ੇਲਵੇ ਵਿਭਾਗ ਵਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਬਹੁਤੇ ਲੋਕ ਅਣਜਾਣ, ਜਾਗਰੂਕਤਾ ਅਤੇ ਜਾਣਕਾਰੀ ਨਾਂ ਹੋਣ ਕਾਰਨ ਨਹੀਂ ਪਹੁੰਚ ਰਿਹਾ ਆਮ ਲੋਕਾਂ ਤੱਕ ਲਾਭ।

05  ਨਵੰਬਰ, 2013 (ਕੁਲਦੀਪ ਚੰਦ) ਭਾਰਤੀ ਰੇਲਵੇ ਵਿਭਾਗ ਵਲੋਂ ਦੇਸ਼ ਵਿੱਚ ਰਹਿਣ ਵਾਲੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਰੇਲਵੇ ਵਿੱਚ ਸਫਰ ਕਰਨ ਲਈ ਕਈ ਤਰਾਂ ਦੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ ਪਰੰਤੂ  ਇਨ੍ਹਾਂ ਬਾਰੇ ਬਹੁਤੇ ਲੋਕਾਂ ਨੂੰ ਕੋਈ ਜਾਣਕਾਰੀ ਨਾਂ ਹੋਣ ਕਾਰਨ ਬਹੁਤੇ ਲੋਕਾਂ ਤੱਕ ਇਹ ਸਹੂਲਤਾਂ ਨਹੀਂ ਪਹੁੰਚਦੀਆਂ ਹਨ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਵਿਦਿਆਰਥੀਆਂ, ਖਿਡਾਰੀਆਂ, ਸਕਾਊਟ ਐਂਡ ਗਾਈਡ, ਕਿਸਾਨਾਂ, ਉਦਯੋਗਿਕ ਕਰਮਚਾਰੀਆਂ, ਅਧਿਆਪਕਾਂ, ਸੀਨੀਅਰ ਸਿਟੀਜ਼ਨ ਅਤੇ ਅਪਾਹਿਜ ਲੋਕਾਂ ਨੂੰ ਰੇਲਗੱਡੀਆਂ ਵਿੱਚ ਸਫਰ ਕਰਨ ਲਈ ਕਿਰਾਏ ਵਿੱਚ ਛੋਟ ਦਿੱਤੀ ਜਾਂਦੀ ਹੈ। ਕਿਰਾਏ ਵਿੱਚ ਛੋਟ ਸਿਰਫ ਐਕਸਪ੍ਰੈਸ, ਮੇਲ, ਰਾਜਧਾਨੀ ਅਤੇ ਜਨਸ਼ਤਾਬਦੀ  ਗੱਡੀਆਂ ਵਿੱਚ ਦਿੱਤੀ ਜਾਂਦੀ ਹੈ। ਪੈਸੇਂਜ਼ਰ ਰੇਲਗੱਡੀਆਂ ਦੇ ਕਿਰਾਏ ਵਿੱਚ ਛੋਟ ਨਹੀਂ ਦਿੱਤੀ ਜਾਂਦੀ ਹੈ। ਰੇਲ ਗੱਡੀ ਦੇ ਕਿਰਾਏ ਵਿੱਚ ਛੋਟ ਲੈਣ ਲਈ ਅਪਾਹਿਜ ਵਿਅਕਤੀਆਂ, ਦਿਮਾਗੀ ਤੌਰ ਤੇ ਅਪਾਹਿਜ ਵਿਅਕਤੀਆਂ, ਕੈਂਸਰ ਦੇ ਮਰੀਜ਼ਾਂ ਅਤੇ ਹੋਰ ਵੱਖ-ਵੱਖ ਬਿਮਾਰੀਆਂ ਵਾਲੇ ਯਾਤਰੀਆਂ ਨੂੰ ਸਰਕਾਰੀ ਡਾਕਟਰ ਤੋਂ ਮਿੱਥੇ ਗਏ ਫਾਰਮ ਤੇ ਸਰਟੀਫਿਕੇਟ ਪੇਸ਼ ਕਰਨਾ ਪਵੇਗਾ। ਅਪਾਹਿਜ ਵਿਅਕਤੀ ਜੋ ਕਿ ਬਿਨਾਂ ਕਿਸੇ ਸਹਾਰੇ ਤੋਂ ਯਾਤਰਾ ਨਹੀਂ ਕਰ ਸਕਦਾ ਹੈ ਉਸਨੂੰ 50 ਫੀਸਦੀ ਪਹਿਲੇ ਦਰਜੇ ਅਤੇ ਦੂਜੇ ਦਰਜੇ ਦੇ ਏ.ਸੀ. ਅਤੇ 75 ਫੀਸਦੀ ਮੇਲ/ਐਕਸਪ੍ਰੈਸ ਰੇਲਗੱਡੀ, 25 ਫੀਸਦੀ ਤੀਸਰੇ ਦਰਜੇ ਦੇ ਏ.ਸੀ. ਅਤੇ ਚੇਅਰਕਾਰ ਰਾਜਧਾਨੀ, ਸ਼ਤਾਬਦੀ ਰੇਲਗੱਡੀ ਦੇ ਕਿਰਾਏ ਵਿੱਚ ਛੋਟ ਦਿੱਤੀ ਜਾਂਦੀ ਹੈ। ਦਿਮਾਗੀ ਤੌਰ ਤੇ ਅਪਾਹਿਜ ਵਿਅਕਤੀ ਜੋ ਕਿ ਬਿਨਾਂ ਕਿਸੇ ਸਹਾਰੇ ਤੋਂ ਯਾਤਰਾ ਨਹੀਂ ਕਰ ਸਕਦਾ ਹੈ ਉਸਨੂੰ 50 ਫੀਸਦੀ ਪਹਿਲੇ ਦਰਜੇ ਅਤੇ ਦੂਜੇ ਦਰਜੇ ਦੇ ਏ.ਸੀ. ਅਤੇ 75 ਫੀਸਦੀ ਮੇਲ/ਐਕਸਪ੍ਰੈਸ ਰੇਲਗੱਡੀ, 25 ਫੀਸਦੀ ਤੀਸਰੇ ਦਰਜੇ ਦੇ ਏ.ਸੀ. ਅਤੇ ਚੇਅਰਕਾਰ ਰਾਜਧਾਨੀ, ਸ਼ਤਾਬਦੀ ਰੇਲਗੱਡੀ ਦੇ ਕਿਰਾਏ ਵਿੱਚ ਛੋਟ ਦਿੱਤੀ ਜਾਂਦੀ ਹੈ। ਅੰਨੇ ਵਿਅਕਤੀ ਜੋ ਕਿ ਬਿਨਾਂ ਕਿਸੇ ਸਹਾਰੇ ਤੋਂ ਯਾਤਰਾ ਨਹੀਂ ਕਰ ਸਕਦਾ ਹੈ ਉਸਨੂੰ 50 ਫੀਸਦੀ ਪਹਿਲੇ ਦਰਜੇ ਅਤੇ ਦੂਜੇ ਦਰਜੇ ਦੇ ਏ.ਸੀ. ਅਤੇ 75 ਫੀਸਦੀ ਮੇਲ/ਐਕਸਪ੍ਰੈਸ ਰੇਲਗੱਡੀ, 25 ਫੀਸਦੀ ਤੀਸਰੇ ਦਰਜੇ ਦੇ ਏ.ਸੀ. ਅਤੇ ਚੇਅਰਕਾਰ ਰਾਜਧਾਨੀ, ਸ਼ਤਾਬਦੀ ਰੇਲਗੱਡੀ ਦੇ ਕਿਰਾਏ ਵਿੱਚ ਛੋਟ ਦਿੱਤੀ ਜਾਂਦੀ ਹੈ। ਗੂੰਗੇ ਅਤੇ ਬਹਿਰੇ ਵਿਅਕਤੀਆਂ ਨੂੰ 50 ਫੀਸਦੀ ਛੋਟ ਦਿੱਤੀ ਜਾਂਦੀ ਹੈ। ਕੈਂਸਰ ਦੇ ਮਰੀਜ਼ ਭਾਵੇਂ ਇਕੱਲੇ ਯਾਤਰਾ ਕਰਨ ਜਾਂ ਕਿਸੇ ਸਹਾਇਕ ਨਾਲ ਯਾਤਰਾ ਕਰਨ, ਚੈਕਅੱਪ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਮਰੀਜ਼ ਨੂੰ ਤੀਸਰੇ ਦਰਜੇ ਦੇ ਏ.ਸੀ. ਅਤੇ ਸਲੀਪਰ ਦੇ ਕਿਰਾਏ ਵਿੱਚ 100 ਫੀਸਦੀ ਛੋਟ, 75 ਫੀਸਦੀ ਛੋਟ ਦੂਜੇ, ਪਹਿਲੇ ਦਰਜੇ ਦੇ ਏ.ਸੀ., ਚੇਅਰਕਾਰ, ਅਤੇ 50 ਫੀਸਦੀ ਦੂਜੇ ਅਤੇ ਪਹਿਲੇ ਦਰਜੇ ਦੇ ਏ.ਸੀ. ਕਲਾਸ ਵਿੱਚ ਛੋਟ ਦਿੱਤੀ ਜਾਂਦੀ ਹੈ। ਕੈਂਸਰ ਮਰੀਜ਼ ਦੇ ਸਹਾਇਕ ਨੂੰ 75 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ, ਏ.ਸੀ. ਚੇਅਰਕਾਰ ਅਤੇ ਤੀਜੇ ਦਰਜੇ ਦੇ ਏ.ਸੀ. ਅਤੇ 50 ਫੀਸਦੀ ਪਹਿਲੇ ਦਰਜੇ ਅਤੇ ਦੂਜੇ ਦਰਜੇ ਦੇ ਏ.ਸੀ. ਵਿੱਚ ਦਿੱਤੀ ਜਾਂਦੀ ਹੈ। ਥੈਲੇਸੀਮੀਆਂ ਦੇ ਮਰੀਜ਼ ਭਾਵੇਂ ਇਕੱਲੇ ਯਾਤਰਾ ਕਰਨ ਜਾਂ ਕਿਸੇ ਸਹਾਇਕ ਨਾਲ ਨੂੰ 75 ਫੀਸਦੀ ਛੋਟ ਦੂਜੇ ਦਰਜੇ, ਸਲੀਪਰ, ਪਹਿਲੇ ਅਤੇ ਤੀਜੇ ਦਰਜੇ ਦੇ ਏ.ਸੀ. ਅਤੇ 50 ਫੀਸਦੀ ਪਹਿਲੇ ਅਤੇ ਦੂਜੇ ਦਰਜੇ ਦੇ ਏ.ਸੀ. ਕਿਰਾਏ ਵਿੱਚ ਛੋਟ ਮਿਲਦੀ ਹੈ। ਦਿਲ ਦੇ ਮਰੀਜ਼ ਜੋ ਕਿ ਇਕੱਲੇ ਜਾਂ ਕਿਸੇ ਸਹਾਇਕ ਨਾਲ ਯਾਤਰਾ ਕਰ ਰਹੇ ਹੋਣ, ਕਿਸੇ ਪ੍ਰਮਾਣਿਤ ਹਸਪਤਾਲ ਤੋਂ ਦਿਲ ਦਾ ਅਪਰੇਸ਼ਨ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਮਰੀਜ਼ ਨੂੰ 75 ਫੀਸਦੀ ਛੋਟ ਦੂਜੇ ਦਰਜੇ, ਸਲੀਪਰ, ਪਹਿਲੇ ਅਤੇ ਤੀਜੇ ਦਰਜੇ ਦੇ ਏ.ਸੀ. ਅਤੇ 50 ਫੀਸਦੀ ਪਹਿਲੇ ਅਤੇ ਦੂਜੇ ਦਰਜੇ ਦੇ ਏ.ਸੀ. ਕਿਰਾਏ ਵਿੱਚ ਛੋਟ ਮਿਲਦੀ ਹੈ। ਕਿਡਨੀ ਦੇ ਮਰੀਜ਼ ਜੋ ਕਿ ਇਕੱਲੇ ਜਾਂ ਕਿਸੇ ਸਹਾਇਕ ਨਾਲ ਯਾਤਰਾ ਕਰ ਰਹੇ ਹੋਣ, ਕਿਸੇ ਪ੍ਰਮਾਣਿਤ ਹਸਪਤਾਲ ਤੋਂ ਕਿਡਨੀ ਦਾ ਅਪਰੇਸ਼ਨ, ਡਾਇਲੀਸਿਸ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਮਰੀਜ਼ ਨੂੰ 75 ਫੀਸਦੀ ਛੋਟ ਦੂਜੇ ਦਰਜੇ, ਸਲੀਪਰ, ਪਹਿਲੇ ਅਤੇ ਤੀਜੇ ਦਰਜੇ ਦੇ ਏ.ਸੀ. ਅਤੇ 50 ਫੀਸਦੀ ਪਹਿਲੇ ਅਤੇ ਦੂਜੇ ਦਰਜੇ ਦੇ ਏ.ਸੀ. ਕਿਰਾਏ ਵਿੱਚ ਛੋਟ ਮਿਲਦੀ ਹੈ। ਟੀ.ਬੀ. ਦੇ ਮਰੀਜ਼ ਜੋ ਕਿ ਇਕੱਲੇ ਜਾਂ ਕਿਸੇ ਸਹਾਇਕ ਨਾਲ ਯਾਤਰਾ ਕਰ ਰਹੇ ਹੋਣ, ਕਿਸੇ ਪ੍ਰਮਾਣਿਤ ਹਸਪਤਾਲ ਤੋਂ ਚੈਕਅੱਪ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਮਰੀਜ਼ ਨੂੰ 75 ਫੀਸਦੀ ਛੋਟ ਹਰੇਕ ਦਰਜੇ ਵਿੱਚ ਮਿਲਦੀ ਹੈ। ਨਾਨ ਇਨਫੈਕਸ਼ੀਅਸ ਲੈਪਰੇਸੀ ਦੇ ਮਰੀਜ਼ਾਂ ਨੂੰ ਕਿਸੇ ਪ੍ਰਮਾਣਿਤ ਹਸਪਤਾਲ ਤੋਂ ਚੈਕਅੱਪ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਯਾਤਰੀ ਕਿਰਾਏ ਵਿੱਚ 75 ਫੀਸਦੀ ਛੋਟ ਮਿਲਦੀ ਹੈ। ਹੀਮੋਫੀਲੀਆਂ ਦੇ ਮਰੀਜ਼ ਕਿਸੇ ਪ੍ਰਮਾਣਿਤ ਹਸਪਤਾਲ ਤੋਂ ਚੈਕਅੱਪ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਮਰੀਜ਼ ਨੂੰ 75 ਫੀਸਦੀ ਛੋਟ ਦੂਜੇ ਦਰਜੇ, ਸਲੀਪਰ, ਏ.ਸੀ. ਚੇਅਰਕਾਰ,ਪਹਿਲੇ ਦਰਜੇ ਅਤੇ ਏ.ਸੀ. 