ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਵਲੋਂ ਲਿਖੀ ਕਿਤਾਬ ਮੰਜ਼ਿਲ ਵੱਲ ਵਧਦੇ ਕਦਮ ਰੀਲੀਜ਼ ਕੀਤੀ ਗਈ।

12 ਸਤੰਬਰ, 2013 (ਕੁਲਦੀਪ ਚੰਦ) ਅਰਪਨ ਸੰਸਥਾ ਦੇ ਡਾਇਰੈਕਟਰ ਵਲੋਂ ਲੋਕਾਂ ਨੂੰ ਹੱਕਾਂ ਅਤੇ ਭਲਾਈ ਸਕੀਮਾਂ ਦੀ ਜਾਣਕਾਰੀ ਲਈ ਤਿਆਰ ਕੀਤੀ ਗਈ ਕਿਤਾਬ ਮੰਜਿਲ ਵੱਲ ਵਧਦੇ ਕਦਮ ਚੰਡੀਗੜ੍ਹ ਵਿੱਚ ਰੀਲੀਜ਼ ਕੀਤੀ ਗਈ। ਸੋਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਜ਼ (ਨਾਰਥ) ਪੰਜਾਬ ਦੇ ਚੇਅਰਮੈਨ ਅਤੇ ਐਗਜੀਕਿਊਟਿਵ ਡਾਇਰੈਕਟਰ ਰਿਟਾਇਰਡ ਆਈ. ਏ. ਐਸ. ਅਧਿਕਾਰੀ ਸਕੱਤਰ ਭਾਰਤ ਸਰਕਾਰ ਏ ਕੇ ਕੁੰਦਰਾ ਨੇ ਇਹ ਕਿਤਾਬ ਰੀਲੀਜ਼ ਕੀਤੀ। ਇਸ ਮੋਕੇ ਸੋਸਾਇਟੀ ਫਾਰ ਸਰਵਿਸ ਟੂ ਵਲੰਟਰੀ ਏਜੰਸੀਜ਼ (ਨਾਰਥ) ਪੰਜਾਬ ਦੇ ਮੈਂਬਰ ਬੀ ਬੀ ਮਹਾਜਨ ਰਿਟਾਇਰਡ ਆਈ ਏ ਐਸ ਅਧਿਕਾਰੀ ਅਤੇ ਸਕੱਤਰ ਭਾਰਤ ਸਰਕਾਰ, ਸ਼੍ਰੀ ਕੇਸ਼ਵ ਚੰਦਰ ਜੀ ਬ੍ਰਿਗੇਡੀਅਰ ਰਿਟਾਇਰਡ,ਡਾਕ ਟਰ ਜੀ ਐਲ ਗੋਇਲ ਰਿਟਾਇਰਡ ਡਾਇਰੈਕਟਰ ਸਿਹਤ ਸੇਵਾਂਵਾਂ ਪੰਜਾਬ ਸਰਕਾਰ, ਰਿਟਾਇਰਡ ਲੈਫਟੀਨੈਂਟ ਕਰਨਲ ਮੈਡਮ ਸ਼ਸ਼ੀ ਕਾਂਤਾ, ਪ੍ਰੋਗਰਾਮ ਮੈਨੇਜ਼ਰ ਆਰ ਸੀ ਐਚ ਪ੍ਰੋਜੈਕਟ ਮੈਡਮ ਮੰਜੂਲਾ ਸ਼ਰਮਾ, ਬੀ ਆਰ ਸ਼ਰਮਾ ਆਦਿ ਹਾਜ਼ਰ ਸਨ। ਇਸ ਮੋਕੇ ਚੇਅਰਮੈਨ ਰਿਟਾਇਰਡ ਆਈ ਏ ਐਸ ਅਧਿਕਾਰੀ ਏ ਕੇ ਕੁੰਦਰਾ ਨੇ ਕਿਹਾ ਕਿ ਸਰਕਾਰ ਵਲੋਂ ਤਿਆਰ ਕੀਤੀਆਂ ਗਈਆਂ ਅਤੇ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਅਤਿ ਜਰੂਰੀ ਹੈ ਤਾਂ ਜੋ ਇਨ੍ਹਾਂ ਸਕੀਮਾਂ ਦਾ ਆਮ ਲੋਕ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਬੇਸ਼ੱਕ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਪਰੰਤੂ ਲੋਕਾਂ ਨੂੰ ਉਨ੍ਹਾਂ ਸਕੀਮਾਂ ਦੀ ਜਾਣਕਾਰੀ ਨਾਂ ਹੋਣ ਕਾਰਨ ਲੋਕ ਸਹੂਲਤਾਂ ਤੋਂ ਬਾਂਝੇ ਹੀ ਰਹਿ ਜਾਂਦੇ ਹਨ। ਇਸ ਮੋਕੇ ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਦੱਸਿਆ ਕਿ ਇਹ ਕਿਤਾਬ ਲਿਖਣ ਦਾ ਮੁੱਖ ਮੰਤਬ ਆਮ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਇਨ੍ਹਾਂ ਸਕੀਮਾਂ ਦਾ ਲਾਭ ਅਸਲੀ ਜਰੂਰਤਮੰਦ ਲੋਕਾਂ ਤੱਕ ਪਹੁੰਚ ਸਕੇ ਅਤੇ ਸੂਬੇ ਅਤੇ ਦੇਸ਼ ਦਾ ਸਹੀ ਅਰਥਾਂ ਵਿੱਚ ਵਿਕਾਸ ਹੋ ਸਕੇ। ਉਨ੍ਹਾਂ ਦੱਸਿਆ ਕਿ ਨੰਗਲ ਇਲਾਕੇ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾਕੇ ਇਹ ਕਿਤਾਬ ਦਿਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਜ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਅਤੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।  
ਕੁਲਦੀਪ ਚੰਦ
9417563054