ਸਤਿਗੁਰੂ ਰਵਿਦਾਸ ਭਵਨਾਂ ਦੀਆਂ 40
ਪਿੰਡਾਂ ਦੀਆਂ ਕਮੇਟੀਆਂ ਦੇ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਧੋਗੜੀ
ਦੇ ਗੁਰੂ ਰਵਿਦਾਸ ਭਵਨ ਵਿਖੇ ਹੋਈ। ਭਾਈਚਾਰਕ ਸਾਂਝੀਵਾਲਤਾ
ਅਤੇ ਆਪਣੇ ਸਮਾਜ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ।
28
ਜੁਲਾਈ : ਸ੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਟੀ ਯੂ ਏ ਈ ਦੇ ਪ੍ਰਧਾਨ ਰੂਪ ਸਿੱਧੂ ਦੇ ੳਪਰਾਲੇ ਨਾਲ
ਬੀਤੇ ਕੱਲ ਪਿੰਡ ਧੋਗੜੀ ਦੇ ਸਤਿਗੁਰੂ ਰਵਿਦਾਸ ਭਵਨ ਵਿਖੇ ਨਜਦੀਕੀ 40
ਪਿੰਡਾਂ ਦੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ ਕਮੇਟੀਆਂ ਦੇ
ਅਹੁਦੇਦਾਰਾਂ ਦੀ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਸਮਾਜ
ਭਲਾਈ, ਭਾਈਚਾਰਕ ਸਾਂਝੀਵਾਲਤਾ ਅਤੇ ਸਤਿਗੁਰੂ ਰਵਿਦਾਸ ਭਵਨਾਂ ਦੀਆਂ
ਕਮੇਟੀਆਂ ਦੀ ਏਕਤਾ ਬਾਰੇ ਵਿਚਾਰਾਂ ਹੋਈਆਂ। ਬਹੁਤ ਸਾਰੇ ਬੁਲਾਰਿਆਂ
ਨੇ ਆਪਣੇ ਵਿਚਾਰ ਰੱਖੇ। ਲੁਧਿਆਣਾ ਏਰੀਆ ਤੋਂ ਇੰਦਰਜੀਤ
ਲੁਗਾਹ, ਨਰਪਿੰਦਰ ਸਿੰਘ ਚੋਪੜਾ ਤੇ ੳਹਨਾ ਦੇ ਕਈ ਹੋਰ ਸਾਥੀ ਵੀ
ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਆਏ। ਸ੍ਰੀ ਸਿਵਦਿਆਲ ਸਿੰਘ
ਅਨਜਾਣ ਜੀ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਈ।
ਇਸ ਮੀਟਿੰਗ ਲਈ ਸੱਦੇ ਦੇਣ ਅਤੇ ਕਮੇਟੀਆਂ ਨਾਲ ਸੰਪਕਰ ਸਾਧਣ ਦੀ ਸੇਵਾ
ਵੀ ਅਨਜਾਣ ਜੀ ਨੇ ਹੀ ਨਿਭਾਈ। ਸ੍ਰੀ ਰੂਪ ਸਿੱਧੂ ਜੀ ਨੇ ਕਮੇਟੀਆਂ
ਨੂੰ ਆਪਸੀ ਤਾਲਮੇਲ ਬਨਾਉਣ ਅਤੇ ਇਕ ਝੰਡੇ ਹੇਠ ਇਕੱਠੇ ਹੋਣ ਹਿਤ ਇਸ
ਤਰਾਂ ਦੀਆਂ ਮੀਟਿੰਗਾਂ ਨੂੰ ਲੜੀਵਾਰ ਤਰੀਕੇ ਨਾਲ ਜਾਰੀ ਰੱਖਣ ਦੀ
ਬੇਨਤੀ ਕੀਤੀ। ੳਨ੍ਹਾਂ ਕਿਹਾ ਕਿ ਸਾਡੀਆਂ ਕਮੇਟੀਆਂ ਨੂੰ ਆਪਸੀ ਮੇਲ
ਜੋਲ ਵਧਾਕੇ ਇਕ ਜਥੇਬੰਧਕ ਢਾਂਚੇ ਵਿੱਚ ਢਲਕੇ ਆਪਣੇ ਸਮਾਜ ਨੂੰ ਜੋੜਨ
ਦੀ ਸਖਤ ਲੋੜ ਹੈ। ਬਹੁਤ ਸਾਰੇ ਸੂਝਵਾਨ ਅਤੇ ੳਸਾਰੂ ਸੋਚ ਵਾਲੇ
ਬੁਲਾਰਿਆਂ ਨੇ ਆਪਸੀ ਏਕਤਾ ਲਈ ੳਪਰਾਲੇ ਕਰਨ ਨੂੰ ਹੀ ਸਮੇ ਦੀ ਮੁੱਖ
ਲੋੜ ਦੱਸਿਆ। ਇਸ ਮੀਟਿੰਗ ਦੇ ਅੰਤ ਵਿੱਚ ਇਸ ਤੋਂ ਅਗਲੀ ਮੀਟਿੰਗ 11
ਅਗਸਤ ਨੂੰ ਪਿੰਡ ਡੀਂਗਰੀਆਂ ਵਿਖੇ ਰੱਖਣ ਦਾ ਫੈਸਲਾ ਲਿਆ ਗਿਆ।
ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਕਿ ੳਹ ੳਸ ਮੀਟਿੰਗ ਵਿੱਚ ਹੋਰ
ਪਿੰਡਾਂ ਦੇ ਕਮੇਟੀ ਮੈਂਬਰਾਂ ਨੂੰ ਵੀ ਨਾਲ ਲਿਆਣ ਤਾਂ ਜੋ ਇਹ
ਏਕਤਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਪੂਰੇ ਪੰਜਾਬ ਵਿੱਚ ਪਹੁੰਚਾਇਆ
ਜਾ ਸਕੇ। ਰੂਪ ਸਿੱਧੂ ਜੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਸਤਿਗੁਰੂ
ਰਵਿਦਾਸ ਜੀ ਦੀ ਕਿਰਪਾ ਨਾਲ ਸਾਡੀ ਆਸ ਤੋਂ ਵੱਧ ਸਫਲ ਰਹੀ ਹੈ।