ਪੰਜਾਬੀਆਂ ਨੂੰ ਸ਼ੌਕ ਹਥਿਆਰਾਂ ਦਾ।

24 ਅਕਤੂਬਰ, 2013 (ਕੁਲਦੀਪ ਚੰਦ) ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹਥਿਆਰ ਰੱਖਣ ਦਾ ਸ਼ੌਕ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਅਫਗਾਨਿਸਤਾਨ, ਈਰਾਨ ਤੋਂ ਹਮਲਾਵਰ ਸਾਡੇ ਦੇਸ਼ ਨੂੰ ਲੁੱਟਣ ਆਉਂਦੇ ਤਾਂ ਪੰਜਾਬ ਦੇ ਲੋਕ ਉਹਨਾਂ ਦਾ ਡੱਟ ਕੇ ਮੁਕਾਬਲਾ ਕਰਦੇ। ਹਮਲਾਵਰਾਂ ਕਾਰਨ ਪੰਜਾਬ ਦੇ ਲੋਕ ਹਰ ਸਮੇਂ ਹਥਿਆਰ ਆਪਣੇ ਕੋਲ ਰੱਖਦੇ। ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਹਥਿਆਰ ਰੱਖਣ ਦਾ ਸ਼ੌਂਕ ਪੈ ਗਿਆ ਜੋ ਕਿ ਅੱਜ ਵੀ ਕਾਇਮ ਹੈ। ਪੰਜਾਬ ਦੀ ਲੋਕ ਗਾਇਕੀ ਵਿੱਚ ਵੀ ਪੰਜਾਬ ਦੇ ਲੋਕਾਂ ਦੇ ਹਥਿਆਰ ਰੱਖਣ ਦੇ ਸ਼ੌਕ ਨੂੰ ਉਜਾਗਰ ਕੀਤਾ ਜਾਂਦਾ ਹੈ। ਪੰਜਾਬ ਵਿੱਚ ਹਥਿਆਰਾਂ ਬਾਰੇ ਕਈ ਗਾਣੇ ਜਿਵੇਂ ਕਿ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਚੱਕ ਲਓ ਬੰਦੂਕਾਂ ਰਫਲਾਂ ਕਿ ਬਦਲਾ ਲੈਣਾ ਏ ਆਦਿ ਗਾਣੇ ਬਹੁਤ ਮਸ਼ਹੂਰ ਹੋਏ ਹਨ। ਸਰਕਾਰ ਵੱਲੋਂ ਹਥਿਆਰਾਂ ਦੇ ਲਾਇਸੰਸ ਜ਼ਿਲਾ ਪੱਧਰ ਤੇ, ਰਾਜ ਪੱਧਰ ਤੇ ਅਤੇ ਰਾਸ਼ਟਰੀ ਪੱਧਰ ਤੇ ਜਾਰੀ ਕੀਤੇ ਜਾਂਦੇ ਹਨ। ਚੋਣ ਆਯੋਗ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ 30 ਸਤੰਬਰ 2011 ਤੱਕ ਹਥਿਆਰਾਂ ਦੇ 3,23,927 ਲਾਇਸੰਸ ਜਾਰੀ ਕੀਤੇ ਗਏ ਹਨ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਤੇ 7285, ਰਾਜ ਪੱਧਰ ਤੇ 225586 ਅਤੇ ਰਾਸ਼ਟਰੀ ਪੱਧਰ ਤੇ 62875 ਲਾਇਸੰਸ ਜਾਰੀ ਕੀਤੇ ਗਏ। ਇਹ ਗਿਣਤੀ ਤਾਂ ਉਹ ਹੈ ਜੋ ਕਿ ਸਰਕਾਰੀ ਰਿਕਾਰਡ ਵਿੱਚ ਦਰਜ ਹੈ ਜਦਕਿ ਇਸਤੋਂ ਕਿਤੇ ਜ਼ਿਆਦਾ ਨਜ਼ਾਇਜ ਹਥਿਆਰਾਂ ਦੀ ਹੋਣੀ ਹੈ ਜੋ ਕਿ ਕਿਸੇ ਵੀ ਰਿਕਾਰਡ ਵਿੱਚ ਦਰਜ ਨਹੀਂ ਕੀਤੇ ਹੋਏ ਹੋਣੇ। ਜੇਕਰ ਪੰਜਾਬ ਦੇ ਜ਼ਿਲ੍ਹਿਆ ਦੀ ਗੱਲ ਕਰੀਏ ਤਾਂ ਪਠਾਨਕੋਟ  ਜ਼ਿਲ੍ਹੇ  ਵਿੱਚ ਹਥਿਆਰਾਂ ਦੇ 525 ਲਾਇਸੰਸ ਜ਼ਿਲਾ ਪੱਧਰ ਦੇ ਜਾਰੀ ਕੀਤੇ ਗਏ। ਗੁਰਦਾਸਪੁਰ  ਜ਼ਿਲ੍ਹੇ   ਵਿੱਚ ਕੁੱਲ 35794 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ 4682  ਜ਼ਿਲ੍ਹਾ ਪੱਧਰ ਦੇ, 18237 ਰਾਜ ਪੱਧਰ ਦੇ ਅਤੇ 12875 ਰਾਸ਼ਟਰੀ ਪੱਧਰ ਦੇ ਲਾਇਸੰਸ ਜਾਰੀ ਕੀਤੇ ਗਏ। ਅੰਮ੍ਰਿਤਸਰ ਜ਼ਿਲੇ ਵਿੱਚ 20633 