ਮੇਰਾ ਭਾਰਤ ਮਹਾਨ ਕਿਵੇਂ ?
ਸਰਕਾਰਾਂ
ਦੀ ਨਲਾਇਕੀ ਕਾਰਨ ਦੇਸ ਵਿੱਚ ਨਕਲੀ ਯੂਨੀਵਰਸਿਟੀਆਂ ਵੀ ਬਣਨ
ਲੱਗੀਆ।ਦਰਜਨਾਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਇੰਦਰਾ
ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਵੀ ਮਾਨਤਾ ਖਤਮ ਹੋਈ। |
02
ਸਤੰਬਰ,
2013 (ਕੁਲਦੀਪ
ਚੰਦ)
ਸਾਡੇ ਦੇਸ਼ ਵਿੱਚ ਹਰ ਇੱਕ
ਚੀਜ਼ ਦੀ ਨਕਲ ਮਿਲ ਜਾਂਦੀ ਹੈ। ਨਕਲੀ ਖਾਣ ਪੀਣ ਦਾ ਸਾਮਾਨ,
ਨਕਲੀ ਦਵਾਈਆਂ,
ਨਕਲੀ ਦੁੱਧ,
ਨਕਲੀ ਮੁਬਾਇਲ,
ਨਕਲੀ ਸੋਨਾ ਚਾਂਦੀ,
ਮਤਲਬ ਕਿ ਹਰ ਇੱਕ ਚੀਜ਼ ਨਕਲੀ ਮਿਲ ਜਾਂਦੀ ਹੈ। ਇਸੇ ਤਰ੍ਹਾਂ
ਹੁਣ ਦੇਸ਼ ਵਿੱਚ ਨਕਲੀ ਯੂਨੀਵਰਸਿਟੀਆਂ ਬਣਨ ਲੱਗ ਪਈਆਂ ਹਨ ਜੋ ਕਿ
ਵਿਦਿਆਰਥੀਆਂ ਨੂੰ ਨਕਲੀ ਪੜ੍ਹਾਈ ਕਰਵਾ ਕੇ ਨਕਲੀ ਸਰਟੀਫਿਕੇਟ ਦੇ
ਰਹੀਆਂ ਹਨ ਪਰ ਫੀਸਾਂ ਦੇ ਰੂਪ ਵਿੱਚ ਅਸਲੀ ਅਤੇ ਮੋਟੇ ਨੋਟ ਵਸੂਲ
ਰਹੀਆਂ ਹਨ। ਇਨ੍ਹਾਂ ਨਕਲੀ ਯੂਨੀਵਰਸਿਟੀਆਂ ਕਾਰਨ ਲੱਖਾਂ ਵਿਦਿਆਰਥੀਆਂ
ਦਾ ਭਵਿਖ ਹਨੇਰਮਈ ਹੋ ਸਕਦਾ ਹੈ। ਇਸ ਲਈ ਸਰਵ ਸਿੱਖਿਆ ਅਭਿਆਨ
ਅਥਾਰਿਟੀ ਪੰਜਾਬ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ
(ਐਲੀਮੈਂਟਰੀ ਸਿੱਖਿਆ) (ਸੈਕੰਡਰੀ ਸਿੱਖਿਆ) ਨੂੰ ਚਿੱਠੀ ਲਿਖ ਕੇ
ਇਹਨਾਂ ਜਾਅਲੀ ਯੂਨੀਵਰਸਿਟੀਆਂ ਬਾਰੇ ਖਬਰਦਾਰ ਕੀਤਾ ਹੈ। ਸਰਵ ਸਿੱਖਿਆ
ਅਭਿਆਨ ਅਥਾਰਿਟੀ ਪੰਜਾਬ ਦੇ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਪੰਜਾਬ
ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਨੰਬਰ ਐਸ ਐਸ ਏ/2012/
