ਭਾਰੀ ਬਾਰਸ਼ ਦੇ ਬਾਬਜੂਦ ਵੀ ਭਾਖੜਾ ਡੈਮ ਵਿੱਚ
ਪਾਣੀ ਦਾ ਲੈਵਲ
1674.96
ਫੁੱਟ
ਤੱਕ ਪਹੁੰਚਿਆ,
ਸਾਲ
2007
ਅਤੇ
2010
ਨਾਲੋਂ ਅਜੇ ਵੀ ਘਟ।
31
ਅਗਸਤ,
2013 (ਕੁਲਦੀਪ
ਚੰਦ ) ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਖੜਾ
ਡੈਮ ਵਿੱਚ ਵਧ ਰਿਹਾ ਪਾਣੀ ਦਾ ਪੱਧਰ। ਕਈ ਵਾਰ ਤਾਂ ਕੁੱਝ ਲੋਕਾਂ ਨੇ
ਇਸਨੂੰ ਖਤਰੇ ਦੇ ਨਿਸ਼ਾਨ ਤੱਕ ਵੀ ਪਹੁੰਚਾ ਦਿਤਾ ਹੈ ਪਰੰਤੂ ਹਕੀਕਤ ਇਹ
ਹੈ ਕਿ ਪਾਣੀ ਦਾ ਲੈਵਲ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਪੰਜ ਫੁਟ
ਹੇਠਾਂ ਹੈ। ਬੀ ਬੀ ਐਮ ਬੀ ਦਾ ਭਾਖੜਾ ਡੈਮ ਪ੍ਰੋਜੈਕਟ ਦੇਸ਼ ਦਾ
ਬਿਜਲੀ ਉਤਪਾਦਨ ਦਾ ਪ੍ਰਮੁੱਖ ਪ੍ਰੋਜੈਕਟ ਹੈ। ਬਿਜਲੀ ਦਾ ਉਤਪਾਦਨ
ਪਿੱਛੋਂ ਆ ਰਹੇ ਪਾਣੀ ਤੇ ਨਿਰਭਰ ਹੈ ਅਤੇ ਪਾਣੀ ਦਾ ਮੁੱਖ ਸਰੋਤ ਬਾਰਸ਼
ਹੈ। ਬਾਰਸ਼ ਘੱਟ ਹੋਣ ਤੇ ਬਿਜਲੀ ਦਾ ਉਤਪਾਦਨ ਵੀ ਘੱਟ ਜਾਂਦਾ ਹੈ ਅਤੇ
ਖੇਤੀਬਾੜੀ ਲਈ ਪਾਣੀ ਦੀ ਵੀ ਕਮੀ ਹੋ ਜਾਂਦੀ ਹੈ। ਜੇਕਰ ਬਾਰਸ਼ ਭਰਪੂਰ
ਹੋਵੇ ਤਾਂ ਸਾਰਾ ਸਾਲ ਬਿਜਲੀ ਪਾਣੀ ਦੀ ਕਮੀ ਨਹੀਂ ਆਉਂਦੀ। ਗੋਬਿੰਦ
ਸਾਗਰ ਝੀਲ ਵਿੱਚ ਪਾਣੀ ਦੀ ਆਮਦ ਪਿਛਲੇ ਸਾਲਾਂ ਦੌਰਾਨ ਵੀ ਘਟਦੀ-ਵਧਦੀ
ਰਹੀ ਹੈ। ਇਸ ਸਾਲ ਬਰਸਾਤ ਦੇ ਮਹੀਨੇ ਵਿੱਚ ਬਾਰਸ਼ ਵਧ ਹੋਣ ਨਾਲ ਭਾਖੜਾ
ਡੈਮ ਦੀ ਝੀਲ ਵਿੱਚ ਪਾਣੀ ਦੀ ਆਮਦ ਕਾਫੀ ਵਧ ਰਹੀ ਹੈ ਜਿਸ ਕਾਰਨ ਪਾਣੀ
ਦਾ ਲੈਵਲ ਵਧਿਆ ਹੈ।
ਪਿਛਲੇ
ਕੁੱਝ ਦਿਨਾਂ ਵਿੱਚ ਦੇਸ ਦੇ ਵੱਖ ਵੱਖ ਭਾਗਾਂ ਵਿੱਚ ਪਈ ਭਾਰੀ ਬਾਰਸ਼
ਨੇ ਬੇਸ਼ੱਕ ਕਈ ਥਾਵਾਂ ਤੇ ਤਬਾਹੀ ਮਚਾਈ ਹੈ ਪਰ ਇਸ ਬਾਰਸ਼ ਨੇ ਭਾਖੜਾ
ਡੈਮ ਦੇ ਪਾਣੀ ਦੇ ਲੈਬਲ ਵਿੱਚ ਕਾਫੀ ਵਾਧਾ ਕੀਤਾ ਹੈ ਅਤੇ ਬੀ ਬੀ ਐਮ
ਬੀ ਅਧਿਕਾਰੀਆਂ ਦੇ ਚਿਹਰਿਆਂ ਤੇ ਰੌਣਕਾਂ ਲਿਆਂਦੀਆਂ ਹਨ। ਜੇਕਰ
ਭਾਖੜਾ ਡੈਮ ਵਿੱਚ ਪਾਣੀ ਦਾ ਅੱਜ
31
ਅਗਸਤ
2013
ਦਾ ਲੈਬਲ ਵੇਖੀਏ ਤਾਂ ਅੱਜ ਪਾਣੀ ਦੀ ਆਮਦ
39025
ਕਿਉਸਿਕ ਸੀ ਅਤੇ ਅੱਗੇ ਪਾਣੀ
31046
ਕਿਉਸਿਕ ਹੀ ਛੱਡਿਆ ਗਿਆ ਹੈ ਅਤੇ ਪਾਣੀ ਦਾ ਲੈਵਲ
1674.96
ਫੁੱਟ ਰਿਹਾ ਹੈ। ਜੇਕਰ ਪਿਛਲੇ ਸਾਲਾਂ ਦੇ ਅੱਜ ਦੇ ਦਿਨ
31
ਅਗਸਤ ਦੇ ਪਾਣੀ ਦੀ ਗੱਲ ਕਰੀਏ ਤਾਂ
31
ਅਗਸਤ
2012
ਨੂੰ ਪਾਣੀ ਦੀ ਆਮਦ
40168