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ 01, ਰਾਜ ਪੱਧਰ ਦੇ 15470 ਅਤੇ ਰਾਸ਼ਟਰੀ ਪੱਧਰ ਦੇ 5162 ਲਾਇਸੰਸ ਜਾਰੀ ਕੀਤੇ ਗਏ। ਤਰਨਤਾਰਨ  ਜ਼ਿਲ੍ਹੇ  ਵਿੱਚ 17236 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 16788 ਅਤੇ ਰਾਸ਼ਟਰੀ ਪੱਧਰ ਦੇ 488 ਲਾਇਸੰਸ ਜਾਰੀ ਕੀਤੇ ਗਏ। ਕਪੂਰਥਲਾ  ਜ਼ਿਲ੍ਹੇ   ਵਿੱਚ 6227 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ। ਜਲੰਧਰ  ਜ਼ਿਲ੍ਹੇ   ਵਿੱਚ 24365 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 125, ਰਾਜ ਪੱਧਰ ਦੇ 6046 ਅਤੇ ਰਾਸ਼ਟਰੀ ਪੱਧਰ ਦੇ 842 ਲਾਇਸੰਸ ਜਾਰੀ ਕੀਤੇ ਗਏ। ਹੁਸ਼ਿਆਰਪੁਰ  ਜ਼ਿਲ੍ਹੇ  ਵਿੱਚ 21503 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 130, ਰਾਜ ਪੱਧਰ ਦੇ 7434 ਅਤੇ ਰਾਸ਼ਟਰੀ ਪੱਧਰ ਦੇ 405 ਲਾਇਸੰਸ ਜਾਰੀ ਕੀਤੇ ਗਏ। ਨਵਾਂਸ਼ਹਿਰ  ਜ਼ਿਲ੍ਹੇ  ਵਿੱਚ 2413 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 07, ਰਾਜ ਪੱਧਰ ਦੇ 1958 ਅਤੇ ਰਾਸ਼ਟਰੀ ਪੱਧਰ ਦੇ 448 ਲਾਇਸੰਸ ਜਾਰੀ ਕੀਤੇ ਗਏ। ਰੂਪਨਗਰ  ਜ਼ਿਲ੍ਹੇ   ਵਿੱਚ 6217 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 238, ਰਾਜ ਪੱਧਰ ਦੇ 4144 ਅਤੇ ਰਾਸ਼ਟਰੀ ਪੱਧਰ ਦੇ 1793 ਲਾਇਸੰਸ ਜਾਰੀ ਕੀਤੇ ਗਏ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ  ਜ਼ਿਲ੍ਹੇ  ਵਿੱਚ 5312 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 36, ਰਾਜ ਪੱਧਰ ਦੇ 3463 ਅਤੇ ਰਾਸ਼ਟਰੀ ਪੱਧਰ ਦੇ 1813 ਲਾਇਸੰਸ ਜਾਰੀ ਕੀਤੇ ਗਏ। ਫਤਹਿਗੜ੍ਹ ਸਾਹਿਬ  ਜ਼ਿਲ੍ਹੇ  ਵਿੱਚ 8660 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 6832 ਅਤੇ ਰਾਸ਼ਟਰੀ ਪੱਧਰ ਦੇ 1828 ਲਾਇਸੰਸ ਜਾਰੀ ਕੀਤੇ ਗਏ। ਲੁਧਿਆਣਾ  ਜ਼ਿਲ੍ਹੇ   ਵਿੱਚ 26518 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 69, ਰਾਜ ਪੱਧਰ ਦੇ 24561 ਅਤੇ ਰਾਸ਼ਟਰੀ ਪੱਧਰ ਦੇ 1888 ਲਾਇਸੰਸ ਜਾਰੀ ਕੀਤੇ ਗਏ। ਮੋਗਾ  ਜ਼ਿਲ੍ਹੇ  ਵਿੱਚ 21326 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 118, ਰਾਜ ਪੱਧਰਦੇ 