ਨਰਿੰਦਰ ਕੁਮਾਰ ਨਾਲ ਦੁਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ

ਸਰਬਜੀਤ ਬਿਰਕ ਪ੍ਰਧਾਨ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਰਜਿ: ਇਟਲੀ


ਰੋਮ ਇਟਲੀ (ਹਰਦੀਪ ਸਿੰਘ ਕੰਗ)ਪਿਛਲੇ ਲੰਬੇ ਅਰਸੇ ਤੋਂ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਦੀ ਵਿਚਾਰਧਾਰਾਂ ਤੇ ਪਹਿਰਾ ਦੇ ਰਹੇ  ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਰਜਿ: ਇਟਲੀ ਦੇ ਮੈਬਰ ਸ੍ਰੀ ਨਰਿੰਦਰ ਕੁਮਾਰ ਜੀ ਦੇ ਭਰਾ ਸ੍ਰੀ ਰੋਸਨ ਲਾਲ ਜੀ ਐਕਸੀਡੈਟ ਦੁਰਘਟਨਾ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਜੋ 43 ਸਾਲ ਦੇ ਸਨ ।ਪਿਛਲੇ ਦਸ ਸਾਲ ਤੋ ਇਟਲੀ ਦੇ ਸ਼ਹਿਰ ਕਤਾਨੀਆ ਵਿੱਚ ਰਹਿ ਰਹੇ ਸਨ।ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਰਜਿ: ਇਟਲੀ ਵਲੋ ਸ਼੍ਰੀ ਗਿਆਨ ਚੰਦ ਸੂਦ,ਸ਼੍ਰੀ ਲੇਖ ਰਾਜ ਜੱਖੂ,ਸ਼੍ਰੀ ਰਾਕੇਸ਼ ਕੁਮਾਰ,ਸ਼੍ਰੀ ਸ਼ੁਰੇਸ ਕੁਮਾਰ,ਸ਼੍ਰੀ ਜੀਤ ਰਾਮ ਜੀ ਨੇ ਘਰ ਜਾ ਕੇ ਨਰਿੰਦਰ ਕੁਮਾਰ ਅਤੇ ਸਾਰੇ ਪਰਿਵਾਰ ਨਾਲ ਇਸ ਦੁਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ੫੦੦ਯੂਰੋ ਦੀ ਮਾਲੀ ਸਹਾਇਤਾ ਕੀਤੀ ਅਤੇ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੋਏ ਕਿਹਾ  ਸ਼੍ਰੀ ਰੋਸ਼ਨ ਲਾਲ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।