14-10-2013
( ਅਜਮਾਨਾਂ)
ਅੱਜ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਪਰਧਾਨ ਸ਼੍ਰੀ ਰੁਪ ਸਿੱਧੂ ਦੇ ਗ੍ਰਿਹ ਕੀਰਤਨ ਦਰਬਾਰ ਸਜਾਏ
ਗਏ।ਇੰਡੀਆ ਤੋਂ ਆਏ ਡੇਰਾ ਰਤਨਪੁਰੀ ਜੇਜੋਂ ਦੇ ਸਰਪ੍ਰਸਤ ਸੰਤ ਬੀਬੀ
ਮੀਨਾ ਦੇਵੀ ਜੀ ਅਤੇ ਗੱਦੀ ਨਸ਼ੀਨ ਸੰਤ ਅਮਨਦੀਪ ਜੀ ਨੇ
ਕੀਰਤਨ ਅਤੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਗੁਰਬਾਣੀ ਅਤੇ
ਨਾਮ ਸਿਮਰਨ ਨਾਲ ਜੋੜਿਆ। ਸਮਾਗਮ ਦੇ ਅਰੰਭ ਵਿੱਚ ਗੁਰਬਾਣੀ
ਜਾਪ ਤੋਂ ਬਾਦ ਭਾਈ ਕਮਲਰਾਜ ਸਿੰਘ
ਜੀ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸੰਤ ਬੀਬੀ ਮੀਨਾ ਦੇਵੀ ਜੀ ਨੇ ਸੰਗਤਾਂ ਨੂੰ ਨਾਮ ਸਿਮਰਨ
ਅਤੇ ਗੁਰਸਿੱਖਾ ਜੀਵਨ ਜੀਉਣ ਵਲ ਪ੍ਰੇਰਿਤ ਕੀਤਾ ਅਤੇ ਬਹੁਤ
ਹੀ ਸ਼ਰਧਾਮਈ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ।
ਬਾਬਾ ਅਮਨਦੀਪ ਜੀ ਨੇ ਵੀ ਕੀਰਤਨ ਦੀ ਸੇਵਾ ਨਿਭਾਈ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਬੀਬੀ ਮੀਨਾ ਦੇਵੀ ਜੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਸੁਸਾਇਟੀ
ਵਲੋਂ ਬੀਬੀ ਜੀ ਦਾ ਸਨਮਾਨ ਕੀਤਾ ਗਿਆ। ਬੀਬੀ ਜੀ
ਨੂੰ ਯੂ ਏ ਈ ਵਿਖੇ ਬੁਲਾਉਣ ਅਤੇ ਸਾਰੇ ਸਮਾਗਮਾਂ ਦੇ
ਪ੍ਰਬੰਧ ਦੀ ਸੇਵਾ ਸੁਸਾਇਟੀ ਦੇ ਚੇਅਰਮੈਨ ਭਾਈ ਬਖਸ਼ੀ ਰਾਮ
ਪਾਲ ਜੀ ਵਲੋਂ ਕੀਤੀ ਗਈ ਹੈ। ਇਸ ਸਮਾਗਮ ਵਿੱਚ ਵੀ ਸ਼੍ਰੀ
ਬਖਸ਼ੀ ਰਾਮ ਜੀ ਵੀ ਸਮੂਹ ਪ੍ਰੀਵਾਰ ਅਤੇ ਹੋਰ ਸੰਗਤਾਂ ਸਮੇਤ
ਉਚੇਚੇ ਤੌਰ ਤੇ ਪਹੁੰਚੇ। ਸੁਸਾਇਟੀ ਦੇ ਅਹੁਦੇਦਾਰਾਂ ਭਾਈ
ਧਰਮਪਾਲ, ਭਾਈ ਕਮਲਰਾਜ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ
ਪਰਮਜੀਤ ਸਿੰਘ, ਭਾਈ ਅਜੇ ਕੁਮਾਰ, ਭਾਈ ਬਿੱਕਰ ਸਿੰਘ, ਭਾਈ
ਸੁਖਜਿੰਦਰ ਸਿੰਘ ਅਤੇ ਭਾਈ ਰਾਮ ਪਿਆਰਾ ਜੀ ਨੇ ਵੀ ਹਾਜ਼ਰੀਆਂ
ਲਗਵਾਈਆਂ। ਸਕੱਤਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਜੀ ਨੇ
ਨਿਭਾਈ। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।