23
ਅਗਸਤ,
2013(ਕੁਲਦੀਪ
ਚੰਦ)
ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ
ਨੂੰ ਵਿਸ਼ੇਸ਼ ਕੇਂਦਰੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਪਰ ਇਸ
ਯੋਜਨਾ ਅਧੀਨ ਵੱਖ ਵੱਖ ਰਾਜਾਂ ਨੂੰ ਫੰਡ ਜਾਰੀ ਕਰਨ ਵੇਲੇ ਵੀ ਪੱਖਪਾਤ
ਕੀਤਾ ਜਾ ਰਿਹਾ ਹੈ। ਜੇਕਰ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ
ਪ੍ਰਦੇਸ਼ਾਂ ਨੂੰ ਸਾਲ
2007-08 ਤੋਂ ਲੈ ਕੇ
2012-13 ਤੱਕ ਜਾਰੀ ਫੰਡਾਂ ਦੀ ਗੱਲ ਕਰੀਏ ਤਾਂ ਕਈ ਰਾਜਾਂ
ਨੂੰ ਅਲਾਟਮੈਂਟ ਰਕਮ ਨਾਲੋਂ ਜ਼ਿਆਦਾ ਜਾਰੀ ਕੀਤੀ ਗਈ ਅਤੇ ਕਈ ਰਾਜਾਂ
ਦੀ ਅਣਦੇਖੀ ਕੀਤੀ ਗਈ ਅਤੇ ਉਹਨਾਂ ਨੂੰ ਫੰਡ ਅਲਾਟਮੈਂਟ ਤਾਂ ਕੀਤੇ ਗਏ
ਪਰ ਜਾਰੀ ਨਹੀਂ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਂਧਰਾ
ਪ੍ਰਦੇਸ਼ ਨੂੰ ਸਾਲ
2007-08 ਤੋਂ ਲੈ ਕੇ
2012-13 ਤੱਕ
29806.23 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
27051.13 ਲੱਖ ਰੁਪਏ ਜਾਰੀ ਕੀਤੇ ਗਏ ਸਨ । ਇਸੇ ਤਰ੍ਹਾਂ
ਆਸਾਮ ਨੂੰ
5352.59 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
2973.93 ਲੱਖ ਰੁਪਏ ਜਾਰੀ ਕੀਤੇ ਗਏ ਸਨ ਅਤੇ
90.76% ਫੰਡ ਹੀ ਜਾਰੀ ਕੀਤੇ ਗਏ ਹਨ।
ਬਿਹਾਰ ਨੂੰ
32200.33 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
15436.80 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
47.94% ਫੰਡ ਹੀ ਜਾਰੀ ਕੀਤੇ ਗਏ ਹਨ। ਛਤੀਸਗੜ੍ਹ ਨੂੰ
5535.47 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
3726.98 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
67.33% ਫੰਡ ਹੀ ਜਾਰੀ ਕੀਤੇ ਗਏ ਹਨ। । ਗੁਜਰਾਤ ਨੂੰ
7484.67 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
4844.07 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
64.72% ਫੰਡ ਹੀ ਜਾਰੀ ਕੀਤੇ ਗਏ ਹਨ। ਗੋਆ ਨੂੰ
93.83 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
ਕੋਈ ਵੀ ਰੁਪਿਆਂ ਜਾਰੀ ਨਹੀਂ ਕੀਤਾ ਗਿਆ ਹੈ। ਹਰਿਆਣਾ ਨੂੰ
9493.58 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
11332.16 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ
119.37% ਫੰਡ ਜਾਰੀ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਨੂੰ
4522.66 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ
4612.17 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ
101.98% ਫੰਡ ਜਾਰੀ ਕੀਤੇ ਗਏ ਹਨ। ਜੰਮੂ ਅਤੇ ਕਸ਼ਮੀਰ ਨੂੰ
2093.02 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
856.06 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
40.90% ਫੰਡ ਹੀ ਜਾਰੀ ਕੀਤੇ ਗਏ ਹਨ। ਝਾਰਖੰਡ ਨੂੰ
5045.32 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
1506.97 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
29.87% ਫੰਡ ਹੀ ਜਾਰੀ ਕੀਤੇ ਗਏ ਹਨ। ਕਰਨਾਟਕਾ ਨੂੰ
20899.58 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
34202.48 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ
163.65% ਫੰਡ ਜਾਰੀ ਕੀਤੇ ਗਏ ਹਨ। ਕੇਰਲਾ ਨੂੰ
5665.09 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
3900.59 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
68.85% ਫੰਡ ਹੀ ਜਾਰੀ ਕੀਤੇ ਗਏ ਹਨ। ਮੱਧ ਪ੍ਰਦੇਸ਼ ਨੂੰ
25761.96 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
24708.43 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
95.91% ਫੰਡ ਹੀ ਜਾਰੀ ਕੀਤੇ ਗਏ ਹਨ। ਮਹਾਰਾਸ਼ਟਰ ਨੂੰ
22147.23 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
12479.99 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
56.35% ਫੰਡ ਹੀ ਜਾਰੀ ਕੀਤੇ ਗਏ ਹਨ। ਮਨੀਪੁਰ ਨੂੰ
213.80 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
44.18 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
20.66% ਫੰਡ ਹੀ ਜਾਰੀ ਕੀਤੇ ਗਏ ਹਨ। ਉੜੀਸਾ ਨੂੰ
15598.27 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
13854.96 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
88.82% ਫੰਡ ਹੀ ਜਾਰੀ ਕੀਤੇ ਗਏ ਹਨ। ਪੰਜਾਬ ਨੂੰ
13686.43 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
3818.13 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
27.90% ਫੰਡ ਹੀ ਜਾਰੀ ਕੀਤੇ ਗਏ ਹਨ। ਰਾਜਸਥਾਨ ਨੂੰ
24541.84 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
22392.16 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
91.24% ਫੰਡ ਹੀ ਜਾਰੀ ਕੀਤੇ ਗਏ ਹਨ। ਸਿੱਕਮ ਨੂੰ
330.34 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
289.92 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
87.76% ਫੰਡ ਹੀ ਜਾਰੀ ਕੀਤੇ ਗਏ ਹਨ। ਤਾਮਿਲਨਾਡੂ ਨੂੰ
37560.50 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
42945.30 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ
114.34% ਫੰਡ ਜਾਰੀ ਕੀਤੇ ਗਏ ਹਨ। । ਤ੍ਰਿਪੁਰਾ ਨੂੰ
2746.28 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
2345.36 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
85.40% ਫੰਡ ਹੀ ਜਾਰੀ ਕੀਤੇ ਗਏ ਹਨ। ਉਤਰ ਪ੍ਰਦੇਸ਼ ਨੂੰ
90327.48 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
81525.64 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
90.25% ਫੰਡ ਹੀ ਜਾਰੀ ਕੀਤੇ ਗਏ ਹਨ। ਉਤਰਾਖੰਡ ਨੂੰ
9366.42 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
1215.65 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
12.98% ਫੰਡ ਹੀ ਜਾਰੀ ਕੀਤੇ ਗਏ ਹਨ। ਪੱਛਮੀ ਬੰਗਾਲ ਨੂੰ
46675.84 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
43539.92 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
93.28% ਫੰਡ ਹੀ ਜਾਰੀ ਕੀਤੇ ਗਏ ਹਨ। ਕੇਂਦਰੀ ਸ਼ਾਸ਼ਤ ਪ੍ਰਦੇਸ਼
