ਭੋਗ ਪੁਰ ਦੇ ਨਵੀਂ ਅਬਾਦੀ
ਮੁਹੱਲੇ ਵਿਖੇ ਸਤਿਗੁਰੂ ਰਵਿਦਾਸ ਭਵਨਾਂ
ਦੀਆਂ
ਕਮੇਟੀਆਂ ਦੀ
ਸਫਲ ਮੀਟਿੰਗ
ਹੋਈ।
18
ਅਗਸਤ ( ਨਵੀਂ ਅਬਾਦੀ -ਭੋਗਪੁਰ) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ
ਰੂਪ ਸਿੱਧੂ,
ਡਾਕਟਰ ਚਰਨਜੀਤ ਸਿੰਘ ਬਿਨਪਾਲਿਕੇ
ਅਤੇ ਨਵੀਂ ਅਬਾਦੀ ਭੋਗਪੁਰ ਦੀ ਸ਼੍ਰੀ ਗੁਰੂ
ਰਵਿਦਾਸ ਭਵਨ ਕਮੇਟੀ ਦੇ ਅਣਥੱਕ
ਯਤਨਾਂ ਨਾਲ
ਬਹੁਤ ਸਾਰੇ ਪਿੰਡਾਂ ਦੀਆਂ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ
ਅਹੁਦੇਦਾਰਾਂ ਦੀ ਮੀਟਿੰਗ
ਨਵੀਂ ਅਬਾਦੀ ਭੋਗਪੁਰ ਵਿਖੇ ਹੋਈ। ਇਸ ਮੀਟਿੰਗ ਦਾ ਸੰਚਾਲਨ ਸ਼੍ਰੀ
ਗੁਰੂ ਰਵਿਦਾਸ ਮਿਸ਼ਨ ਪਰਚਾਰ ਸੰਸਥਾਂ ਵਲੋਂ ਬਹੁਤ ਹੀ ਸੁਚੱਜੇ ਢੰਗ
ਨਾਲ ਕੀਤਾ ਗਿਆ। ਸ਼੍ਰੀ ਰੂਪ ਸਿੱਧੂ ਨੇ ਆਪਣੇ ਵਿਚਾਰ ਰੱਖਦਿਆਂ ਇਸ
ਮੀਟਿੰਗ ਦਾ ਮੰਤਵ ਸਾਰੇ ਸ਼੍ਰੀ ਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ
ਦਾ ਆਪਸੀ ਤਾਲ-ਮੇਲ ਬਣਾਕੇ ਇਕ ਸਰਵ ਸਾਂਝੀ ਸੰਸਥਾ ਸਥਾਪਿਤ ਕਰਨਾ
ਦੱਸਿਆ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਭਵਨਾਂ ਦੀ ਇਕ ਸਾਂਝੀ ਸੰਸਥਾ
ਹੀ ਸਾਡੀ ਕੌਮ ਨੂੰ ਤਰੱਕੀ ਅਤੇ ਇਕੱਠ ਵਲ ਲਿਜਾ ਸਕਦੀ ਹੈ। ਇਨ੍ਹਾਂ
ਕਿਹਾ ਕਿ ਭਾਵੇਂ ਕੋਈ ਕਮੇਟੀ ਕਿਸੇ ਵੀ ਡੇਰੇ, ਸਿਆਸੀ ਪਾਰਟੀ ਜਾਂ
ਸੰਸਥਾ ਨਾਲ ਸਬੰਧ ਰੱਖਦੀ ਹੋਵੇ, ਪਰ ਹਰ ਕਮੇਟੀ ਨੂੰ ਕੌਮ ਅਤੇ ਆਪਣੇ
ਸਮਾਜ ਦੀ ਭਲਾਈ ਲਈ ਸਾਰੇ ਆਪਸੀ ਮੱਤ-ਭੇਦਾਂ ਨੂੰ ਭੁਲਾਕੇ ਇਕ ਝੰਡੇ
ਹੇਠ ਲਾਮ੍ਹਬੰਦ ਹੋਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਹੀ
ਡੇਰਿਆਂ, ਮਹਾਂਪੁਰਸ਼ਾਂ, ਸਿਆਸੀ ਪਾਰਟੀਆਂ ਦਾ ਸਤਿਕਾਰ ਕਰਦੇ ਹਨ,
ਸਾਰੀਆਂ ਹੀ ਸਮਾਜ ਭਲਾਈ ਸੰਸਥਾਵਾਂ ਸਮਾਜ-ਸੇਵੀ ਕੰਮ ਕਰਦੀਆਂ ਹਨ ਅਤੇ
ਸ਼ਲਾਂਘਾ ਯੋਗ ਹਨ ਪਰ ਅਜੇ ਤੱਕ ਸਾਡੀ ਕੌਮ ਦੀ ਕੋਈ ਵੀ ਅਜਿਹੀ ਸਾਂਝੀ
ਸੰਸਥਾ ਨਹੀ ਹੈ ਜੋ ਸਾਰੇ ਡੇਰਿਆਂ, ਪਾਰਟੀਆਂ ਅਤੇ ਸੰਸਥਾਵਾ ਦਾ
ਸਤਿਕਾਰ ਕਰਦੀ ਹੋਈ, ਆਪਣੀਆਂ ਆਪਣੀਆਂ ਸੰਸਥਾਵਾਂ ਤੋਂ ਵੀ ਉਪਰ ੳਠ ਕੇ
