UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

 

ਸੋਹੰ

 

 

ਸੋਹੰ

 

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ  ਅਜਮਾਨ ਵਿਖੇ ਧੂਮ ਧਾਮ ਨਾਲ ਮਨਾਇਆ

       22-11-2013 (ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦਾ 545ਵਾਂ ਆਗਮਨ ਦਿਵਸ 22 ਨਵੰਬਰ ਦਿਨ ਸ਼ੁੱਕਰਵਾਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਭੋਗ ਤੋਂ ਬਾਦ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ।ਯੂ, ਏ. ਈ ਦੀਆਂ ਸਾਰੀਆਂ ਹੀ ਸਟੇਟਾਂ ਤੋੰ ਸੰਗਤਾਂ ਨੇ ਆਕੇ ਇਸ ਸਮਾਗਮ ਵਿੱਚ ਹਿੱਸਾ ਲਿਆ । ਆਬੂ ਧਾਬੀ, ਦੁਬਈ, ਜਬਲ ਅਲੀ, ਅਵੀਰ, ਰਾਸ ਅਲ ਖੇਮਾਂ, ਕਲਬਾ, ਫੁਜੀਰਾਹ,ਸ਼ਾਰਜਾ, ਉਮ ਅਲ ਕੁਈਨ, ਅਲ ਰਮਸ, ਅਲ ਰੀਫ ਆਬੂ ਧਾਬੀ ਅਤੇ ਅਜਮਾਨ ਆਦਿ ਸ਼ਹਿਰਾਂ ਤੋਂ ਬੱਸਾਂ ਭਰਕੇ ਸ਼ਰਧਾਲੂ ਪੰਡਾਲ ਵਿੱਚ ਪਹੁੰਚੇ । ਸੰਤ ਕੁਲਜੀਤ ਸਿੰਘ ਗੁਰਦਵਾਰਾ ਸੀਸ ਮਹਿਲ ਕੁਰਾਲੀ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਮਹਿਮਾ ਰਾਹੀ ਨਿਹਾਲ ਕੀਤਾ। ਇਸ ਮੌਕੇ ਸ਼੍ਰੌਮਣੀ ਅਕਾਲੀ ਦਲ (ਅ) ਦੇ ਯੂਥ ਨੇਤਾ ਸ. ਇਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਤੋਂ ਸੰਗਤ ਨੂੰ ਜਾਣੂ ਕਰਵਾਇਆ ਕੀਰਤਨ ਦੌਰਾਨ ਬਾਬਾ ਸੁਰਜੀਤ ਸਿੰਘ, ਸੱਤ ਪਾਲ ਮਹੇ, ਪਰਮਜੀਤ, ਜੀਵਨ ਕੁਮਾਰ, ਕੇਵਲ ਚੰਦ, ਮਨਜੀਤ ਸਿੰਘ ਗਿੱਦਾ, ਭਾਈ ਪਰਮਜੀਤ, ਭਾਈ ਰਿੰਕੂ ਨੇ ਕੀਰਤਨ ਦੀ ਸੇਵਾ ਨਿਭਾਈ।ਭਾਈ ਹਰਜੀਤ ਸਿੰਘ ਉਮ ਅਲ ਕੁਈਨ ਵਾਲਿਆਂ ਨੇ ਵੀ ਸੰਗਤਾਂ ਨੂੰ ਗਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਲ ਫੁਤੇਮ ਕੈਰੀਲੋਨ ਦੁਬਈ ਤੋਂ ਸੋਸਾਇਟੀ ਮੈਂਬਰ ਤਿਲਕ ਰਾਜ ਵੀ ਦੁਬਈ ਤੋਂ ਸੰਗਤਾਂ ਸਮੇਤ ਸਮਾਗਮ ਵਿੱਚ ਪਹੁੰਚੇ।