ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਲਈ ਰੱਖੇ ਫੰਡਾਂ ਦੀ ਵੀ ਪੂਰੀ ਵਰਤੋਂ ਨਹੀਂ ਕੀਤੀ।

ਸਾਲ 2003-04 ਵਿੱਚ ਸਿਰਫ 16.14% ਹੀ ਖਰਚੇ ਗਏ ਸਨ।

31 ਅਕਤੂਬਰ, 2013 (ਕੁਲਦੀਪ ਚੰਦ) ਹਰ ਸਰਕਾਰ ਵਲੋਂ ਦਲਿਤਾਂ ਲਈ ਭਲਾਈ ਦੇ ਦਾਅਵੇ ਕੀਤੇ ਜਾਂਦੇ ਹਨ। ਪੰਜਾਬ ਵਿੱਚ ਲੱਗਭੱਗ 30 ਪ੍ਰਤੀਸ਼ਤ ਅਵਾਦੀ ਦਲਿਤਾਂ ਦੀ ਹੋਣ ਕਾਰਨ ਹਰ ਰਾਜਨੀਤਿਕ ਪਾਰਟੀ ਵਲੋਂ ਕਈ ਤਰਾਂ ਦੀਆਂ ਭਲਾਈ ਸਕੀਮਾਂ ਚਲਾਈਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦੁਆਰਾ ਅਨੁਸੂਚਿਤ ਜਾਤੀ ਦੇ ਗਰੀਬਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ ਪਰ ਇਨਾਂ ਸਕੀਮਾਂ ਦੀ ਅਸਲੀਅਤ ਕੀ ਹੈ ਅਤੇ ਸਰਕਾਰਾਂ ਦਲਿਤਾਂ ਦੀ ਭਲਾਈ ਲਈ ਕਿੰਨੀ ਕੁ ਗੰਭੀਰਤਾ ਨਾਲ ਕੰਮ ਕਰਦੀਆਂ ਹਨ ਇਸਦਾ ਪਤਾ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਸੰਬੰਧੀ ਰਿਪੋਰਟ ਤੋਂ ਚਲਦਾ ਹੇ। ਸਰਕਾਰ ਵਲੋਂ ਸ਼ਡਿਉਲਡ ਕਾਸਟ ਸਬ ਪਲੈਨ ਅਧੀਨ ਹਰ ਸਾਲ ਫੰਡ ਰੱਖੇ ਜਾਂਦੇ ਹਨ ਪਰ ਅਕਸਰ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਅਤੇ ਇਸ ਅਧੀਨ ਰੱਖਿਆ ਬਜਟ ਅਣਖਰਚਿਆ ਹੀ ਰਹਿ ਜਾਂਦਾ ਹੈ। ਤੁਹਾਨੂੰ ਇਹ ਜਾਣਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਅਜਿਹਾ ਕਰਨ ਵਿੱਚ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਜਾਂ ਅਕਾਲੀ ਭਾਜਪਾ ਦੋਨੋਂ ਇੱਕੋ ਜਿਹੀਆਂ ਹੀ ਹਨ। ਜੇਕਰ ਪੰਜਾਬ ਸਰਕਾਰ ਵਲੋਂ ਜਾਰੀ ਰਿਪੋਰਟਾਂ ਦੇ ਅਧਾਰ ਤੇ ਵੇਖੀਏ ਤਾਂ 2002 ਤੋਂ 2010-11 ਤੱਕ ਪ੍ਰਾਪਤ ਰਿਪੋਰਟਾਂ ਅਨੁਸਾਰ ਪੰਜਾਬ ਦੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਸਾਲ 2002 ਤੋਂ ਲੈਕੇ 2007 ਤੱਕ ਸਿਰਫ 39.08% ਹੀ ਪੈਸੇ ਖਰਚੇ ਗਏ ਸਨ ਜਦਕਿ ਮੋਜੂਦਾ ਅਕਾਲੀ-ਭਾਜਪਾ ਸਰਕਾਰ ਜਿਸਦੀ ਅਗਵਾਈ ਮੁੱਖਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹਨ ਦੇ ਕਾਰਜਕਾਲ 2007 ਤੋਂ ਲੈਕੇ 2010 ਤੱਕ 58.85% ਪੈਸੇ ਖਰਚੇ ਗਏ ਹਨ। ਜੇਕਰ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਭਤੋਂ ਘੱਟ ਪੈਸੇ ਸਾਲ 2003-04 ਵਿੱਚ ਸਿਰਫ 16.14% ਖਰਚੇ ਗਏ ਹਨ ਜਦਕਿ ਸਭਤੋਂ ਵੱਧ 2008-09 ਵਿੱਚ 69.00% ਖਰਚੇ ਗਏ ਹਨ। ਜੇਕਰ ਪਿਛਲੇ ਸਾਲਾਂ ਦਾ ਵਿਸਲੇਸ਼ਣ ਕਰੀਏ ਤਾਂ ਸਾਲ 2002-03 ਵਿੱਚ ਕੁੱਲ ਆਉਟਲੇਅ ਪਲੈਨ 2793/- ਕਰੋੜ ਰੁਪਏ ਦਾ ਸੀ ਜਿਸ ਵਿੱਚ 392.33 ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 172.39 ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2003-04 