ਕੁਮਾਰ ਠੇਕੇਦਾਰ, ਨਾਨਕ ਸਿੰਘ ਬੇਦੀ, ਭੁਪਿੰਦਰ ਭਿੰਦਾ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਪ੍ਰਿੰਸ ਠੇਕੇਦਾਰ ਆਦਿ ਹਾਜਰ ਸਨ।
ਕੁਲਦੀਪ ਚੰਦ
94175 63054