20179 ਅਤੇ ਰਾਸ਼ਟਰੀ ਪੱਧਰ ਦੇ 1029 ਲਾਇਸੰਸ ਜਾਰੀ ਕੀਤੇ ਗਏ। ਫਿਰੋਜ਼ਪੁਰ  ਜ਼ਿਲ੍ਹੇ   ਵਿੱਚ 17342 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 15200 ਅਤੇ ਰਾਸ਼ਟਰੀ ਪੱਧਰ ਦੇ 2142 ਲਾਇਸੰਸ ਜਾਰੀ ਕੀਤੇ ਗਏ। ਫਾਜ਼ਿਲਕਾ  ਜ਼ਿਲ੍ਹੇ   ਵਿੱਚ 8750 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 2193 ਅਤੇ ਰਾਸ਼ਟਰੀ ਪੱਧਰ ਦੇ 6557 ਲਾਇਸੰਸ ਜਾਰੀ ਕੀਤੇ ਗਏ। ਮੁਕਤਸਰ  ਜ਼ਿਲ੍ਹੇ  ਵਿੱਚ 17140 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 13849 ਅਤੇ ਰਾਸ਼ਟਰੀ ਪੱਧਰ ਦੇ 3291 ਲਾਇਸੰਸ ਜਾਰੀ ਕੀਤੇ ਗਏ। ਬਠਿੰਡਾ  ਜ਼ਿਲ੍ਹੇ   ਵਿੱਚ 32452 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 1715, ਰਾਜ ਪੱਧਰ ਦੇ 21449 ਅਤੇ ਰਾਸ਼ਟਰੀ ਪੱਧਰ ਦੇ 8659 ਲਾਇਸੰਸ ਜਾਰੀ ਕੀਤੇ ਗਏ। ਮਾਨਸਾ  ਜ਼ਿਲ੍ਹੇ   ਵਿੱਚ 9475 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 10, ਰਾਜ ਪੱਧਰ ਦੇ 8601 ਅਤੇ ਰਾਸ਼ਟਰੀ ਪੱਧਰ ਦੇ 772 ਲਾਇਸੰਸ ਜਾਰੀ ਕੀਤੇ ਗਏ। ਸੰਗਰੂਰ  ਜ਼ਿਲ੍ਹੇ  ਵਿੱਚ 15197 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 57, ਰਾਜ ਪੱਧਰ ਦੇ 11360 ਅਤੇ ਰਾਸ਼ਟਰੀ ਪੱਧਰ ਦੇ 3780 ਲਾਇਸੰਸ ਜਾਰੀ ਕੀਤੇ ਗਏ। ਬਰਨਾਲਾ  ਜ਼ਿਲ੍ਹੇ   ਵਿੱਚ 2315 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦਾ ਕੋਈ ਨਹੀਂ, ਰਾਜ ਪੱਧਰ ਦੇ 2280 ਅਤੇ ਰਾਸ਼ਟਰੀ ਪੱਧਰ ਦੇ 35 ਲਾਇਸੰਸ ਜਾਰੀ ਕੀਤੇ ਗਏ। ਪਟਿਆਲਾ  ਜ਼ਿਲ੍ਹੇ   ਵਿੱਚ 24361 ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਗਏ ਜਿਸ ਵਿੱਚੋਂ  ਜ਼ਿਲ੍ਹਾ ਪੱਧਰ ਦੇ 45, ਰਾਜ ਪੱਧਰ ਦੇ 15772 ਅਤੇ ਰਾਸ਼ਟਰੀ ਪੱਧਰ ਦੇ 8544 ਲਾਇਸੰਸ ਜਾਰੀ ਕੀਤੇ ਗਏ। ਪੰਜਾਬ ਦੇ ਕਈ ਜ਼ਿਲਿਆਂ ਵਿੱਚ ਹਥਿਆਰ ਜਾਰੀ ਕੀਤੇ ਗਏ ਹਥਿਆਰਾਂ ਦੇ ਲਾਇਸੰਸਾਂ ਨਾਲ ਮੇਲ ਨਹੀਂ ਖਾਂਦੇ ਹਨ ਅਤੇ ਘਟ-ਵੱਧ ਹਨ। ਇਸਤਰਾਂ ਚੋਣ ਆਯੋਗ ਵਲੋਂ ਜਾਰੀ ਰਿਪੋਰਟ ਵਿੱਚ ਸਪਸ਼ਟ ਹੈ ਕਿ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਹਥਿਆਰਾਂ ਦੀ ਭਰਮਾਰ ਹੈ ਜੋਕਿ ਇੱਕ ਖਤਰਨਾਕ ਸੰਕੇਤ ਹੈ। 
ਕੁਲਦੀਪ ਚੰਦ 
9417563054