10 ਸਤੰਬਰ, 2013 (ਕੁਲਦੀਪ ਚੰਦ) ਭਾਰਤ ਵਿੱਚ ਸਦੀਆਂ ਤੋਂ ਗੁਲਾਮੀ ਦੀ ਦਲਦਲ ਵਿੱਚ ਜੀਵਨ ਬਤੀਤ ਕਰਨ ਵਾਲੇ ਦਲਿਤਾਂ ਨੂੰ ਅਜ਼ਾਦੀ ਦੇ 66 ਸਾਲ ਬੀਤਣ ਦੇ ਬਾਦ ਵੀ ਪੂਰੀ ਤਰਾਂ ਅਜ਼ਾਦੀ ਹਾਸਲ ਨਹੀਂ ਹੋਈ ਹੈ ਅਤੇ ਮੰਨੂੰਵਾਦੀ ਸੋਚ ਵਾਲੇ ਲੋਕਾਂ ਵਲੋਂ ਪੈਰ ਪੈਰ ਤੇ ਦਲਿਤਾਂ ਨਾਲ ਧੋਖਾ ਅਤੇ ਅਤਿਆਚਾਰ ਕੀਤੇ ਜਾਂਦੇ ਹਨ। ਇਸਤਰਾਂ ਦੇ ਵਿਚਾਰ ਦਲਿਤ ਫਾਂਊਡੇਸ਼ਨ ਵਲੋਂ ਦਿਲੀ ਵਿੱਚ ਆਯੋਜਿਤ ਦਲਿਤ ਪ੍ਰੋਫੈਸ਼ਨਲਜ਼ ਦੀ ਰਾਸ਼ਟਰੀ ਮੀਟਿੰਗ ਵਿੱਚ ਸਾਹਮਣੇ ਆਏ। ਦਲਿਤ ਫਾਂਊਡੇਸ਼ਨ ਜੋਕਿ ਨਿਰੋਲ ਇੱਕ ਸਮਾਜਿਸ ਸੰਸਥਾ ਹੈ ਵਲੋਂ ਦਿਲੀ ਵਿੱਚ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਦੇਸ਼ ਦੇ ਵੱਖ ਵੱਖ ਰਾਜਾਂ ਮਹਾਂਰਾਸ਼ਟਰ, ਗੁਜ਼ਰਾਤ, ਮੱਧ ਪ੍ਰਦੇਸ਼, ਓੜੀਸਾ, ਬਿਹਾਰ, ਛਤੀਸਗੜ੍ਹ, ਉਤੱਰ ਪ੍ਰਦੇਸ਼, ਪੰਜਾਬ,ਉਤਰਾਖੰਡ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਝਾਰਖੰਡ, ਹਰਿਆਣਾ, ਦਿੱਲੀ ਆਦਿ  ਤੋਂ ਪਹੁੰਚੇ 50 ਤੋਂ ਵੱਧ ਦਲਿਤ ਪ੍ਰੋਫੈਸ਼ਨਲਜ਼ ਜਿਨ੍ਹਾਂ ਵਿੱਚ ਪੱਤਰਕਾਰ, ਵਕੀਲ, ਇੰਜਨੀਅਰ, ਡਾਕਟਰ, ਇੰਜਨੀਅਰ ਆਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ ਨੇ ਅਪਣੇ ਅਪਣੇ ਕਾਰਜ ਖੇਤਰ ਵਿੱਚ ਪੇਸ਼ ਆ ਰਹੀਆਂ ਵਧੀਕੀਆਂ ਬਾਰੇ ਜਾਣਕਾਰੀ ਦਿਤੀ।ਇਸ ਮੋਕੇ ਹਾਜਰ ਵਿਅਕਤੀਆਂ ਮੈਡਮ ਚੰਦਰਾ ਨਿਗਮ ਨੇ ਆਏ ਸਮੂਹ ਵਿਅਕਤੀਆਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਤੀ। ਦਲਿਤ ਫਾਂਊਡੇਸ਼ਨ ਦੇ ਐਗਜਿਕਿਊਟਿਵ ਨਿਰਦੇਸ਼ਕ ਸੰਤੋਸ਼ ਭਾਈ ਨੇ ਦਲਿਤ ਫਾਂਊਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ। ਡਾਕਟਰ ਅਜੇ ਅਤੇ ਨੋਵਾ ਨੇ ਅੱਜ ਦੇ ਪ੍ਰੋਗਰਾਮ ਅਤੇ ਉਸਦੇ ਮੰਤਬ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੋਕੇ ਵੱਖ ਵੱਖ 5 ਗਰੁੱਪ ਬਣਾਕੇ ਵੱਖ ਵੱਖ ਕੰਮ ਧੰਦਿਆਂ ਵਿੱਚ ਦਲਿਤ ਵਿਅਕਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਕਥਿਤ ਉਚੱ ਜਾਤਿ ਦੇ ਲੋਕਾਂ ਵਲੋਂ ਕੀਤੇ ਜਾ ਰਹੇ ਅਤਿੱਆਚਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਨ੍ਹਾਂ ਸਮਸਿਆਵਾਂ ਦੇ ਹੱਲ ਲਈ ਅਪਣੇ ਅਪਣੇ ਸੁਝਾਓ ਦੱਸੇ। ਇਸ ਮੋਕੇ ਹਾਜਰ ਵੱਖ ਵੱਖ ਪ੍ਰੋਫੈਸ਼ਨਲਜ਼ ਨਾਲ ਜੁੜ੍ਹੇ ਵਿਅਕਤੀਆਂ ਵਕੀਲ ਸੁਨੀਤਾ ਧਾਨਵਾੜੇ, ਪੰਕਜ ਜਪਾੜੀਆ, ਸੰਜੇ ਮਕਵਾਨਾ, ਕੇਪੀ ਗੰਗੋੜੇ, ਉਦੈ ਕੁਮਾਰ, ਪ੍ਰਾਦੂਮਨ ਕੁਮਾਰ ਨੈਕ, ਸਰੋਜ ਸੂਨਾ, ਸ਼ੋਭਾ ਰਾਮ, ਰਾਜਰਮਨ, ਅਨਿਲ, ਅੰਜੂ, ਅਨਿਲ ਅਧਿਆਣਾ, ਪੱਤਰਕਾਰ ਜਯੋਤੀ ਤ੍ਰਿਪੁੜੇ, ਸਵਿਤਾ ਕੁਮਾਰੀ, ਸੰਜਲ ਕੁਮਾਰ, ਕੁਲਦੀਪ ਚੰਦ, ਪ੍ਰੇਮ ਪੰਚੋਲੀ, ਜ਼ਵੇਰ ਸਿੰਘ, ਸੁਦਰਸ਼ਨ, ਗਣੇਸ਼ ਰਵੀ, ਇੰਜਨੀਅਰ ਕਿਰਨ ਤਿਆਡੇ, ਸ਼ਾਮ ਜੀ ਮੋਰੇ, ਦੇਵ ਪ੍ਰਤਾਪ, ਨੋਵਾ, ਡਾਕਟਰ ਸੁਨੀਲ ਯਾਦਵ, ਸਰੋਜ ਰਾਣੀ, ਮਹਿੰਦਰਾ,  ਅਧਿਆਪਕ ਪ੍ਰਮੇਸ਼ਵਰ ਤਾਂਡੇ, ਅਰੁਣ, ਬੈਂਕ ਮੈਨੇਜਰ ਨੰਦ ਕਿਸ਼ੋਰ, ਜੀਵਨ ਬੀਮਾ ਅਧਿਕਾਰੀ ਮਹਿੰਦਰਾ ਪਾਤਰੇ ਆਦਿ ਨੇ ਅਪਣੇ ਰੋਜ਼ਾਨਾ ਜੀਵਨ ਅਤੇ ਕੰਮ ਦਯਰਾਨ ਪੇਸ਼ ਆ ਰਹੀਆਂ ਵਧੀਕੀਆਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੋਕੇ ਹਾਜਰ ਪੱਤਰਕਾਰਾਂ ਨੇ ਦੱਸਿਆ ਕਿ ਅਖਬਾਰਾਂ ਵਿੱਚ ਬੈਠੇ ਕਈ ਉਚੱ ਅਧਿਕਾਰੀਆਂ ਵਲੋਂ ਜਾਣਬੁੱਝਕੇ ਉਨ੍ਹਾਂ ਵਲੋਂ ਭੇਜੀਆਂ ਜਾਂਦੀਆਂ ਖਬਰਾਂ ਨੂੰ ਅਣਗੋਲਿਆ ਕਰ ਦਿਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਰਾਨੀ ਦੀ ਗੱਲ ਹੈ ਕਿ ਲੋਕਤੰਤਰ ਦਾ ਚੋਥਾ ਥੰਮ ਮੰਨੇ ਜਾਂਦੇ ਮੀਡੀਆ ਵਿੱਚ ਦਲਿਤਾਂ ਦੀ ਭੂਮਿਕਾ ਅਤੇ ਹਿੱਸਾ ਨਾਂਮਾਤਰ ਹੀ ਹੈ। ਉਨ੍ਹਾਂ ਦੱਸਿਆ ਕਿ ਦਲਿਤਾਂ ਨਾਲ ਜੁੜੀ ਖਬਰ ਨੂੰ ਬਣਦੀ ਥਾਂ ਨਹੀਂ ਦਿਤੀ ਜਾਂਦੀ ਹੈ ਜਿਸ ਕਾਰਨ ਅਕਸਰ ਦਲਿਤਾਂ ਨਾਲ ਵਾਪਰਦੀਆਂ ਵਧੀਕੀਆਂ ਅਤੇ ਸਮਸਿਆਵਾਂ ਨੂੰ ਅਖਬਾਰ ਵਿੱਚ ਥਾਂ ਨਹੀਂ ਮਿਲਦੀ ਹੈ।  ਹਾਜਰ ਵਕੀਲਾਂ ਨੇ ਦੱਸਿਆ ਕਿ ਬਹੁਤੀਆਂ ਅਦਾਲਤਾਂ ਵਿੱਚ ਗੈਰ ਦਲਿਤ ਵਿਅਕਤੀਆਂ ਵਲੋਂ ਦਲਿਤ ਵਕੀਲਾਂ ਨੂੰ ਜਾਣਬੁੱਝਕੇ ਪ੍ਰਤਾੜਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਵੇਂ ਬਣੇ ਦਲਿਤ ਵਕੀਲ ਨੂੰ ਕੋਈ ਵੀ ਸਿਨੀਅਰ ਵਕੀਲ ਅਪਣੇ ਨਾਲ ਨਹੀਂ ਰੱਖਦਾ ਹੈ ਜਿਸ ਕਾਰਨ ਨਵੇਂ ਬਣੇ ਵਕੀਲ ਨੂੰ ਇਸ ਪੇਸ਼ੇ ਵਿੱਚ ਕੰਮ ਕਰਨ ਲਈ ਕਾਫੀ ਮੁਸ਼ਕਿਲ ਆਂਦੀ ਹੈ। ਅਧਿਆਪਕ ਧੰਦੇ ਨਾਲ ਜੁੜ੍ਹੈ ਵਿਅਕਤੀਆਂ ਨੇ ਦੱਸਿਆ ਕਿ ਅਕਾਦਮਿਕ ਪੱਧਰ ਤੇ ਅਧਿਆਪਕਾਂ ਦੀਆਂ ਪੋਸਟਾਂ ਜਾਣਬੁੱਝਕੇ ਖਾਲੀ ਰੱਖੀਆਂ ਜਾਂਦੀਆਂ ਹਨ ਅਤੇ ਦਲਿਤ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਗੈਰ ਦਲਿਤ ਅਧਿਆਪਕ ਪ੍ਰੈਕਟੀਕਲ ਵਿਸ਼ਿਆਂ ਵਿੱਚ ਜਾਣ ਬੁੱਝਕੇ ਨੰਬਰ ਘਟ ਦਿੰਦੇ ਹਨ। ਦਲਿਤ ਡਾਕਟਰਾਂ ਨੇ ਦੱਸਿਆ ਕਿ ਦੇਸ਼ ਦੇ ਨਾਮੀ ਹਸਪਤਾਲਾਂ ਤੋਂ ਲੈਕੇ ਛੋਟੇ ਹਸਪਤਾਲਾਂ ਤੱਕ ਦਲਿਤ ਵਰਗ ਨਾਲ ਸਬੰਧਿਤ ਡਾਕਟਰਾਂ ਨੂੰ ਕੰਮ ਕਰਨ ਵਿੱਚ ਪਿੱਛੇ ਰੱਖਿਆ ਜਾਂਦਾ ਹੈ। ਇੰਨੀਅਰਜ਼ ਨੇ ਦੱਸਿਆ ਕਿ ਦੇਸ਼ ਦੇ ਵਿਕਾਸ ਕਾਰਜ਼ਾਂ ਲਈ ਚੱਲ ਰਹੀ ਠੇਕੇਦਾਰੀ ਪ੍ਰਥਾ ਵਿੱਚ ਵੀ ਦਲਿਤਾਂ ਨੂੰ ਲੱਗਭੱਗ ਅਣਗੋਲਿਆਂ ਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਬਹੁਤੇ ਵੱਡੇ ਕੰਮ ਦੇ ਠੇਕੇ ਉਚੱ ਵਰਗ ਦੇ ਲੋਕਾਂ ਕੋਲ ਹੀ ਰਹਿੰਦੇ ਹਨ। ਹਾਜਰ ਇਨ੍ਹਾਂ ਵਿਅਕਤੀਆਂ ਨੇ ਕਿਹਾ ਅੱਜ ਦੇ ਸਮੇਂ ਵਿੱਚ ਇੱਕ ਪਾਸੇ ਨਿੱਜੀਕਰਣ ਵਧ ਰਿਹਾ ਹੈ ਜਿਸ ਵਿੱਚ ਦਲਿਤ ਵਰਗ ਲੱਗਭੱਗ ਨਾਂਹ ਦੇ ਬਰਾਬਰ ਹੈ ਦੂਜੇ ਪਾਸੇ ਦਲਿਤਾਂ ਦੇ ਰਾਖਵੇਂਕਰਣ ਵਿਰੁੱਧ ਕੁੱਝ ਸੰਗਠਨ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਇਸ ਸਮਸਿਆ ਦੇ ਹੱਲ ਬਾਰੇ ਸੁਝਾਓ ਦਿੰਦਿਆਂ ਹਾਜਰ ਵਿਅਕਤੀਆਂ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਦਿਤੇ ਗਏ ਵਿਚਾਰਾਂ ਨੂੰ ਮੰਨਦੇ ਹੋਏ ਹਰ ਇੱਕ ਦਲਿਤ ਵਿਅਕਤੀ ਜੋਕਿ ਰਾਖਵਾਕਰਣ ਦਾ ਲਾਭ ਲੈਕੇ ਸਮਾਜ ਵਿੱਚ ਅੱਗੇ ਵਧਿਆ ਹੈ ਬਾਕੀ ਸਮਾਜ ਦੇ ਵਿਕਾਸ ਲਈ ਬਣਦੀ ਭੂਮਿਕਾ ਨਿਭਾਏ। ਸਮਾਜ ਵਿੱਚ ਹਰ ਪੱਖੋਂ ਸਮਾਨਤਾ ਲਿਆਉਣ ਲਈ ਜਿਨ੍ਹਾਂ ਧੰਦਿਆਂ ਵਿੱਚ ਦਲਿਤ ਵਰਗਾਂ ਦੀ ਗਿਣਤੀ ਘਟ ਹੈ ਉਥੇ ਦਲਿਤ ਵਰਗਾਂ ਨੂੰ ਬਣਦੀ ਥਾਂ ਦਿਤੀ ਜਾਵੇ, ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਰੋਕਣ ਲਈ ਹਰ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇ ਅਤੇ ਇਨ੍ਹਾਂ ਕਮੇਟੀਆਂ ਦੀ ਕਾਰਗੁਜ਼ਾਰੀ ਹਮੇਸ਼ਾ ਜਨਤਕ ਕੀਤੀ ਜਾਵੇ। ਇਸ ਮੋਕੇ ਹਾਜਰ ਸਮੂਹ ਵਿਅਕਤੀਆਂ ਨੇ ਇਸ ਲਈ ਇੱਕ ਰਾਸ਼ਟਰ ਪੱਧਰ ਦੀ ਨੈਸ਼ਨਲ ਰਿਸੋਰਸ ਐਂਡ ਐਡਵੋਕੇਸੀ ਬਾਡੀ  ਬਣਾਉਣ ਦਾ ਫੈਸਲਾ ਕੀਤਾ ਤਾਂ ਜੋ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ।
ਕੁਲਦੀਪ ਚੰਦ
9417563054