3 ਟਾਇਰਜ਼ ਵਿੱਚ ਸਫਰ ਕਰਨ ਲਈ ਮਿਲਦੀ ਹੈ। ਏਡਜ਼ ਦੇ ਮਰੀਜ਼ ਜਿਸਨੂੰ ਕਿ ਏ.ਆਰ.ਟੀ. ਸੈਂਟਰ ਵਿੱਚ ਇਲਾਜ ਕਰਨ ਲਈ ਬੁਲਾਇਆ ਹੋਵੇ ਉਸਨੂੰ ਦੂਜੇ ਦਰਜੇ ਵਿੱਚ 50 ਫੀਸਦੀ ਛੋਟ ਮਿਲਦੀ ਹੈ। ਸਿਕਲ ਸੈਲ ਇਨੀਮੀਆਂ ਦੇ ਮਰੀਜ਼ ਜਿਸਨੂੰ ਕਿ ਕਿਸੇ ਪ੍ਰਮਾਣਿਤ ਹਸਪਤਾਲ ਤੋਂ ਚੈਕਅੱਪ/ਇਲਾਜ ਲਈ ਜਾਣ ਅਤੇ ਵਾਪਸੀ ਲਈ ਸਲੀਪਰ, ਚੇਅਰਕਾਰ, ਤੀਜੇ ਅਤੇ ਦੂਜੇ ਦਰਜੇ ਦੇ ਏ.ਸੀ. ਵਿੱਚ 50 ਫੀਸਦੀ ਛੋਟ ਮਿਲਦੀ ਹੈ। ਅਪਲਾਸਟਿਕ ਅਨੀਮੀਆਂ ਦੇ ਮਰੀਜ਼ ਜਿਸਨੂੰ ਕਿ ਕਿਸੇ ਪ੍ਰਮਾਣਿਤ ਹਸਪਤਾਲ ਤੋਂ ਚੈਕਅੱਪ/ਇਲਾਜ ਕਰਵਾਉਣ ਲਈ ਜਾਣ ਅਤੇ ਵਾਪਸੀ ਲਈ ਸਲੀਪਰ, ਚੇਅਰਕਾਰ, ਤੀਜੇ ਅਤੇ ਦੂਜੇ ਦਰਜੇ ਦੇ ਏ.ਸੀ. ਵਿੱਚ 50 ਫੀਸਦੀ ਛੋਟ ਮਿਲਦੀ ਹੈ। ਸੀਨੀਅਰ ਸਿਟੀਜਨ ਪੁਰਸ਼ ਜਿਹਨਾਂ ਦੀ ਉਮਰ 60 ਸਾਲ ਜਾਂ ਜ਼ਿਆਦਾ ਹੋਵੇ ਉਹਨਾਂ ਨੂੰ ਹਰ ਸ਼੍ਰੇਣੀ ਦੇ ਯਾਤਰੀ ਕਿਰਾਏ ਵਿੱਚ 40 ਫੀਸਦੀ ਛੋਟ ਮਿਲਦੀ ਹੈ ਅਤੇ ਸੀਨੀਅਰ ਸਿਟੀਜਨ ਮਹਿਲਾਵਾਂ ਜਿਹਨਾਂ ਦੀ ਉਮਰ 58 ਸਾਲ ਜਾਂ ਜ਼ਿਆਦਾ ਹੋਵੇ ਉਹਨਾਂ ਨੂੰ ਰਾਜਧਾਨੀ, ਸ਼ਤਾਬਦੀ/ਜਨਸ਼ਤਾਬਦੀ, ਦੁਰੰਤੋ ਦੇ ਯਾਤਰੀ ਕਿਰਾਏ ਵਿੱਚ 50 ਫੀਸਦੀ ਛੋਟ ਮਿਲਦੀ ਹੈ। ਸੀਨੀਅਰ ਸਿਟੀਜਨਾਂ ਨੂੰ ਯਾਤਰਾ ਸਮੇਂ ਸੀਨੀਅਰ ਸਿਟੀਜਨ ਕਾਰਡ ਦਿਖਾਉਣਾ ਪਵੇਗਾ। ਉਹ ਪੁਰਸ਼ ਅਤੇ ਮਹਿਲਾਵਾਂ ਜਿਹਨਾਂ ਨੂੰ ਸਰਵਿਸ ਦੌਰਾਨ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ ਹੋਵੇ ਜਾਂ ਇੰਡੀਅਨ ਪੁਲਿਸ ਮੈਡਲ ਮਿਲਿਆ ਹੋਵੇ ਉਹਨਾਂ ਨੂੰ ਪੁਰਸ਼ਾਂ ਨੂੰ 50 ਫੀਸਦੀ ਅਤੇ ਮਹਿਲਾਵਾਂ ਨੂੰ 60 ਫੀਸਦੀ ਰਾਜਧਾਨੀ, ਸ਼ਤਾਬਦੀ/ਜਨਸ਼ਤਾਬਦੀ, ਦੁਰੰਤੋ ਦੇ ਯਾਤਰੀ ਕਿਰਾਏ ਵਿੱਚ ਛੋਟ ਮਿਲਦੀ ਹੈ। ਇਸਦੇ ਲਈ ਮਨਿਸਟਰੀ ਆਫ ਹੋਮ ਅਫੇਅਰ ਦੁਆਰਾ ਜਾਰੀ ਕੀਤੇ ਗਏ ਪਹਿਚਾਣ ਪੱਤਰ ਦੀ ਫੋਟੋਕਾਪੀ ਪਵੇਗੀ। ਐਲੋਪੈਥੀ ਡਾਕਟਰਾਂ ਨੂੰ 10 ਫੀਸਦੀ ਛੋਟ ਹਰ ਸ਼੍ਰੇਣੀ ਦੇ ਕਿਰਾਏ ਵਿੱਚ ਰਾਜਧਾਨੀ, ਸ਼ਤਾਬਦੀ/ਜਨਸ਼ਤਾਬਦੀ ਦੇ ਕਿਰਾਏ ਵਿੱਚ ਛੋਟ ਮਿਲਦੀ ਹੈ। ਛੋਟ ਪ੍ਰਾਪਤ ਕਰਨ ਲਈ ਇੰਡੀਅਨ ਮੈਡੀਕਲ ਕੋਂਸਲ ਵੱਲੋਂ ਜਾਰੀ ਕੀਤਾ ਗਿਆ ਰਜਿਸਟਰੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ। ਉਦਯੋਗਿਕ ਕਰਮਚਾਰੀ ਜਿਹਨਾਂ ਨੂੰ ਪ੍ਰਧਾਨਮੰਤਰੀ ਸ਼੍ਰਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੋਵੇ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਦੇ ਯਾਤਰੀ ਕਿਰਾਏ ਵਿੱਚ ਪ੍ਰਾਪਤ ਕਰ ਸਕਦੇ ਹਨ ਇਸਦੇ ਲਈ ਉਹਨਾਂ ਨੂੰ ਮਨਿਸਟਰੀ ਆਫ ਲੇਬਰ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਜਿਹਨਾਂ ਅਧਿਆਪਕਾਂ ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੋਵੇ ਉਹਨਾਂ ਅਧਿਆਪਕਾਂ ਨੂੰ ਰੇਲ ਦੇ ਕਿਰਾਏ ਵਿੱਚ 50 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ)  ਵਿੱਚ ਮਿਲੇਗੀ ਜਿਸ ਲਈ ਉਹਨਾਂ ਨੂੰ  