ਕੰਨਿਆ ਪੂਜਨ ਸਬੰਧੀ ਵਿਸ਼ੇਸ਼।

ਜੇਕਰ ਲੜਕੀਆਂ ਨੂੰ ਜੰਮਣ ਤੋਂ ਪਹਿਲਾਂ ਇਸੇ ਤਰਾਂ ਮਾਰਦੇ ਰਹੇ ਤਾਂ ਆਣ ਵਾਲੇ ਸਮੇਂ ਵਿੱਚ ਕੰਜਕਾ ਪੂਜਨ ਵੀ ਖਤਮ ਹੋ ਜਾਵੇਗਾ। ਪੰਜਾਬ ਵਿੱਚ ਬਾਲ ਲਿੰਗ ਅਨੁਪਾਤ 1991 ਤੋਂ ਅਜੇ ਵੀ ਘਟ। 

ਕੁਲਦੀਪ ਚੰਦ (12 ਅਕਤੂੱਬਰ, 2013) ਭਾਰਤ ਵਿਸ਼ਵ ਵਿੱਚ ਚੀਨ ਤੋਂ ਬਾਅਦ ਇਕ ਅਰਬ ਦੀ ਆਬਾਦੀ ਪਾਰ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਦੇਸ਼ ਦੀ ਆਬਾਦੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੇ ਅਤੇ 2011 ਦੀ ਜਨਗਣਨਾ ਅਨੁਸਾਰ ਦੇਸ਼ ਦੀ ਅਬਾਦੀ 1.03 ਅਰਬ ਤੋਂ ਵਧਕੇ ਲੱਗਭੱਗ 1.21 ਅਰਬ ਹੋ ਗਈ ਹੈ ਪਰ ਜੇਕਰ ਕੁਝ ਘਟਿਆ ਹੈ ਤਾਂ ਉਹ ਹੈ 0-6 ਸਾਲ ਦਾ ਬਾਲ ਲਿੰਗ ਅਨੁਪਾਤ। ਭਾਰਤ ਵਿਚ 1991 ਦੀ ਮਰਦਮਸ਼ੁਮਾਰੀ ਵਿਚ ਪ੍ਰਤੀ 1000 ਮੁੰਡਿਆਂ ਦੇ ਮੁਕਾਬਲੇ 945 ਕੁੜੀਆਂ ਸਨ ਜੋਕਿ 2001 ਵਿੱਚ ਘੱਟ ਕੇ 927 ਰਹਿ ਗਈਆਂ ਸਨ ਅਤੇ 2011 ਵਿੱਚ ਹੋਰ ਘਟਕੇ 914 ਰਹਿ ਗਈਆਂ ਹਨ। ਪੰਜਾਬ ਵਿੱਚ ਘੱਟਦਾ ਬਾਲ ਲਿੰਗ ਅਨੁਪਾਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਨਗਣਨਾ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿੱਚ 1991 ਵਿੱਚ 1000 ਮੁੰਡਿਆਂ ਦੇ ਮੁਕਾਬਲੇ 875 ਕੁੜੀਆਂ ਸਨ ਜੋਕਿ 2011 ਵਿੱਚ ਘੱਟ ਕੇ 846 ਰਹਿ ਗਈਆਂ ਹਨ। ਜੇਕਰ ਪੰਜਾਬ ਦੇ ਵੱਖ ਵੱਖ ਜਿਲਿ•ਆਂ ਦੇ ਅੰਕੜੇ ਵੇਖੀਏ ਤਾਂ ਜ਼ਿਲ੍ਹਾ ਰੂਪਨਗਰ ਵਿੱਚ 1991 ਵਿੱਚ 1000 ਮੁੰਡਿਆਂ ਪਿੱਛੇ 884 ਕੁੜੀਆਂ, 2001 ਵਿਚ 791 ਕੁੜੀਆਂ ਸਨ ਜੋ ਕਿ 2011 ਵਿੱਚ 866 ਹੋ ਗਈਆਂ ਹਨ। ਜ਼ਿਲ੍ਹਾ ਫਤਹਿਗੜ• ਸਾਹਿਬ ਵਿੱਚ 1991 ਵਿੱਚ 874 ਕੁੜੀਆਂ, 2001 ਵਿੱਚ 754 ਕੁੜੀਆਂ ਸਨ ਜੋਕਿ 2011 ਵਿੱਚ 843 ਹੋ ਗਈਆਂ ਹਨ। ਜ਼ਿਲ੍ਹਾ ਕਪੂਰਥਲਾ ਵਿੱਚ 1991 ਵਿੱਚ 879 ਕੁੜੀਆਂ, 2001 ਵਿੱਚ 775 ਕੁੜੀਆਂ ਸਨ ਜੋਕਿ 2011 ਵਿੱਚ 872 ਹੋ ਗਈਆਂ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ 1991 ਵਿੱਚ 878, 2001 ਵਿੱਚ 775 ਕੁੜੀਆਂ ਸਨ ਜੋਕਿ 2011 ਵਿੱਚ 824 ਹੋ ਗਈਆਂ ਹਨ। ਜ਼ਿਲ੍ਹਾ ਪਟਿਆਲਾ ਵਿੱਚ 1991 