ਪਿੰਡ ਡੀਂਗਰੀਆਂ ਵਿਖੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ
ਕਮੇਟੀਆਂ
ਦੀ ਮੀਟਿੰਗ
ਨੂੰ ਭਰਵਾਂ ਹੁੰਗਾਰਾ ਮਿਲਿਆ।
12
ਅਗਸਤ ( ਡੀਂਗਰੀਆਂ) ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ
ਰੂਪ ਸਿੱਧੂ
ਅਤੇ ਪਿੰਡ ਡੀਂਗਰੀਆਂ ਦੇ ਸ਼੍ਰੀ ਗੁਰੂ ਰਵਿਦਾਸ ਭਵਨ ਕਮੇਟੀ ਦੇ ਅਣਥੱਕ
ਯਤਨਾਂ ਨਾਲ 40 ਤੋਂ ਵੱਧ ਪਿੰਡਾਂ ਦੀਆਂ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ
ਅਹੁਦੇਦਾਰਾਂ ਦੀ ਮੀਟਿੰਗ
ਪਿੰਡ ਡੀਂਗਰੀਆਂ ਵਿਖੇ
ਬੀਤੇ ਕੱਲ
ਹੋਈ। ਇਸ ਮੀਟਿੰਗ ਨੂੰ ਬਹੁਤ ਹੀ
ਭਰਵਾਂ ਹੁੰਗਾਰਾ ਮਿਲਿਆ। ਇਸ ਮੀਟਿੰਗ ਵਿੱਚ ਸਮਾਜ
ਭਲਾਈ, ਭਾਈਚਾਰਕ ਸਾਂਝੀਵਾਲਤਾ ਅਤੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ
ਕਮੇਟੀਆਂ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ।
ਸ਼੍ਰੀ ਰੂਪ ਸਿੱਧੂ ਜੀ ਨੇ ਇਨ੍ਹਾਂ ਕਮੇਟੀਆਂ ਨੂੰ ਆਪਸੀ ਤਾਲ ਮੇਲ
ਵਧਾਉਣ, ਇੱਕ ਝੰਡੇ ਹੇਠ ਇਕੱਤਰ ਹੋਣ ਅਤੇ ਇੱਕ ਜਥੇਬੰਧਕ ਸੰਸਥਾ ਦੇ
ਰੂਪ ਵਿੱਚ ਸੰਗਠਿਤ ਹੋਕੇ ਸਮਾਜ ਭਲਾਈ ਅਤੇ ਭਾਈਚਾਰਕ ਸਾਂਝ ਵਾਸਤੇ
ਉਪਰਾਲੇ ਕਰਨ ਲਈ ਬੇਨਤੀ ਕੀਤੀ।
ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਏਕਤਾ
ਦੇ ਇਸ ਉਪਰਾਲੇ ਨੂੰ ਅੱਜ ਦੇ ਸਮੇਂ ਦੀ ਮੁੱਖ ਲੋੜ ਦੱਸਿਆ। ਡਾਕਟਰ
ਚਰਨਜੀਤ ਸਿੰਘ ਬਿਨਪਾਲਿਕੇ, ਬਖਸ਼ੀਰਾਮ ਪਿੰਡ ਦਰਾਵਾਂ, ਸਰਬਣ ਦਾਸ
ਮੇਹਟੀਆਣਾ, ਮਾਸਟਰ ਗੁਰਿੰਦਰ ਪਿੰਡ ਕਡਿਆਣਾ,ਓਮ ਪ੍ਰਕਾਸ਼ ਪਿੰਡ
ਧੋਗੜੀ, ਬਲਬੀਰ ਰਾਮ ਰਮਦਾਸਪੁਰਾ, ਇੰਦਰਜੀਤ ਲੁਗਾਹ, ਰਘੁਬੀਰ ਸਿੰਘ
ਪਿੰਡ ਰਿਹਾਣਾ ਜੱਟਾਂ, ਹਰਜਿੰਦਰ ਕੁਮਾਰ ਪਿੰਡ ਗੇਹਲੜਾਂ ਅਤੇ ਰਾਮ
ਸਿੰਘ ਡੀਂਗਰੀਆ ਵਾਲਿਆਂ ਨੇ ਆਪਵੇ ਵਿਚਾਰ ਰੱਖੇ ਅਤੇ ਇਸ
ਉਪਰਾਲੇ ਨੂੰ ਸਰਾਹਿਆ। ਸੱਭ ਆਏ ਹੋਏ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ
ਇਹ ਨਿਰਣਾ ਲਿਆ ਕਿ ਸ਼ੀ ਗੁਰੂ ਰਵਿਦਾਸ ਭਵਨਾਂ ਦੀਆਂ ਸੱਭ ਕਮੇਟੀਆਂ
ਨੂੰ ਇਕ ਝੰਡੇ ਹੇਠ ਲਿਆਉਣ ਲਈ ਅਜਿਹੀਆਂ ਮੀਟਿਂਗਾਂ ਲੜੀਵਾਰ ਹੀ
ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ।ਇਸ ਸਿਲਸਿਲੇ ਦੀ ਅਗਲੀ ਮੀਟਿੰਗ
