ਸਤਿਗੁਰੂ ਰਵਿਦਾਸ ਭਵਨਾਂ ਦੀਆਂ
ਕਈ ਪਿੰਡਾਂ ਦੀਆਂ ਕਮੇਟੀਆਂ ਦੀ ਮੀਟਿੰਗ ਪਿੰਡ
ਬੇਗ਼ਮਪੁਰ ਵਿਖੇ ਹੋਈ। ਇਹ
ਮੀਟਿੰਗ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਦੇ ਉਪਰਾਲੇ ਨਾਲ
ਸੰਭਵ ਹੋਈ।
08
ਅਗਸਤ: ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ
ਰੂਪ ਸਿੱਧੂ ਅਤੇ ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਦੇ ਦਿਲੀ
ਉਪਰਾਲੇ ਸਦਕਾ
ਬੀਤੇ ਕੱਲ ਪਿੰਡ
ਬੇਗ਼ਮਪੁਰ ( ਨਜ਼ਦੀਕ ਫਗਵਾੜਾ) ਦੇ ਸਤਿਗੁਰੂ ਰਵਿਦਾਸ ਭਵਨ ਵਿਖੇ ਨਜਦੀਕੀ
ਪਿੰਡਾਂ ਦੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ
ਅਹੁਦੇਦਾਰਾਂ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸਮਾਜ
ਭਲਾਈ, ਭਾਈਚਾਰਕ ਸਾਂਝੀਵਾਲਤਾ ਅਤੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ
ਕਮੇਟੀਆਂ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ।
ਸ਼੍ਰੀ ਰੂਪ ਸਿੱਧੂ ਜੀ ਨੇ ਇਨ੍ਹਾਂ ਕਮੇਟੀਆਂ ਨੂੰ ਆਪਸੀ ਤਾਲ ਮੇਲ
ਵਧਾਉਣ, ਇੱਕ ਝੰਡੇ ਹੇਠ ਇਕੱਤਰ ਹੋਣ ਅਤੇ ਇੱਕ ਜਥੇਬੰਧਕ ਸੰਸਥਾ ਦੇ
ਰੂਪ ਵਿੱਚ ਸੰਗਠਿਤ ਹੋਕੇ ਸਮਾਜ ਭਲਾਈ ਅਤੇ ਭਾਈਚਾਰਕ ਸਾਂਝ ਵਾਸਤੇ
ਉਪਰਾਲੇ ਕਰਨ ਲਈ ਬੇਨਤੀ ਕੀਤੀ। ਸੰਤ ਜਸਵੰਤ ਸਿੰਘ ਜੀ ਨੇ ਕਮੇਟੀਆਂ
ਨੂੰ ਸੰਬੋਧਨ ਕਰਦੇ ਹੋਏ ਰੂਪ ਸਿੱਧੂ ਦੇ ਵਿਚਾਰਾਂ ਦੀ ਸ਼ਲਾਂਗਾ ਕੀਤੀ
ਅਤੇ ਸਾਰੇ ਵੀਰਾਂ ਨੂੰ ਇਹ ਸੋਚ ਅਪਨਾਉਣ ਲਈ ਕਿਹਾ। ਸ਼੍ਰੀ ਸ਼ਿਵ ਦਿਆਲ
ਅਨਜਾਣ ਜੀ,ਸੀਟੂ
ਬਾਈ ਜੀ ਚੱਕ ਹਕੀਮ ਵਾਲੇ, ਜਸਵਿੰਦਰ ਢੱਡਾ ਜੀ, ਰਘੁਬੀਰ ਸਿੰਘ
ਰਿਹਾਣਾ ਜੱਟਾਂ ਵਾਲੇ ਅਤੇ ਤੇਜ ਪਾਲ ਮਾਹੀ ਜੀ ਨੇ ਵੀ ਰੂਪ ਸਿੱਧੁ ਜੀ
ਦੇ ਉਪਰਾਲੇ ਅਤੇ ਸੋਚ ਨੂੰ ਸਰਾਹਿਆ ਅਤੇ ਇਨ੍ਹਾਂ ਸਾਰਿਆਂ ਨੇ ਇਸ
ਮੰਤਵ ਹਿਤ ਇੱਕ ਜੁੱਟ ਹੋਕੇ ਉਪਰਾਲੇ ਕਰਨ ਦਾ ਵਾਅਦਾ ਕੀਤਾ। ਪਿੰਡ
ਦੀ ਕਮੇਟੀ ਅਤੇ ਸੰਤ ਜਸਵੰਤ ਸਿੰਘ ਜੀ ਵਲੋਂ ਸ਼੍ਰੀ ਰੂਪ ਸਿੱਧੂ ਨੂੰ
ਸਿਰੋਪੇ ਭੇਟ ਕੀਤੇ ਗਏ। ਮੀਟਿੰਗ ਦੇ ਅੰਤ ਵਿਚ
ਇਹ ਫੈਸਲਾ ਲਿਆ
ਗਿਆ ਕਿ ਇਸ ਸੋਚ ਨੂੰ
ਸਾਕਾਰ ਕਰਨ ਲਈ ਇਸ ਤਰਾਂ ਦੀਆਂ ਮੀਟਿੰਗਾਂ ਦੀ ਲੜੀ ਜਾਰੀ ਰਹਿਣੀ
ਚਾਹੀਦੀ ਹੈ। ਇਸੇ ਲੜੀ ਦੀਆਂ ਦੋ ਮੀਟਿੰਗਾਂ 11 ਅਗਸਤ ਨੂੰ ਸਵੇਰੇ ਪਿੰਡ ਡੀਂਗਰੀਆਂ
ਅਤੇ ਬਾਦ ਦੁਪਹਿਰ ਨਵਾਂ ਪਿੰਡ ਵਿਖੇ
ਹੋਣਗੀਆਂ।
ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ੳਹ
ਇਨ੍ਹਾਂ ਮੀਟਿੰਗਾਂ ਵਿੱਚ ਹੋਰ
ਪਿੰਡਾਂ ਦੇ ਕਮੇਟੀ ਮੈਂਬਰਾਂ ਨੂੰ ਵੀ ਨਾਲ ਲਿਆਣ ਤਾਂ ਜੋ ਇਹ
ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੇ ਪੰਜਾਬ ਵਿੱਚ ਪਹੁੰਚਾਇਆ
ਜਾ ਸਕੇ। ਰੂਪ ਸਿੱਧੂ ਜੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਤਿਗੁਰੂ
ਰਵਿਦਾਸ ਜੀ ਦੀ ਕਿਰਪਾ ਨਾਲ ਸਾਡੀ ਆਸ ਤੋਂ ਵੱਧ ਸਫਲ ਰਹੀ ਹੈ।