ਵਿੱਚ 871, 2001 ਵਿੱਚ 770 ਕੁੜੀਆਂ ਸਨ ਜੋਕਿ 2011 ਵਿੱਚ 835 ਹੋ ਗਈਆਂ ਹਨ। ਜ਼ਿਲ੍ਹਾ ਮਾਨਸਾ ਵਿੱਚ 1991 ਵਿੱਚ 873, 2001 ਵਿੱਚ 779 ਕੁੜੀਆਂ ਸਨ ਜੋਕਿ 2011 ਵਿੱਚ 831 ਹੋ ਗਈਆਂ ਹਨ। ਜ਼ਿਲਾ ਜਲੰਧਰ ਵਿੱਚ 1991 ਵਿੱਚ 886, 2001 ਵਿੱਚ 797 ਕੁੜੀਆਂ ਸਨ ਜੋਕਿ 2011 ਵਿੱਚ 874 ਹੋ ਗਈਆਂ ਹਨ। ਜ਼ਿਲ੍ਹਾ ਸੰਗਰੂਰ ਵਿੱਚ 1991 ਵਿੱਚ 873, 2001 ਵਿੱਚ 784 ਕੁੜੀਆਂ ਸਨ ਜੋ ਕਿ 2011 ਵਿੱਚ 835 ਹੋ ਗਈਆਂ ਹਨ। ਜ਼ਿਲ੍ਹਾ ਨਵਾਂਸ਼ਹਿਰ ਵਿੱਚ 1991 ਵਿੱਚ 900, 2001 ਵਿੱਚ 810 ਕੁੜੀਆਂ ਸਨ ਜੋ ਕਿ 2011 ਵਿੱਚ 879 ਹੋ ਗਈਆਂ ਹਨ। ਜ਼ਿਲ੍ਹਾ ਬਠਿੰਡਾ ਵਿੱਚ 1991 ਵਿੱਚ 860, 2001 ਵਿੱਚ 779 ਕੁੜੀਆਂ ਸਨ ਜੋ ਕਿ 2011 ਵਿੱਚ 854 ਹੋ ਗਈਆਂ ਹਨ। ਜ਼ਿਲ੍ਹਾ ਅੰਮ੍ਰਿਤਸਰ ਵਿੱਚ 1991 ਵਿੱਚ 861, 2001 ਵਿੱਚ 783 ਕੁੜੀਆਂ ਸਨ ਜੋ ਕਿ 2011 ਵਿੱਚ 824 ਹੋ ਗਈਆਂ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 1991 ਵਿੱਚ 884, 2001 ਵਿੱਚ 810 ਕੁੜੀਆਂ ਸਨ ਜੋ ਕਿ 2011 ਵਿੱਚ 859 ਹੋ ਗਈਆਂ ਹਨ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 1991 ਵਿੱਚ 887, 2001 ਵਿੱਚ 819 ਕੁੜੀਆਂ ਸਨ ਜੋ ਕਿ 2011 ਵਿੱਚ 846 ਹੋ ਗਈਆਂ ਹਨ। ਜ਼ਿਲ੍ਹਾ ਲੁਧਿਆਣਾ ਵਿੱਚ 1991 ਵਿੱਚ 877, 2001 ਵਿੱਚ 814 ਕੁੜੀਆਂ ਸਨ ਜੋ ਕਿ 2011 ਵਿੱਚ 865 ਹੋ ਗਈਆਂ ਹਨ। ਜ਼ਿਲ੍ਹਾ ਫਰੀਦਕੋਟ ਵਿੱਚ 1991 ਵਿੱਚ 865, 2001 ਵਿੱਚ 805 ਕੁੜੀਆਂ ਸਨ ਜੋ ਕਿ 2011 ਵਿੱਚ 851 ਹੋ ਗਈਆਂ ਹਨ। ਜ਼ਿਲ੍ਹਾ ਮੁਕਤਸਰ ਵਿੱਚ 1991 ਵਿੱਚ 858, 2001 ਵਿੱਚ 807 ਕੁੜੀਆਂ ਸਨ ਜੋ ਕਿ 2011 ਵਿੱਚ 830 ਹੋ ਗਈਆਂ ਹਨ। ਜ਼ਿਲ੍ਹਾ ਮੋਗਾ ਵਿੱਚ 1991 ਵਿੱਚ 867, 2001 ਵਿੱਚ 819 ਕੁੜੀਆਂ ਸਨ ਜੋ ਕਿ 2011 ਵਿੱਚ 863 ਹੋ ਗਈਆਂ ਹਨ। ਪੰਜਾਬ ਵਿੱਚ 2001 ਤੋਂ ਬਾਦ ਨਵੇਂ ਬਣੇ ਜ਼ਿਲ੍ਹਿਆ ਵਿੱਚ ਸੰਨ 2011 ਵਿੱਚ 1000 ਮੁੰਡਿਆਂ ਦੇ ਮੁਕਾਬਲੇ ਤਰਨਤਾਰਨ ਵਿੱਚ 819, ਮੋਹਾਲੀ ਵਿੱਚ 842 ਅਤੇ ਬਰਨਾਲਾ ਵਿੱਚ 847 ਕੁੜੀਆਂ ਦਾ ਲਿੰਗ ਅਨੁਪਾਤ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 