ਪਿੰਡ ਬਹਿਰਾਮ (ਨਜ਼ਦੀਕ ਭੋਗਪੁਰ) ਵਿਖੇ 18 ਅਗਸਤ ਨੂੰ ਬਾਦ
ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਰਾਈਟ ਆਫ
ਐਜੂਕੇਸ਼ਨ ਅਤੇ ਘੱਟ ਆਮਦਨੀ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ
ਲਈ ਸਰਕਾਰ ਵਲੋਂ ਮੁਫਤ ਕਾਲਜ ਸਿਖਿਆ ਵਾਲੇ ਕਨੂੰਨ ਬਾਰੇ ਵੀ ਵਿਸਥਾਰ
ਵਿੱਚ ਵਿਚਾਰਾਂ ਹੋਈਆਂ ਤੇ ਸਾਰਿਆਂ ਨੂੰ ਹੀ ਇਸ ਕਾਨੂੰਨ ਤੋਂ ਲਾਭ
ਲੈਣ ਲਈ ਪ੍ਰੇਰਿਆ ਗਿਆ।
ਸ਼੍ਰੀ ਧਰਮਪਾਲ ਜੀ ਕਠਾਰ ਵਾਲਿਆਂ ਨੇ ਕਨੂੰਨੀ ਮਾਹਿਰ ਹੋਣ ਦੇ ਨਾਤੇ
ਇਸ ਸਕੀਮ ਬਾਰੇ ਸੱਭ ਨੂੰ ਜਾਗਰੂਕ ਕੀਤਾ। ਲੁਧਿਆਣਾ ਤੋਂ ਨਿਰਪਿੰਦਰ
ਸਿੰਘ, ਇੰਦਰਜੀਤ ਲੁਗਾਹ, ਪ੍ਰਧਾਨ ਹੁਸਨ ਲਾਲ ਰਾਮਨਗਰ,ਅਮਿਤ ਜੱਸੀ
ਤੱਲ੍ਹਣ, ਤਿਲਕ
ਰਾਜ ਰੰਧਾਵਾ ਮਸੰਦਾਂ, ਸੁਖਵਿੰਦਰ ਟੋਨੀ ਸਾਰੋਬਾਦ, ਓਂਕਾਰ ਸਿੰਘ
ਕੰਦੋਲਾ ਅਤੇ ਦਿਲਾਵਰ ਮੱਲ ਨੂਰਪੁਰ ਕਲੋਨੀ ਹਰ ਵਾਰ ਦੀ ਤਰਾਂ ਹੀ
ਮੀਟਿੰਗ ਦਾ ਅਹਿਮ ਹਿੱਸਾ ਰਹੇ।
ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਰਾਮ ਸਿੰਘ ਜੀ ਨੇ ਪਹੁੰਚੇ ਹੋਏ ਸਾਰੇ
ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੀ ਰੂਪ ਸਿੱਧੂ ਵਲੋਂ
ਅਰੰਭ ਕੀਤੇ ਇਸ ਉਪਰਾਲੇ ਨੂੰ ਜਾਰੀ ਰੱਖਣ ਅਤੇ ਇਕ ਸੰਸਥਾਂ ਦੇ ਰੂਪ
ਵਿੱਚ ਸਾਰੀਆਂ ਕਮੇਟੀਆਂ ਨੂੰ ਲਾਮ ਬੰਦ ਕਰਨ ਨਾਲ ਹੀ ਸਾਡੇ ਸਮਾਜ ਦਾ
ਭਲਾ ਹੋ ਸਕਦਾ ਹੈ। ਉਨ੍ਹਾਂ ਇਸ ਸੋਚ ਅਤੇ ਉਪਰਾਲੇ ਲਈ ਰੂਪ ਸਿੱਧੂ ਦਾ
ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸ਼੍ਰੀ ਨਿਰਪਿੰਦਰ ਸਿੰਘ,
ਇੰਦਰਜੀਤ ਲੁਗਾਹ ਅਤੇ ਸਾਥੀਆਂ ਵਲੋਂ ਸ਼੍ਰੀ ਰੂਪ ਸਿੱਧੂ ਜੀ ਨੂੰ
ਸਿਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ। ਆਦਮਪੁਰ ਬਲੌਕ ਵਿੱਚ ਹੋਣ
ਵਾਲੀਆਂ ਮੀਟਿੰਗਾਂ ਦੀ ਲੜੀ ਚੋਂ ਇਹ ਸੱਭ ਤੋਂ ਵੱਧ ਸਫਲ ਮੀਟਿੰਗ
ਸਾਬਿਤ ਹੋਈ।
ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ
ਜਾਂਦੀ ਹੈ ਕਿ ੳਹ
18 ਤਰੀਕ ਨੂੰ ਪਿੰਡ ਬਹਿਰਾਮ/ ਗੇਹਲੜਾਂ ਵਿਖੇ ਬਾਦ ਦੁਪਹਿਰ 3 ਵਜੇ
ਜਰੂਰ ਪਹੁੰਚਣ ਅਤੇ ਹੋਰ ਕਮੇਟੀ ਮੈਂਬਰਾਂ ਨੂੰ ਵੀ ਨਾਲ ਲਿਆਣ ਤਾਂ ਜੋ ਇਹ
ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੇ ਪੰਜਾਬ ਵਿੱਚ ਪਹੁੰਚਾਇਆ
ਜਾ ਸਕੇ।