ਜ਼ਿਲ੍ਹਾਂ ਸਿੱਖਿਆ ਅਫਸਰ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਰਾਸ਼ਟਰੀ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਤ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਨੂੰ ਰੇਲ ਦੇ ਕਿਰਾਏ ਵਿੱਚ 50 ਫੀਸਦੀ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਛੋਟ ਮਿਲੇਗੀ ਜਿਸ ਲਈ ਇੰਡੀਅਨ ਕੌਂਸਲ ਫਾਰ ਚਾਇਲਡ ਵੈਲਫੇਅਰ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਜੰਗੀ ਵਿਧਿਵਾਵਾਂ ਨੂੰ ਰੇਲ ਦੇ ਕਿਰਾਏ ਵਿੱਚ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜਿਸ ਲਈ  ਜ਼ਿਲ੍ਹਾਂ ਸੈਨਿਕ ਬੋਰਡ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਜਿਹੜੇ ਫੌਜ਼ੀ ਸ਼੍ਰੀਲੰਕਾ ਵਿੱਚ ਸ਼ਾਤੀ ਅਭਿਆਨ ਤਹਿਤ ਮਾਰੇ ਗਏ ਸਨ ਉਹਨਾਂ ਦੀਆਂ ਵਿਧਿਵਾਵਾਂ ਨੂੰ ਰੇਲ ਦੇ ਕਿਰਾਏ ਵਿੱਚ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜਿਸ ਲਈ  ਜ਼ਿਲ੍ਹਾਂ ਸੈਨਿਕ ਬੋਰਡ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਪੁਲਿਸ ਅਤੇ ਪੈਰਾਮਿਲੀਟਰੀ ਦੇ ਫੌਜ਼ੀ ਜਿਹੜੇ ਆਤੰਕਵਾਦੀਆਂ ਖਿਲਾਫ ਲੜਾਈ ਵਿੱਚ ਮਾਰੇ ਗਏ ਸਨ ਉਹਨਾਂ ਦੀਆਂ ਵਿਧਿਆਵਾਂ ਨੂੰ ਰੇਲ ਦੇ ਕਿਰਾਏ ਵਿੱਚ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜਿਸ ਲਈ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਕਾਰਗਿਲ ਯੁੱਧ ਦੀਆਂ ਜੰਗੀ ਵਿਧਿਵਾਵਾਂ ਨੂੰ ਰੇਲ ਦੇ ਕਿਰਾਏ ਵਿੱਚ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜਿਸਦੇ ਲਈ ਮਨਿਸਟਰੀ ਆਫ ਹੋਮ ਅਫੇਅਰ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। 25 ਸਾਲ ਦੀ ਉਮਰ ਤੱਕ ਦੇ ਵਿਦਿਆਰਥੀ ਜਦਕਿ ਐਸ ਸੀ/ਐਸ ਟੀ ਨਾਲ ਸਬੰਧਤ 27 ਸਾਲ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੂੰ ਰੇਲ ਦੇ ਕਿਰਾਏ ਵਿੱਚ 50 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ। ਇਹ ਛੂਟ ਛੁੱਟੀਆਂ ਵਿੱਚ ਘਰ ਜਾਣ ਲਈ, ਵਿਦਿਅਕ ਟੂਰ ਲਈ ਅਤੇ ਪੇਪਰ ਦੇਣ ਲਈ ਜਾਣ ਲਈ ਮਿਲੇਗੀ। ਪੇਂਡੂ ਖੇਤਰ ਵਿੱਚ ਸਥਿਤ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਇਹ ਛੋਟ ਦੂਜੇ ਦਰਜੇ (ਸਲੀਪਰ ਕਲਾਸ ਨਹੀਂ) ਵਿੱਚ 75 ਫੀਸਦੀ ਮਿਲੇਗੀ ਜੋ ਵਿਦਿਅਕ ਟੂਰ ਲਈ ਘੱਟੋ ਘੱਟ 20 ਵਿਦਿਆਰਥੀਆਂ ਦੇ ਸਮੂਹ ਨੂੰ ਸਾਲ ਵਿੱਚ ਇੱਕ ਵਾਰ ਮਿਲੇਗੀ। ਇਸ ਲਈ ਸਬੰਧਤ ਵਿਦਿਅਕ ਅਦਾਰੇ ਦੇ ਮੁੱਖੀ ਵੱਲੋਂ ਤਸਦੀਕ ਕੀਤੇ ਗਏ ਹੁਕਮ ਦੀ ਕਾਪੀ ਦੇਣੀ ਪਵੇਗੀ। ਬੇਰੁਜ਼ਗਾਰਾਂ ਨੂੰ ਰੇਲ ਦੇ ਕਿਰਾਏ ਵਿੱਚ 50 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜੇਕਰ ਉਹ ਪੀ ਐਸ ਯੂ ਵਿੱਚ ਇੰਟਰਵਿਊ ਦੇਣ ਜਾ ਰਹੇ ਹੋਣ। ਕੇਂਦਰ ਜਾਂ ਰਾਜ ਸਰਕਾਰ ਦੀ ਨੌਕਰੀ ਲਈ ਇੰਟਰਵਿਊ ਦੇਣ ਜਾ ਰਹੇ ਵਿਅਕਤੀਆਂ ਨੂੰ ਦੂਜੇ ਦਰਜੇ ਵਿੱਚ ਪੂਰੀ ਛੋਟ ਮਿਲੇਗੀ। ਇਸ ਲਈ ਉਹਨਾਂ ਨੂੰ ਇੰਟਰਵਿਊ ਲਈ ਆਈ ਚਿੱਠੀ ਦੀ ਤਸਦੀਕਸ਼ੁਦਾ ਫੋਟੋਕਾਪੀ ਦੇਣੀ ਪਵੇਗੀ। ਪੇਂਡੂ ਇਲਾਕੇ ਵਿੱਚ ਸਥਿਤ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਦੂਜੇ ਦਰਜੇ (ਸਲੀਪਰ ਕਲਾਸ ਨਹੀਂ) ਵਿੱਚ 75 ਫੀਸਦੀ ਛੋਟ ਮਿਲੇਗੀ ਜੇਕਰ ਉਹ ਰਾਸ਼ਟਰੀ ਪੱਧਰ ਦੇ ਮੈਡੀਕਲ ਐਂਟਰੇਸ ਪੇਪਰ, ਇੰਜੀਨੀਰਿੰਗ ਅਤੇ ਹੋਰ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਪੇਪਰ ਦੇਣ ਲਈ ਜਾ ਰਹੀ ਹੈ। ਇਸ ਲਈ ਸੱਦਾ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਸਮਾਚਾਰ ਪੱਤਰਾਂ ਵਿੱਚ ਕੰਮ ਕਰਦੇ ਪ੍ਰੈਸ ਕੋਰਸਪੌਂਡੈਂਟ ਨੂੰ ਰੇਲ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਆਪਣੇ 2 ਬੱਚਿਆਂ ਨਾਲ ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਹੋਣ 50 ਫੀਸਦੀ ਛੋਟ ਰੇਲ ਕਿਰਾਏ ਵਿੱਚ ਮਿਲੇਗੀ ਜਿਸ ਲਈ ਫੋਟੋ ਪਹਿਚਾਣ ਪੱਤਰ ਦਿਖਾਉਣਾ ਪਵੇਗਾ। ਸੁਰੱਖਿਆ ਕਰਮਚਾਰੀਆਂ ਦੀਆਂ ਵਿਧਿਵਾਵਾਂ ਨੂੰ ਰੇਲ ਦੇ ਕਿਰਾਏ ਵਿੱਚ 75 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ) ਵਿੱਚ ਮਿਲੇਗੀ ਜਿਸ ਲਈ ਸੁਰੱਖਿਆ ਮੰਤਰਾਲੇ ਦੇ  ਜ਼ਿਲ੍ਹਾਂ ਸੈਨਿਕ ਬੋਰਡ ਵੱਲੋਂ ਜਾਰੀ ਪਹਿਚਾਣ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਉਹਨਾਂ ਵਿਦਿਆਰਥੀਆਂ ਨੂੰ ਰੇਲ ਵਿੱਚ 50 ਫੀਸਦੀ ਛੋਟ ਦੂਜੇ ਦਰਜੇ (ਸਲੀਪਰ ਕਲਾਸ ਨਹੀਂ) ਵਿੱਚ ਮਿਲੇਗੀ ਜਿਹਨਾਂ ਨੇ ਯੂ ਪੀ ਐਸ ਸੀ ਅਤੇ ਸੈਂਟਰਲ ਸਟਾਫ ਸਲੈਕਸ਼ਨ ਕਮੀਸ਼ਨ ਦਾ ਇਮਤਿਹਾਨ ਪਾਸ ਕਰ ਲਿਆ ਹੋਵੇ। ਇਸ ਲਈ ਸਕੂਲ ਮੁੱਖੀ ਵੱਲੋਂ ਜਾਰੀ ਸਰਟੀਫਿਕੇਟ ਅਤੇ ਸੱਦਾ ਪੱਤਰ ਦੀ ਫੋਟੋਕਾਪੀ ਦੇਣੀ ਪਵੇਗੀ। ਗੈਰ ਪ੍ਰਮਾਣਿਤ ਸੈਕਟਰ ਵਿੱਚ ਕੰਮ ਕਰਦੇ ਕਰਮਚਾਰੀ ਜਿਹਨਾਂ ਦੀ ਪ੍ਰਤੀ ਮਹੀਨਾ ਆਮਦਨ 1500/- ਰੁਪਏ ਤੋਂ ਘੱਟ ਹੋਵੇ  ਆਪਣੇ ਘਰ ਤੋਂ ਕੰਮ ਲਈ 150 ਕਿਲੋਮੀਟਰ ਤੱਕ ਜਾਣ ਅਤੇ ਆਉਣ ਲਈ ਛੋਟ ਮਿਲੇਗੀ ਇਸ ਲਈ ਉਸ ਇਲਾਕੇ ਦੇ ਲੋਕ ਸਭਾ ਜਾਂ ਵਿਧਾਨ ਸਭਾ ਮੈਂਬਰ ਵੱਲੋਂ ਜਾਰੀ ਘੱਟ ਆਮਦਨ ਦਾ ਸਰਟੀਫਿਕੇਟ ਅਤੇ ਬੀ ਪੀ ਐਲ ਕਾਰਡ ਹੋਣਾ ਚਾਹੀਦਾ ਹੈ। ਬਾਹਰਲੇ ਦੇਸ਼ਾਂ ਤੋਂ ਪੜ੍ਹਾਈ ਕਰਨ ਲਈ ਆਏ ਵਿਦੇਸ਼ੀ ਵਿਦਿਆਰਥੀਆਂ ਨੂੰ ਰੇਲ ਦੇ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 50 ਫੀਸਦੀ ਛੋਟ ਮਿਲੇਗੀ ਜੇਕਰ ਉਹ ਸਰਕਾਰ ਵੱਲੋਂ ਆਯੋਜਿਤ ਕੈਂਪਾਂ/ਸੈਮੀਨਾਰਾਂ ਆਦਿ ਵਿੱਚ ਹਿੱਸਾ ਲੈਣ ਲਈ ਸਫਰ ਕਰਦੇ ਹਨ ਜਾਂ ਕਿਸੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਦੀ ਯਾਤਰਾ ਕਰਦੇ ਹਨ। ਇਸ ਲਈ ਉਹਨਾਂ ਨੂੰ ਵਿਦਿਅਕ ਅਦਾਰੇ ਦੇ ਮੁੱਖੀ ਕੋਲੋਂ ਸਰਟੀਫਿਕੇਟ ਲੈਣਾ ਪਵੇਗਾ। ਰਿਸਰਚ ਸਕਾਲਰ ਵਾਲਿਆਂ ਨੂੰ 35 ਸਾਲ ਦੀ ਉਮਰ ਤੱਕ ਰੇਲ ਦੇ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 50 ਫੀਸਦੀ ਛੋਟ ਮਿਲੇਗੀ ਜੇਕਰ ਉਹ ਰਿਸਰਚ ਦੇ ਕੰਮ ਲਈ ਯਾਤਰਾ ਕਰਦੇ ਹਨ। ਇਸਦੇ ਲਈ ਯੂਨੀਵਰਸਿਟੀ ਦੇ ਰਜਿਸਟਰਾਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਜੇਕਰ ਯੁਵਕ ਰਾਸ਼ਟਰੀ ਏਕਤਾ ਦੇ ਕੈਂਪ ਨੈਸ਼ਨਲ ਯੁਵਾ ਪ੍ਰੋਜੈਕਟ, ਮਾਨਵ ਉਥਾਨ ਸੇਵਾ ਸਮਿਤੀ ਵਿੱਚ ਹਿੱਸਾ ਲੈਣ ਲਈ ਯਾਤਰਾ ਕਰਦੇ ਹਨ ਤਾਂ ਉਹਨਾਂ ਨੂੰ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 40 ਫੀਸਦੀ ਤੋਂ 50 ਫੀਸਦੀ ਤੱਕ ਛੋਟ ਮਿਲੇਗੀ। ਇਸ ਲਈ ਉਹਨਾਂ ਨੂੰ ਨਿਰਧਾਰਤ ਫਾਰਮ ਵਿੱਚ ਸਬੰਧਤ ਸੰਸਥਾ ਦੇ ਸੈਕਟਰੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਵਿਦਿਆਰਥੀਆਂ ਅਤੇ ਗੈਰ ਵਿਦਿਆਰਥੀਆਂ ਨੂੰ ਰੇਲ ਦੇ ਕਿਰਾਏ ਵਿੱਚ 25 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਕੁਦਰਤੀ ਆਫਤਾਂ ਵਿੱਚ ਮੱਦਦ ਲਈ ਯਾਤਰਾ ਕਰਦੇ ਹਨ। ਇਸਦੇ ਲਈ ਉਹਨਾਂ ਨੂੰ ਸਬੰਧਤ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ, ਸਮਾਜਿਕ ਜਾਂ ਸੱਭਿਆਚਾਰਕ ਸੰਸਥਾ ਤੋਂ ਸਰਟੀਫਿਕੇਟ ਲੈਣਾ ਪਵੇਗਾ। ਕੈਡਟ ਅਤੇ ਮੈਰੀਨ ਇੰਜੀਨੀਅਰ ਸਿਖਿਆਰਥੀ ਜੋ ਕਿ ਇੰਜੀਨੀਅਰ ਟ੍ਰੇਨਿੰਗ ਲਈ ਯਾਤਰਾ ਕਰਦੇ ਹਨ ਉਹਨਾਂ ਨੂੰ ਘਰ ਤੋਂ ਲੈ ਕੇ ਟ੍ਰੇਨਿੰਗ ਸ਼ਿਪ ਤੱਕ 300 ਕਿਲੋਮੀਟਰ ਤੱਕ ਦੇ ਸਫਰ ਲਈ 50 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜਿਸ ਲਈ ਉਹਨਾਂ ਨੂੰ ਕੈਪਟਨ ਸੁਪਰੀਡੈਂਟ ਟ੍ਰੇਨਿੰਗਸ਼ਿਪ/ਕੋਰਸ ਡਾਇਰੈਕਟਰ/ਆਫਿਸ ਇਨਚਾਰਜ ਤੋਂ ਪ੍ਰਵਾਨਗੀ ਪੱਤਰ ਲੈਣਾ ਪਵੇਗਾ। ਭਾਰਤ ਸਕਾਊਟ ਐਂਡ ਗਾਈਡ ਨੂੰ ਰੇਲ ਵਿੱਚ 300 ਕਿਲੋਮੀਟਰ ਤੱਕ ਸਕਾਊਟ ਐਂਡ ਗਾਈਡ ਯਾਤਰਾ ਲਈ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 50 ਫੀਸਦੀ ਤੱਕ ਛੋਟ ਮਿਲੇਗੀ ਜਿਸਦੇ ਲਈ ਸਕਾਊਟਰ ਜਾਂ ਗਾਈਡਰ ਸੈਂਟਰ ਦੇ ਸੈਕਟਰੀ/ਕਮਿਸ਼ਨਰ ਨੈਸ਼ਨਲ ਹੈਡਕਵਾਟਰ ਜਾਂ  ਜ਼ਿਲ੍ਹਾਂ ਕਮਿਸ਼ਟਰ ਆਫ ਸਟੇਟ ਤੋਂ ਸਰਟੀਫਿਕੇਟ ਲੈਣਾ ਪਵੇਗਾ। ਪ੍ਰਾਇਮਰੀ, ਸੈਕੰਡਰੀ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦਿਅਕ ਟੂਰ ਲਈ 300 ਕਿਲੋਮੀਟਰ ਤੱਕ ਦੇ ਸਫਰ ਲਈ ਦੂਜੇ ਦਰਜੇ ਦੇ ਸਲੀਪਰ ਕਲਾਸ ਤੱਕ 25 ਫੀਸਦੀ ਛੋਟ ਮਿਲੇਗੀ ਜਿਸਦੇ ਲਈ ਸਬੰਧਤ ਸਕੂਲ ਦੇ ਹੈਡਮਾਸਟਰ/ਪ੍ਰਿੰਸੀਪਲ, ਸਿੱਖਿਆ ਅਫਸਰ, ਉਪ ਮੰਡਲ ਸਿੱਖਿਆ ਅਫਸਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਕਿਸਾਨ ਅਤੇ ਉਦਯੋਗਿਕ ਮਜ਼ਦੂਰਾਂ ਨੂੰ 300 ਕਿਲੋਮੀਟਰ ਤੱਕ ਦੇ ਸਫਰ ਲਈ 25 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਰੀਵਰ ਵੈਲੀ ਪ੍ਰੋਜੈਕਟ, ਖੇਤੀਬਾੜੀ/ਉਦਯੋਗਿਕ ਐਗਜ਼ੀਬੀਸ਼ਨ, ਖੇਤੀਬਾੜੀ ਯੂਨੀਵਰਸਿਟੀ ਅਤੇ ਖੋਜ ਸੈਂਟਰ ਲਈ ਯਾਤਰਾ ਕਰਦੇ ਹਨ। ਇਸਦੇ ਲਈ ਡੀ ਐਮ/ਡੀ ਸੀ/ ਜ਼ਿਲ੍ਹਾਂ ਖੇਤੀਬਾੜੀ ਅਫਸਰ/ਬੀ ਡੀ ਓ ਜਾਂ ਸਟੇਟ/ਯੂ ਟੀ ਐਗਰੀਕਲਚਰ ਡਿਪਾਰਟਮੈਂਟ ਆਦਿ ਤੋਂ ਸਰਟੀਫਿਕੇਟ ਲੈਣਾ ਪਵੇਗਾ। ਜੇਕਰ ਕਿਸਾਨ ਸਰਕਾਰ ਵੱਲੋਂ ਪ੍ਰਾਯੋਜਿਤ ਸਪੈਸ਼ਲ ਰੇਲਗੱਡੀ ਵਿੱਚ ਯਾਤਰਾ ਕਰਦੇ ਹਨ ਤਾਂ ਉਹਨਾਂ ਨੂੰ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 33 ਫੀਸਦੀ ਛੋਟ ਮਿਲੇਗੀ ਜਿਸਦੇ ਲਈ  ਜ਼ਿਲ੍ਹਾਂ ਮੈਜਿਸਟ੍ਰੇਟ/ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਸਬੰਧਤ ਤਹਿਸੀਲਦਾਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਭਾਰਤ ਕ੍ਰਿਸ਼ਕ ਸਮਾਜ, ਸਰਵੋਦਿਆ ਸਮਾਜ, ਵਰਧਾ ਦੇ ਡੈਲੀਗੇਟਸ ਨੂੰ 50 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਸਾਲਾਨਾ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਯਾਤਰਾ ਕਰਦੇ ਹਨ। ਇਸਦੇ ਲਈ ਨਿਰਧਾਰਤ ਫਾਰਮ ਵਿੱਚ ਸਬੰਧਤ ਸੰਸਥਾ ਦੇ ਸੈਕਟਰੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਡੈਲੀਗੇਟਸ ਆਫ ਸਰਟੇਨ ਆਲ ਇੰਡੀਆ ਬਾਡੀਜ਼, ਲਿਸਟਿਡ ਇੰਨ ਕੋਚਿੰਗ ਟੈਰਿਫ ਨੂੰ 25 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 300 ਕਿਲੋਮੀਟਰ ਤੱਕ ਮਿਲੇਗੀ ਜੇਕਰ ਉਹ ਸਾਲਾਨਾ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਯਾਤਰਾ ਕਰਦੇ ਹਨ। ਇਸਦੇ ਲਈ ਨਿਰਧਾਰਤ ਫਾਰਮ ਵਿੱਚ ਸਬੰਧਤ ਸੰਸਥਾ ਦੇ ਸੈਕਟਰੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਨਰਸਾਂ ਅਤੇ ਮਿਡਵਾਈਵ ਨੂੰ 300 ਕਿਲੋਮੀਟਰ ਤੱਕ ਦੇ ਸਫਰ ਲਈ 25 ਫੀਸਦੀ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਡਿਊਟੀ ਲਈ ਜਾਂ ਛੁੱਟੀ ਲਈ ਸਫਰ ਕਰਦੇ ਹਨ। ਇਸਦੇ ਲਈ ਸਬੰਧਤ ਸੰਸਥਾ ਤੋਂ ਸਰਟੀਫਿਕੇਟ ਲੈਣਾ ਪਵੇਗਾ। ਸੇਂਟ ਜਾਨ ਐਂਬੂਲੈਂਸ ਬ੍ਰਿਗੇਡ ਅਤੇ ਰਿਲੀਫ ਵੈਲਫੇਅਰ ਐਂਬੂਲੈਂਸ ਕਾਰਪੋਰੇਸ਼ਨ ਕਲਕੱਤਾ ਦੇ ਮੈਂਬਰਾਂ ਨੂੰ 300 ਕਿਲੋਮੀਟਰ ਤੱਕ ਐਂਬੂਲੈਂਸ ਕੈਂਪਾਂ/ਕੰਪੀਟੀਸ਼ਨਾਂ ਲਈ 25 ਫੀਸਦੀ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਛੋਟ ਮਿਲੇਗੀ ਜਿਸ ਲਈ ਉਹਨਾਂ ਨੂੰ ਮਾਨਯੋਗ ਸੈਕਟਰੀ/ਅਸਿਸਟੈਂਟ ਕਮਿਸ਼ਨਰ ਸੇਂਟ ਜਾਨ ਐਂਬੂਲੈਂਸ ਬ੍ਰਿਗੇਡ ਜਾਂ ਸਟਾਫ ਅਫਸਰ ਸੰਸਥਾ ਰਿਲੀਫ ਵੈਲਫੇਅਰ ਐਂਬੂਲੈਂਸ ਕਾਰਪੋਰੇਸ਼ਨ ਕਲਕੱਤਾ ਤੋਂ ਸਰਟੀਫਿਕੇਟ ਲੈਣਾ ਪਵੇਗਾ। ਭਾਰਤ ਸੇਵਾ ਦਲ, ਬੰਗਲੋਰ ਨੂੰ 25 ਫੀਸਦੀ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ 300 ਕਿਲੋਮੀਟਰ ਤੱਕ ਛੋਟ ਮਿਲੇਗੀ ਜੇਕਰ ਉਹ ਕੈਂਪਾਂ/ਰੈਲੀ/ਟ੍ਰੈਕਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ। ਇਸਦੇ ਲਈ ਉਹਨਾਂ ਨੂੰ ਸੈਕਟਰੀ ਭਾਰਤ ਸੇਵਾ ਦਲ ਬੰਗਲੋਰ ਤੋਂ ਸਰਟੀਫਿਕੇਟ ਲੈਣਾ ਪਵੇਗਾ। ਵਲੰਟਰੀ ਆਫ ਸਰਵਿਸਜ਼ ਸਿਵਲ ਇੰਟਰਨੈਸ਼ਨਲ ਨੂੰ 25 ਫੀਸਦੀ ਛੋਟ 300 ਕਿਲੋਮੀਟਰ ਤੱਕ ਦੇ ਸਫਰ ਲਈ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਕੈਂਪਾਂ ਲਈ ਯਾਤਰਾ ਕਰਦੇ ਹਨ। ਇਸਦੇ ਲਈ ਸਿਵਲ ਸਰਵਿਸਜ਼ ਇੰਟਰਨੈਸ਼ਨਲ ਦੇ ਸੈਕਟਰੀ ਜਾਂ ਇੰਡੀਅਨ ਬ੍ਰਾਂਚ ਦੇ ਸੈਕਟਰੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਕਲਾਕਾਰ ਮਿਊਜ਼ੀਕਲ, ਥਿਏਟਰ, ਸਿੰਗਿੰਗ, ਡਾਂਸ, ਮੈਜਿਕ ਟ੍ਰਿਪ ਲਈ ਯਾਤਰਾ ਕਰਦੇ ਹਨ ਤਾਂ ਉਹਨਾਂ ਨੂੰ 75 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਅਤੇ 50 ਫੀਸਦੀ ਛੋਟ ਏ.ਸੀ. ਚੇਅਰਕਾਰ, ਏ.ਸੀ.3 ਟਾਇਰਜ਼, ਏ.ਸੀ. 2ਟਾਇਰਜ਼ ਵਿੱਚ ਮਿਲੇਗੀ ਜਿਸ ਲਈ ਸਬੰਧਤ ਅਥਾਰਟੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਖਿਡਾਰੀਆਂ ਨੂੰ 50 ਫੀਸਦੀ ਛੋਟ ਦਰਜੇ ਵਿੱਚ ਅਤੇ 75 ਫੀਸਦੀ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਆਲ ਇੰਡੀਆ, ਸਟੇਟ ਅਤੇ ਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਯਾਤਰਾ ਕਰਦੇ ਹਨ। ਇਸਦੇ ਲਈ ਉਹਨਾਂ ਨੂੰ ਸਬੰਧਤ ਸਪੋਰਟਸ ਐਸੋਸ਼ੀਏਸ਼ਨ ਦੇ ਸੈਕਟਰੀ, ਉਲੰਪਿਕ ਐਸੋਸ਼ੀਏਸ਼ਨ ਦੇ ਸੈਕਟਰੀ, ਸਟੇਟ ਉਲੰਪਿਕ ਕਮੇਟੀ ਤੋਂ ਸਰਟੀਫਿਕੇਟ ਲੈਣਾ ਪਵੇਗਾ। ਇੰਡੀਅਨ ਮਾਊਂਟੇਨਰਿੰਗ ਫਾਊਂਡੇਸ਼ਨ ਨੂੰ 50 ਫੀਸਦੀ ਛੋਟ ਪਹਿਲੇ ਦਰਜੇ ਵਿੱਚ ਅਤੇ 75 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਉਹ ਮਾਊਂਟੇਨਰਿੰਗ ਐਕਸਪੈਡੀਸ਼ਨ ਆਰਗਾਨੀਜਡ ਬਾਏ ਆਈ ਐਮ ਐਫ ਲਈ ਯਾਤਰਾ ਕਰਦੇ ਹਨ। ਕਿਸਾਨ ਅਤੇ ਦੁੱਧ ਉਤਪਾਦਕ ਘੱਟੋ ਘੱਟ 20 ਦੇ ਗਰੁੱਪ ਵਿੱਚ ਯਾਤਰਾ ਕਰਦੇ ਹਨ ਤਾਂ ਉਹਨਾਂ ਨੂੰ 50 ਫੀਸਦੀ ਛੋਟ ਦੂਜੇ ਦਰਜੇ ਦੇ ਸਲੀਪਰ ਕਲਾਸ ਵਿੱਚ ਮਿਲੇਗੀ ਜੇਕਰ ਕਿਸਾਨ ਇਹ ਯਾਤਰਾ ਰਾਸ਼ਟਰੀ ਪੱਧਰ ਦੀ ਖੇਤੀਬਾੜੀ ਸੰਸਥਾ ਵੱਲੋਂ ਟ੍ਰੇਨਿੰਗ/ਵਧੀਆਂ ਖੇਤੀਬਾੜੀ ਤਕਨੀਕਾਂ, ਦੁੱਧ ਉਤਪਾਦਨ ਲਈ ਰਾਸ਼ਟਰੀ ਪੱਧਰ ਦੇ ਡੇਅਰੀ ਸੰਸਥਾਵਾਂ ਵਿੱਚ ਟ੍ਰੇਨਿੰਗ/ਵਧੀਆਂ ਡੇਅਰੀ ਲਈ ਟ੍ਰੇਨਿੰਗ ਨਾਲ ਸਬੰਧਤ ਯਾਤਰਾ ਕਰਦੇ ਹਨ। ਇਸਦੇ ਲਈ  ਜ਼ਿਲ੍ਹਾਂ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ,  ਜ਼ਿਲ੍ਹਾਂ ਖੇਤੀਬਾੜੀ ਅਫਸਰ ਜਾਂ ਬੀ ਡੀ ਓ ਤੋਂ ਸਰਟੀਫਿਕੇਟ ਲੈਣਾ ਪਵੇਗਾ।  ਇਨ੍ਹਾਂਸਕੀਮਾਂ ਅਤੇ ਸਹੂਲਤਾਂ ਲਈ ਰੇਲਵੇ ਵਲੋਂ ਅਤੇ ਸਰਕਾਰ ਵਲੋਂ ਕੋਈ ਵੀ ਵਿਸ਼ੇਸ਼ ਜਾਗਰੂਕਤਾ ਅਭਿਆਨ ਨਹੀਂ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਅਜੇ ਤੱਕ ਬਹੁਤੇ ਲੋਕ  ਇਨ੍ਹਾਂਸਹੂਲਤਾਂ ਤੋਂ ਅਣਜਾਣ ਹਨ। 
ਕੁਲਦੀਪ ਚੰਦ 
9417563054