ਵਿੱਚ  ਕੁੱਲ ਆਉਟਲੇਅ ਪਲੈਨ 2822/- ਕਰੋੜ ਰੁਪਏ ਦਾ ਸੀ ਜਿਸ ਵਿੱਚ 819.95 ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 132.30 ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2004-05 ਵਿੱਚ  ਕੁੱਲ ਆਉਟਲੇਅ ਪਲੈਨ 3479.80/- ਕਰੋੜ ਰੁਪਏ ਦਾ ਸੀ ਜਿਸ ਵਿੱਚ 886/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 155.21 ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2005-06 ਵਿੱਚ  ਕੁੱਲ ਆਉਟਲੇਅ ਪਲੈਨ 3550/- ਕਰੋੜ ਰੁਪਏ ਦਾ ਸੀ ਜਿਸ ਵਿੱਚ 934.62/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 444.52 ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2006-07 ਵਿੱਚ ਕੁੱਲ ਆਉਟਲੇਅ ਪਲੈਨ 4000/- ਕਰੋੜ ਰੁਪਏ ਦਾ ਸੀ ਜਿਸ ਵਿੱਚ 1154/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 732.02/- ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2007-08 ਵਿੱਚ ਕੁੱਲ ਆਉਟਲੇਅ ਪਲੈਨ 5111/- ਕਰੋੜ ਰੁਪਏ ਦਾ ਸੀ ਜਿਸ ਵਿੱਚ 1330/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 749.73/- ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2008-09 ਵਿੱਚ ਕੁੱਲ ਆਉਟਲੇਅ ਪਲੈਨ 6210/- ਕਰੋੜ ਰੁਪਏ ਦਾ ਸੀ ਜਿਸ ਵਿੱਚ 1792/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 1235.87/- ਕਰੋੜ ਰੁਪਏ ਹੀ ਖਰਚੇ ਗਏ ਹਨ। ਸਾਲ 2009-10 ਵਿੱਚ  ਕੁੱਲ ਆਉਟਲੇਅ ਪਲੈਨ 8625/- ਕਰੋੜ ਰੁਪਏ ਦਾ ਸੀ ਜਿਸ ਵਿੱਚ 2488.31/- ਕਰੋੜ ਰੁਪਏ ਸ਼ਡਿਉਲਡ ਕਾਸਟ ਸਬ ਪਲੈਨ ਕੰਪੋਨੇਂਟ ਦੇ ਸਨ ਅਤੇ ਇਸ ਵਿਚੋਂ ਸਿਰਫ 1316.08/- ਕਰੋੜ ਰੁਪਏ ਹੀ ਖਰਚੇ ਗਏ ਹਨ। ਜੇਕਰ ਫੰਡ ਰੱਖਣ ਦੀ ਗੱਲ ਕਰੀਏ ਤਾਂ ਸਭਤੋਂ ਵੱਧ ਫੰਡ ਸਾਲ 2003-04 ਵਿੱਚ 29.06% ਰੱਖੇ ਗਏ ਸਨ ਜਦਕਿ ਸਭਤੋਂ ਘਟ 2002-03 ਵਿੱਚ ਸਿਰਫ 14.05% ਹੀ ਰੱਖੇ ਗਏ ਸਨ। ਜੇਕਰ ਦੋਨਾਂ ਸਰਕਾਰਾਂ ਦੇ ਕਾਰਜਕਾਲ ਵੇਖੀਏ ਤਾਂ 2002 ਤੋਂ ਲੈਕੇ 2007 ਤੱਕ ਕਾਂਗਰਸ ਸਰਕਾਰ ਵੇਲੇ ਤੱਕ ਸਿਰਫ  25.15% ਫੰਡ ਹੀ ਰੱਖੇ ਗਏ ਸਨ ਅਤੇ 39.08% ਖਰਚੇ ਗਏ ਸਨ ਅਤੇ ਮੋਜੂਦਾ ਸਰਕਾਰ ਵੇਲੇ 2007 ਤੋਂ ਲੈਕੇ ਸਾਲ 2010-11 ਤੱਕ 28.13% ਫੰਡ ਰੱਖੇ ਗਏ ਹਨ ਅਤੇ 58.85% ਖਰਚ ਕੀਤੇ ਗਏ ਹਨ। ਇਸਤਰਾਂ ਵੇਖੀਏ ਤਾਂ ਸਾਬਕਾ ਕਾਂਗਰਸ ਸਰਕਾਰ ਨੇ ਇਨ੍ਹਾਂ ਫੰਡਾਂ ਨੂੰ ਖਰਚਣ ਵਿੱਚ ਵੱਧ ਕੰਜੂਸੀ ਵਖਾਈ ਜਦਕਿ ਮੋਜੂਦਾ ਸਰਕਾਰ ਨੇ ਇਸ ਪੱਖੋਂ ਥੋੜੀ ਦਲੇਰੀ ਵਿਖਾਈ ਹੈ।    
ਕੁਲਦੀਪ ਚੰਦ
9417563054