ਐਡਮਨ/84628
ਰਾਹੀਂ ਜਾਅਲੀ ਯੂਨੀਵਰਸਿਟੀਆਂ ਬਾਰੇ ਲਿਖਿਆ ਹੈ। ਇਸ ਪੱਤਰ
ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਇਸ ਸਮੇਂ ਬਹੁਤ ਸਾਰੀਆਂ ਅਜਿਹੀਆਂ
ਯੂਨੀਵਰਸਿਟੀਆਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਨੂੰ ਯੂਨੀਵਰਸਿਟੀ
ਗਰਾਂਟਸ ਕਮਿਸਨ ਵੱਲੋਂ ਫਰਜ਼ੀ ਕਰਾਰ ਦਿੱਤਾ ਗਿਆ ਹੈ। ਇਸ ਲਈ
ਅਜਿਹੀਆਂ ਯੂਨੀਵਰਸਿਟੀਆਂ ਦੀ ਸੂਚੀ ਜਿਵੇਂ ਇਹ ਯੂ.ਜੀ.ਸੀ. ਦੀ
ਵੈਬਸਾਇਟ ਤੇ ਉਪਲਬੱਧ ਹੈ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਭੇਜੀ
ਗਈ ਹੈ । ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਯੂਨੀਵਰਸਿਟੀਆਂ
ਬਾਰੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਜਾਵੇ
ਤਾਂ ਜੋ ਕੋਈ ਵਿਅਕਤੀ ਅਜਿਹੀਆਂ ਫਰਜ਼ੀ ਯੂਨੀਵਰਸਿਟੀਆਂ ਤੋਂ ਸਿੱਖਿਆ
ਪ੍ਰਾਪਤ ਕਰਕੇ ਗੁੰਮਰਾਹ ਨਾ ਹੋਵੇ ਅਤੇ ਇਹ ਵੀ ਖਿਆਲ ਰੱਖਿਆ ਜਾਵੇ ਕਿ
ਇਨ੍ਹਾਂ ਯੂਨੀਵਰਸਿਟੀਆਂ ਤੋਂ ਡਿਗਰੀ ਲੈ ਕੇ ਕੋਈ ਵੀ ਵਿਅਕਤੀ ਸਿੱਖਿਆ
ਵਿਭਾਗ ਵਿੱਚ ਨੌਕਰੀ ਨਾ ਕਰਦਾ ਹੋਵੇ। ਯੂ.ਜੀ.ਸੀ. ਦੁਆਰਾ ਦਸੰਬਰ
2011 ਵਿੱਚ ਜਾਰੀ ਵੈਬਸਾਇਟ ਵਿੱਚ ਕਿਹਾ ਗਿਆ ਹੈ ਕਿ ਖੁੰਬਾਂ
ਵਾਂਗ ਗੈਰ ਪ੍ਰਮਾਣਿਤ ਅਤੇ ਫਰਜ਼ੀ ਯੂਨੀਵਰਸਿਟੀਆਂ/ਅਦਾਰੇ ਵੱਧ ਰਹੇ
ਹਨ। ਯੂ.ਜੀ.ਸੀ. ਦੇ ਧਿਆਨ ਵਿੱਚ ਆਇਆ ਹੈ ਕਿ ਅਜਿਹੇ ਗੈਰ ਮਾਨਤਾ
ਪ੍ਰਾਪਤ ਯੂਨੀਵਰਸਿਟੀਆਂ/ਅਦਾਰੇ ਵੱਖ-ਵੱਖ ਵਿਸ਼ਿਆ ਦੇ ਗ੍ਰੈਜੁਏਟ ਅਤੇ
ਪੋਸਟ ਗ੍ਰੈਜੁਏਟ ਦੇ ਕੋਰਸ ਵਿਧਾਨਿਕ ਕੌਂਸਲ ਦੀ ਬਿਨਾਂ ਮੰਨਜੂਰੀ ਤੋਂ
ਕਰਵਾ ਰਹੇ ਹਨ। ਯੂ.ਜੀ.ਸੀ. ਐਕਟ
1956 ਅਨੁਸਾਰ ਇਹ ਡਿਗਰੀਆਂ ਸਿਰਫ ਐਸਟੈਬਲਿਸਡ
ਯੂਨੀਵਰਸਿਟੀਆਂ ਜਾਂ ਇਨਕੋਰਪੋਰੇਟਿਡ ਬਾਏ ਜਾਂ ਸੈਂਟਰਲ ਐਕਟ ਦੇ ਅਧੀਨ
ਜਾਂ ਸਟੇਟ ਐਕਟ ਜਾਂ ਡੀਮਡ ਅਦਾਰੇ ਯੂਨੀਵਰਸਿਟੀਆਂ ਹੀ ਇਹ ਡਿਗਰੀਆਂ
ਦੇ ਸਕਦੇ ਹਨ। ਜਿਹੜੇ ਅਦਾਰੇ ਜਾਂ ਯੂਨੀਵਰਸਿਟੀਆਂ ਐਸਟੈਬਲਿਸਡ ਜਾਂ
ਇਨਕੋਰਪੋਰੇਟਿਡ ਬਾਏ ਅਧੀਨ ਸੈਂਟਰਲ ਐਕਟ ਜਾਂ ਸਟੇਟ ਐਕਟ ਦੇ ਅਧੀਨ
ਨਹੀਂ ਹਨ ਉਹ ਯੂਨੀਵਰਸਿਟੀ ਸ਼ਬਦ ਦਾ ਉਪਯੋਗ ਨਹੀਂ ਕਰ ਸਕਦੇ ਹਨ।
ਯੂ.ਜੀ.ਸੀ. ਨੇ ਅਜਿਹੀਆਂ
21 ਸਵੈ ਨਿਰਮਿਤ,
ਗੈਰ ਮਾਨਤਾ ਪ੍ਰਾਪਤ ਅਦਾਰਿਆਂ ਦੀ
9 ਰਾਜਾਂ ਵਿੱਚ ਪਹਿਚਾਣ ਕੀਤੀ ਹੈ। ਇਹ ਸਾਰੇ ਅਦਾਰੇ
ਯੂ.ਜੀ.ਸੀ. ਦੁਆਰਾ ਫਰਜ਼ੀ ਕਰਾਰ ਦਿੱਤੇ ਗਏ ਹਨ। ਯੂ ਜੀ ਸੀ ਵਲੋਂ
ਜਾਅਲੀ ਕਰਾਰ ਦਿਤੇ ਗਏ ਅਦਾਰਿਆਂ ਵਿੱਚ ਮੈਥਾਲੀ
ਯੂਨੀਵਰਸਿਟੀ/ਵਿਸ਼ਵਵਿਦਿਆਲਾ ਦਰਬੰਗਾ ਬਿਹਾਰ,
ਵਾਰਾਨਾਸਿਆ ਸੰਸਕ੍ਰਿਤ ਵਿਸ਼ਵਵਿਦਿਆਲਾ,
ਵਾਰਾਨਸੀ (ਯੂ ਪੀ)/ਜਗਤਪੁਰੀ,
ਦਿੱਲੀ,
ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ ਦਰਿਆਗੰਜ ਦਿੱਲੀ,
ਯੂਨਾਈਟਿਡ ਨੈਸ਼ਨ ਯੂਨੀਵਰਸਿਟੀ ਦਿੱਲੀ,
ਵੋਕੇਸ਼ਨਲ ਯੂਨੀਵਰਸਿਟੀ ਦਿੱਲੀ,
ਏ ਡੀ ਆਰ-ਸੈਂਟਰਲ ਜੁਰੀਡੀਸ਼ੀਅਲ ਯੂਨੀਵਰਸਿਟੀ,
ਏ ਡੀ ਆਰ ਹਾਊਸ
8 ਜੇ ਗੋਪਾਲਾ ਟਾਵਰ,
25 ਰਾਜਿੰਦਰਾ ਪੈਲੇਸ,
ਨਵੀਂ ਦਿੱਲੀ-110008,
ਇੰਡੀਅਨ ਇੰਨਸਟੀਚਿਊਟ ਆਫ ਸਾਇੰਸ ਐਂਡ ਇੰਜੀਨੀਰਿੰਗ,
ਨਵੀਂ ਦਿੱਲੀ,
ਬਾਡਾਗਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ
ਸੋਸਾਇਟੀ ਗੋਕਾਕ ਬੇਲਗਾਮ ਕਰਨਾਟਕਾ,
ਸੈਂਟ ਜੋਹਨ ਯੂਨੀਵਰਸਿਟੀ ਕਿਸ਼ਾਨਾਤਮ ਕੇਰਲਾ,
ਕੇਸਰਵਾਨੀ ਵਿਦਿਆਪੀਠ ਜਬਲਪੁਰ ਮੱਧ ਪ੍ਰਦੇਸ਼,
ਰਾਜਾ ਅਰਾਬਿਕ ਯੂਨੀਵਰਸਿਟੀ ਨਾਗਪੁਰ ਮਹਾਰਾਸ਼ਟਰਾ,
ਡੀ.ਡੀ.ਬੀ. ਸੰਸਕ੍ਰਿਤ ਯੂਨੀਵਰਸਿਟੀ ਪੁਤਰ ਤ੍ਰਿਚੀ
ਤਾਮਿਲਨਾਡੂ,
ਇੰਡੀਅਨ ਇੰਨਸੀਚਿਊਟ ਆਫ ਅਲਟਰਨੇਟਿਵ ਮੈਡੀਸਿਨ ਕੋਲਕਾਤਾ,
ਮਹਿਲਾ ਗ੍ਰਾਮ ਵਿਦਿਆਪੀਠ/ਵਿਸ਼ਵਵਿਦਿਆਲਾ,
(ਵੂਮੈਨ ਯੂਨੀਵਰਸਿਟੀ) ਪਰਾਯਾਗ ਅਲਾਹਾਬਾਦ ਯੂ ਪੀ,
ਗਾਂਧੀ ਹਿੰਦੀ ਵਿਦਿਆਪੀਠ ਪਰਾਯਾਗ ਅਲਾਹਾਬਾਦ ਯੂ ਪੀ,
ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ
ਕਾਨਪੁਰ,
ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ (ਓਪਨ ਯੂਨੀਵਰਸਿਟੀ),
ਅਚਲਤਾਲ ਅਲੀਗੜ੍ਹ
ਯੂ ਪੀ,
ਉਤਰ ਪ੍ਰਦੇਸ਼ ਵਿਸ਼ਵਵਿਦਿਆਲਾ ਕੋਸੀ ਕਲਾਂ ਮਥੁਰਾ ਯੂ ਪੀ,
ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵਵਿਦਿਆਲਾ ਪ੍ਰਤਾਪਗੜ
ਯੂ ਪੀ,
ਇੰਦਰਪ੍ਰਸਥਾ ਸ਼ਿਕਸ਼ਾ ਪਰਿਸ਼ਦ ਇੰਨਸੀਟਿਊਨਲ ਏਰੀਆ ਖੋਡਾ
ਮਾਕਨਪੁਰ ਨੋਇਡਾ ਫੇਜ਼-2
ਯੂ ਪੀ,
ਗੁਰੂਕੁਲ ਵਿਸ਼ਵਵਿਦਿਆਲਾ ਵਰਿੰਦਾਵਨ ਮਥੁਰਾ ਯੂ ਪੀ ਨੂੰ
ਯੂ.ਜੀ.ਸੀ. ਨੇ ਫਰਜ਼ੀ ਕਰਾਰ ਦਿੱਤਾ ਹੈ। ਅਜਿਹੀਆਂ ਫਰਜ਼ੀ
ਯੂਨੀਵਰਸਿਟੀਆਂ ਗਲਤ ਇਸ਼ਤਿਹਾਰ ਦੇ ਕੇ ਗ੍ਰੈਜੁਏਟ ਅਤੇ ਪੋਸਟ
ਗ੍ਰੈਜੁਏਟ ਕੋਰਸ ਕਰਵਾ ਰਹੀਆਂ ਹਨ। ਯੂ.ਜੀ.ਸੀ. ਨੇ ਵਿਦਿਆਰਥੀਆਂ ਨੂੰ
ਸਲਾਹ ਦਿੱਤੀ ਹੈ ਕਿ ਅਜਿਹੀਆਂ ਸਵੈ ਨਿਰਮਿਤ ਅਤੇ ਗੈਰ ਮਾਨਤਾ ਪ੍ਰਾਪਤ
ਯੂਨੀਵਰਸਿਟੀਆਂ ਤੋਂ ਪੜ੍ਹਾਈ ਨਾ ਕਰਨ ਨਹੀਂ ਤਾਂ ਇਹ ਉਹਨਾਂ ਦੀ ਆਪਣੀ
