ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੇ ਹੋ ਰਿਹ ਹੈ ਬਾਰਸ਼ ਦਾ ਅਸਰ, ਜੁਲਾਈ 2013 ਦੇ ਬਿਜ਼ਲ

 ਉਤਪਾਦਨ ਨੇ ਪਿਛਲ ਸਾਰ ਰਿਕਾਰਡ ਤੋੜ 

ਕਰੋੜ੍ਹਾਂ ਰੁਪਏ ਖਰਚਕੇ ਵੀ ਜੁਲਾਈ 1998 ਦੇ 1542 ਲੱਖ ਯੂਨਿਟ ਨਾਲੋਂ ਮਾਮੂਲੀ ਹੀ ਉਤਪਾਦਨ ਵਧਿਆ

05 ਅਗਸਤ, 2013 (ਕੁਲਦੀਪ ਚੰਦ) ਉਤਰੀ ਭਾਰਤ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਮੁੱਖ ਅਦਾਰੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਘੱਟ ਰਿਹਾ ਬਿਜਲੀ ਦਾ ਉਤਪਾਦਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਬੀ ਬੀ ਐਮ ਬੀ ਵਲੋਂ ਜਾਰੀ ਬਿਜਲੀ ਉਤਪਾਦਨ ਦੀਆਂ  ਰਿਪੋਰਟਾਂ ਅਨੁਸਾਰ ਜੁਲਾਈ 1998 ਵਿੱਚ ਹੋਏ ਰਿਕਾਰਡਤੋੜ ਬਿਜਲੀ ਦੇ ਉਤਪਾਦਨ 1542 ਲੱਖ ਯੂਨਿਟ ਤੋਂ ਬਾਦ ਪਿਛਲੇ ਸਾਲਾਂ ਦੌਰਾਨ ਹਰ ਸਾਲ ਉਤਪਾਦਨ ਘਟਦਾ ਜਾ ਰਿਹਾ ਸੀ ਅਤੇ ਇਹ ਉਤਪਾਦਨ ਜੁਲਾਈ 2004 ਵਿੱਚ ਸਿਰਫ 976 ਲੱਖ ਯੂਨਿਟ ਹੀ ਰਹਿ ਗਿਆ ਸੀ ਅਤੇ ਇਸ ਸਾਲ ਵੀ ਇਹ ਉਤਪਾਦਨ ਮਾਮੂਲੀ ਹੀ ਵਧਿਆ ਹੈ ਅਤੇ 1587 ਲੱਖ ਯੂਨਿਟ ਤੱਕ ਪਹੁੰਚਿਆ ਹੈ ਬੀ ਬੀ ਐਮ ਬੀ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਜੁਲਾਈ 2000 ਵਿੱਚ ਭਾਖੜ੍ਹਾ ਡੈਮ ਤੋਂ 478 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 91 ਲੱਖ ਯੂਨਿਟ, ਦੈਹਰ ਤੋਂ 458 ਲੱਖ ਯੂਨਿਟ, ਪੌਂਗ ਡੈਮ ਤੋਂ 182 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1210 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2001 ਵਿੱਚ ਭਾਖੜ੍ਹਾ ਡੈਮ ਤੋਂ 403 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 111 ਲੱਖ ਯੂਨਿਟ, ਦੈਹਰ ਤੋਂ 468 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 81 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1063 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2002 ਵਿੱਚ ਭਾਖੜ੍ਹਾ ਡੈਮ ਤੋਂ 708 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 103 ਲੱਖ , ਦੈਹਰ ਤੋਂ 467 ਲੱਖ, ਪੌਂਗ ਡੈਮ ਤੋਂ 79 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ  1357 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2003 ਵਿੱਚ ਭਾਖੜ੍ਹਾ ਡੈਮ ਤੋਂ 735 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 108 ਲੱਖ ਯੂਨਿਟ ਬਿਜਲੀ, ਦੈਹਰ ਤੋਂ 461 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 38 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1341 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ  2004 ਵਿੱਚ ਭਾਖੜ੍ਹਾ ਡੈਮ ਤੋਂ 370 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 98 ਲੱਖ ਯੂਨਿਟ ਬਿਜਲੀ, ਦੈਹਰ ਤੋਂ 451 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 56 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 976 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2005 ਵਿੱਚ ਭਾਖੜ੍ਹਾ ਡੈਮ ਤੋਂ 743 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 110 ਲੱਖ ਯੂਨਿਟ ਬਿਜਲੀ, ਦੈਹਰ ਤੋਂ 390 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 85 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1327 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ  ਜੁਲਾਈ 2006 ਵਿੱਚ ਭਾਖੜ੍ਹਾ ਡੈਮ ਤੋਂ 522 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 53 ਲੱਖ ਯੂਨਿਟ ਬਿਜਲੀ, ਦੈਹਰ ਤੋਂ 435 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 150 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1160 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ  ਜੁਲਾਈ 2007 ਵਿੱਚ ਭਾਖੜ੍ਹਾ ਡੈਮ ਤੋਂ 542 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 105 ਲੱਖ ਯੂਨਿਟ ਬਿਜਲੀ, ਦੈਹਰ ਤੋਂ 454 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ  177 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1278 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2008 ਵਿੱਚ ਭਾਖੜ੍ਹਾ ਡੈਮ ਤੋਂ 651 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 92 ਲੱਖ ਯੂਨਿਟ ਬਿਜਲੀ, ਦੈਹਰ ਤੋਂ 461 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 51 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1254 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2009 ਵਿੱਚ ਭਾਖੜ੍ਹਾ ਡੈਮ ਤੋਂ 524 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 89 ਲੱਖ ਯੂਨਿਟ ਬਿਜਲੀ, ਦੈਹਰ ਤੋਂ 464 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 59 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1136 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2010 ਵਿੱਚ ਭਾਖੜ੍ਹਾ ਡੈਮ ਤੋਂ 407 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 82 ਲੱਖ ਯੂਨਿਟ ਬਿਜਲੀ, ਦੈਹਰ ਤੋਂ 458 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 76 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1024 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ ਜੁਲਾਈ 2011 ਵਿੱਚ ਭਾਖੜ੍ਹਾ ਡੈਮ ਤੋਂ 652 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 92 ਲੱਖ ਯੂਨਿਟ ਬਿਜਲੀ, ਦੈਹਰ ਤੋਂ 441 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 217 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1402 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਜੁਲਾਈ 2012 ਵਿੱਚ ਭਾਖੜ੍ਹਾ ਡੈਮ ਤੋਂ 521 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 103 ਲੱਖ ਯੂਨਿਟ ਬਿਜਲੀ, ਦੈਹਰ ਤੋਂ 452 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 159 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਸਿਰਫ 1235 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਇਸ ਸਾਲ ਜੁਲਾਈ 2013 ਵਿੱਚ ਭਾਖੜ੍ਹਾ ਡੈਮ ਤੋਂ 893 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 108 ਲੱਖ ਯੂਨਿਟ ਬਿਜਲੀ, ਦੈਹਰ ਤੋਂ 433 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 153 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਸਿਰਫ 1587 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ ਜੋਕਿ ਹੁਣ ਤੱਕ ਜੁਲਾਈ ਮਹੀਨੇ ਦਾ ਸਭਤੋਂ ਵੱਧ ਉਤਪਾਦਨ ਹੈ ਬੀ ਬੀ ਐਮ ਬੀ ਵਲੋਂ ਕੀਤਾ ਗਿਆ ਜੁਲਾਈ 2013 ਵਿੱਚ ਬਿਜਲੀ ਦਾ ਉਤਪਾਦਨ 1587 ਲੱਖ ਯੂਨਿਟ ਬੇਸ਼ੱਕ ਪਿਛਲੇ  ਸਾਲਾਂ ਨਾਲੋਂ ਵਧ ਹੈ ਪਰੰਤੂ 1998 ਵਿੱਚ  ਹੋਏ ਉਤਪਾਦਨ 1542 ਲੱਖ ਯੂਨਿਟ ਤੋਂ ਸਿਰਫ 45 ਲੱਖ ਯੂਨਿਟ ਹੀ ਵਧ ਹੈ ਜਦਕਿ ਪਿਛਲੇ ਸਾਲਾਂ ਦੌਰਾਨ ਬੀ ਬੀ ਐਮ ਬੀ ਅਧਿਕਾਰੀਆਂ ਨੇ ਬਿਜਲੀ ਦਾ ਉਤਪਾਦਨ ਵਧਾਉਣ ਲਈ ਕਰੋੜਾਂ ਰੁਪਏ ਖਰਚੇ ਹਨ 


ਕੁਲਦੀਪ ਚੰਦ 9417563054