ਸਿਰਫ ਤੇ ਸਿਰਫ ਆਪਣੇ ਸਮਾਜ ਦੀ ਭਲਾਈ ਲਈ ਕੰਮ ਕਰੇ।ਜੇਕਰ ਸਾਡੀ ਕੋਈ
ਅਜਿਹੀ ਸੰਸਥਾ ਬਣ ਜਾਂਦੀ ਹੈ ਤਾਂ ਉਹ ਤਕਰੀਬਨ 10000 ਭਵਨਾਂ ਦੀ ਇਕ
ਸਾਂਝੀ ਸੰਸਥਾ ਹੋਵੇਗੀ ਅਤੇ ਸਿਰਫ ਕੋਈ ਅਜਿਹੀ ਵਿਸ਼ਾਲ ਸੰਸਥਾ ਹੀ
ਸਾਡੇ ਸਮਾਜ ਨੂੰ ਸਹੀ ਸੇਧ ਦੇ ਸਕਦੀ ਹੈ ਅਤੇ ਸਾਡੇ ਸਮਾਜ ਨੂੰ ਉਹ
ਹੱਕ ਦਿਲਵਾ ਸਕਦੀ ਹੈ ਜਿਨ੍ਹਾਂ ਤੋਂ ਸਾਨੂੰ ਹਮੇਸ਼ਾਂ ਹੀ ਵਾਂਝੇ
ਰੱਖਿਆ ਗਿਆ ਹੈ। ਸਰਵ ਸ਼੍ਰੀ ਸ਼ਿਵ ਦਿਆਲ ਅਨਜਾਣ ਪਿੰਡ
ਧੋਗੜੀ, ਬਖਸ਼ੀ ਰਾਮ ਦਰਾਵਾਂ, ਧਰਮਪਾਲ ਕਠਾਰ, ਸੁਖਵਿੰਦਰ ਟੋਨੀ
ਸਾਰੋਬਾਦ, ਰਮੇਸ਼ ਬੱਗਾ ਕੌਂਸਲਰ, ਰਾਮ ਪਾਲ ਭੋਗ ਪੁਰ, ਡਾਕਟਰ ਚਰਨਜੀਤ
ਸਿੰਘ, ਬੀਰ ਚੰਦ ਸੁਰੀਲਾ ਰੰਧਾਵਾ ਮਸੰਦਾਂ, ਰਣਜੀਤ ਸਿੰਘ ਢਹਿਪਈ,
ਰਾਮ ਧਨ ਨਾਂਲਗੂ, ਪਰਧਾਨ ਬੂਟਾ ਰਾਮ, ਮੋਹਣ ਲਾਲ ਡੱਲੀ, ਚਰਨਦਾਸ
ਲੜੋਈ, ਰਘੁਬੀਰ ਸਿੰਘ ਰਿਹਾਣਾ ਜੱਟਾਂ ਅਤੇ ਹੋਰ ਬਹੁਤ ਸਾਰੇ
ਬੁਲਾਰਿਆਂ ਨੇ ਮੀਟਿੰਗ ਦੇ ਮੰਤਵ ਦੀ ਭਰਪੂਰ ਸ਼ਲਾਂਘਾ ਕੀਤੀ ਅਤੇ ਇਸ
ਵਿੱਚ ਭਰਵਾਂ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਸ਼੍ਰੀ ਇੰਦਰਜੀਤ
ਲੁਗਾਹ, ਨਰਪਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਮਹੇ ਅਤੇ ਉਨ੍ਹਾਂ
ਦੇ ਸਾਥੀ ਇਸ ਮੀਟਿੰਗ ਵਿੱਚ
ਵੀ ਲੁਧਿਆਣਾ ਤੋਂ ਖਾਸ ਕਰਕੇ ਪਹੁੰਚੇ। ਸ਼੍ਰੀ ਰਾਮ ਧਨ ਨਾਂਗਲੂ ਜੀ ਨੇ
ਇਸ ਮੀਟਿੰਗ ਦੇ ਮੰਚ ਸਕੱਤਰ ਦੀ ਸੇਵਾ ਬਹੁਤ ਹੀ ਸੁਚੱਜੇ ਢੰਗ
ਨਾਲ ਨਿਭਾਈ। ਤਿਲਕ
ਰਾਜ ਰੰਧਾਵਾ ਮਸੰਦਾਂ,
ਰਵੀ ਸ਼ਾਸ਼ਤਰੀ ਹੱਸਣਮੁੰਡਾ ਅਤੇ ਦਿਲਾਵਰ ਮੱਲ ਨੂਰਪੁਰ ਕਲੋਨੀ ਹਰ ਵਾਰ ਦੀ ਤਰਾਂ ਹੀ
ਮੀਟਿੰਗ ਦਾ ਅਹਿਮ ਹਿੱਸਾ ਰਹੇ।
ਮੀਟਿੰਗ ਦੇ ਅੰਤ ਵਿੱਚ
ਰੂਪ ਸਿੱਧੂ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ
ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੀੰ ਇਸੇ ਤਰਾਂ ਹੀ ਜਾਰੀ
ਰੱਖਣ ਅਤੇ ਅੱਗੇ ਵਧਾਉਣ ਅਤੇ ਸੰਸਥਾ ਦਾ ਰੂਪ ਦੇਣ ਲਈ ਬੇਨਤੀ ਕਿਤੀ।
ਸ਼੍ਰੀ ਗੁਰੂ ਰਵਿਦਾਸ ਭਵਨ ਨਵੀਂ ਅਬਾਦੀ ਭੋਗਪੁਰ ਵਲੋਂ ਚਾਹ-ਪਾਣੀ ਦੇ
ਲੰਗਰ ਲਗਾਏ ਗਏ।