ਸ਼੍ਰੀ ਬਖਸ਼ੀ ਰਾਮ ਪਾਲ ਜੀ
ਦੀ ਕੰਪਨੀ ਵਿਖੇ
ਸੰਤ ਬੀਬੀ ਮੀਨਾ ਦੇਵੀ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾ
ਰਾਹੀ ਗੁਰਬਾਣੀ ਨਾਲ ਜੋੜਿਆ।
11-10-2013
( ਰਾਸ ਅਲ ਖੇਮਾਂ)
ਅੱਜ ਸ਼ਾਮ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ
ਚੇਅਰਮੈਨ ਭਾਈ ਬਖਸ਼ੀ ਰਾਮ ਪਾਲ ਜੀ ਦੀ ਕੰਪਨੀ ਅਲ ਸ਼ਿਰਾਵੀ ਦੇ
ਕੈਂਪ ਰਾਸ ਅਲ ਖੇਮਾਂ ਵਿਖੇ
ਧਾਰਮਿਕ ਸਮਾਗਮ ਕਰਵਾਏ ਗਏ। ਉਚੇਚੇ ਤੌਰ ਤੇ ਇੰਡੀਆ ਤੋਂ ਪਹੁੰਚੇ
ਹੋਏ ਡੇਰਾ ਰਤਨਪੁਰੀ ਜੇਜੋਂ ਦੁਆਬਾ ਦੇ ਸਰਪ੍ਰਸਤ ਸੰਤ ਬੀਬੀ
ਮੀਨਾ ਦੇਵੀ ਜੀ ਅਤੇ ਗੱਦੀ ਨਸ਼ੀਨ ਸੰਤ ਅਮਨਦੀਪ ਜੀ ਨੇ ਸੰਗਤਾਂ
ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਸਮਾਗਮ ਦੇ ਆਰੰਭ ਵਿੱਚ
ਸ਼੍ਰੀ ਸੁਖਮਨੀ ਸਾਹਿਬ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ
ਦੀ ਬਾਣੀ ਦੇ ਜਾਪ ਕੀਤੇ ਗਏ। ਭਾਈ ਕਮਲਰਾਜ ਸਿੰਘ,
ਨੰਨ੍ਹੇ ਬੱਚਿਆਂ ਪ੍ਰਭਜੋਤ ਅਤੇ ਚਰਨ ਕਮਲ ਜੀ ਦਾ ਜਥਾ,ਭਾਈ
ਬਲਵਿੰਦਰ, ਭਾਈ ਵਿਨੋਦ ਕੁਮਾਰ, ਅਤੇ ਭਾਈ ਗੁਰਦੇਵ ਨੇ ਸੰਗਤਾਂ
ਨੂੰ ਕੀਰਤਨ ਬਾਲ ਨਿਹਾਲ ਕੀਤਾ। ਛੋਟੇ ਬੱਚਿਆਂ ਦੇ ਜਥੇ ਵਿੱਚ
ਕਾਕਾ ਚਰਨ ਕੰਵਲ ਉਮਰ ਸਿਰਫ 6 ਸਾਲ ਨੇ ਤਬਲੇ ਦੀ ਸੇਵਾ ਬਹੁਤ ਹੀ
ਬਖੂਬੀ ਨਿਭਾਈ।ਸੰਤ ਬੀਬੀ ਮੀਨਾ ਦੇਵੀ ਜੀ ਨੇ ਬਹੁਤ ਹੀ ਰਸਭਿੰਨਾ
ਕੀਤਰਨ ਕੀਤਾ ਅਤੇ ਸੰਗਤਾਂ ਨੂੰ ਗੁਰਬਾਣੀ ਵਿਆਖਿਆ ਸਹਿਤ ਨਾਮ
ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ
ਨੇ ਬੀਬੀ ਮੀਨਾ ਦੇਵੀ ਜੀ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ
। ਚਾਹ ਪਕੌੜੇ ਅਤੇ ਗੁਰੂ ਦਾ
ਲੰਗਰ ਅਤੁੱਟ ਵਰਤਿਆ ।
|