ਕਿਉਸਿਕ ਸੀ ਅਤੇ ਅੱਗੇ ਪਾਣੀ ਸਿਰਫ
16475
ਕਿਉਸਿਕ ਹੀ ਛੱਡਿਆ ਗਿਆ ਸੀ ਅਤੇ ਪਾਣੀ ਦਾ ਲੈਵਲ ਵੀ ਸਿਰਫ
1632.32
ਫੁੱਟ ਤੱਕ ਹੀ ਪੁੱਜਾ ਸੀ।
31
ਅਗਸਤ
2011
ਨੂੰ ਪਾਣੀ ਦੀ ਆਮਦ
41283
ਕਿਊਸਿਕ ਸੀ ਅਤੇ ਅੱਗੇ
32526
ਕਿਊਸਕ ਪਾਣੀ ਛੱਡਿਆ ਗਿਆ ਸੀ ਅਤੇ ਡੈਮ ਵਿੱਚ ਪਾਣੀ ਦਾ ਲੈਵਲ
1674.40
ਫੁਟ ਸੀ।
31
ਅਗਸਤ
2010
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
43673
ਕਿਊਸਿਕ ਸੀ ਅਤੇ
33943
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1676.69
ਫੁੱਟ ਹੋ ਗਿਆ ਸੀ।
31
ਅਗਸਤ
2009
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
35409
ਕਿਊਸਿਕ ਸੀ ਅਤੇ
18459
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1613.65
ਫੁੱਟ ਸੀ।
31
ਅਗਸਤ
2008
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
32347
ਕਿਊਸਿਕ ਸੀ ਅਤੇ
27830
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1673.91
ਫੁੱਟ ਸੀ।
31
ਅਗਸਤ
2007
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
34448
ਕਿਊਸਿਕ ਸੀ ਅਤੇ
24000
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1655.09
ਫੁੱਟ ਸੀ।
31
ਅਗਸਤ
2006
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
25426
ਕਿਊਸਿਕ ਸੀ ਅਤੇ
23462
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1675.35
ਫੁੱਟ ਸੀ।
31
ਅਗਸਤ
2005
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
30201
ਕਿਊਸਿਕ ਸੀ ਅਤੇ
26846
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1671.29
ਫੁੱਟ ਸੀ।
31
ਅਗਸਤ
2004
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
23415
ਕਿਊਸਿਕ ਸੀ ਅਤੇ
15000
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1589.57
ਫੁੱਟ ਸੀ ਜੋਕਿ ਪਿਛਲੇ
10
ਸਾਲਾਂ ਵਿੱਚ ਸਭਤੋਂ ਘੱਟ ਰਿਹਾ ਹੈ।
31
ਅਗਸਤ