ਜਿੰਮੇਵਾਰੀ ਹੋਵੇਗੀ। ਯੂ.ਜੀ.ਸੀ. ਨੇ ਵਿਦਿਆਰਥੀਆਂ ਨੂੰ ਵਿਦੇਸ਼ੀ
ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰਨ ਬਾਰੇ ਸਲਾਹ ਦਿੱਤੀ ਹੈ ਕਿ ਚੰਗੀ
ਤਰ੍ਹਾਂ ਤਸੱਲੀ ਕਰਨ ਤੋਂ ਬਾਅਦ ਹੀ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ
ਦਾਖਲਾ ਲਿਆ ਜਾਵੇ। ਯੂ.ਜੀ.ਸੀ. ਨੇ ਵਿਦਿਆਰਥੀਆਂ ਅਤੇ ਉਹਨਾਂ ਦੇ
ਮਾਪਿਆ ਅਤੇ ਆਮ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਯੂ.ਜੀ.ਸੀ. ਦੀ
ਵੈਬਸਾਇਟ ਤੇ ਜਾ ਕੇ ਦੇਸ਼ ਦੀਆਂ ਸਵੈ ਨਿਰਮਿਤ ਅਤੇ ਗੈਰ ਮਾਨਤਾ
ਪ੍ਰਾਪਤ ਯੂਨੀਵਰਸਿਟੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ
ਅਤੇ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ
ਕੀਤੀ ਜਾ ਸਕਦੀ ਹੈ। ਪਿਛਲੇ ਦਿਨੀਂ ਹੀ ਇੰਦਰਾ ਗਾਂਧੀ ਨੈਸ਼ਨਲ ਓਪਨ
ਯੂਨੀਵਰਸਿਟੀ ਨਵੀਂ ਦਿਲੀ ਵਲੋਂ ਚੱਲ ਰਹੇ ਡਿਸਟੈਂਸ ਐਜੂਕੇਸ਼ਨ ਕੌਂਸਲ
ਤੋਂ ਮਾਨਤਾ ਪ੍ਰਾਪਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਜਿਨ੍ਹਾਂ ਤੋਂ
ਹਜਾਰਾਂ ਵਿਦਿਆਰਥੀ ਦੂਰ ਦੁਰਾਡੇ ਬੈਠੇ ਪੜ੍ਹਾਈ ਕਰ ਰਹੇ ਹਨ ਵਿੱਚੋਂ
29 ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੀ ਮਾਨਤਾ ਖਤਮ ਹੋ ਗਈ
ਹੈ। ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨਵੀਂ ਦਿਲੀ ਵਲੋਂ ਜਾਰੀ
ਸੂਚੀ ਅਨੁਸਾਰ ਇਨ੍ਹਾਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ
ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਡਿਵੈਲਪਮੈਂਟ ਨਵੀਂ ਦਿਲੀ,
