ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ 1651.16 ਫੁੱਟ ਤੱਕ ਪਹੁੰਚਿਆ

1988 ਵਿੱਚ ਆਏ ਹੜ੍ਹਾਂ ਤੋਂ ਬਾਦ 1680 ਫੁੱਟ ਤੱਕ ਹੀ ਪਾਣੀ ਦਾ ਪੱਧਰ ਸੁਰੱਖਿਅਤ ਮੰਨਿਆਂ ਜਾਂਦਾ ਹੈ 


04 ਅਗਸਤ, 2013 (ਕੁਲਦੀਪ ਚੰਦ) ਭਾਖੜਾ ਡੈਮ ਦੇ ਕੈਚਮੈਂਟ ਇਲਾਕੇ ਵਿੱਚ ਪਿਛਲੇ ਦਿਨੀਂ ਲਗਾਤਾਰ ਪੈ ਰਹੀ ਬਾਰਸ਼ ਕਾਰਨ ਭਾਖੜ੍ਹਾ ਡੈਮ ਵਿੱਚ ਪਾਣੀ ਦੇ ਲੈਵਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪੈ ਰਹੀਆਂ ਬਰਸਾਤਾਂ ਕਾਰਨ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਅੱਜ ਪਾਣੀ ਦੀ ਆਮਦ 46807 ਕਿਉਸਿਕ ਸੀ ਅਤੇ 34834 ਕਿਉਸਿਕ ਪਾਣੀ ਛੱਡਿਆ ਗਿਆ ਹੈ ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ 1651.16 ਫੁੱਟ ਹੋ ਗਿਆ ਹੈ ਅੱਜ ਨੰਗਲ ਡੈਮ ਤੋਂ ਅੱਗੇ ਨੰਗਲ ਹਾਇਡਲ ਚੈਨਲ ਵਿੱਚ 12500 ਕਿਉਸਿਕ ਅਤੇ ਅਨੰਦਪੁਰ ਸਾਹਿਬ ਹਾਇਡਲ ਵਿੱਚ 10250 ਕਿਉਸਿਕ ਪਾਣੀ ਛੱਡਿਆ ਗਿਆ ਹੈ ਅਤੇ ਬਾਕੀ ਪਾਣੀ  13750 ਕਿਊਸਿਕ ਪਾਣੀ ਨੰਗਲ ਡੈਮ ਪੌਂਡ ਤੋਂ ਸਤਲੁਜ ਦਰਿਆ ਵਿਚ ਛੱਡਿਆ ਜਾ ਰਿਹਾ ਹੈ ਭਾਖੜਾ ਡੈਮ ਦੀਆਂ ਸਾਰੀਆਂ ਟਰਬਾਇਨਾਂ ਚਲਾਕੇ ਅੱਜ 293.50 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ ਬੇਸ਼ਕ 22 ਸਤੰਬਰ 1975 ਨੂੰ ਭਾਖੜ੍ਹਾਡੈਮ ਵਿੱਚ ਪਾਣੀ ਦਾ ਪੱਧਰ 1687.36 ਫੁੱਟ ਤੱਕ ਰਹਿ ਚੁੱਕਾ ਹੈ ਪਰ 1988 ਵਿੱਚ ਆਏ ਹੜ੍ਹਾਂ ਤੋਂ ਬਾਦ 1680 ਫੁੱਟ ਤੱਕ ਹੀ ਪਾਣੀ ਦਾ ਪੱਧਰ ਸੁਰੱਖਿਅਤ ਮੰਨਿਆਂ ਜਾਂਦਾ ਹੈ ਅਤੇ ਇਸ ਤੋਂ ਬਾਦ ਪਾਣੀ ਗੇਟ ਖੋਲਕੇ ਛੱਡ ਦਿਤਾ ਜਾਂਦਾ ਹੈ ਜੇਕਰ ਵਰਖਾ ਇਸੇਤਰਾਂ ਹੀ ਪੈਂਦੀ ਰਹੀ ਤਾਂ ਗੋਬਿੰਦ ਸਾਗਰ ਝੀਲ ਨੂੰ ਆਣ ਵਾਲੇ ਪਾਣੀ ਲਈ ਤਿਆਰ ਰੱਖਣ ਵਾਸਤੇ ਭਾਖੜਾ ਡੈਮ ਦੇ ਫਲੱਡ ਕੰਟਰੋਲ ਗੇਟ ਕਦੇ ਵੀ ਖੋਲੇ ਜਾ ਸਕਦੇ ਹਨ  
ਕੁਲਦੀਪ ਚੰਦ 
9417563054