2003
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
45424
ਕਿਊਸਿਕ ਸੀ ਅਤੇ
27000
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1659.16
ਫੁੱਟ ਸੀ।
31
ਅਗਸਤ
2002
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
46168
ਕਿਊਸਿਕ ਸੀ ਅਤੇ
21131
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1641.65
ਫੁੱਟ ਸੀ।
31
ਅਗਸਤ
2001
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
34345
ਕਿਊਸਿਕ ਸੀ ਅਤੇ
19500
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1643.98
ਫੁੱਟ ਸੀ।
31
ਅਗਸਤ
2000
ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ
38027
ਕਿਊਸਿਕ ਸੀ ਅਤੇ
21946
ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਦੌਰਾਨ ਭਾਖੜ੍ਹਾ ਡੈਮ ਵਿੱਚ ਪਾਣੀ
ਦਾ ਪੱਧਰ
1638.51
ਫੁੱਟ ਸੀ। ਬੇਸ਼ਕ
22
ਸਤੰਬਰ
1975
ਨੂੰ ਇਸ ਪਾਣੀ ਦਾ ਪੱਧਰ
1687.36
ਫੁੱਟ ਤੱਕ ਰਹਿ ਚੁੱਕਾ ਹੈ ਪਰ
1988
ਵਿੱਚ ਆਏ ਹੜ੍ਹਾਂ ਤੋਂ ਬਾਦ
1680
ਫੁੱਟ ਤੱਕ ਹੀ ਪਾਣੀ ਦਾ ਪੱਧਰ ਸੁਰੱਖਿਅਤ ਮੰਨਿਆਂ ਜਾਂਦਾ ਹੈ। ਜੇਕਰ
ਅਗਸਤ ਮਹੀਨੇ ਵਿੱਚ ਪਾਣੀ ਦਾ ਵਾਧਾ ਵੇਖੀਏ ਤਾਂ ਅਗਸਤ ਮਹੀਨੇ ਵਿੱਚ
ਸਿਰਫ
25.98
ਫੁੱਟ ਹੀ ਪਾਣੀ ਵਧਿਆ ਹੈ,
ਅਗਸਤ
2012
ਵਿੱਚ ਲੱਗਪੱਗ
58
ਫੁੱਟ ਪਾਣੀ ਵਧਿਆ ਸੀ ਜਦਕਿ
2011
ਵਿੱਚ ਇਸ ਮਹੀਨੇ ਦੌਰਾਨ
38
ਫੁੱਟ ਪਾਣੀ ਵਧਿਆ ਸੀ। ਭਾਖੜਾ ਡੈਮ ਵਿੱਚ ਅੱਜ ਦੇ ਦਿਨ ਸਭਤੋਂ ਘਟ
ਪਾਣੀ
31
ਅਗਸਤ
2004
ਨੂੰ ਰਿਹਾ ਹੈ ਜਦੋਂ ਸਿਰਫ
1589.57
ਫੁੱਟ ਹੀ ਰਹਿ ਗਿਆ ਸੀ ਜੋ ਕਿ ਅੱਜ ਨਾਲੋਂ ਲੱਗਭੱਗ
85.19
ਫੁੱਟ ਘਟ ਸੀ। ਬੀ ਬੀ ਐਮ ਬੀ ਅਧਿਕਾਰੀ ਜੋਕਿ ਭਾਖੜਾ ਡੈਮ ਵਿੱਚ ਘਟ
ਰਹੇ ਪਾਣੀ ਦੇ ਲੈਵਲ ਲੈਕੇ ਚਿੰਤਿਤ ਸਨ ਨੇ ਹੁਣ ਡੈਮ ਤੋਂ ਛੱਡੇ ਜਾਣ
ਵਾਲੇ ਪਾਣੀ ਵਿੱਚ ਵੀ ਕਟੌਤੀ ਕੀਤੀ ਹੋਈ ਹੈ। ਮੋਸਮ ਦੇ ਮਿਜ਼ਾਜ਼ ਨੂੰ
ਵੇਖਕੇ ਲੱਗਦਾ ਹੈ ਕਿ ਆਣ ਵਾਲੇ ਦਿਨਾਂ ਵਿੱਚ ਹੋਰ ਬਾਰਸ ਹੋ ਸਕਦੀ ਹੈ
ਤੇ ਪਾਣੀ ਵਧ ਸਕਦਾ ਹੈ।
ਕੁਲਦੀਪ ਚੰਦ
9417563054