ਸਕੂਲ ਬੱਚੇ ਸਕੂਲ ਜਾਣ ਵਿੱਚ ਵੀ ਸੁਰਖਿਅਤ ਨਹੀਂ, ਕਦੇ ਵੀ ਵਾਪਰ ਸਕਦੀ ਹੈ ਭਿਆਨਕ ਦੁਰਘਟਨਾ

ਸਟੇਟ ਟਰਾਂਸਪੋਰਟ ਕਮਿਸ਼ਨ ਨੇ ਜਾਰੀ ਕੀਤੀਆਂ ਹੋਈਆਂ ਹਨ ਹਦਾਇਤਾਂ

04 ਅਗਸਤ, 2013 (ਕੁਲਦੀਪ ਚੰਦ) ਪਿਛਲੇ ਕੁੱਝ ਸਾਲਾਂ ਦੋਰਾਨ ਪ੍ਰਾਈਵੇਟ ਮਾਡਲ ਸਕੂਲਾਂ ਦੀ ਗਿਣਤੀ ਇੱਕਦੱਮ ਵਧੀ ਹੈ ਨ੍ਹਾਂ ਸਕੂਲਾਂ ਵਿੱਚ ਲੱਗਭੱਗ 3 ਸਾਲ ਦੇ ਬੱਚੇ ਨੂੰ ਹੀ ਦਾਖਲ ਕਰ ਲਿਆ ਜਾਂਦਾ ਹੈ ਬਹੁਤੇ ਇਲਾਕਿਆਂ ਵਿੱਚ ਕੰਮ ਕਰਦੇ ਪਤੀ-ਪਤਨ ਲਈ ਅਜਿਹੇ ਸਕੂਲ ਵੱਡੀ ਰਾਹਤ ਲੈਕੇ ਆਏ ਹਨ ਹੁਣ ਬਹੁਤੇ ਪਤੀ-ਪਤਨ ਅਪਣੇ ਛੋਟੇ-ਛੋਟ ਬੱਚਿਆਂ ਨੂੰ ਨ੍ਹਾਂ ਸਕੂਲਾਂ ਵਿੱਚ ਭੇਜਕੇ ਅਪਣਾ ਦਫਤਰੀ ਕੰਮ ਕਰਦੇ ਹਨ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਸਕੂਲਾਂ ਦੇ ਬੱਚਿਆਂ ਨੂੰ ਲਿਜਾਉਣ ਅਤੇ ਛੱਡਣ ਦੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਸਬੰਧੀ ਬਣਦਾ ਖਰਚਾ ਮਾਪਿਆਂ ਤੋਂ ਵਸੂਲਿਆ ਜਾਂਦਾ ਹੈ ਕਈ ਸਕੂਲਾਂ ਵਾਲਿਆਂ ਨੇ ਤਾਂ ਅਜਿਹੇ ਪ੍ਰਬੰਧਾਂ ਦਾ ਵਿਸ਼ੇਸ ਧਿਆਨ ਰੱਖਿਆ ਹੋਇਆ ਹੈ ਅਤੇ ਬੱਚਿਆਂ ਨੂੰ ਸੁਰਖਅਿਤ ਰੱਖਣ ਲਈ ਵਾਹਨ ਲਗਾਏ ਹੋਏ ਹਨ ਪਰ ਕਈ ਸਕੂਲਾਂ ਦੇ ਪ੍ਰਬੰਧਕਾਂ ਵਲੋਂ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿਤਾ ਜਾ ਰਿਹਾ ਜਿਸ ਕਾਰਨ ਬੱਚਿਆਂ ਦੀ ਸੁਰਖਿਆ ਹਰ ਵੇਲੇ ਖਤਰੇ ਵਿੱਚ ਰਹਿੰਦੀ ਹੈ ਕਈ ਸਕੂਲਾਂ ਵਿੱਚ ਛੋਟੇ ਬੱਚਿਆਂ ਲਈ ਆਟੋ ਅਤੇ ਹੱਥ ਰਿਕਸ਼ਾ ਰੱਖੇ ਗਏ ਹਨ ਜ਼ਿਆਦਾਤਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਛੋਟੇ ਬੱਚਿਆਂ ਨੂੰ ਆਮ ਤੌਰ ਤੇ ਉਹਨਾਂ ਦੇ ਮਾਤਾ ਪਿਤਾ ਆਟੋ ਰਿਕਸ਼ਾ ਜਾਂ ਹੱਥ ਰਿਕਸ਼ਾ ਤੇ ਸਕੂਲ ਭੇਜਦੇ ਹਨ ਜਦਕਿ ਆਟੋ ਰਿਕਸ਼ਾ ਵਾਲੇ ਆਪਣੇ ਵਿਅਕਤੀਗਤ ਹਿੱਤਾ ਕਰਕੇ ਆਟੋ ਰਿਕਸ਼ਾ ਦੀ ਨਿਰਧਾਰਤ ਬੈਠਣ ਦੀ ਸੀਮਾ ਤੋਂ ਜ਼ਿਆਦਾ ਸਕੂਲੀ ਬੱਚਿਆਂ ਨੂੰ ਆਟੋ ਰਿਕਸ਼ਾ ਵਿੱਚ ਲੈ ਕੇ ਜਾਂਦੇ ਹਨ ਜਿਸ ਕਰਕੇ ਗੰਭੀਰ ਦੁਰਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਸ ਰ੍ਹਾਂ ਆਟੋ ਰਿਕਸ਼ਾ ਦੇ ਮਾਲਿਕ ਮੋਟਰ ਗੱਡੀ ਅਧਿਨਿਯਮ ਦੇ ਉਪਬੰਧਾਂ ਅਤੇ ਨਿਯਮਾਂ ਦਾ ਉਲੰਘਣ ਹੀ ਨਹੀਂ ਕਰਦੇ ਸਗੋਂ ਬੱਚਿਆਂ ਦੀ ਜਾਨ ਨੂੰ ਵੀ ਜ਼ੋਖਿਮ ਵਿੱਚ ਪਾਉਂਦੇ ਹਨ ਬੱਚੇ ਜੋ ਕਿ ਦੇਸ਼ ਦਾ ਭਵਿੱਖ ਹਨ ਉਹਨਾਂ ਨੂੰ ਆਟੋ ਰਿਕਸ਼ਾ ਅਤੇ ਹੱਥ ਰਿਕਸ਼ਾ ਵਾਲੇ ਵੱਧ ਪੈਸੇ ਕਮਾਉਣ ਦੇ ਲਾਲਚ ਵਿੱਚ ਜੋਖਿਮ ਵਿੱਚ ਪਾਉਂਦੇ ਹਨ ਰਿਕਸ਼ਿਆਂ ਨਾਲ ਲਟਕਦੇ ਜਾਂਦੇ ਸਕੂਲੀ ਬੱਚੇ ਰੋਜ਼ ਆਮ ਦੇਖੇ ਜਾਂਦੇ ਹਨ ਪਰ ਜਿੰਮੇਵਾਰ ਅਧਿਕਾਰੀਆਂ ਵੱਲੋਂ ਇਹਨਾਂ ਰਿਕਸ਼ੇ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਕਾਰਵਾਈ ਦੇ ਨਾਮ ਤੇ ਥੋੜੀ ਜਿਹੀ ਹਿਲਜੁੱਲ ਹੁੰਦੀ ਹੈ ਅਤੇ ਫਿਰ ਉਹੀ ਸਿਲਸਲਾ ਸ਼ੁਰੂ ਹੋ ਜਾਂਦਾ ਹੈ ਸਕੂਲੀ ਬੱਚਿਆਂ ਦੀ ਸੁਰਖਿਆ ਲਈ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਵੀ ਸੱਖਤੀ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਹਨ ਨ੍ਹਾਂ ਅਪਣੀਆਂ ਹਦਾਇਤਾਂ ਵਿੱਚ ਸਪਸ਼ਟ ਕਿਹਾ ਹੈ ਕਿ ਆਪਣੇ ਬੱਚਿਆਂ ਨੂੰ ਆਟੋ ਰਿਕਸ਼ਾ ਵਿੱਚ ਸਕੂਲਾਂ ਨੂੰ ਨਾ ਭੇਜਣ ਕਿਉਂਕਿ ਆਟੋ ਰਿਕਸ਼ਾ ਸਕੂਲੀ ਬੱਚਿਆਂ ਨੂੰ ਲੈ ਕੇ ਜਾਣ ਵਿੱਚ ਪੂਰੀ ਰ੍ਹਾਂ ਸੁਰੱਖਿਅਤ ਨਹੀ ਹੈ ਜੇਕਰ ਬੱਚਿਆਂ ਦੇ ਮਾਤਾ ਪਿਤਾ ਦੁਆਰਾ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਉਹ ਕਿਸੀ ਹੋਰ ਸਾਧਨ ਦੁਆਰਾ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ ਤਾਂ ਉਹ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣ ਕਿ ਆਟੋ ਰਿਕਸ਼ਾ ਦਾ ਮਾਲਕ ਬੱਚਿਆਂ ਨੂੰ ਬੈਠਣ ਦੀ ਸਮਰੱਥਾ ਮੁਤਾਬਿਕ ਲਿਜਾ ਰਿਹਾ ਹੈ ਅਤੇ ਉਸਦੀ ਗੱਡੀ ਬੱਚਿਆਂ ਨੂੰ ਲੈ ਕੇ ਜਾਣ ਵਿੱਚ ਹਰ ਰ੍ਹਾਂ ਸੁਰੱਖਿਅਤ ਹੈ ਇਸਦੇ ਲਈ ਟਰਾਂਸਪੋਰਟ ਵਿਭਾਗ ਦੁਆਰਾ ਸਾਰੇ ਇੰਨਫੋਰਸਮੈਂਟ ਅਧਿਕਾਰੀਆਂ ਨੂੰ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਜੇਕਰ ਨਿਰਧਾਰਤ ਬੈਠਣ ਦੀ ਸਮਰੱਥਾ ਤੋਂ ਵੱਧ ਕੋਈ ਆਟੋ ਰਿਕਸ਼ਾ ਬੱਚਿਆਂ ਨੂੰ ਲੈ ਕੇ ਜਾਂਦਾ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਕਾਨੂੰਨ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਇਸ ਲਈ ਇਸ ਸਥਿਤੀ ਵਿੱਚ ਇੰਨਫੋਰਸਮੈਂਟ ਅਧਿਕਾਰੀਆਂ ਦੁਆਰਾ ਨਿਯਮਾਂ ਦਾ ਉਲੰਘਣ ਕਰਨ ਵਾਲੇ ਆਟੋ ਰਿਕਸ਼ਾ ਨੂੰ ਥਾਣੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਜਿਸ ਕਰਕੇ ਆਟੋ ਰਿਕਸ਼ਾ ਵਿੱਚ ਬੈਠੇ ਬੱਚਿਆਂ ਨੂੰ ਸਕੂਲ ਜਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸਦੀ ਜਿੰਮੇਵਾਰੀ ਪਰਿਵਹਨ ਵਿਭਾਗ ਦੀ ਨਹੀਂ ਹੋਵੇਗੀ ਇਸਦੀ ਜਿੰਮੇਵਾਰੀ ਸਿਰਫ ਬੱਚਿਆਂ ਦੇ ਮਾਤਾ ਪਿਤਾ/ਸਬੰਧਿਤ ਆਟੋ ਰਿਕਸ਼ਾ ਦੇ ਚਾਲਕ ਦੀ ਹੋਵੇਗੀ ਨ੍ਹਾਂ ਹਦਾਇਤਾਂ ਤੇ ਕਦੋਂ ਅਮਲ ਹੋਵੇਗਾ ਇਹ ਤਾਂ ਕੋਈ ਨਹੀਂ ਦੱਸ ਸਕਦਾ ਪਰ ਸਰਕਾਰ ਨੇ ਹਦਾਇਤਾਂ ਜਾਰੀ ਕਰਕੇ ਅਪਣੀ ਖਾਨਾਪੂਰਤੀ ਕਰ ਦਿਤੀ ਹੈ


ਕੁਲਦੀਪ ਚੰਦ 9417563054