1991 ਵਿਚ 899 ਸਨ ਜੋਕਿ 2011 ਵਿੱਚ 867 ਰਹਿ ਗਈਆਂ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ 1991 ਵਿੱਚ 879 ਕੁੜੀਆਂ ਸਨ ਜੋਕਿ 2011 ਵਿੱਚ 830 ਰਹਿ ਗਈਆਂ। ਹਿਮਾਚਲ ਪ੍ਰਦੇਸ਼ ਵਿੱਚ 1991 ਵਿੱਚ 956 ਸਨ ਜੋਕਿ 2011 ਵਿੱਚ ਘੱਟ ਕੇ 906 ਰਹਿ ਗਈਆਂ। ਜੰਮੂ ਕਸ਼ਮੀਰ ਵਿੱਚ  2001 ਵਿੱਚ 941 ਕੁੜੀਆਂ ਸਨ ਜੋਕਿ 2011 ਵਿੱਚ ਘਟਕੇ 859 ਹੋ ਗਈ ਹੈ। ਇਸ ਤਰਾਂ ਜੇਕਰ ਵੇਖੀਏ ਤਾਂ ਪੰਜਾਬ ਵਿੱਚ ਬਾਲ ਲਿੰਗ ਅਨੁਪਾਤ ਵਿੱਚ 1991 ਦੇ ਮੁਕਾਬਲੇ ਸਥਿਤੀ ਅਜੇ ਵੀ ਖਰਾਬ ਹੈ ਜੋ ਕਿ ਰਾਸ਼ਟਰ ਪੱਧਰ ਦੇ ਔਸਤਨ ਅਤੇ ਹੋਰ ਕਈ ਸੂਬਿਆਂ ਦੇ ਔਸਤਨ ਅੰਕੜਿਆਂ ਤੋਂ ਪਿੱਛੇ ਹੈ। ਪੰਜਾਬ ਜੋ ਕਿ ਇੱਕ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ ਵਿੱਚ ਘਟ ਰਿਹਾ ਲਿੰਗ ਅਨੁਪਾਤ ਸਮਾਜ ਅਤੇ ਸੂਬੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਪ੍ਰਤੀ ਸਰਕਾਰ ਅਤੇ ਆਮ ਲੋਕਾਂ ਨੂੰ ਗੰਭੀਰਤਾ ਨਾਲ  ਸੋਚਣਾ ਪਵੇਗਾ। ਲਗਭੱਗ ਹਰ ਸਾਲ ਤਿੰਨ ਲੱਖ ਲੜਕੀਆਂ ਮਾਰੀਆਂ ਜਾ ਰਹੀਆਂ ਸਨ ਅਤੇ ਇਹ ਸੰਖਿਆ 10 ਲੱਖ ਤੱਕ ਪਹੁੰਚ ਜਾਵੇਗੀ ਅਤੇ ਭਾਰਤ ਕੰਨਿਆ ਭਰੂਣ ਹੱਤਿਆ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡ ਦੇਵੇਗਾ। ਹੁਣ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਤੋਂ ਇਲਾਵਾ ਜਨਮ ਤੋਂ ਬਾਦ ਕੂੜੇ ਦੇ ਢੇਰ, ਰੇਲਵੇ ਟ੍ਰੈਕ ਆਦਿ ਤੇ ਸੁਟਣਾ ਸ਼ੁਰੂ ਹੋ ਗਿਆ ਹੈ ਜੋਕਿ ਇੱਕ ਖਤਰਨਾਕ ਰੁਝਾਨ ਹੈ। ਬੇਸ਼ੱਕ ਅੱਜ ਅਸੀਂ ਕੰਜਕਾ ਪੂਜਨ ਕਰ ਰਹੇ ਹਾਂ ਪਰ ਸਮਾਜ ਅਤੇ ਸੂਬੇ ਵਿਖੱ ਲਗਾਤਾਰ ਘਟ ਰਹੀ ਗਿਣਤੀ ਕਾਰਨ ਆਣ ਵਾਲੇ ਸਮੇਂ ਵਿੱਚ ਕੰਜਕ ਪੂਜਨ ਲਈ ਵੀ ਲੜਕੀਆਂ ਮਿਲਣੀਆਂ ਮੁਸ਼ਕਿਲ ਹੋ ਜਾਣਗੀਆਂ।  ਪੰਜਾਬ ਜੋ ਕਿ ਇੱਕ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਹੈ ਵਿੱਚ ਘਟ ਰਿਹਾ ਲਿੰਗ ਅਨੁਪਾਤ ਸਮਾਜ ਅਤੇ ਸੂਬੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਪ੍ਰਤੀ ਸਰਕਾਰ ਅਤੇ ਆਮ ਲੋਕਾਂ ਨੂੰ ਗੰਭੀਰਤਾ ਨਾਲ  ਸੋਚਣਾ ਪਵੇਗਾ।
ਕੁਲਦੀਪ ਚੰਦ
9417563054