ਸੁਸਾਇਟੀ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਵਿਸ਼ੇਸ਼ ਤੌਰ ਤੇ ਅਜੀਤ ਪ੍ਰਕਾਸ਼ਨ ਸਮੂਹ ਜਲੰਧਰ ਤੋਂ ਸ਼੍ਰੀ ਬੀਰ ਚੰਦ ਸੁਰੀਲਾ ਤੇ ਜੋਨੀ ਰਾਜਾ ਲੁਧਿਆਣਾ ਵਾਲਿਆਂ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਮਾਰਗ ਤੇ ਚੱਲਣ ਦੀ ਸੰਗਤਾਂ ਨੂੰ ਅਪੀਲ ਕੀਤੀ।ਸੋਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਕੁਲਜੀਤ ਸਿੰਘ, ਭਾਈ ਹਰਜੀਤ ਸਿੰਘ, ਬੀਰ ਚੰਦ ਸੁਰੀਲਾ, ਜੌਨੀ ਰਾਜਾ, ਵਿਜੇ ਕੁਮਾਰ ਸਿੱਜੀ, ਮਨਜੀਤ ਮੰਨਣਾਂ ਅਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ।ਸੋਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਨੇ ਇਸ ਵਾਰ ਵੀ ਰਾਸ ਖੇਮਾਂ ਤੋਂ ਸੰਗਤਾਂ ਦੇ ਆਉਣ ਵਾਸਤੇ  ਬੱਸਾਂ ਦੀ ਸੇਵਾ ਕੀਤੀ ਅਤੇ ਹਰ ਸਾਲ ਦੀ ਤਰਾਂ ਹੀ ਇਸ ਸਮਾਗਮ ਲਈ ਮਾਲੀ ਮਦਦ ਵੀ ਕੀਤੀ।ਲੰਗਰ ਤਿਆਰੀ ਅਤੇ ਲੰਗਰ ਵਰਤਾਉਣ ਦੀ ਸੇਵਾ ਭਾਈ ਅਜੇ ਕੁਮਾਰ ਜੀ ਦੇ ਕੰਟਰੋਲ ਹੇਠ ਹਰ ਸਾਲ ਦੀ ਤਰਾਂ ਸੁਚੱਜੇ ਢੰਗ ਨਾਲ ਨਿਭਾਈ ਗਈ । ਗੁਰੂਘਰ ਦੀ ਸਫਾਈ, ਸਾਂਭ ਸੰਭਾਲ ਦੀ ਸੇਵਾ ਭਾਈ ਸਰੂਪ ਸਿੰਘ ਜੀ ਨੇ ਆਪਣੀ ਦੇਖ ਰੇਖ ਹੇਠ ਬਹੁਤ ਹੀ ਉਤਮ ਤਰੀਕੇ ਨਾਲ ਕਰਵਾਈ।ਸਕਿਉਰਟੀ ਦਾ ਇੰਤਜ਼ਾਮ ਜਸਵਿੰਦਰ ਢੇਸੀ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਸਮੂਹ ਸੋਸਾਇਟੀ ਮੈਂਬਰਾਂ ਨੇ ਬਹੁਤ ਹੀ ਸ਼ਰਧਾ ਪੂਰਵਕ ਸੇਵਾ ਨਿਭਾਈ ਜਿਹਨਾਂ ਵਿੱਚ ਲੇਖ ਰਾਜ ਮਹੇ,ਧਰਮਪਾਲ ਝਿੰਮ, ਸ਼੍ਰੀ ਜੋਸੀ ਬੰਬੇ ਲਾਈਟ ਹਾਊਸ ਅਤੇ ਇਕਬਾਲ ਸਿੰਘ ਦੇ ਨਾਮ ਖਾਸ਼ ਜ਼ਿਕਰ ਯੋਗ ਹਨ। ਮੰਚ ਸਕੱਤਰ ਦੀ ਸੇਵਾ ਸੋਸਾਇਟੀ ਦੇ ਸਕੱਤਰ  ਭਾਈ ਬਲਵਿੰਦਰ ਸਿੰਘ ਜੀ ਨੇ ਬਹੁਤ ਹੀ ਨਿਰਮਤਾ ਅਤੇ ਸੁਚੱਜੇ ਢੰਗ ਨਾਲ ਨਿਭਾਈਸਿੱਧੂ ਵਲੋਂ ਇਸ ਸਮਾਗਮ  ਨੂੰ ਬੁਲੰਦੀਆਂ ਤੱਕ ਲਿਜਾਣ ਲਈ ਸਾਰੇ ਹੀ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਸਾਰੇ ਹੀ ਮੈਂਬਰਾਂ ਅਤੇ ਸਾਧ ਸੰਗਤ ਨੂੰ ਇਸ ਸਮਾਗਮ ਦੀਆਂ ਲੱਖ ਲੱਖ ਵਧਾਈਆਂ ।