ਆਈ ਆਈ ਐਲ ਐਮ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਗੁੜਗਾਂਵ
ਹਰਿਆਣਾ,
ਬੰਗਲੋਰ ਯੂਨੀਵਰਸਿਟੀ ਬੰਗਲੋਰ ਕਰਨਾਟਕਾ,ਮਨੀਪਾਲ
ਯੂਨੀਵਰਸਿਟੀ ਮਨੀਪਾਲ ਕਰਨਾਟਕਾ,
ਭਾਰਤੀਆ ਵਿਦਿਆ ਫਾਂਊਡੇਸ਼ਨ ਕਰਨਾਟਕਾ ਬੰਗਲੋਰ,
ਬਾਲਾਜੀ ਇੰਸਟੀਚਿਊਟ ਆਫ ਮਾਡਰਨ ਮੈਨੇਜਮੈਂਟ ਪੂਨੇ
ਮਹਾਂਰਾਸ਼ਟਰਾ,
ਮੁੰਬਈ ਐਜੂਕੇਸ਼ਨ ਟਰਸਟ ਮੁੰਬਈ ਮਹਾਂਰਾਸ਼ਟਰਾ,
ਵੈਲਿੰਗਕਰ ਇੰਸਟੀਚਿਊਟ ਆਫ ਮੈਨੇਜਮੈਂਟ,
ਡਿਵੈਲਪਮੈਂਟ ਐਂਡ ਰਿਸਰਚ ਮੁੰਬਈ ਮਹਾਂਰਾਸ਼ਟਰਾ,
ਪੀਐਸਬੀ ਐਜੂਕੇਸ਼ਨ ਫਾਂਊਡੇਸ਼ਨ ਪੂਨੇ ਮਹਾਂਰਾਸ਼ਟਰਾ,
ਦਾ ਗਲੋਬਲ ਓਪਨ ਯਨੀਵਰਸਿਟੀ ਦੀਮਾਪੁਰ ਨਾਗਾਲੈਂਡ,
ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ,
ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ ਪਿਲਾਨੀ
ਰਾਜਾਸਥਾਨ,
ਆਈ ਏ ਐਸ ਈ ਡੀਮਡ ਯੂਨੀਵਰਸਿਟੀ ਰਾਜਾਸਥਾਨ,
ਈ ਆਈ ਐਲ ਐਲ ਐਮ ਯੂਨੀਵਰਸਿਟੀ ਜੋਰੇਠਾਂਗ ਸਿਕਿਮ,
ਸਿਕਿਮ ਮਨੀਪਾਲ ਯੂਨੀਵਰਸਿਟੀ ਗੰਗਟੋਕ ਸਿਕਿਮ,
ਸ਼੍ਰੀ ਚੰਦਰਾਸ਼ੇਖਰੰਦਰਾ ਸਰਸਵਤੀ ਵਿਸ਼ਵ ਮਹਾਂ ਵਿਦਿਆਲਿਆ
ਕਾਂਚੀਪੂਰਮ ਤਾਮਲਨਾਡੂ,
ਸ਼੍ਰੀ ਰਾਮਾਚੰਦਰਾ ਯੂਨੀਵਰਸਿਟੀ ਚੇਨਈ ਤਾਮਲਨਾਡੂ,
ਪਰਿਸਟ ਯੂਨੀਵਰਸਿਟੀ ਥੰਜਾਵੂਰ ਤਾਮਿਲਨਾਡੂ,
ਪੈਰੀਆਰ ਮਨੀਮਾਈ ਯੂਨੀਵਰਸਿਟੀ ਥੰਜਾਵੂਰ ਤਾਮਿਲਨਾਡ,
ਕਰੂਨਾਇਆ ਯੂਨੀਵਰਸਿਟੀ ਕੰਮਬਾਇਟਰ ਤਾਮਿਲਨਾਡੂ,
ਕੰਨਫਡਰੇਸਨ ਆਫ ਇੰਡੀਅਨ ਇੰਡਸਟਰੀ ਆਫ ਲੋਜਿਸਟਿਕਸ ਚੇਨਈ
ਤਾਮਿਲਨਾਡੂ,
ਡਾਕਟਰ ਅੰਬੇਡਕਰ ਲਾਅ ਯੂਨੀਵਰਸਿਟੀ ਚੇਨਈ ਤਾਮਿਲਨਾਡੁ,