ਅਤੇ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ
ਨੂੰ
425.00 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
68.75 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
16.18% ਫੰਡ ਹੀ ਜਾਰੀ ਕੀਤੇ ਗਏ ਹਨ। ਦੇਸ਼ ਦਾ ਦਿਲ
ਕਹਿਲਾਂਦੀ ਰਾਜਧਾਨੀ ਦਿੱਲੀ ਨੂੰ
461.09 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
ਕੋਈ ਵੀ ਰੁਪਿਆਂ ਜਾਰੀ ਨਹੀਂ ਕੀਤਾ ਗਿਆ ਹੈ। ਪਾਂਡੀਚੇਰੀ ਨੂੰ
213.91 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਪਰ ਅਸਲ ਵਿੱਚ
145.31 ਲੱਖ ਰੁਪਏ ਜਾਰੀ ਕੀਤੇ ਗਏ ਸਨ ਭਾਵ ਸਿਰਫ
67.93% ਫੰਡ ਹੀ ਜਾਰੀ ਕੀਤੇ ਗਏ ਹਨ। ਜੇਕਰ ਪੂਰੇ ਦੇਸ਼ ਦੀ
ਗੱਲ ਕਰੀਏ ਤਾਂ
2007-08 ਵਿੱਚ
47000 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
50139.99 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ
106.67% ਫੰਡ ਜਾਰੀ ਕੀਤੇ ਗਏ ਹਨ।
2008-09 ਵਿੱਚ
48000 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
60159.12 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ
125.33% ਫੰਡ ਜਾਰੀ ਕੀਤੇ ਗਏ ਹਨ।
2009-10 ਵਿੱਚ
48000 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
45896.15 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ
95.16% ਫੰਡ ਜਾਰੀ ਕੀਤੇ ਗਏ ਹਨ।
2010-11 ਵਿੱਚ
60000 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
58727.5 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ
97.88% ਫੰਡ ਜਾਰੀ ਕੀਤੇ ਗਏ ਹਨ।
2011-12 ਵਿੱਚ
77500 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
65639.94 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ
84.67% ਫੰਡ ਜਾਰੀ ਕੀਤੇ ਗਏ ਹਨ।
2012-13 ਵਿੱਚ
120000 ਲੱਖ ਰੁਪਏ ਦੀ ਅਲਾਟਮੈਂਟ ਕੀਤੀ ਗਈ ਸੀ ਜਦਕਿ
54725 ਲੱਖ ਰੁਪਏ ਜਾਰੀ ਕੀਤੇ ਗਏ ਹਨ ਭਾਵ ਸਿਰਫ
45.60% ਫੰਡ ਜਾਰੀ ਕੀਤੇ ਗਏ ਹਨ। ਕੁੱਲ ਮਿਲਾਕੇ
2007-08 ਤੋਂ ਲੈਕੇ
2012-13 ਤੱਕ ਕੁੱਲ
400500 ਲੱਖ ਰੁਪਏ ਦੀ ਐਲੋਕੇਸ਼ਨ ਕੀਤੀ ਗਈ ਸੀ ਜਿਸ ਵਿਚੋਂ
335287.7 ਲੱਖ ਰੁਪਏ ਹੀ ਜਾਰੀ ਕੀਤੇ ਗਏ ਹਨ ਭਾਵ ਕਿ ਸਿਰਫ
83.71% ਫੰਡ ਹੀ ਜਾਰੀ ਕੀਤੇ ਗਏ ਹਨ। ਦੇਸ਼ ਦੇ ਵੱਖ ਵੱਖ
ਰਾਜਾਂ ਨੂੰ ਫੰਡ ਅਲਾਟ ਅਤੇ ਜਾਰੀ ਕਰਨ ਵਿੱਚ ਵੀ ਭਾਰੀ ਪੰਖਪਾਤ ਕੀਤਾ
ਗਿਆ ਹੈ। ਕਈ ਰਾਜਾਂ ਨੂੰ ਅਲਾਟਮੈਂਟ ਦੇ ਬਾਬਜੂਦ ਵੀ ਫੰਡ ਜਾਰੀ ਨਹੀਂ
ਹੋਹੇ ਹਨ ਜਦਕਿ ਕਈ ਰਾਜਾਂ ਨੂੰ ਅਲਾਟਮੈਂਟ ਤੋਂ ਵੱਧ ਫੰਡ ਜਾਰੀ ਕੀਤੇ
ਗਏ ਹਨ। ਇਸ ਸਕੀਮ ਅਧੀਨ ਫੰਡ ਜਾਰੀ ਕਰਨ ਸਬੰਧੀ ਹੋਏ ਪੱਖਪਾਤ ਲਈ
ਭਾਵੇਂ ਕੋਈ ਵੀ ਜਿੰਮੇਬਾਰ ਹੋਵੇ ਪਰ ਨੁਕਸਾਨ ਉਸ ਰਾਜ ਦੇ ਲੋਕਾਂ ਦਾ
ਹੀ ਹੋਇਆ ਹੈ। ਸਰਕਾਰ ਨੂੰ ਫੰਡ ਜਾਰੀ ਕਰਨ ਵੇਲੇ ਪੱਖਪਾਤ ਦੀ ਨੀਤੀ
ਤਿਆਗਕੇ ਸਪੱਸ਼ਟ ਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਸਾਰੇ ਰਾਜਾਂ ਚਾਹੇ
ਅਪਣੀ ਸਰਕਾਰ ਹੋਵੇ ਜਾਂ ਵਿਰੋਧੀਆਂ ਦੀ ਇਕੋ ਜਿਹਾ ਵਤੀਰਾ ਹੀ ਰੱਖਣਾ
ਚਾਹੀਦਾ ਹੈ ਤਾਂ ਜੋ ਹਰ ਸੂਬੇ ਅਤੇ ਇਲਾਕੇ ਦੇ ਲੋਕਾਂ ਦਾ ਅਸਲੀ
ਅਰਥਾਂ ਵਿੱਚ ਵਿਕਾਸ ਹੋ ਸਕੇ ਅਤੇ ਦੇਸ਼ ਵਿਕਾਸ ਦੀਆਂ ਲੀਹਾਂ ਤੇ ਤੇਜ਼ੀ
ਨਾਲ ਦੋੜ ਸਕੇ।
ਕੁਲਦੀਪ ਚੰਦ