ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨਵਾਂ ਨੰਗਲ ਦੀ ਨਵੀਂ ਕਮੇਟੀ ਚੁਣੀ ਗਈ

 18 ਅਕਤੂਬਰ, 2013 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਨਵਾਂ ਨੰਗਲ ਦੀ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਰਣਜੋਧ ਕੁਮਾਰ ਨੂੰ ਪ੍ਰਧਾਨ, ਸੁਰਿੰਦਰ ਪਾਲ ਨੂੰ ਕਾਰਜਕਾਰੀ ਪ੍ਰਧਾਨ, ਬਲਬੀਰ ਸਿੰਘ ਸਿਨੀਅਰ ਉਪੱ ਪ੍ਰਧਾਨ, ਪ੍ਰੇਮ ਬੰਗਾ ਅਤੇ ਸੁਰਿੰਦਰ ਕੁਮਾਰ ਉਪੱ ਪ੍ਰਧਾਨ, ਤਿਲਕ ਰਾਜ ਜਨਰਲ ਸਕੱਤਰ, ਮਹਿੰਦਰ ਪਾਲ ਖਜਾਨਚੀ, ਅਮਰਜੀਤ ਸਿੰਘ ਸਹਾਇਕ ਖਜਾਨਚੀ, ਸੁਰਿੰਦਰ ਕੁਮਾਰ ਜੁਆਇੰਟ ਸਕੱਤਰ, ਬਲਬੀਰ ਸਿੰਘ ਸਕੱਤਰ, ਸੁਖਦੇਵ ਚੰਦਰ ਪ੍ਰੈਸ ਸਕੱਤਰ, ਐਸ ਕੇ ਵਿਰਦੀ ਦਫਤਰੀ ਸਕੱਤਰ, ਰਾਮਪਾਲ ਆਡਿਟਰ, ਟੀ ਐਲ ਸਹੋਤਾ, ਸੋਹਣ ਲਾਲ, ਮੀਤ ਸਿੰਘ, ਧਰਮਪਾਲ ਨੂੰ ਕਮੇਟੀ ਦੇ ਸਲਾਹਕਾਰ ਅਤੇ ਤਿੰਨ ਮੈਂਬਰਾਂ ਨੂੰ ਸਟੋਰ ਕੀਪਰ ਚੁਣਿਆ ਗਿਆ। ਇਸ ਮੋਕੇ 12 ਮੈਂਬਰਾਂ ਨੂੰ ਅਗਜੈਕਿਟਵ ਕਮੇਟੀ ਮੈਂਬਰ ਚੁਣਿਆਂ ਗਿਆ। ਇਸ ਮੋਕੇ ਨਵੇਂ ਚੁਣੇ ਗਏ ਪ੍ਰਧਾਨ ਰਣਜੋਧ ਸਿੰਘ ਨੇ ਕਿਹਾ ਕਿ ਨਵੀਂ ਚੁਣੀ ਗਈ ਕਮੇਟੀ ਜਿਸ ਵਿੱਚ ਪੁਰਾਣੀ ਕਮੇਟੀ ਦੇ ਮੈਂਬਰ ਵੀ ਸ਼ਾਮਿਲ ਹਨ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿਖਿਆਵਾਂ ਜਿਸ ਵਿੱਚ ਵਿਸ਼ੇਸ਼ ਤੋਰ ਤੇ ਇਨਸਾਨੀਅਤ ਵਿੱਚ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਹੈ ਨੂੰ ਲੋਕਾਂ ਤੱਕ ਪਹੁੰਚਾਣ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਮਾਜ ਵਿੱਚ ਧਰਮ ਅਤੇ ਜਾਤ ਅਧਾਰਤ ਫੈਲ ਰਿਹਾ ਵਿਤਕਰਾ ਸਮੂਹ ਸਮਾਜ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਹੈ ਅਤੇ ਗੁਰੂ ਮਹਾਰਾਜ ਨੇ ਅਪਣੀ ਬਾਣੀ ਵਿੱਚ ਬਰਾਬਰਤਾ ਦਾ ਸੁਨੇਹਾ ਦਿਤਾ ਹੈ।  
ਕੁਲਦੀਪ ਚੰਦ
9417563054