ਭਾਰਤ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਐਂਡ ਰਿਸਰਚ ਚੇਨਈ
ਤਾਮਿਲਨਾਡੂ,
ਗਾਂਧੀਗਰਾਮ ਰੂਰਲ ਇੰਸਟੀਚਿਊਟ ਗਾਂਧੀਗਰਾਮ ਤਾਮਿਲਨਾਡੂ,
ਡਾਕਟਰ ਬੀ ਆਰ ਅੰਬੇਡਕਰ ਯੂਨੀਵਰਸਿਟੀ ਆਗਰਾ ਉਤਰ ਪ੍ਰਦੇਸ਼,
ਜਗਤਗੁਰੂ ਰਾਮ ਭੱਦਰਚਾਰਿਆ ਹੈਂਡੀਕੈਪਡ ਯੂਨੀਵਰਸਿਟੀ
ਚਿੱਤਰਕੂਟ ਉਤਰ ਪ੍ਰਦੇਸ਼,
ਬੀ ਐਲ ਐਸ ਇੰਸਟੀਚਿਊਟ ਆਫ ਮੈਨੇਜਮੈਂਟ ਗਾਜੀਆਬਾਦ ਉਤਰ
ਪ੍ਰਦੇਸ਼,
ਗੁਰੂਕੂਲ ਕਾਂਗੜੀ ਵਿਸ਼ਵਿਦਿਆਲਿਆ ਹਰੀਦਿਵਾਰ ਉਤਰਾਖੰਡ,
ਕੁੰਮਾਊ ਯੂਨੀਵਰਸਿਟੀ ਨੈਨੀਤਾਲ ਉਤਰਾਖੰਡ। ਇਸਤਰਾਂ ਦੇਸ਼
ਵਿੱਚ ਨਕਲੀ ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰਿਆਂ ਦਾ ਚੱਲਣਾ ਸਰਕਾਰ
ਦੀ ਜਿੰਮੇਬਾਰੀ ਤੇ ਵੀ ਵੱਡਾ ਸਵਾਲ ਹੈ। ਸਵਾਲ ਪੈਦਾ ਹੁੰਦਾ ਹੈ ਕਿ
ਸਾਇਦ ਯੂ ਜੀ ਸੀ ਨੇ ਇਹ ਜਾਣਕਾਰੀ ਦੇਕੇ ਅਪਣੀ ਜਿੰਮੇਬਾਰੀ ਖਤਮ ਕਰ
ਲਈ ਹੈ ਪਰ ਸਰਕਾਰ ਨੇ ਅਜਿਹੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਖਿਲਾਫ
ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਜਿਸ ਕਾਰਨ ਇਹ ਅਦਾਰੇ ਭੋਲੇ
ਭਾਲੇ ਲੋਕਾਂ ਨੂੰ ਠਗਕੇ ਮੋਟੇ ਪੈਸੇ ਲੈਕੇ ਡਿਗਰੀਆਂ ਵੇਚ ਰਹੇ ਹਨ
ਅਤੇ ਭਵਿੱਖ ਹਨੇਰਮਈ ਬਣਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ
ਅਜਿਹੇ ਅਦਾਰਿਆਂ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਦੇਸ਼ ਦੀ
ਨੋਜਵਾਨ ਪੀੜ੍ਹੀ ਸਹੀ ਅਦਾਰਿਆਂ ਵਿੱਚ ਪੜਾਈ ਕਰ ਸਕੇ।
ਕੁਲਦੀਪ ਚੰਦ
9417563054